-
ਨਿਆਈਆਂ 6:1-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਪਰ ਇਜ਼ਰਾਈਲੀ ਫਿਰ ਉਹੀ ਕਰਨ ਲੱਗ ਪਏ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ,+ ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਸੱਤਾਂ ਸਾਲਾਂ ਲਈ ਮਿਦਿਆਨ ਦੇ ਹੱਥ ਵਿਚ ਦੇ ਦਿੱਤਾ।+ 2 ਮਿਦਿਆਨ ਦਾ ਹੱਥ ਇਜ਼ਰਾਈਲ ʼਤੇ ਭਾਰੀ ਪੈ ਗਿਆ।+ ਮਿਦਿਆਨ ਕਰਕੇ ਇਜ਼ਰਾਈਲੀਆਂ ਨੇ ਪਹਾੜਾਂ ਵਿਚ, ਗੁਫਾਵਾਂ ਵਿਚ ਅਤੇ ਉਨ੍ਹਾਂ ਥਾਵਾਂ ʼਤੇ ਆਪਣੇ ਲੁਕਣ ਲਈ ਥਾਵਾਂ ਬਣਾਈਆਂ* ਜਿੱਥੇ ਪਹੁੰਚਣਾ ਔਖਾ ਸੀ।+ 3 ਜਦੋਂ ਵੀ ਇਜ਼ਰਾਈਲੀ ਬੀ ਬੀਜਦੇ ਸਨ, ਤਾਂ ਮਿਦਿਆਨ ਅਤੇ ਅਮਾਲੇਕ+ ਤੇ ਪੂਰਬੀ ਲੋਕ+ ਉਨ੍ਹਾਂ ʼਤੇ ਹਮਲਾ ਕਰ ਦਿੰਦੇ ਸਨ। 4 ਉਹ ਉਨ੍ਹਾਂ ਖ਼ਿਲਾਫ਼ ਡੇਰਾ ਲਾ ਲੈਂਦੇ ਸਨ ਤੇ ਗਾਜ਼ਾ ਤਕ ਦੇਸ਼ ਦੀ ਪੈਦਾਵਾਰ ਤਬਾਹ ਕਰ ਦਿੰਦੇ ਸਨ ਅਤੇ ਇਜ਼ਰਾਈਲ ਦੇ ਖਾਣ ਲਈ ਕੁਝ ਵੀ ਨਹੀਂ ਛੱਡਦੇ ਸਨ ਤੇ ਨਾ ਹੀ ਕੋਈ ਭੇਡ, ਬਲਦ ਜਾਂ ਗਧਾ ਛੱਡਦੇ ਸਨ।+ 5 ਉਹ ਆਪਣੇ ਪਸ਼ੂਆਂ ਤੇ ਤੰਬੂਆਂ ਸਣੇ ਅਣਗਿਣਤ ਟਿੱਡੀਆਂ ਵਾਂਗ ਆ ਜਾਂਦੇ ਸਨ।+ ਉਨ੍ਹਾਂ ਦੀ ਤੇ ਉਨ੍ਹਾਂ ਦੇ ਊਠਾਂ ਦੀ ਤਾਂ ਗਿਣਤੀ ਹੀ ਨਹੀਂ ਹੁੰਦੀ ਸੀ+ ਤੇ ਉਹ ਦੇਸ਼ ਵਿਚ ਆ ਕੇ ਇਸ ਨੂੰ ਤਬਾਹ ਕਰ ਦਿੰਦੇ ਸਨ।
-