ਪਹਿਲਾ ਇਤਿਹਾਸ
16 ਉਹ ਸੱਚੇ ਪਰਮੇਸ਼ੁਰ ਦਾ ਸੰਦੂਕ ਲੈ ਆਏ ਤੇ ਇਸ ਨੂੰ ਉਸ ਤੰਬੂ ਵਿਚ ਰੱਖਿਆ ਜੋ ਦਾਊਦ ਨੇ ਇਸ ਵਾਸਤੇ ਲਾਇਆ ਸੀ;+ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਅੱਗੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ।+ 2 ਜਦੋਂ ਦਾਊਦ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾ ਚੁੱਕਾ,+ ਤਾਂ ਉਸ ਨੇ ਯਹੋਵਾਹ ਦੇ ਨਾਂ ʼਤੇ ਲੋਕਾਂ ਨੂੰ ਅਸੀਸ ਦਿੱਤੀ। 3 ਇਸ ਤੋਂ ਬਾਅਦ ਉਸ ਨੇ ਸਾਰੇ ਇਜ਼ਰਾਈਲੀਆਂ ਵਿੱਚੋਂ ਹਰੇਕ ਆਦਮੀ ਤੇ ਔਰਤ ਨੂੰ ਇਕ ਗੋਲ ਰੋਟੀ, ਖਜੂਰਾਂ ਦੀ ਇਕ ਟਿੱਕੀ ਤੇ ਸੌਗੀਆਂ ਦੀ ਇਕ ਟਿੱਕੀ ਦਿੱਤੀ। 4 ਫਿਰ ਉਸ ਨੇ ਕੁਝ ਲੇਵੀਆਂ ਨੂੰ ਯਹੋਵਾਹ ਦੇ ਸੰਦੂਕ ਅੱਗੇ ਸੇਵਾ ਕਰਨ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਆਦਰ,* ਧੰਨਵਾਦ ਤੇ ਵਡਿਆਈ ਕਰਨ ਲਈ ਨਿਯੁਕਤ ਕੀਤਾ।+ 5 ਆਸਾਫ਼+ ਮੁਖੀ ਸੀ ਅਤੇ ਉਸ ਤੋਂ ਬਾਅਦ ਜ਼ਕਰਯਾਹ ਸੀ; ਯਈਏਲ, ਸ਼ਮੀਰਾਮੋਥ, ਯਹੀਏਲ, ਮਤਿਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਈਏਲ+ ਤਾਰਾਂ ਵਾਲੇ ਸਾਜ਼ ਅਤੇ ਰਬਾਬਾਂ ਵਜਾਉਂਦੇ ਸਨ;+ ਆਸਾਫ਼ ਛੈਣੇ ਵਜਾਉਂਦਾ ਸੀ+ 6 ਅਤੇ ਬਨਾਯਾਹ ਤੇ ਯਹਜ਼ੀਏਲ ਪੁਜਾਰੀ ਸੱਚੇ ਪਰਮੇਸ਼ੁਰ ਦੇ ਇਕਰਾਰ ਦੇ ਸੰਦੂਕ ਅੱਗੇ ਬਾਕਾਇਦਾ ਤੁਰ੍ਹੀਆਂ ਵਜਾਉਂਦੇ ਸਨ।
7 ਉਸ ਦਿਨ ਦਾਊਦ ਨੇ ਪਹਿਲੀ ਵਾਰ ਆਸਾਫ਼ ਅਤੇ ਉਸ ਦੇ ਭਰਾਵਾਂ ਦੇ ਜ਼ਰੀਏ ਧੰਨਵਾਦ ਦਾ ਇਕ ਗੀਤ ਯਹੋਵਾਹ ਨੂੰ ਅਰਪਿਤ ਕੀਤਾ:+
8 “ਯਹੋਵਾਹ ਦਾ ਧੰਨਵਾਦ ਕਰੋ+ ਅਤੇ ਉਸ ਦਾ ਨਾਂ ਲੈ ਕੇ ਪੁਕਾਰੋ,
ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਕੰਮਾਂ ਦਾ ਐਲਾਨ ਕਰੋ!+
10 ਉਸ ਦੇ ਪਵਿੱਤਰ ਨਾਂ ਬਾਰੇ ਮਾਣ ਨਾਲ ਗੱਲਾਂ ਕਰੋ।+
ਯਹੋਵਾਹ ਦੀ ਭਾਲ ਕਰਨ ਵਾਲਿਆਂ ਦੇ ਦਿਲ ਬਾਗ਼-ਬਾਗ਼ ਹੋਣ।+
11 ਯਹੋਵਾਹ ਦੀ ਭਾਲ ਕਰੋ+ ਅਤੇ ਉਸ ਤੋਂ ਤਾਕਤ ਮੰਗੋ।
ਉਸ ਦੀ ਮਿਹਰ ਪਾਉਣ ਦਾ ਜਤਨ ਕਰਦੇ ਰਹੋ।+
12 ਉਸ ਦੇ ਹੈਰਾਨੀਜਨਕ ਕੰਮ,
ਹਾਂ, ਉਸ ਦੇ ਚਮਤਕਾਰ ਅਤੇ ਉਸ ਦੇ ਸੁਣਾਏ ਫ਼ੈਸਲੇ ਯਾਦ ਕਰੋ,+
13 ਹੇ ਪਰਮੇਸ਼ੁਰ ਦੇ ਸੇਵਕ ਇਜ਼ਰਾਈਲ ਦੀ ਸੰਤਾਨ,*+
ਹੇ ਯਾਕੂਬ ਦੇ ਪੁੱਤਰੋ, ਜਿਨ੍ਹਾਂ ਨੂੰ ਉਸ ਨੇ ਚੁਣਿਆ ਹੈ, ਇਹ ਸਭ ਯਾਦ ਕਰੋ।+
14 ਉਹ ਸਾਡਾ ਪਰਮੇਸ਼ੁਰ ਯਹੋਵਾਹ ਹੈ।+
ਉਸ ਦੇ ਫ਼ੈਸਲੇ ਸਾਰੀ ਧਰਤੀ ਉੱਤੇ ਲਾਗੂ ਹੁੰਦੇ ਹਨ।+
15 ਉਸ ਦਾ ਇਕਰਾਰ ਸਦਾ ਯਾਦ ਰੱਖੋ,
ਉਹ ਵਾਅਦਾ ਜੋ ਉਸ ਨੇ ਹਜ਼ਾਰਾਂ ਪੀੜ੍ਹੀਆਂ ਨਾਲ ਕੀਤਾ ਸੀ,*+
16 ਉਹ ਇਕਰਾਰ ਜੋ ਉਸ ਨੇ ਅਬਰਾਹਾਮ ਨਾਲ ਕੀਤਾ ਸੀ,+
ਨਾਲੇ ਉਹ ਸਹੁੰ ਜੋ ਉਸ ਨੇ ਇਸਹਾਕ ਨਾਲ ਖਾਧੀ ਸੀ,+
17 ਉਸ ਨੇ ਇਸ ਨੂੰ ਯਾਕੂਬ ਲਈ ਇਕ ਫ਼ਰਮਾਨ ਵਜੋਂ+
ਅਤੇ ਇਜ਼ਰਾਈਲ ਲਈ ਹਮੇਸ਼ਾ ਰਹਿਣ ਵਾਲੇ ਇਕਰਾਰ ਵਜੋਂ ਠਹਿਰਾ ਦਿੱਤਾ।
19 ਉਸ ਨੇ ਇਹ ਗੱਲ ਉਦੋਂ ਕਹੀ ਜਦ ਤੁਸੀਂ ਗਿਣਤੀ ਵਿਚ ਥੋੜ੍ਹੇ ਸੀ,
ਹਾਂ, ਬਹੁਤ ਹੀ ਥੋੜ੍ਹੇ ਅਤੇ ਉਸ ਦੇਸ਼ ਵਿਚ ਪਰਦੇਸੀ ਸੀ।+
20 ਉਹ ਇਕ ਕੌਮ ਤੋਂ ਦੂਜੀ ਕੌਮ
ਅਤੇ ਇਕ ਰਾਜ ਤੋਂ ਦੂਜੇ ਰਾਜ ਵਿਚ ਚਲੇ ਜਾਂਦੇ ਸਨ।+
21 ਉਸ ਨੇ ਕਿਸੇ ਵੀ ਇਨਸਾਨ ਨੂੰ ਉਨ੍ਹਾਂ ʼਤੇ ਜ਼ੁਲਮ ਨਹੀਂ ਢਾਹੁਣ ਦਿੱਤਾ,+
ਸਗੋਂ ਉਨ੍ਹਾਂ ਦੀ ਖ਼ਾਤਰ ਰਾਜਿਆਂ ਨੂੰ ਝਿੜਕਿਆ+
22 ਅਤੇ ਕਿਹਾ: ‘ਮੇਰੇ ਚੁਣੇ ਹੋਇਆਂ ਨੂੰ ਹੱਥ ਨਾ ਲਾਓ
ਅਤੇ ਨਾ ਹੀ ਮੇਰੇ ਨਬੀਆਂ ਨਾਲ ਕੁਝ ਬੁਰਾ ਕਰੋ।’+
23 ਹੇ ਸਾਰੀ ਧਰਤੀ ਦੇ ਲੋਕੋ, ਯਹੋਵਾਹ ਲਈ ਗੀਤ ਗਾਓ!
ਹਰ ਦਿਨ ਉਸ ਦੇ ਮੁਕਤੀ ਦੇ ਕੰਮਾਂ ਦਾ ਐਲਾਨ ਕਰੋ!+
24 ਕੌਮਾਂ ਵਿਚ ਉਸ ਦੀ ਸ਼ਾਨੋ-ਸ਼ੌਕਤ ਦਾ ਐਲਾਨ ਕਰੋ,
ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਸ਼ਾਨਦਾਰ ਕੰਮ ਬਿਆਨ ਕਰੋ।
25 ਕਿਉਂਕਿ ਯਹੋਵਾਹ ਮਹਾਨ ਹੈ ਅਤੇ ਉਹ ਸਭ ਤੋਂ ਜ਼ਿਆਦਾ ਤਾਰੀਫ਼ ਦੇ ਲਾਇਕ ਹੈ।
ਉਹ ਸਾਰੇ ਈਸ਼ਵਰਾਂ ਨਾਲੋਂ ਜ਼ਿਆਦਾ ਸ਼ਰਧਾ ਦੇ ਲਾਇਕ ਹੈ।+
26 ਕੌਮਾਂ ਦੇ ਸਾਰੇ ਈਸ਼ਵਰ ਨਿਕੰਮੇ ਹਨ,+
ਪਰ ਯਹੋਵਾਹ ਨੇ ਆਕਾਸ਼ ਬਣਾਇਆ,+
27 ਉਸ ਦੀ ਹਜ਼ੂਰੀ ਵਿਚ ਪ੍ਰਤਾਪ ਅਤੇ ਸ਼ਾਨੋ-ਸ਼ੌਕਤ ਹੈ;+
ਉਸ ਦੇ ਨਿਵਾਸ-ਸਥਾਨ ਵਿਚ ਤਾਕਤ ਅਤੇ ਆਨੰਦ ਹੈ।+
28 ਹੇ ਦੇਸ਼-ਦੇਸ਼ ਦੇ ਘਰਾਣਿਓ, ਯਹੋਵਾਹ ਦੀ ਵਡਿਆਈ ਕਰੋ,*
ਪਵਿੱਤਰ ਪਹਿਰਾਵਾ ਪਾ ਕੇ* ਯਹੋਵਾਹ ਅੱਗੇ ਸਿਰ ਨਿਵਾਓ।*+
30 ਹੇ ਸਾਰੀ ਧਰਤੀ, ਉਸ ਦੇ ਸਾਮ੍ਹਣੇ ਥਰ-ਥਰ ਕੰਬ!
ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਗਿਆ ਹੈ, ਇਸ ਨੂੰ ਹਿਲਾਇਆ ਨਹੀਂ ਜਾ ਸਕਦਾ।+
32 ਸਮੁੰਦਰ ਅਤੇ ਇਸ ਵਿਚਲੀ ਹਰ ਚੀਜ਼ ਜੈ-ਜੈ ਕਾਰ ਕਰੇ;
ਮੈਦਾਨ ਅਤੇ ਇਸ ਵਿਚਲੀ ਹਰ ਚੀਜ਼ ਖ਼ੁਸ਼ੀਆਂ ਮਨਾਏ।
33 ਨਾਲੇ ਜੰਗਲ ਦੇ ਸਾਰੇ ਦਰਖ਼ਤ ਖ਼ੁਸ਼ੀ ਨਾਲ ਯਹੋਵਾਹ ਦੇ ਸਾਮ੍ਹਣੇ ਜੈ-ਜੈ ਕਾਰ ਕਰਨ
ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ।*
35 ਅਤੇ ਕਹੋ, ‘ਹੇ ਸਾਡੀ ਮੁਕਤੀ ਦੇ ਪਰਮੇਸ਼ੁਰ, ਸਾਨੂੰ ਬਚਾ,+
ਸਾਨੂੰ ਇਕੱਠੇ ਕਰ ਅਤੇ ਕੌਮਾਂ ਤੋਂ ਸਾਨੂੰ ਛੁਡਾ
ਤਾਂਕਿ ਅਸੀਂ ਤੇਰੇ ਪਵਿੱਤਰ ਨਾਂ ਦਾ ਧੰਨਵਾਦ ਕਰੀਏ+
ਅਤੇ ਤੇਰੀ ਮਹਿਮਾ ਕਰ ਕੇ ਖ਼ੁਸ਼ੀ ਪਾਈਏ।+
ਅਤੇ ਸਾਰੇ ਲੋਕਾਂ ਨੇ ਕਿਹਾ, “ਆਮੀਨ!”* ਤੇ ਉਨ੍ਹਾਂ ਨੇ ਯਹੋਵਾਹ ਦੀ ਵਡਿਆਈ ਕੀਤੀ।
37 ਫਿਰ ਦਾਊਦ ਆਸਾਫ਼+ ਅਤੇ ਉਸ ਦੇ ਭਰਾਵਾਂ ਨੂੰ ਉੱਥੇ ਯਹੋਵਾਹ ਦੇ ਇਕਰਾਰ ਦੇ ਸੰਦੂਕ ਅੱਗੇ ਛੱਡ ਗਿਆ ਤਾਂਕਿ ਉਹ ਰੋਜ਼ ਦੇ ਦਸਤੂਰ ਅਨੁਸਾਰ+ ਲਗਾਤਾਰ ਸੰਦੂਕ ਅੱਗੇ ਸੇਵਾ ਕਰਨ।+ 38 ਓਬੇਦ-ਅਦੋਮ ਤੇ ਉਸ ਦੇ 68 ਭਰਾ ਅਤੇ ਯਦੂਥੂਨ ਦਾ ਪੁੱਤਰ ਓਬੇਦ-ਅਦੋਮ ਅਤੇ ਹੋਸਾਹ ਦਰਬਾਨ ਸਨ; 39 ਸਾਦੋਕ+ ਪੁਜਾਰੀ ਅਤੇ ਉਸ ਦੇ ਨਾਲ ਦੇ ਪੁਜਾਰੀ ਗਿਬਓਨ ਵਿਚ ਉੱਚੀ ਜਗ੍ਹਾ ʼਤੇ+ ਯਹੋਵਾਹ ਦੇ ਡੇਰੇ ਅੱਗੇ ਸਨ 40 ਤਾਂਕਿ ਉਹ ਯਹੋਵਾਹ ਲਈ ਬਾਕਾਇਦਾ ਹੋਮ-ਬਲ਼ੀ ਦੀ ਵੇਦੀ ਉੱਤੇ ਸਵੇਰੇ-ਸ਼ਾਮ ਹੋਮ-ਬਲ਼ੀਆਂ ਚੜ੍ਹਾਉਣ ਅਤੇ ਉਹ ਸਭ ਕਰਨ ਜੋ ਯਹੋਵਾਹ ਦੇ ਕਾਨੂੰਨ ਵਿਚ ਲਿਖਿਆ ਹੈ ਜਿਸ ਦਾ ਹੁਕਮ ਉਸ ਨੇ ਇਜ਼ਰਾਈਲ ਨੂੰ ਦਿੱਤਾ ਸੀ।+ 41 ਉਨ੍ਹਾਂ ਨਾਲ ਸਨ ਹੇਮਾਨ ਅਤੇ ਯਦੂਥੂਨ+ ਤੇ ਬਾਕੀ ਖ਼ਾਸ ਆਦਮੀ ਜਿਨ੍ਹਾਂ ਨੂੰ ਉਨ੍ਹਾਂ ਦੇ ਨਾਂ ਲੈ ਕੇ ਯਹੋਵਾਹ ਦਾ ਧੰਨਵਾਦ ਕਰਨ ਲਈ+ ਚੁਣਿਆ ਗਿਆ ਸੀ ਕਿਉਂਕਿ “ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ”;+ 42 ਅਤੇ ਉਨ੍ਹਾਂ ਨਾਲ ਸਨ ਹੇਮਾਨ+ ਤੇ ਯਦੂਥੂਨ ਜਿਨ੍ਹਾਂ ਨੇ ਤੁਰ੍ਹੀਆਂ, ਛੈਣੇ ਅਤੇ ਸੱਚੇ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਵਰਤੇ ਜਾਂਦੇ ਸਾਜ਼* ਵਜਾਉਣੇ ਸਨ; ਯਦੂਥੂਨ ਦੇ ਪੁੱਤਰ+ ਦਰਵਾਜ਼ੇ ʼਤੇ ਨਿਗਰਾਨੀ ਕਰਦੇ ਸਨ। 43 ਫਿਰ ਸਾਰੇ ਲੋਕ ਆਪਣੇ ਘਰਾਂ ਨੂੰ ਚਲੇ ਗਏ ਅਤੇ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਚਲਾ ਗਿਆ।