ਸਫ਼ਨਯਾਹ
1 ਯਹੋਵਾਹ ਦਾ ਸੰਦੇਸ਼ ਸਫ਼ਨਯਾਹ* ਨੂੰ ਆਇਆ। ਉਹ ਕੂਸ਼ੀ ਦਾ ਪੁੱਤਰ ਸੀ, ਕੂਸ਼ੀ ਗਦਲਯਾਹ ਦਾ, ਗਦਲਯਾਹ ਅਮਰਯਾਹ ਦਾ ਤੇ ਅਮਰਯਾਹ ਹਿਜ਼ਕੀਯਾਹ ਦਾ ਪੁੱਤਰ ਸੀ। ਆਮੋਨ+ ਦੇ ਪੁੱਤਰ ਅਤੇ ਯਹੂਦਾਹ ਦੇ ਰਾਜਾ ਯੋਸੀਯਾਹ ਦੇ ਦਿਨਾਂ ਵਿਚ+ ਇਹ ਸੰਦੇਸ਼ ਆਇਆ:
2 “ਮੈਂ ਜ਼ਮੀਨ ਉੱਤੋਂ ਹਰ ਚੀਜ਼ ਪੂਰੀ ਤਰ੍ਹਾਂ ਮਿਟਾ ਦੇਵਾਂਗਾ,” ਯਹੋਵਾਹ ਕਹਿੰਦਾ ਹੈ।+
3 “ਮੈਂ ਇਨਸਾਨਾਂ ਅਤੇ ਜਾਨਵਰਾਂ ਨੂੰ ਖ਼ਤਮ ਕਰ ਦੇਵਾਂਗਾ।
ਮੈਂ ਆਕਾਸ਼ ਦੇ ਪੰਛੀਆਂ ਅਤੇ ਸਮੁੰਦਰ ਦੀਆਂ ਮੱਛੀਆਂ ਦਾ ਸਫ਼ਾਇਆ ਕਰ ਦਿਆਂਗਾ+
ਅਤੇ ਦੁਸ਼ਟਾਂ ਦੇ ਨਾਲ-ਨਾਲ ਠੋਕਰ ਖੁਆਉਣ ਵਾਲੀਆਂ ਚੀਜ਼ਾਂ*+ ਦਾ ਸੱਤਿਆਨਾਸ ਕਰ ਦਿਆਂਗਾ;
ਅਤੇ ਮੈਂ ਜ਼ਮੀਨ ਤੋਂ ਇਨਸਾਨਾਂ ਦਾ ਨਾਮੋ-ਨਿਸ਼ਾਨ ਮਿਟਾ ਦਿਆਂਗਾ,” ਯਹੋਵਾਹ ਕਹਿੰਦਾ ਹੈ।
4 “ਮੈਂ ਯਹੂਦਾਹ ਦੇ ਖ਼ਿਲਾਫ਼
ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ
ਅਤੇ ਮੈਂ ਇਸ ਥਾਂ ਤੋਂ ਬਆਲ ਦੀ ਹਰ ਨਿਸ਼ਾਨੀ* ਮਿਟਾ ਦਿਆਂਗਾ,+
ਨਾਲੇ ਬਾਗ਼ੀ ਪੁਜਾਰੀਆਂ ਦੇ ਨਾਲ-ਨਾਲ ਝੂਠੇ ਦੇਵਤਿਆਂ ਦੇ ਪੁਜਾਰੀਆਂ ਦੇ ਨਾਂ ਵੀ ਮਿਟਾ ਦਿਆਂਗਾ+
5 ਅਤੇ ਉਨ੍ਹਾਂ ਨੂੰ ਜੋ ਛੱਤਾਂ ਉੱਤੇ ਆਕਾਸ਼ ਦੀ ਸੈਨਾ ਅੱਗੇ ਝੁਕਦੇ ਹਨ+
ਅਤੇ ਉਨ੍ਹਾਂ ਨੂੰ ਜੋ ਯਹੋਵਾਹ ਅੱਗੇ ਮੱਥਾ ਟੇਕਦੇ ਤੇ ਉਸ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਖਾਂਦੇ ਹਨ+
ਅਤੇ ਮਲਕਾਮ ਪ੍ਰਤੀ ਵਫ਼ਾਦਾਰ ਰਹਿਣ ਦੀ ਵੀ ਸਹੁੰ ਖਾਂਦੇ ਹਨ;+
6 ਅਤੇ ਉਨ੍ਹਾਂ ਨੂੰ ਜੋ ਯਹੋਵਾਹ ਨੂੰ ਛੱਡ ਦਿੰਦੇ ਹਨ+
ਅਤੇ ਜੋ ਨਾ ਯਹੋਵਾਹ ਨੂੰ ਭਾਲਦੇ, ਨਾ ਉਸ ਦੀ ਸਲਾਹ ਪੁੱਛਦੇ ਹਨ।”+
7 ਸਾਰੇ ਜਹਾਨ ਦੇ ਮਾਲਕ ਯਹੋਵਾਹ ਅੱਗੇ ਚੁੱਪ ਰਹੋ ਕਿਉਂਕਿ ਯਹੋਵਾਹ ਦਾ ਦਿਨ ਨੇੜੇ ਹੈ।+
ਯਹੋਵਾਹ ਨੇ ਇਕ ਬਲ਼ੀ ਤਿਆਰ ਕੀਤੀ ਹੈ; ਉਸ ਨੇ ਉਨ੍ਹਾਂ ਨੂੰ ਪਵਿੱਤਰ ਕੀਤਾ ਹੈ ਜਿਨ੍ਹਾਂ ਨੂੰ ਉਸ ਨੇ ਸੱਦਿਆ ਹੈ।
8 “ਯਹੋਵਾਹ ਦੇ ਬਲ਼ੀ ਚੜ੍ਹਾਉਣ ਦੇ ਦਿਨ ਮੈਂ ਹਾਕਮਾਂ ਤੋਂ,
ਰਾਜੇ ਦੇ ਪੁੱਤਰਾਂ ਅਤੇ ਵਿਦੇਸ਼ੀ ਪਹਿਰਾਵਾ ਪਾਉਣ ਵਾਲਿਆਂ ਤੋਂ ਲੇਖਾ ਲਵਾਂਗਾ।+
9 ਉਸ ਦਿਨ ਮੈਂ ਹਰ ਉਸ ਇਨਸਾਨ ਤੋਂ ਲੇਖਾ ਲਵਾਂਗਾ ਜੋ ਚਬੂਤਰੇ* ਉੱਤੇ ਚੜ੍ਹਦਾ ਹੈ,
ਉਨ੍ਹਾਂ ਤੋਂ ਜੋ ਆਪਣੇ ਮਾਲਕ ਦੇ ਘਰ ਨੂੰ ਹਿੰਸਾ ਅਤੇ ਧੋਖੇ ਨਾਲ ਭਰਦੇ ਹਨ।
10 ਉਸ ਦਿਨ,” ਯਹੋਵਾਹ ਕਹਿੰਦਾ ਹੈ,
“ਮੱਛੀ ਫਾਟਕ+ ਤੋਂ ਰੌਲ਼ਾ-ਰੱਪਾ ਸੁਣਾਈ ਦੇਵੇਗਾ,
ਸ਼ਹਿਰ ਦੇ ਨਵੇਂ ਹਿੱਸੇ+ ਤੋਂ ਵੈਣ ਪਾਉਣ ਦੀ
ਅਤੇ ਪਹਾੜੀਆਂ ਤੋਂ ਭਾਰੀ ਗੜਗੜਾਹਟ ਦੀ ਆਵਾਜ਼ ਆਵੇਗੀ।
11 ਮਕਤੇਸ਼* ਦੇ ਵਾਸੀਓ, ਤੁਸੀਂ ਕੀਰਨੇ ਪਾਓ
ਕਿਉਂਕਿ ਸਾਰੇ ਵਪਾਰੀ ਨਾਸ਼ ਹੋ ਗਏ ਹਨ;*
ਚਾਂਦੀ ਨੂੰ ਤੋਲਣ ਵਾਲੇ ਸਾਰੇ ਤਬਾਹ ਹੋ ਗਏ ਹਨ।
12 ਉਸ ਸਮੇਂ ਮੈਂ ਦੀਵੇ ਲੈ ਕੇ ਯਰੂਸ਼ਲਮ ਵਿਚ ਧਿਆਨ ਨਾਲ ਤਲਾਸ਼ ਕਰਾਂਗਾ
ਅਤੇ ਮੈਂ ਬੇਫ਼ਿਕਰ ਲੋਕਾਂ* ਤੋਂ ਲੇਖਾ ਲਵਾਂਗਾ ਜੋ ਆਪਣੇ ਦਿਲ ਵਿਚ ਕਹਿੰਦੇ ਹਨ,
‘ਯਹੋਵਾਹ ਨਾ ਤਾਂ ਚੰਗਾ ਕਰੇਗਾ ਤੇ ਨਾ ਹੀ ਬੁਰਾ।’+
13 ਉਨ੍ਹਾਂ ਦੀ ਧਨ-ਦੌਲਤ ਲੁੱਟ ਲਈ ਜਾਵੇਗੀ ਅਤੇ ਉਨ੍ਹਾਂ ਦੇ ਘਰ ਤਹਿਸ-ਨਹਿਸ ਕਰ ਦਿੱਤੇ ਜਾਣਗੇ।+
ਉਹ ਘਰ ਬਣਾਉਣਗੇ, ਪਰ ਉਨ੍ਹਾਂ ਵਿਚ ਨਹੀਂ ਵੱਸਣਗੇ;
ਅਤੇ ਉਹ ਅੰਗੂਰਾਂ ਦੇ ਬਾਗ਼ ਲਾਉਣਗੇ, ਪਰ ਉਨ੍ਹਾਂ ਦਾ ਦਾਖਰਸ ਨਹੀਂ ਪੀਣਗੇ।+
14 ਯਹੋਵਾਹ ਦਾ ਮਹਾਨ ਦਿਨ ਨੇੜੇ ਹੈ!+
ਉਹ ਨੇੜੇ ਹੈ ਅਤੇ ਬਹੁਤ ਤੇਜ਼ੀ ਨਾਲ ਆ ਰਿਹਾ ਹੈ!+
ਯਹੋਵਾਹ ਦੇ ਦਿਨ ਦੀ ਆਵਾਜ਼ ਭਿਆਨਕ ਹੈ।+
ਉਸ ਦਿਨ ਸੂਰਮਾ ਦੁੱਖ ਦੇ ਮਾਰੇ ਚੀਕਾਂ ਮਾਰਦਾ ਹੈ।+
ਉਹ ਦੁੱਖ ਅਤੇ ਕਸ਼ਟ ਦਾ ਦਿਨ ਹੈ,+
ਉਹ ਤੂਫ਼ਾਨ ਅਤੇ ਬਰਬਾਦੀ ਦਾ ਦਿਨ ਹੈ,
ਉਹ ਹਨੇਰੇ ਅਤੇ ਅੰਧਕਾਰ ਦਾ ਦਿਨ ਹੈ,+
ਉਹ ਕਾਲੀਆਂ ਘਟਾਵਾਂ ਅਤੇ ਅੰਧਕਾਰ ਦਾ ਦਿਨ ਹੈ,+
16 ਉਹ ਕਿਲੇਬੰਦ ਸ਼ਹਿਰਾਂ ਅਤੇ ਕੋਨੇ ਦੇ ਉੱਚੇ ਬੁਰਜਾਂ ਖ਼ਿਲਾਫ਼,+
ਨਰਸਿੰਗਾ ਵਜਾਉਣ ਅਤੇ ਯੁੱਧ ਦਾ ਐਲਾਨ ਕਰਨ ਦਾ ਦਿਨ ਹੈ।+
17 ਮੈਂ ਇਨਸਾਨਾਂ ਨੂੰ ਕਸ਼ਟ ਦੇਵਾਂਗਾ
ਅਤੇ ਉਹ ਅੰਨ੍ਹਿਆਂ ਵਾਂਗ ਤੁਰਨਗੇ+
ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ।+
ਉਨ੍ਹਾਂ ਦਾ ਖ਼ੂਨ ਡੋਲ੍ਹਿਆ ਜਾਵੇਗਾ ਅਤੇ ਧੂੜ ਵਾਂਗ ਪਿਆ ਰਹੇਗਾ