-
ਨਿਆਈਆਂ 19:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਜਦੋਂ ਉਹ ਆਨੰਦ ਮਾਣ ਰਹੇ ਸਨ, ਤਾਂ ਸ਼ਹਿਰ ਦੇ ਕੁਝ ਘਟੀਆ ਆਦਮੀਆਂ ਨੇ ਘਰ ਨੂੰ ਘੇਰ ਲਿਆ ਅਤੇ ਦਰਵਾਜ਼ਾ ਭੰਨਣ ਲੱਗੇ। ਉਹ ਉਸ ਬੁੱਢੇ ਆਦਮੀ ਨੂੰ, ਜੋ ਘਰ ਦਾ ਮਾਲਕ ਸੀ, ਵਾਰ-ਵਾਰ ਕਹਿ ਰਹੇ ਸਨ: “ਉਸ ਆਦਮੀ ਨੂੰ ਬਾਹਰ ਲੈ ਕੇ ਆ ਜੋ ਤੇਰੇ ਘਰ ਆਇਆ ਹੈ ਤਾਂਕਿ ਅਸੀਂ ਉਸ ਨਾਲ ਸਰੀਰਕ ਸੰਬੰਧ ਬਣਾਈਏ।”+
-
-
ਨਿਆਈਆਂ 20:4-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਸ ਲੇਵੀ ਆਦਮੀ+ ਯਾਨੀ ਕਤਲ ਕੀਤੀ ਗਈ ਔਰਤ ਦੇ ਪਤੀ ਨੇ ਜਵਾਬ ਦਿੱਤਾ: “ਮੈਂ ਰਾਤ ਗੁਜ਼ਾਰਨ ਲਈ ਆਪਣੀ ਰਖੇਲ ਨਾਲ ਬਿਨਯਾਮੀਨ ਦੇ ਗਿਬਆਹ+ ਸ਼ਹਿਰ ਆਇਆ ਸੀ। 5 ਰਾਤ ਨੂੰ ਗਿਬਆਹ ਦੇ ਵਾਸੀ* ਮੇਰੇ ਖ਼ਿਲਾਫ਼ ਆ ਖੜ੍ਹੇ ਹੋਏ ਤੇ ਘਰ ਨੂੰ ਘੇਰਾ ਪਾ ਲਿਆ। ਉਹ ਮੈਨੂੰ ਮਾਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੇ ਮੇਰੀ ਰਖੇਲ ਨਾਲ ਬਲਾਤਕਾਰ ਕੀਤਾ ਤੇ ਉਹ ਮਰ ਗਈ।+ 6 ਇਸ ਲਈ ਮੈਂ ਆਪਣੀ ਰਖੇਲ ਦੀ ਲਾਸ਼ ਲਈ ਤੇ ਉਸ ਦੇ ਟੋਟੇ-ਟੋਟੇ ਕਰ ਕੇ ਇਜ਼ਰਾਈਲ ਦੀ ਵਿਰਾਸਤ ਦੇ ਹਰ ਹਿੱਸੇ ਵਿਚ ਘੱਲ ਦਿੱਤੇ+ ਕਿਉਂਕਿ ਉਨ੍ਹਾਂ ਨੇ ਇਜ਼ਰਾਈਲ ਵਿਚ ਇਹ ਸ਼ਰਮਨਾਕ ਤੇ ਘਿਣਾਉਣਾ ਕੰਮ ਕੀਤਾ ਸੀ।
-
-
ਹੋਸ਼ੇਆ 10:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਹੇ ਇਜ਼ਰਾਈਲ, ਤੂੰ ਗਿਬਆਹ ਦੇ ਦਿਨਾਂ ਤੋਂ ਪਾਪ ਕਰਨ ਵਿਚ ਲੱਗਾ ਹੋਇਆ ਹੈਂ।+
ਉੱਥੇ ਉਹ ਪਾਪ ਕਰਨ ਵਿਚ ਲੱਗੇ ਰਹੇ।
ਗਿਬਆਹ ਵਿਚ ਹੋਈ ਲੜਾਈ ਵਿਚ ਦੁਸ਼ਟ ਲੋਕਾਂ ਦਾ ਸਫ਼ਾਇਆ ਨਹੀਂ ਹੋਇਆ।
-