-
1 ਰਾਜਿਆਂ 22:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਇਸ ਲਈ ਉਸ ਨੇ ਕਿਹਾ: “ਮੈਂ ਸਾਰੇ ਇਜ਼ਰਾਈਲੀਆਂ ਨੂੰ ਪਹਾੜਾਂ ਉੱਤੇ ਉਨ੍ਹਾਂ ਭੇਡਾਂ ਵਾਂਗ ਖਿੰਡੇ ਹੋਏ ਦੇਖਦਾ ਹਾਂ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।+ ਯਹੋਵਾਹ ਕਹਿੰਦਾ ਹੈ: ‘ਉਨ੍ਹਾਂ ਦਾ ਕੋਈ ਮਾਲਕ ਨਹੀਂ ਹੈ। ਹਰ ਕੋਈ ਸ਼ਾਂਤੀ ਨਾਲ ਆਪੋ-ਆਪਣੇ ਘਰ ਮੁੜ ਜਾਵੇ।’”
-
-
ਹਿਜ਼ਕੀਏਲ 34:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਭੇਡਾਂ ਦਾ ਕੋਈ ਚਰਵਾਹਾ ਨਹੀਂ ਸੀ, ਇਸ ਕਰਕੇ ਉਹ ਖਿੰਡ-ਪੁੰਡ ਗਈਆਂ।+ ਉਹ ਤਿੱਤਰ-ਬਿੱਤਰ ਹੋ ਗਈਆਂ ਅਤੇ ਮੈਦਾਨ ਦੇ ਸਾਰੇ ਜੰਗਲੀ ਜਾਨਵਰਾਂ ਦਾ ਭੋਜਨ ਬਣ ਗਈਆਂ।
-
-
ਹਿਜ਼ਕੀਏਲ 34:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ‘“ਮੈਨੂੰ ਆਪਣੀ ਜਾਨ ਦੀ ਸਹੁੰ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, “ਮੇਰੀਆਂ ਭੇਡਾਂ ਸ਼ਿਕਾਰ ਬਣ ਗਈਆਂ ਅਤੇ ਹਰ ਜੰਗਲੀ ਜਾਨਵਰ ਦਾ ਭੋਜਨ ਬਣ ਗਈਆਂ ਕਿਉਂਕਿ ਉਨ੍ਹਾਂ ਦਾ ਕੋਈ ਚਰਵਾਹਾ ਨਹੀਂ ਸੀ ਅਤੇ ਮੇਰੇ ਚਰਵਾਹਿਆਂ ਨੇ ਮੇਰੀਆਂ ਭੇਡਾਂ ਦੀ ਭਾਲ ਨਹੀਂ ਕੀਤੀ। ਉਹ ਮੇਰੀਆਂ ਭੇਡਾਂ ਦਾ ਢਿੱਡ ਭਰਨ ਦੀ ਬਜਾਇ ਆਪਣਾ ਢਿੱਡ ਭਰਨ ਵਿਚ ਲੱਗੇ ਰਹੇ,”’
-