ਹੋਸ਼ੇਆ
14 “ਹੇ ਇਜ਼ਰਾਈਲ, ਆਪਣੇ ਪਰਮੇਸ਼ੁਰ ਯਹੋਵਾਹ ਕੋਲ ਮੁੜ ਆ,+
ਤੂੰ ਆਪਣੀ ਗ਼ਲਤੀ ਕਰਕੇ ਠੇਡਾ ਖਾਧਾ ਹੈ।
2 ਯਹੋਵਾਹ ਕੋਲ ਵਾਪਸ ਆ ਅਤੇ ਉਸ ਨੂੰ ਕਹਿ,
‘ਕਿਰਪਾ ਕਰ ਕੇ ਸਾਡੀਆਂ ਗ਼ਲਤੀਆਂ ਮਾਫ਼ ਕਰ ਦੇ+ ਅਤੇ ਸਾਡੀਆਂ ਚੰਗੀਆਂ ਚੀਜ਼ਾਂ ਕਬੂਲ ਕਰ,
ਅਸੀਂ ਆਪਣੇ ਬੁੱਲ੍ਹਾਂ ਨਾਲ ਉਸਤਤ ਦੀ ਭੇਟ ਚੜ੍ਹਾਵਾਂਗੇ,+ ਜਿਵੇਂ ਅਸੀਂ ਜਵਾਨ ਬਲਦ ਚੜ੍ਹਾਉਂਦੇ ਹਾਂ।*
3 ਅੱਸ਼ੂਰ ਸਾਨੂੰ ਨਹੀਂ ਬਚਾਏਗਾ।+
ਅਸੀਂ ਆਪਣੇ ਘੋੜਿਆਂ ʼਤੇ ਸਵਾਰ ਨਹੀਂ ਹੋਵਾਂਗੇ,+
ਅਸੀਂ ਆਪਣੇ ਹੱਥਾਂ ਦੀ ਕਾਰੀਗਰੀ ਨੂੰ ਫਿਰ ਕਦੇ ਨਹੀਂ ਕਹਾਂਗੇ, “ਹੇ ਸਾਡੇ ਪਰਮੇਸ਼ੁਰ!”
ਕਿਉਂਕਿ ਤੂੰ ਹੀ ਯਤੀਮ* ਉੱਤੇ ਦਇਆ ਕਰਦਾ ਹੈਂ।’+
4 ਮੈਂ ਉਨ੍ਹਾਂ ਦੀ ਬੇਵਫ਼ਾਈ ਕਰਨ ਦੀ ਬੀਮਾਰੀ ਦਾ ਇਲਾਜ ਕਰਾਂਗਾ।+
5 ਮੈਂ ਇਜ਼ਰਾਈਲ ਲਈ ਤ੍ਰੇਲ ਵਾਂਗ ਬਣਾਂਗਾ
ਅਤੇ ਉਹ ਸੋਸਨ ਦੇ ਫੁੱਲ ਵਾਂਗ ਖਿੜੇਗਾ
ਅਤੇ ਲਬਾਨੋਨ ਦੇ ਦਰਖ਼ਤਾਂ ਵਾਂਗ ਆਪਣੀਆਂ ਜੜ੍ਹਾਂ ਡੂੰਘੀਆਂ ਕਰੇਗਾ।
6 ਉਸ ਦੀਆਂ ਟਾਹਣੀਆਂ ਫੈਲਣਗੀਆਂ,
ਉਸ ਦੀ ਖ਼ੂਬਸੂਰਤੀ ਜ਼ੈਤੂਨ ਦੇ ਦਰਖ਼ਤ ਵਰਗੀ ਹੋਵੇਗੀ
ਅਤੇ ਉਸ ਦੀ ਖ਼ੁਸ਼ਬੂ ਲਬਾਨੋਨ ਵਰਗੀ।
7 ਉਹ ਦੁਬਾਰਾ ਉਸ ਦੀ ਛਾਂ ਹੇਠ ਵੱਸਣਗੇ।
ਉਹ ਅਨਾਜ ਉਗਾਉਣਗੇ ਅਤੇ ਅੰਗੂਰੀ ਵੇਲ ਵਾਂਗ ਪੁੰਗਰਨਗੇ।+
ਉਨ੍ਹਾਂ ਦੀ ਸ਼ੁਹਰਤ ਲਬਾਨੋਨ ਦੇ ਦਾਖਰਸ ਵਾਂਗ ਹੋਵੇਗੀ।
8 ਇਫ਼ਰਾਈਮ ਕਹੇਗਾ, ‘ਮੈਂ ਮੂਰਤੀਆਂ ਨਾਲ ਹੁਣ ਕਿਉਂ ਵਾਸਤਾ ਰੱਖਾਂ?’+
ਮੈਂ ਉਸ ਨੂੰ ਜਵਾਬ ਦਿਆਂਗਾ ਅਤੇ ਉਸ ਦੀ ਦੇਖ-ਭਾਲ ਕਰਾਂਗਾ।+
ਮੈਂ ਸਨੋਬਰ ਦੇ ਇਕ ਵਧਦੇ-ਫੁੱਲਦੇ ਦਰਖ਼ਤ ਵਰਗਾ ਹੋਵਾਂਗਾ।
ਮੈਂ ਹੀ ਤੈਨੂੰ ਫਲ ਦਿਆਂਗਾ।”
9 ਕੌਣ ਬੁੱਧੀਮਾਨ ਹੈ? ਉਹ ਇਨ੍ਹਾਂ ਗੱਲਾਂ ਨੂੰ ਸਮਝੇ।
ਕੌਣ ਸਮਝਦਾਰ ਹੈ? ਉਹ ਇਨ੍ਹਾਂ ਨੂੰ ਜਾਣੇ।