ਕਹਾਉਤਾਂ 5:8-10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਸ ਤੋਂ ਕੋਹਾਂ ਦੂਰ ਰਹਿ;ਉਸ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਜਾਹ+ 9 ਤਾਂਕਿ ਤੂੰ ਆਪਣਾ ਇੱਜ਼ਤ-ਮਾਣ ਦੂਜਿਆਂ ਨੂੰ ਨਾ ਦੇ ਦੇਵੇਂ+ਅਤੇ ਨਾ ਹੀ ਬਾਕੀ ਦੀ ਜ਼ਿੰਦਗੀ ਦੁੱਖ ਭੋਗੇਂ;*+10 ਤਾਂਕਿ ਪਰਾਏ ਤੇਰੀ ਧਨ-ਸੰਪਤੀ* ਹੜੱਪ ਨਾ ਜਾਣ+ਅਤੇ ਤੇਰੀ ਮਿਹਨਤ ਦਾ ਫਲ ਕਿਸੇ ਪਰਦੇਸੀ ਦੇ ਘਰ ਨਾ ਚਲਾ ਜਾਵੇ। ਕਹਾਉਤਾਂ 6:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਕਿਉਂਕਿ ਵੇਸਵਾ ਇਕ ਆਦਮੀ ਨੂੰ ਰੋਟੀ ਦਾ ਮੁਥਾਜ ਬਣਾ ਦਿੰਦੀ ਹੈ,+ਪਰ ਕਿਸੇ ਹੋਰ ਦੀ ਪਤਨੀ ਇਕ ਅਨਮੋਲ ਜਾਨ ਦਾ ਸ਼ਿਕਾਰ ਕਰ ਲੈਂਦੀ ਹੈ। ਲੂਕਾ 15:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਫਿਰ ਕੁਝ ਦਿਨਾਂ ਬਾਅਦ ਛੋਟਾ ਪੁੱਤਰ ਆਪਣਾ ਸਾਰਾ ਕੁਝ ਸਮੇਟ ਕੇ ਕਿਸੇ ਦੂਰ ਦੇਸ਼ ਰਹਿਣ ਚਲਾ ਗਿਆ ਅਤੇ ਉੱਥੇ ਉਸ ਨੇ ਅਯਾਸ਼ੀ ਵਿਚ* ਆਪਣਾ ਸਾਰਾ ਪੈਸਾ ਉਡਾ ਦਿੱਤਾ। 14 ਜਦੋਂ ਉਹ ਕੰਗਾਲ ਹੋ ਗਿਆ, ਤਾਂ ਉਸ ਦੇਸ਼ ਵਿਚ ਡਾਢਾ ਕਾਲ਼ ਪੈ ਗਿਆ ਅਤੇ ਉਹ ਇਕ-ਇਕ ਪੈਸੇ ਦਾ ਮੁਥਾਜ ਹੋ ਗਿਆ।
8 ਉਸ ਤੋਂ ਕੋਹਾਂ ਦੂਰ ਰਹਿ;ਉਸ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਜਾਹ+ 9 ਤਾਂਕਿ ਤੂੰ ਆਪਣਾ ਇੱਜ਼ਤ-ਮਾਣ ਦੂਜਿਆਂ ਨੂੰ ਨਾ ਦੇ ਦੇਵੇਂ+ਅਤੇ ਨਾ ਹੀ ਬਾਕੀ ਦੀ ਜ਼ਿੰਦਗੀ ਦੁੱਖ ਭੋਗੇਂ;*+10 ਤਾਂਕਿ ਪਰਾਏ ਤੇਰੀ ਧਨ-ਸੰਪਤੀ* ਹੜੱਪ ਨਾ ਜਾਣ+ਅਤੇ ਤੇਰੀ ਮਿਹਨਤ ਦਾ ਫਲ ਕਿਸੇ ਪਰਦੇਸੀ ਦੇ ਘਰ ਨਾ ਚਲਾ ਜਾਵੇ।
26 ਕਿਉਂਕਿ ਵੇਸਵਾ ਇਕ ਆਦਮੀ ਨੂੰ ਰੋਟੀ ਦਾ ਮੁਥਾਜ ਬਣਾ ਦਿੰਦੀ ਹੈ,+ਪਰ ਕਿਸੇ ਹੋਰ ਦੀ ਪਤਨੀ ਇਕ ਅਨਮੋਲ ਜਾਨ ਦਾ ਸ਼ਿਕਾਰ ਕਰ ਲੈਂਦੀ ਹੈ।
13 ਫਿਰ ਕੁਝ ਦਿਨਾਂ ਬਾਅਦ ਛੋਟਾ ਪੁੱਤਰ ਆਪਣਾ ਸਾਰਾ ਕੁਝ ਸਮੇਟ ਕੇ ਕਿਸੇ ਦੂਰ ਦੇਸ਼ ਰਹਿਣ ਚਲਾ ਗਿਆ ਅਤੇ ਉੱਥੇ ਉਸ ਨੇ ਅਯਾਸ਼ੀ ਵਿਚ* ਆਪਣਾ ਸਾਰਾ ਪੈਸਾ ਉਡਾ ਦਿੱਤਾ। 14 ਜਦੋਂ ਉਹ ਕੰਗਾਲ ਹੋ ਗਿਆ, ਤਾਂ ਉਸ ਦੇਸ਼ ਵਿਚ ਡਾਢਾ ਕਾਲ਼ ਪੈ ਗਿਆ ਅਤੇ ਉਹ ਇਕ-ਇਕ ਪੈਸੇ ਦਾ ਮੁਥਾਜ ਹੋ ਗਿਆ।