-
2 ਰਾਜਿਆਂ 24:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਹ ਯਹੋਯਾਕੀਨ+ ਨੂੰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ;+ ਨਾਲੇ ਉਹ ਰਾਜੇ ਦੀ ਮਾਤਾ, ਰਾਜੇ ਦੀਆਂ ਪਤਨੀਆਂ, ਉਸ ਦੇ ਦਰਬਾਰੀਆਂ ਅਤੇ ਦੇਸ਼ ਦੇ ਮੋਹਰੀ ਆਦਮੀਆਂ ਨੂੰ ਗ਼ੁਲਾਮ ਬਣਾ ਕੇ ਯਰੂਸ਼ਲਮ ਤੋਂ ਬਾਬਲ ਲੈ ਗਿਆ। 16 ਬਾਬਲ ਦਾ ਰਾਜਾ ਸਾਰੇ 7,000 ਯੋਧਿਆਂ, 1,000 ਕਾਰੀਗਰਾਂ ਅਤੇ ਲੁਹਾਰਾਂ* ਨੂੰ ਵੀ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ। ਉਹ ਸਾਰੇ ਤਾਕਤਵਰ ਆਦਮੀ ਸਨ ਅਤੇ ਉਨ੍ਹਾਂ ਨੂੰ ਯੁੱਧ ਦੀ ਸਿਖਲਾਈ ਮਿਲੀ ਸੀ।
-
-
ਯਿਰਮਿਯਾਹ 29:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਯਿਰਮਿਯਾਹ ਨਬੀ ਨੇ ਯਰੂਸ਼ਲਮ ਤੋਂ ਬਾਬਲ ਵਿਚ ਗ਼ੁਲਾਮ ਬਜ਼ੁਰਗਾਂ, ਪੁਜਾਰੀਆਂ, ਨਬੀਆਂ ਅਤੇ ਸਾਰੇ ਲੋਕਾਂ ਨੂੰ ਚਿੱਠੀ ਲਿਖੀ ਜਿਨ੍ਹਾਂ ਨੂੰ ਨਬੂਕਦਨੱਸਰ ਬੰਦੀ ਬਣਾ ਕੇ ਯਰੂਸ਼ਲਮ ਤੋਂ ਬਾਬਲ ਲੈ ਗਿਆ ਸੀ। 2 ਉਸ ਨੇ ਇਹ ਚਿੱਠੀ ਰਾਜਾ ਯਕਾਨਯਾਹ,+ ਰਾਜ-ਮਾਤਾ,+ ਦਰਬਾਰੀਆਂ, ਯਹੂਦਾਹ ਤੇ ਯਰੂਸ਼ਲਮ ਦੇ ਹਾਕਮਾਂ, ਕਾਰੀਗਰਾਂ ਅਤੇ ਲੁਹਾਰਾਂ* ਨੂੰ ਯਰੂਸ਼ਲਮ ਤੋਂ ਬੰਦੀ ਬਣਾ ਕੇ ਲਿਜਾਏ ਜਾਣ ਤੋਂ ਬਾਅਦ ਲਿਖੀ ਸੀ।+
-