ਯਸਾਯਾਹ
42 ਦੇਖੋ! ਮੇਰਾ ਸੇਵਕ+ ਜਿਸ ਨੂੰ ਮੈਂ ਸੰਭਾਲਦਾ ਹਾਂ!
ਮੇਰਾ ਚੁਣਿਆ ਹੋਇਆ+ ਜਿਸ ਨੂੰ ਮੈਂ ਮਨਜ਼ੂਰ ਕੀਤਾ ਹੈ!+
ਉਹ ਵਫ਼ਾਦਾਰੀ ਨਾਲ ਨਿਆਂ ਨੂੰ ਕਾਇਮ ਕਰੇਗਾ।+
4 ਉਹ ਨਿੰਮ੍ਹਾ ਨਾ ਹੋਵੇਗਾ, ਨਾ ਕੁਚਲਿਆ ਜਾਵੇਗਾ,
ਸਗੋਂ ਉਹ ਧਰਤੀ ਉੱਤੇ ਇਨਸਾਫ਼ ਕਾਇਮ ਕਰ ਕੇ ਰਹੇਗਾ;+
ਟਾਪੂ ਉਸ ਦੇ ਕਾਨੂੰਨ* ਦੀ ਉਡੀਕ ਕਰਨਗੇ।
5 ਸੱਚਾ ਪਰਮੇਸ਼ੁਰ ਯਹੋਵਾਹ,
ਆਕਾਸ਼ ਦਾ ਸਿਰਜਣਹਾਰ ਤੇ ਉਸ ਨੂੰ ਤਾਣਨ ਵਾਲਾ,+
ਹਾਂ, ਜਿਸ ਨੇ ਧਰਤੀ ਨੂੰ ਅਤੇ ਇਸ ਦੀ ਉਪਜ ਨੂੰ ਫੈਲਾਇਆ,+
ਜੋ ਇਸ ਉੱਪਰ ਵੱਸਦੇ ਲੋਕਾਂ ਨੂੰ ਸਾਹ ਦਿੰਦਾ ਹੈ+
ਅਤੇ ਇਸ ਉੱਤੇ ਚੱਲਣ ਵਾਲਿਆਂ ਵਿਚ ਜਾਨ ਪਾਉਂਦਾ ਹੈ,+ ਇਹ ਕਹਿੰਦਾ ਹੈ:
6 “ਮੈਂ ਯਹੋਵਾਹ ਨੇ ਤੈਨੂੰ ਨਿਆਂ ਦੀ ਖ਼ਾਤਰ ਬੁਲਾਇਆ ਹੈ;
ਮੈਂ ਤੇਰਾ ਹੱਥ ਫੜਿਆ ਹੈ।
ਮੈਂ ਤੇਰੀ ਹਿਫਾਜ਼ਤ ਕਰਾਂਗਾ ਤੇ ਤੈਨੂੰ ਲੋਕਾਂ ਲਈ ਇਕਰਾਰ+
ਅਤੇ ਕੌਮਾਂ ਲਈ ਚਾਨਣ ਠਹਿਰਾਵਾਂਗਾ+
7 ਤਾਂਕਿ ਤੂੰ ਅੰਨ੍ਹੀਆਂ ਅੱਖਾਂ ਨੂੰ ਖੋਲ੍ਹੇਂ,+
ਭੋਰੇ ਵਿੱਚੋਂ ਕੈਦੀਆਂ ਨੂੰ ਬਾਹਰ ਲਿਆਵੇਂ
ਅਤੇ ਕੈਦਖ਼ਾਨੇ ਦੇ ਹਨੇਰੇ ਵਿਚ ਬੈਠੇ ਹੋਇਆਂ ਨੂੰ ਕੱਢੇਂ।+
8 ਮੈਂ ਯਹੋਵਾਹ ਹਾਂ। ਇਹੀ ਮੇਰਾ ਨਾਂ ਹੈ;
ਮੈਂ ਆਪਣੀ ਮਹਿਮਾ ਹੋਰ ਕਿਸੇ ਨੂੰ ਨਹੀਂ ਦਿੰਦਾ,*
ਨਾ ਆਪਣੀ ਵਡਿਆਈ ਘੜੀਆਂ ਹੋਈਆਂ ਮੂਰਤਾਂ ਨੂੰ।+
9 ਦੇਖੋ, ਪਹਿਲੀਆਂ ਗੱਲਾਂ ਬੀਤ ਚੁੱਕੀਆਂ ਹਨ;
ਹੁਣ ਮੈਂ ਨਵੀਆਂ ਗੱਲਾਂ ਦਾ ਐਲਾਨ ਕਰਦਾ ਹਾਂ।
ਉਨ੍ਹਾਂ ਦੇ ਹੋਣ ਤੋਂ ਪਹਿਲਾਂ ਹੀ ਮੈਂ ਉਨ੍ਹਾਂ ਬਾਰੇ ਤੁਹਾਨੂੰ ਦੱਸਦਾ ਹਾਂ।”+
10 ਹੇ ਸਮੁੰਦਰ ਵਿਚ ਜਾਣ ਵਾਲਿਓ ਅਤੇ ਇਸ ਵਿਚਲੀ ਸਾਰੀਓ ਚੀਜ਼ੋ,
ਹੇ ਟਾਪੂਓ ਅਤੇ ਉਨ੍ਹਾਂ ਦੇ ਵਾਸੀਓ,+
ਯਹੋਵਾਹ ਲਈ ਨਵਾਂ ਗੀਤ ਗਾਓ,+
ਧਰਤੀ ਦੇ ਕੋਨੇ-ਕੋਨੇ ਤੋਂ ਉਸ ਦੀ ਮਹਿਮਾ ਕਰੋ।+
ਚਟਾਨ ਦੇ ਵਾਸੀ ਖ਼ੁਸ਼ੀ ਨਾਲ ਜੈਕਾਰਾ ਲਾਉਣ;
ਪਹਾੜਾਂ ਦੀ ਚੋਟੀ ਤੋਂ ਉਹ ਉੱਚੀ-ਉੱਚੀ ਚਿਲਾਉਣ।
13 ਯਹੋਵਾਹ ਸੂਰਮੇ ਵਾਂਗ ਨਿਕਲੇਗਾ।+
ਉਹ ਯੋਧੇ ਵਾਂਗ ਆਪਣਾ ਜੋਸ਼ ਜਗਾਵੇਗਾ।+
ਉਹ ਚਿਲਾਵੇਗਾ, ਹਾਂ, ਉਹ ਯੁੱਧ ਦਾ ਨਾਅਰਾ ਲਾਵੇਗਾ;
ਉਹ ਦਿਖਾਏਗਾ ਕਿ ਉਹ ਆਪਣੇ ਦੁਸ਼ਮਣਾਂ ਨਾਲੋਂ ਜ਼ਿਆਦਾ ਤਾਕਤਵਰ ਹੈ।+
14 “ਮੈਂ ਚਿਰਾਂ ਤੋਂ ਚੁੱਪ ਰਿਹਾ।
ਮੈਂ ਖ਼ਾਮੋਸ਼ ਰਿਹਾ ਤੇ ਖ਼ੁਦ ਨੂੰ ਰੋਕੀ ਰੱਖਿਆ।
ਬੱਚਾ ਜਣਨ ਵਾਲੀ ਔਰਤ ਵਾਂਗ
ਮੈਂ ਹੂੰਗਾਂਗਾ, ਹਫਾਂਗਾ ਅਤੇ ਔਖੇ-ਔਖੇ ਸਾਹ ਲਵਾਂਗਾ।
15 ਮੈਂ ਪਹਾੜਾਂ ਅਤੇ ਪਹਾੜੀਆਂ ਨੂੰ ਬਰਬਾਦ ਕਰ ਦਿਆਂਗਾ
ਅਤੇ ਉਨ੍ਹਾਂ ਦੇ ਸਾਰੇ ਪੇੜ-ਪੌਦੇ ਸੁਕਾ ਦਿਆਂਗਾ।
ਮੈਂ ਨਦੀਆਂ ਨੂੰ ਟਾਪੂ ਬਣਾ ਦਿਆਂਗਾ
ਅਤੇ ਕਾਨਿਆਂ ਵਾਲੇ ਤਲਾਬ ਸੁਕਾ ਦਿਆਂਗਾ।+
16 ਮੈਂ ਅੰਨ੍ਹਿਆਂ ਨੂੰ ਉਸ ਰਾਹ ʼਤੇ ਲੈ ਜਾਵਾਂਗਾ ਜੋ ਉਹ ਨਹੀਂ ਜਾਣਦੇ+
ਅਤੇ ਉਨ੍ਹਾਂ ਨੂੰ ਅਣਜਾਣੇ ਰਾਹਾਂ ʼਤੇ ਤੋਰਾਂਗਾ।+
ਇਹ ਸਭ ਮੈਂ ਉਨ੍ਹਾਂ ਲਈ ਕਰਾਂਗਾ, ਮੈਂ ਉਨ੍ਹਾਂ ਨੂੰ ਤਿਆਗਾਂਗਾ ਨਹੀਂ।”
17 ਜਿਹੜੇ ਘੜੀਆਂ ਹੋਈਆਂ ਮੂਰਤਾਂ ʼਤੇ ਭਰੋਸਾ ਰੱਖਦੇ ਹਨ,
ਜਿਹੜੇ ਧਾਤ ਦੇ ਬੁੱਤਾਂ* ਨੂੰ ਕਹਿੰਦੇ ਹਨ: “ਤੁਸੀਂ ਸਾਡੇ ਦੇਵਤੇ ਹੋ,”
ਉਹ ਮੁੜ ਜਾਣਗੇ ਅਤੇ ਪੂਰੀ ਤਰ੍ਹਾਂ ਬੇਇੱਜ਼ਤ ਕੀਤੇ ਜਾਣਗੇ।+
19 ਮੇਰੇ ਸੇਵਕ ਤੋਂ ਛੁੱਟ ਹੋਰ ਕੌਣ ਅੰਨ੍ਹਾ ਹੈ,
ਮੇਰੇ ਭੇਜੇ ਹੋਏ ਸੰਦੇਸ਼ ਦੇਣ ਵਾਲੇ ਜਿੰਨਾ ਬੋਲ਼ਾ ਕੌਣ ਹੈ?
ਜਿਸ ਨੂੰ ਇਨਾਮ ਮਿਲਿਆ ਹੈ, ਉਸ ਜਿੰਨਾ ਅੰਨ੍ਹਾ ਕੌਣ ਹੈ,
ਹਾਂ, ਯਹੋਵਾਹ ਦੇ ਸੇਵਕ ਜਿੰਨਾ ਅੰਨ੍ਹਾ ਕੌਣ ਹੈ?+
20 ਤੂੰ ਬਹੁਤ ਸਾਰੀਆਂ ਚੀਜ਼ਾਂ ਦੇਖਦਾ ਹੈਂ, ਪਰ ਤੂੰ ਧਿਆਨ ਨਹੀਂ ਦਿੰਦਾ।
ਤੂੰ ਆਪਣੇ ਕੰਨ ਤਾਂ ਖੁੱਲ੍ਹੇ ਰੱਖਦਾ ਹੈਂ, ਪਰ ਤੂੰ ਸੁਣਦਾ ਨਹੀਂ।+
21 ਆਪਣੇ ਉੱਚੇ-ਸੁੱਚੇ ਮਿਆਰਾਂ ਦੀ ਖ਼ਾਤਰ
ਯਹੋਵਾਹ ਨੂੰ ਚੰਗਾ ਲੱਗਾ ਕਿ ਉਹ ਆਪਣੇ ਕਾਨੂੰਨ* ਨੂੰ ਵਡਿਆਏ ਤੇ ਇਸ ਨੂੰ ਸ਼ਾਨਦਾਰ ਬਣਾਏ।
ਇਨ੍ਹਾਂ ਨੂੰ ਲੁੱਟ ਲਿਆ ਗਿਆ ਤੇ ਇਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ,+
ਇਹ ਲੁੱਟ ਦਾ ਮਾਲ ਬਣ ਗਏ, ਪਰ ਕੋਈ ਵੀ ਇਹ ਕਹਿਣ ਵਾਲਾ ਨਹੀਂ, “ਉਨ੍ਹਾਂ ਨੂੰ ਵਾਪਸ ਲੈ ਆਓ!”
23 ਤੁਹਾਡੇ ਵਿੱਚੋਂ ਕੌਣ ਇਹ ਸੁਣੇਗਾ?
ਕੌਣ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਸੁਣੇਗਾ?
24 ਕਿਸ ਨੇ ਯਾਕੂਬ ਨੂੰ ਲੁੱਟਣ ਲਈ ਦੇ ਦਿੱਤਾ
ਅਤੇ ਇਜ਼ਰਾਈਲ ਨੂੰ ਲੁਟੇਰਿਆਂ ਦੇ ਹੱਥ ਵਿਚ ਦੇ ਦਿੱਤਾ?
ਕੀ ਯਹੋਵਾਹ ਨੇ ਨਹੀਂ ਜਿਸ ਦੇ ਖ਼ਿਲਾਫ਼ ਅਸੀਂ ਪਾਪ ਕੀਤਾ?
ਇਸ ਨੇ ਉਸ ਦੇ ਆਲੇ-ਦੁਆਲਿਓਂ ਸਭ ਕੁਝ ਭਸਮ ਕਰ ਦਿੱਤਾ, ਫਿਰ ਵੀ ਉਸ ਨੇ ਧਿਆਨ ਨਹੀਂ ਦਿੱਤਾ।+
ਉਹ ਇਸ ਨਾਲ ਜਲ਼ ਗਿਆ, ਪਰ ਉਹ ਫਿਰ ਵੀ ਨਹੀਂ ਸਮਝਿਆ।+