-
ਕੂਚ 10:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਪੂਰੇ ਮਿਸਰ ਵਿਚ ਟਿੱਡੀਆਂ ਹੀ ਟਿੱਡੀਆਂ ਹੋ ਗਈਆਂ ਅਤੇ ਸਾਰੇ ਇਲਾਕੇ ਵਿਚ ਜ਼ਮੀਨ ʼਤੇ ਬੈਠ ਗਈਆਂ।+ ਇਨ੍ਹਾਂ ਨੇ ਬਹੁਤ ਤਬਾਹੀ ਮਚਾਈ।+ ਪਹਿਲਾਂ ਕਦੀ ਇੰਨੀਆਂ ਟਿੱਡੀਆਂ ਨਹੀਂ ਆਈਆਂ ਤੇ ਨਾ ਹੀ ਦੁਬਾਰਾ ਕਦੇ ਆਉਣਗੀਆਂ। 15 ਉਨ੍ਹਾਂ ਨੇ ਮਿਸਰ ਦੀ ਪੂਰੀ ਜ਼ਮੀਨ ਨੂੰ ਢਕ ਲਿਆ ਅਤੇ ਉਨ੍ਹਾਂ ਕਰਕੇ ਦੇਸ਼ ਵਿਚ ਹਨੇਰਾ ਛਾ ਗਿਆ।* ਉਹ ਗੜਿਆਂ ਦੀ ਮਾਰ ਤੋਂ ਬਚੇ ਸਾਰੇ ਪੇੜ-ਪੌਦੇ ਅਤੇ ਦਰਖ਼ਤਾਂ ਦੇ ਫਲ ਖਾ ਗਈਆਂ; ਉਨ੍ਹਾਂ ਨੇ ਪੂਰੇ ਮਿਸਰ ਵਿਚ ਦਰਖ਼ਤਾਂ ਅਤੇ ਪੇੜ-ਪੌਦਿਆਂ ʼਤੇ ਇਕ ਵੀ ਹਰਾ ਪੱਤਾ ਨਾ ਛੱਡਿਆ।
-