18 ਘੜੀ ਹੋਈ ਮੂਰਤ ਦਾ ਕੀ ਲਾਭ
ਜਿਸ ਨੂੰ ਇਕ ਕਾਰੀਗਰ ਨੇ ਘੜਿਆ ਹੈ?
ਉਸ ਬੁੱਤ ਦਾ ਕੀ ਫ਼ਾਇਦਾ ਜੋ ਝੂਠ ਸਿਖਾਉਂਦਾ ਹੈ,
ਉਹ ਤਾਂ ਬੇਜਾਨ ਅਤੇ ਗੁੰਗੇ ਦੇਵਤੇ ਹਨ!
ਉਨ੍ਹਾਂ ਦਾ ਬਣਾਉਣ ਵਾਲਾ ਉਨ੍ਹਾਂ ʼਤੇ ਭਰੋਸਾ ਕਿਵੇਂ ਕਰ ਸਕਦਾ?+
19 ਹਾਇ ਉਸ ਉੱਤੇ ਜੋ ਲੱਕੜ ਦੇ ਟੁਕੜੇ ਨੂੰ ਕਹਿੰਦਾ ਹੈ, “ਜਾਗ!”
ਜਾਂ ਬੇਜ਼ਬਾਨ ਪੱਥਰ ਨੂੰ, “ਉੱਠ! ਸਾਨੂੰ ਸਿਖਾ!”
ਦੇਖ! ਇਹ ਸੋਨੇ-ਚਾਂਦੀ ਨਾਲ ਮੜ੍ਹਿਆ ਹੋਇਆ ਹੈ+
ਅਤੇ ਇਸ ਵਿਚ ਬਿਲਕੁਲ ਵੀ ਸਾਹ ਨਹੀਂ ਹੈ।+