-
ਰੋਮੀਆਂ 15:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਯਰੂਸ਼ਲਮ ਦੇ ਕੁਝ ਗ਼ਰੀਬ ਪਵਿੱਤਰ ਸੇਵਕਾਂ ਵਾਸਤੇ ਮਕਦੂਨੀਆ ਅਤੇ ਅਖਾਯਾ ਦੇ ਭਰਾਵਾਂ ਨੇ ਖ਼ੁਸ਼ੀ-ਖ਼ੁਸ਼ੀ ਦਾਨ ਦਿੱਤਾ ਹੈ।+ 27 ਇਹ ਸੱਚ ਹੈ ਕਿ ਭਰਾਵਾਂ ਨੇ ਦਿਲੋਂ ਇਸ ਤਰ੍ਹਾਂ ਕੀਤਾ ਹੈ। ਪਰ ਉਹ ਯਰੂਸ਼ਲਮ ਵਿਚ ਪਵਿੱਤਰ ਸੇਵਕਾਂ ਦੇ ਕਰਜ਼ਦਾਰ ਹਨ ਕਿਉਂਕਿ ਪਵਿੱਤਰ ਸੇਵਕਾਂ ਨੇ ਪਰਮੇਸ਼ੁਰ ਤੋਂ ਮਿਲੀਆਂ ਚੀਜ਼ਾਂ ਹੋਰ ਕੌਮਾਂ ਨਾਲ ਸਾਂਝੀਆਂ ਕੀਤੀਆਂ ਹਨ, ਇਸ ਲਈ ਉਨ੍ਹਾਂ ਨੂੰ ਵੀ ਪਵਿੱਤਰ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।+
-
-
ਫ਼ਿਲਿੱਪੀਆਂ 4:15-17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਅਸਲ ਵਿਚ, ਫ਼ਿਲਿੱਪੈ ਦੇ ਭਰਾਵੋ, ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ ਤੁਸੀਂ ਪਹਿਲਾਂ ਖ਼ੁਸ਼ ਖ਼ਬਰੀ ਬਾਰੇ ਸਿੱਖਿਆ ਸੀ ਅਤੇ ਬਾਅਦ ਵਿਚ ਜਦੋਂ ਮੈਂ ਮਕਦੂਨੀਆ ਤੋਂ ਤੁਰਿਆ ਸੀ, ਉਸ ਵੇਲੇ ਤੁਹਾਡੇ ਤੋਂ ਸਿਵਾਇ ਹੋਰ ਕਿਸੇ ਮੰਡਲੀ ਨੇ ਨਾ ਮੇਰੀ ਮਦਦ ਕੀਤੀ ਅਤੇ ਨਾ ਹੀ ਮੇਰੀ ਮਦਦ ਕਬੂਲ ਕੀਤੀ;+ 16 ਜਦੋਂ ਮੈਂ ਥੱਸਲੁਨੀਕਾ ਵਿਚ ਸੀ, ਉੱਥੇ ਵੀ ਤੁਸੀਂ ਮੇਰੀਆਂ ਲੋੜਾਂ ਪੂਰੀਆਂ ਕਰਨ ਲਈ ਇਕ ਵਾਰ ਨਹੀਂ, ਸਗੋਂ ਦੋ ਵਾਰ ਕੁਝ ਘੱਲਿਆ। 17 ਇਹ ਗੱਲ ਨਹੀਂ ਹੈ ਕਿ ਮੈਂ ਤੁਹਾਡੇ ਤੋਂ ਤੋਹਫ਼ੇ ਚਾਹੁੰਦਾ ਹਾਂ, ਸਗੋਂ ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਤੁਹਾਨੂੰ ਬਰਕਤਾਂ ਮਿਲਣ ਜਿਸ ਨਾਲ ਤੁਹਾਡੇ ਖਾਤੇ* ਵਿਚ ਹੋਰ ਵਾਧਾ ਹੋਵੇ।
-