10 ਯਹੂਦਾ ਇਸਕਰਿਓਤੀ, ਜਿਹੜਾ ਉਸ ਦੇ 12 ਰਸੂਲਾਂ ਵਿੱਚੋਂ ਸੀ, ਮੁੱਖ ਪੁਜਾਰੀਆਂ ਕੋਲ ਗਿਆ ਤਾਂਕਿ ਉਹ ਯਿਸੂ ਨੂੰ ਧੋਖੇ ਨਾਲ ਉਨ੍ਹਾਂ ਦੇ ਹੱਥ ਫੜਵਾ ਦੇਵੇ।+ 11 ਇਹ ਸੁਣ ਕੇ ਉਹ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਉਸ ਨੂੰ ਚਾਂਦੀ ਦੇ ਸਿੱਕੇ ਦੇਣ ਦਾ ਵਾਅਦਾ ਕੀਤਾ।+ ਉਦੋਂ ਤੋਂ ਉਹ ਯਿਸੂ ਨੂੰ ਧੋਖੇ ਨਾਲ ਫੜਵਾਉਣ ਲਈ ਮੌਕੇ ਦੀ ਭਾਲ ਕਰਨ ਲੱਗਾ।