18 ਬੇਟਾ ਤਿਮੋਥਿਉਸ, ਮੈਂ ਇਹ ਹਿਦਾਇਤ ਤੈਨੂੰ ਇਸ ਕਰਕੇ ਦੇ ਰਿਹਾ ਹਾਂ ਕਿ ਤੇਰੇ ਬਾਰੇ ਜੋ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ, ਉਨ੍ਹਾਂ ਅਨੁਸਾਰ ਤੂੰ ਚੰਗੀ ਲੜਾਈ ਲੜਦਾ ਰਹੇਂ,+ 19 ਆਪਣੀ ਨਿਹਚਾ ਪੱਕੀ ਰੱਖੇਂ ਅਤੇ ਆਪਣੀ ਜ਼ਮੀਰ ਸਾਫ਼ ਰੱਖੇਂ।+ ਕੁਝ ਲੋਕਾਂ ਨੇ ਆਪਣੀ ਜ਼ਮੀਰ ਸਾਫ਼ ਨਹੀਂ ਰੱਖੀ ਜਿਸ ਕਰਕੇ ਉਨ੍ਹਾਂ ਦੀ ਨਿਹਚਾ ਦੀ ਬੇੜੀ ਡੁੱਬ ਗਈ।