-
ਗਿਣਤੀ 16:5-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਉਸ ਨੇ ਕੋਰਹ ਤੇ ਉਸ ਦੇ ਸਾਥੀਆਂ ਨੂੰ ਕਿਹਾ: “ਸਵੇਰੇ ਯਹੋਵਾਹ ਜ਼ਾਹਰ ਕਰ ਦੇਵੇਗਾ ਕਿ ਕੌਣ ਉਸ ਦਾ ਆਪਣਾ ਹੈ+ ਅਤੇ ਕੌਣ ਪਵਿੱਤਰ ਹੈ ਅਤੇ ਕੌਣ ਉਸ ਦੇ ਨੇੜੇ ਜਾ ਸਕਦਾ ਹੈ।+ ਜਿਸ ਨੂੰ ਵੀ ਉਹ ਚੁਣੇਗਾ,+ ਉਹੀ ਉਸ ਦੇ ਨੇੜੇ ਜਾਵੇਗਾ। 6 ਇਸ ਲਈ ਕੋਰਹ ਤੇ ਉਸ ਦੇ ਸਾਥੀਓ,+ ਤੁਸੀਂ ਅੱਗ ਚੁੱਕਣ ਵਾਲੇ ਕੜਛੇ ਲਓ।+ 7 ਤੁਸੀਂ ਕੱਲ੍ਹ ਨੂੰ ਯਹੋਵਾਹ ਸਾਮ੍ਹਣੇ ਉਨ੍ਹਾਂ ਵਿਚ ਅੱਗ ਅਤੇ ਧੂਪ ਪਾਓ। ਜਿਸ ਆਦਮੀ ਨੂੰ ਯਹੋਵਾਹ ਚੁਣੇਗਾ,+ ਉਹੀ ਉਸ ਦਾ ਪਵਿੱਤਰ ਸੇਵਕ ਹੋਵੇਗਾ। ਹੇ ਲੇਵੀ ਦੇ ਪੁੱਤਰੋ,+ ਤੁਸੀਂ ਤਾਂ ਹੱਦ ਕਰ ਦਿੱਤੀ!”
-