28 ਪਰ ਜੇ ਕੋਈ ਤੁਹਾਨੂੰ ਦੱਸੇ, “ਇਹ ਭੋਜਨ ਮੂਰਤੀਆਂ ਨੂੰ ਚੜ੍ਹਾਈ ਗਈ ਬਲ਼ੀ ਵਿੱਚੋਂ ਹੈ,” ਤਾਂ ਜਿਸ ਨੇ ਤੁਹਾਨੂੰ ਦੱਸਿਆ ਹੈ ਉਸ ਕਰਕੇ ਅਤੇ ਜ਼ਮੀਰ ਕਰਕੇ ਤੁਸੀਂ ਨਾ ਖਾਓ।+ 29 ਮੈਂ ਇੱਥੇ ਤੁਹਾਡੀ ਜ਼ਮੀਰ ਦੀ ਗੱਲ ਨਹੀਂ ਕਰ ਰਿਹਾ, ਸਗੋਂ ਦੂਸਰੇ ਇਨਸਾਨ ਦੀ ਜ਼ਮੀਰ ਦੀ ਗੱਲ ਕਰ ਰਿਹਾ ਹਾਂ। ਮੇਰੀ ਆਜ਼ਾਦੀ ਕਿਸੇ ਦੂਸਰੇ ਇਨਸਾਨ ਦੀ ਜ਼ਮੀਰ ਅਨੁਸਾਰ ਕਿਉਂ ਪਰਖੀ ਜਾਵੇ?+