-
2 ਰਾਜਿਆਂ 18:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਰਾਜਾ ਹਿਜ਼ਕੀਯਾਹ ਦੇ ਰਾਜ ਦੇ 14ਵੇਂ ਸਾਲ ਅੱਸ਼ੂਰ+ ਦਾ ਰਾਜਾ ਸਨਹੇਰੀਬ ਯਹੂਦਾਹ ਦੇ ਸਾਰੇ ਕਿਲੇਬੰਦ ਸ਼ਹਿਰਾਂ ਖ਼ਿਲਾਫ਼ ਆਇਆ ਅਤੇ ਉਨ੍ਹਾਂ ʼਤੇ ਕਬਜ਼ਾ ਕਰ ਲਿਆ।+ 14 ਇਸ ਲਈ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੇ ਅੱਸ਼ੂਰ ਦੇ ਰਾਜੇ ਨੂੰ ਲਾਕੀਸ਼ ਵਿਚ ਇਹ ਸੰਦੇਸ਼ ਭੇਜਿਆ: “ਮੇਰੇ ਤੋਂ ਗ਼ਲਤੀ ਹੋਈ ਹੈ। ਮੇਰੇ ਕੋਲੋਂ ਪਿੱਛੇ ਹਟ ਜਾ ਅਤੇ ਤੂੰ ਮੇਰੇ ਤੋਂ ਜੋ ਮੰਗੇਂਗਾ, ਮੈਂ ਤੈਨੂੰ ਦੇ ਦਿਆਂਗਾ।” ਅੱਸ਼ੂਰ ਦੇ ਰਾਜੇ ਨੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ 300 ਕਿੱਕਾਰ* ਚਾਂਦੀ ਅਤੇ 30 ਕਿੱਕਾਰ ਸੋਨਾ ਜੁਰਮਾਨਾ ਲਾਇਆ।
-