-
ਉਪਦੇਸ਼ਕ ਦੀ ਕਿਤਾਬ 2:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੈਂ ਹਾਸੇ ਬਾਰੇ ਕਿਹਾ: “ਇਹ ਪਾਗਲਪੁਣਾ ਹੈ!”
ਅਤੇ ਮੌਜ-ਮਸਤੀ ਬਾਰੇ ਕਿਹਾ: “ਇਹ ਕਰਨ ਦਾ ਕੀ ਫ਼ਾਇਦਾ?”
3 ਮੈਂ ਮਨ ਬਣਾਇਆ ਕਿ ਮੈਂ ਦਾਖਰਸ ਪੀ ਕੇ ਦੇਖਾਂਗਾ ਕਿ ਇਸ ਦਾ ਕੋਈ ਫ਼ਾਇਦਾ ਹੈ।+ ਪਰ ਮੈਂ ਆਪਣੇ ਹੋਸ਼-ਹਵਾਸ ਬਣਾਈ ਰੱਖੇ;* ਮੈਂ ਤਾਂ ਮੂਰਖਤਾ ਨੂੰ ਗਲ਼ੇ ਲਾ ਕੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਧਰਤੀ ਉੱਤੇ ਚਾਰ ਦਿਨਾਂ ਦੀ ਜ਼ਿੰਦਗੀ ਵਿਚ ਇਨਸਾਨ ਲਈ ਕੀ ਕਰਨਾ ਸਭ ਤੋਂ ਚੰਗਾ ਹੋਵੇਗਾ।
-
-
ਉਪਦੇਸ਼ਕ ਦੀ ਕਿਤਾਬ 2:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਮੈਂ ਆਪਣਾ ਧਿਆਨ ਬੁੱਧ, ਪਾਗਲਪੁਣੇ ਅਤੇ ਮੂਰਖਤਾ ਵੱਲ ਲਾਇਆ।+ (ਰਾਜੇ ਤੋਂ ਬਾਅਦ ਆਉਣ ਵਾਲਾ ਆਦਮੀ ਕੀ ਕਰ ਸਕਦਾ ਹੈ? ਸਿਰਫ਼ ਉਹੀ ਜੋ ਪਹਿਲਾਂ ਕੀਤਾ ਜਾ ਚੁੱਕਾ ਹੈ।)
-
-
ਉਪਦੇਸ਼ਕ ਦੀ ਕਿਤਾਬ 7:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਮੈਂ ਆਪਣਾ ਪੂਰਾ ਮਨ ਲਾ ਕੇ ਬੁੱਧ ਨੂੰ ਜਾਣਨ ਅਤੇ ਇਸ ਦੀ ਖੋਜਬੀਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜੋ ਵੀ ਹੁੰਦਾ, ਉਹ ਕਿਉਂ ਹੁੰਦਾ ਹੈ। ਮੈਂ ਮੂਰਖਾਂ ਦੇ ਦੁਸ਼ਟ ਰਵੱਈਏ ਅਤੇ ਪਾਗਲਪੁਣਾ ਕਰਨ ਵਾਲਿਆਂ ਦੀ ਮੂਰਖਤਾ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ।+
-