-
ਯਿਰਮਿਯਾਹ 25:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਕਿਹਾ: “ਤੂੰ ਕ੍ਰੋਧ ਦੇ ਦਾਖਰਸ ਦਾ ਇਹ ਪਿਆਲਾ ਮੇਰੇ ਹੱਥੋਂ ਲੈ ਅਤੇ ਉਨ੍ਹਾਂ ਕੌਮਾਂ ਨੂੰ ਪਿਲਾ ਜਿਨ੍ਹਾਂ ਨੂੰ ਪਿਲਾਉਣ ਲਈ ਮੈਂ ਤੈਨੂੰ ਘੱਲਾਂਗਾ।
-
-
ਯਿਰਮਿਯਾਹ 25:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਜੇ ਉਹ ਤੇਰੇ ਹੱਥੋਂ ਪਿਆਲਾ ਲੈ ਕੇ ਪੀਣ ਤੋਂ ਇਨਕਾਰ ਕਰਨ, ਤਾਂ ਤੂੰ ਉਨ੍ਹਾਂ ਨੂੰ ਕਹੀਂ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਤੁਹਾਨੂੰ ਇਹ ਪੀਣਾ ਹੀ ਪਵੇਗਾ!
-
-
ਯਿਰਮਿਯਾਹ 49:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਯਹੋਵਾਹ ਕਹਿੰਦਾ ਹੈ: “ਦੇਖ, ਜੇ ਉਨ੍ਹਾਂ ਲੋਕਾਂ ਨੂੰ ਕ੍ਰੋਧ ਦਾ ਪਿਆਲਾ ਪੀਣਾ ਪਵੇਗਾ ਜਿਨ੍ਹਾਂ ਨੂੰ ਇਹ ਪੀਣ ਦਾ ਹੁਕਮ ਨਹੀਂ ਦਿੱਤਾ ਗਿਆ, ਤਾਂ ਫਿਰ ਤੈਨੂੰ ਕੀ ਲੱਗਦਾ ਕਿ ਤੂੰ ਸਜ਼ਾ ਤੋਂ ਪੂਰੀ ਤਰ੍ਹਾਂ ਬਚ ਜਾਵੇਂਗਾ? ਤੂੰ ਸਜ਼ਾ ਤੋਂ ਨਹੀਂ ਬਚੇਂਗਾ, ਤੈਨੂੰ ਇਹ ਪਿਆਲਾ ਪੀਣਾ ਹੀ ਪਵੇਗਾ।”+
-
-
ਪ੍ਰਕਾਸ਼ ਦੀ ਕਿਤਾਬ 14:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਉਨ੍ਹਾਂ ਤੋਂ ਬਾਅਦ ਤੀਸਰਾ ਦੂਤ ਆਇਆ ਅਤੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਜੇ ਕੋਈ ਉਸ ਵਹਿਸ਼ੀ ਦਰਿੰਦੇ+ ਜਾਂ ਉਸ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਉਸ ਦਾ ਨਿਸ਼ਾਨ ਆਪਣੇ ਮੱਥੇ ਜਾਂ ਹੱਥ ਉੱਤੇ ਲਗਵਾਉਂਦਾ ਹੈ,+ 10 ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦਾ ਖਾਲਸ ਦਾਖਰਸ ਪੀਵੇਗਾ ਜੋ ਉਸ ਦੇ ਕ੍ਰੋਧ ਦੇ ਪਿਆਲੇ ਵਿਚ ਪਾਇਆ ਗਿਆ ਹੈ+ ਅਤੇ ਉਸ ਨੂੰ ਪਵਿੱਤਰ ਦੂਤਾਂ ਅਤੇ ਲੇਲੇ ਦੀਆਂ ਨਜ਼ਰਾਂ ਸਾਮ੍ਹਣੇ ਅੱਗ ਅਤੇ ਗੰਧਕ* ਨਾਲ ਤੜਫਾਇਆ ਜਾਵੇਗਾ।+
-