-
ਯਹੋਸ਼ੁਆ 23:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 “ਹੁਣ ਤੁਹਾਨੂੰ ਮੂਸਾ ਦੇ ਕਾਨੂੰਨ ਦੀ ਕਿਤਾਬ ਵਿਚ ਲਿਖੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ+ ਅਤੇ ਉਨ੍ਹਾਂ ਉੱਤੇ ਚੱਲਣ ਲਈ ਬਹੁਤ ਦਲੇਰੀ ਦਿਖਾਉਣੀ ਪਵੇਗੀ ਤਾਂਕਿ ਤੁਸੀਂ ਨਾ ਤਾਂ ਉਸ ਤੋਂ ਸੱਜੇ ਮੁੜੋ ਤੇ ਨਾ ਹੀ ਖੱਬੇ+ 7 ਅਤੇ ਨਾ ਹੀ ਉਨ੍ਹਾਂ ਕੌਮਾਂ ਨਾਲ ਰਲ਼ਿਓ-ਮਿਲਿਓ+ ਜੋ ਤੁਹਾਡੇ ਨਾਲ ਰਹਿੰਦੀਆਂ ਹਨ। ਤੁਸੀਂ ਉਨ੍ਹਾਂ ਦੇ ਦੇਵਤਿਆਂ ਦਾ ਨਾਂ ਵੀ ਨਹੀਂ ਲੈਣਾ,+ ਨਾ ਉਨ੍ਹਾਂ ਦੀ ਸਹੁੰ ਖਾਣੀ ਅਤੇ ਨਾ ਹੀ ਉਨ੍ਹਾਂ ਦੀ ਕਦੇ ਭਗਤੀ ਕਰਨੀ ਤੇ ਉਨ੍ਹਾਂ ਅੱਗੇ ਝੁਕਣਾ।+
-
-
ਯਿਰਮਿਯਾਹ 12:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “ਪਰ ਜੇ ਉਹ ਮੇਰੇ ਲੋਕਾਂ ਦੇ ਰਾਹਾਂ ʼਤੇ ਚੱਲਣਾ ਸਿੱਖਣਗੇ ਅਤੇ ਮੇਰੇ ਨਾਂ ʼਤੇ ਇਹ ਸਹੁੰ ਖਾਣਗੇ, ‘ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ,’ ਠੀਕ ਜਿਵੇਂ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਬਆਲ ਦੇ ਨਾਂ ʼਤੇ ਸਹੁੰ ਖਾਣੀ ਸਿਖਾਈ ਸੀ, ਤਾਂ ਮੈਂ ਆਪਣੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਨੂੰ ਖ਼ੁਸ਼ਹਾਲ ਬਣਾਵਾਂਗਾ।
-
-
ਸਫ਼ਨਯਾਹ 1:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “ਮੈਂ ਯਹੂਦਾਹ ਦੇ ਖ਼ਿਲਾਫ਼
ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ
ਅਤੇ ਮੈਂ ਇਸ ਥਾਂ ਤੋਂ ਬਆਲ ਦੀ ਹਰ ਨਿਸ਼ਾਨੀ* ਮਿਟਾ ਦਿਆਂਗਾ,+
ਨਾਲੇ ਬਾਗ਼ੀ ਪੁਜਾਰੀਆਂ ਦੇ ਨਾਲ-ਨਾਲ ਝੂਠੇ ਦੇਵਤਿਆਂ ਦੇ ਪੁਜਾਰੀਆਂ ਦੇ ਨਾਂ ਵੀ ਮਿਟਾ ਦਿਆਂਗਾ+
5 ਅਤੇ ਉਨ੍ਹਾਂ ਨੂੰ ਜੋ ਛੱਤਾਂ ਉੱਤੇ ਆਕਾਸ਼ ਦੀ ਸੈਨਾ ਅੱਗੇ ਝੁਕਦੇ ਹਨ+
ਅਤੇ ਉਨ੍ਹਾਂ ਨੂੰ ਜੋ ਯਹੋਵਾਹ ਅੱਗੇ ਮੱਥਾ ਟੇਕਦੇ ਤੇ ਉਸ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਖਾਂਦੇ ਹਨ+
ਅਤੇ ਮਲਕਾਮ ਪ੍ਰਤੀ ਵਫ਼ਾਦਾਰ ਰਹਿਣ ਦੀ ਵੀ ਸਹੁੰ ਖਾਂਦੇ ਹਨ;+
-