-
ਮੱਤੀ 20:29-34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਜਦੋਂ ਉਹ ਯਰੀਹੋ ਤੋਂ ਬਾਹਰ ਜਾ ਰਹੇ ਸਨ, ਉਦੋਂ ਇਕ ਵੱਡੀ ਭੀੜ ਉਸ ਦੇ ਪਿੱਛੇ-ਪਿੱਛੇ ਜਾ ਰਹੀ ਸੀ। 30 ਅਤੇ ਦੇਖੋ! ਰਾਹ ਵਿਚ ਬੈਠੇ ਦੋ ਅੰਨ੍ਹਿਆਂ ਨੇ ਜਦੋਂ ਸੁਣਿਆ ਕਿ ਯਿਸੂ ਉੱਧਰੋਂ ਦੀ ਲੰਘ ਰਿਹਾ ਸੀ, ਤਾਂ ਉਹ ਉੱਚੀ-ਉੱਚੀ ਕਹਿਣ ਲੱਗੇ: “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ʼਤੇ ਰਹਿਮ ਕਰ!”+ 31 ਲੋਕਾਂ ਨੇ ਉਨ੍ਹਾਂ ਨੂੰ ਝਿੜਕਿਆ ਤੇ ਚੁੱਪ ਰਹਿਣ ਲਈ ਕਿਹਾ; ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗ ਪਏ: “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ʼਤੇ ਰਹਿਮ ਕਰ!” 32 ਇਹ ਸੁਣ ਕੇ ਯਿਸੂ ਰੁਕ ਗਿਆ ਤੇ ਉਨ੍ਹਾਂ ਨੂੰ ਕੋਲ ਬੁਲਾ ਕੇ ਪੁੱਛਿਆ: “ਦੱਸੋ, ਮੈਂ ਤੁਹਾਡੇ ਲਈ ਕੀ ਕਰਾਂ?” 33 ਉਨ੍ਹਾਂ ਨੇ ਕਿਹਾ: “ਪ੍ਰਭੂ, ਸਾਨੂੰ ਸੁਜਾਖੇ ਕਰ ਦੇ।” 34 ਯਿਸੂ ਨੂੰ ਉਨ੍ਹਾਂ ʼਤੇ ਦਇਆ ਆਈ ਅਤੇ ਉਸ ਨੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹਿਆ+ ਤੇ ਉਸੇ ਵੇਲੇ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਅਤੇ ਉਹ ਉਸ ਦੇ ਮਗਰ ਤੁਰ ਪਏ।
-
-
ਮਰਕੁਸ 10:46-52ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
46 ਫਿਰ ਉਹ ਯਰੀਹੋ ਵਿਚ ਆਏ। ਪਰ ਜਦੋਂ ਯਿਸੂ, ਉਸ ਦੇ ਚੇਲੇ ਤੇ ਬਹੁਤ ਸਾਰੇ ਲੋਕ ਯਰੀਹੋ ਤੋਂ ਬਾਹਰ ਜਾ ਰਹੇ ਸਨ, ਤਾਂ ਰਾਹ ਵਿਚ ਅੰਨ੍ਹਾ ਭਿਖਾਰੀ ਬਰਤਿਮਈ (ਤਿਮਈ ਦਾ ਪੁੱਤਰ) ਬੈਠਾ ਹੋਇਆ ਸੀ।+ 47 ਜਦੋਂ ਉਸ ਨੇ ਸੁਣਿਆ ਕਿ ਯਿਸੂ ਨਾਸਰੀ ਉੱਧਰੋਂ ਦੀ ਲੰਘ ਰਿਹਾ ਸੀ, ਤਾਂ ਉਹ ਉੱਚੀ-ਉੱਚੀ ਕਹਿਣ ਲੱਗਾ: “ਹੇ ਦਾਊਦ ਦੇ ਪੁੱਤਰ+ ਯਿਸੂ, ਮੇਰੇ ʼਤੇ ਰਹਿਮ ਕਰ!”+ 48 ਲੋਕਾਂ ਨੇ ਉਸ ਨੂੰ ਝਿੜਕਿਆ ਤੇ ਚੁੱਪ ਰਹਿਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗਾ: “ਹੇ ਦਾਊਦ ਦੇ ਪੁੱਤਰ, ਮੇਰੇ ʼਤੇ ਰਹਿਮ ਕਰ!” 49 ਇਹ ਸੁਣ ਕੇ ਯਿਸੂ ਰੁਕ ਗਿਆ ਅਤੇ ਕਿਹਾ: “ਉਸ ਨੂੰ ਮੇਰੇ ਕੋਲ ਬੁਲਾਓ।” ਇਸ ਲਈ ਉਨ੍ਹਾਂ ਨੇ ਅੰਨ੍ਹੇ ਆਦਮੀ ਨੂੰ ਆਵਾਜ਼ ਦੇ ਕੇ ਕਿਹਾ: “ਹੌਸਲਾ ਰੱਖ! ਉੱਠ; ਉਹ ਤੈਨੂੰ ਬੁਲਾ ਰਿਹਾ ਹੈ।” 50 ਉਸ ਨੇ ਆਪਣਾ ਚੋਗਾ ਸੁੱਟਿਆ ਅਤੇ ਫੁਰਤੀ ਨਾਲ ਉੱਠ ਕੇ ਯਿਸੂ ਕੋਲ ਗਿਆ। 51 ਯਿਸੂ ਨੇ ਉਸ ਨੂੰ ਪੁੱਛਿਆ: “ਦੱਸ, ਮੈਂ ਤੇਰੇ ਲਈ ਕੀ ਕਰਾਂ?” ਉਸ ਅੰਨ੍ਹੇ ਆਦਮੀ ਨੇ ਕਿਹਾ: “ਗੁਰੂ ਜੀ,* ਮੈਨੂੰ ਸੁਜਾਖਾ ਕਰ ਦੇ।” 52 ਯਿਸੂ ਨੇ ਉਸ ਨੂੰ ਕਿਹਾ: “ਜਾਹ। ਤੂੰ ਆਪਣੀ ਨਿਹਚਾ ਕਰਕੇ ਚੰਗਾ ਹੋਇਆ ਹੈਂ।”+ ਉਸੇ ਵੇਲੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ+ ਤੇ ਉਹ ਰਾਹ ਵਿਚ ਯਿਸੂ ਦੇ ਨਾਲ ਤੁਰ ਪਿਆ।
-