ਅੱਯੂਬ
4 ਕੌਣ ਕਿਸੇ ਅਸ਼ੁੱਧ ਤੋਂ ਸ਼ੁੱਧ ਨੂੰ ਪੈਦਾ ਕਰ ਸਕਦਾ ਹੈ?+
ਕੋਈ ਵੀ ਨਹੀਂ!
5 ਜੇ ਉਸ ਦੇ ਦਿਨ ਤੈਅ ਕੀਤੇ ਹੋਏ ਹਨ,
ਤਾਂ ਉਸ ਦੇ ਮਹੀਨਿਆਂ ਦੀ ਗਿਣਤੀ ਤੈਨੂੰ ਪਤਾ ਹੈ;
ਤੂੰ ਉਸ ਲਈ ਇਕ ਹੱਦ ਠਹਿਰਾਈ ਹੈ ਕਿ ਉਹ ਪਾਰ ਨਾ ਲੰਘੇ।+
6 ਆਪਣੀ ਨਿਗਾਹ ਉਸ ਤੋਂ ਹਟਾ ਲੈ ਤਾਂਕਿ ਉਹ ਆਰਾਮ ਕਰ ਸਕੇ,
ਜਦ ਤਕ ਉਹ ਇਕ ਦਿਹਾੜੀਦਾਰ ਵਾਂਗ ਆਪਣਾ ਦਿਨ ਪੂਰਾ ਨਾ ਕਰ ਲਵੇ।+
7 ਇਕ ਰੁੱਖ ਲਈ ਵੀ ਉਮੀਦ ਹੁੰਦੀ ਹੈ।
ਜੇ ਉਸ ਨੂੰ ਕੱਟਿਆ ਜਾਵੇ, ਤਾਂ ਉਹ ਫਿਰ ਪੁੰਗਰ ਜਾਵੇਗਾ,
ਇਸ ਦੇ ਨਵੀਆਂ ਟਾਹਣੀਆਂ ਨਿਕਲਦੀਆਂ ਰਹਿਣਗੀਆਂ।
8 ਭਾਵੇਂ ਇਸ ਦੀ ਜੜ੍ਹ ਜ਼ਮੀਨ ਵਿਚ ਪੁਰਾਣੀ ਹੋ ਜਾਵੇ
ਅਤੇ ਇਸ ਦਾ ਮੁੱਢ ਮਿੱਟੀ ਵਿਚ ਸੁੱਕ ਜਾਵੇ,
9 ਤਾਂ ਵੀ ਪਾਣੀ ਦੀ ਮਹਿਕ ਨਾਲ ਹੀ ਇਹ ਫੁੱਟ ਨਿਕਲੇਗਾ;
ਨਵੇਂ ਪੌਦੇ ਵਾਂਗ ਇਸ ਦੀਆਂ ਟਾਹਣੀਆਂ ਨਿਕਲ ਆਉਣਗੀਆਂ।
10 ਪਰ ਆਦਮੀ ਮਰ ਜਾਂਦਾ ਹੈ ਤੇ ਬੇਜਾਨ ਪਿਆ ਰਹਿੰਦਾ ਹੈ;
ਦਮ ਤੋੜਨ ਤੋਂ ਬਾਅਦ ਇਨਸਾਨ ਕਿੱਥੇ ਹੁੰਦਾ ਹੈ?+
11 ਪਾਣੀ ਸਮੁੰਦਰ ਵਿੱਚੋਂ ਗਾਇਬ ਹੋ ਜਾਂਦੇ ਹਨ,
ਦਰਿਆ ਖਾਲੀ ਹੋ ਕੇ ਸੁੱਕ ਜਾਂਦਾ ਹੈ।
12 ਉਸੇ ਤਰ੍ਹਾਂ ਇਨਸਾਨ ਵੀ ਲੇਟ ਜਾਂਦਾ ਹੈ ਤੇ ਉੱਠਦਾ ਨਹੀਂ।+
ਜਦ ਤਕ ਆਕਾਸ਼ ਹੈ, ਉਹ ਜਾਗਣਗੇ ਨਹੀਂ,
ਨਾ ਹੀ ਉਨ੍ਹਾਂ ਨੂੰ ਨੀਂਦ ਤੋਂ ਉਠਾਇਆ ਜਾਵੇਗਾ।+
13 ਕਾਸ਼ ਕਿ ਤੂੰ ਮੈਨੂੰ ਕਬਰ* ਵਿਚ ਲੁਕਾ ਦੇਵੇਂ,+
ਮੈਨੂੰ ਉਦੋਂ ਤਕ ਛਿਪਾ ਰੱਖੇਂ ਜਦ ਤਕ ਤੇਰਾ ਕ੍ਰੋਧ ਨਾ ਟਲ ਜਾਵੇ,
ਕਾਸ਼ ਤੂੰ ਮੇਰੇ ਲਈ ਇਕ ਸਮਾਂ ਠਹਿਰਾਵੇਂ ਤੇ ਮੈਨੂੰ ਯਾਦ ਕਰੇਂ!+
14 ਜੇ ਆਦਮੀ ਮਰ ਜਾਏ, ਤਾਂ ਕੀ ਉਹ ਦੁਬਾਰਾ ਜੀਉਂਦਾ ਹੋਵੇਗਾ?+
ਆਪਣੀ ਜਬਰੀ ਮਜ਼ਦੂਰੀ ਦੇ ਸਾਰੇ ਦਿਨ ਮੈਂ ਉਡੀਕ ਵਿਚ ਰਹਾਂਗਾ
ਜਦ ਤਕ ਮੇਰਾ ਛੁਟਕਾਰਾ ਨਾ ਹੋਵੇ।+
15 ਤੂੰ ਪੁਕਾਰੇਂਗਾ ਤੇ ਮੈਂ ਤੈਨੂੰ ਜਵਾਬ ਦਿਆਂਗਾ।+
ਤੂੰ ਆਪਣੇ ਹੱਥਾਂ ਦੇ ਕੰਮ ਲਈ ਤਰਸੇਂਗਾ।
16 ਪਰ ਹੁਣ ਤੂੰ ਮੇਰੇ ਹਰ ਕਦਮ ਨੂੰ ਗਿਣਦਾ ਹੈਂ;
ਤੇਰੀ ਨਜ਼ਰ ਬੱਸ ਮੇਰੇ ਪਾਪ ʼਤੇ ਰਹਿੰਦੀ ਹੈ।
17 ਮੇਰਾ ਅਪਰਾਧ ਥੈਲੀ ਵਿਚ ਮੁਹਰਬੰਦ ਕੀਤਾ ਹੋਇਆ ਹੈ,
ਤੂੰ ਮੇਰੀ ਗ਼ਲਤੀ ਨੂੰ ਗੂੰਦ ਲਾ ਕੇ ਬੰਦ ਕੀਤਾ ਹੋਇਆ ਹੈ।
18 ਜਿਵੇਂ ਪਹਾੜ ਡਿਗ ਜਾਂਦਾ ਹੈ ਤੇ ਹੌਲੀ-ਹੌਲੀ ਖੁਰ ਜਾਂਦਾ ਹੈ
ਅਤੇ ਚਟਾਨ ਆਪਣੀ ਜਗ੍ਹਾ ਤੋਂ ਖਿਸਕ ਜਾਂਦੀ ਹੈ,
19 ਜਿਵੇਂ ਪਾਣੀ ਪੱਥਰਾਂ ਨੂੰ ਘਸਾ ਸੁੱਟਦਾ ਹੈ,
ਇਸ ਦਾ ਤੇਜ਼ ਵਹਾਅ ਧਰਤੀ ਦੀ ਮਿੱਟੀ ਰੋੜ੍ਹ ਲੈ ਜਾਂਦਾ ਹੈ,
ਉਸੇ ਤਰ੍ਹਾਂ ਤੂੰ ਮਰਨਹਾਰ ਇਨਸਾਨ ਦੀ ਉਮੀਦ ਮਿਟਾ ਦਿੱਤੀ ਹੈ।
20 ਤੂੰ ਉਸ ਉੱਤੇ ਹਾਵੀ ਹੁੰਦਾ ਰਹਿੰਦਾ ਹੈਂ ਜਦ ਤਕ ਉਹ ਮਿਟ ਨਾ ਜਾਵੇ;+
ਤੂੰ ਉਸ ਦਾ ਹੁਲੀਆ ਬਦਲ ਕੇ ਉਸ ਨੂੰ ਦੂਰ ਭੇਜ ਦਿੰਦਾ ਹੈਂ।
21 ਉਸ ਦੇ ਪੁੱਤਰਾਂ ਦਾ ਆਦਰ ਹੁੰਦਾ ਹੈ, ਪਰ ਉਸ ਨੂੰ ਪਤਾ ਹੀ ਨਹੀਂ ਚੱਲਦਾ;
ਉਨ੍ਹਾਂ ਦਾ ਨਿਰਾਦਰ ਕੀਤਾ ਜਾਂਦਾ ਹੈ, ਪਰ ਉਸ ਨੂੰ ਕੋਈ ਖ਼ਬਰ ਨਹੀਂ ਹੁੰਦੀ।+
22 ਉਹ ਜੀਉਂਦੇ-ਜੀ ਹੀ ਦਰਦ ਮਹਿਸੂਸ ਕਰਦਾ ਹੈ;
ਉਹ ਉਦੋਂ ਤਕ ਹੀ ਸੋਗ ਮਨਾਉਂਦਾ ਹੈ ਜਦ ਤਕ ਉਸ ਵਿਚ ਜਾਨ ਹੈ।”