ਯਸਾਯਾਹ
55 ਹੇ ਸਾਰੇ ਪਿਆਸੇ ਲੋਕੋ, ਆਓ,+ ਪਾਣੀ ਦੇ ਕੋਲ ਆਓ!+
ਜਿਨ੍ਹਾਂ ਕੋਲ ਪੈਸੇ ਨਹੀਂ, ਤੁਸੀਂ ਆਓ, ਲਓ ਤੇ ਖਾਓ!
ਹਾਂ, ਆਓ ਅਤੇ ਬਿਨਾਂ ਪੈਸੇ ਦਿੱਤੇ, ਮੁਫ਼ਤ ਵਿਚ+ ਦਾਖਰਸ ਤੇ ਦੁੱਧ ਲੈ ਲਓ।+
2 ਜੋ ਰੋਟੀ ਨਹੀਂ, ਉਸ ਲਈ ਤੁਸੀਂ ਕਿਉਂ ਪੈਸੇ ਦੇਈ ਜਾਂਦੇ ਹੋ
ਅਤੇ ਜਿਹੜੀ ਚੀਜ਼ ਤੁਹਾਨੂੰ ਰਜਾਉਂਦੀ ਨਹੀਂ, ਉਸ ਉੱਤੇ ਆਪਣੀ ਕਮਾਈ* ਕਿਉਂ ਖ਼ਰਚਦੇ ਹੋ?
3 ਮੇਰੇ ਕੋਲ ਆਓ ਤੇ ਮੇਰੀ ਗੱਲ ਕੰਨ ਲਾ ਕੇ ਸੁਣੋ।+
ਸੁਣੋ ਤੇ ਤੁਸੀਂ ਜੀਉਂਦੇ ਰਹੋਗੇ,
ਦਾਊਦ ਨਾਲ ਅਟੱਲ ਪਿਆਰ ਦੇ ਕੀਤੇ ਭਰੋਸੇਯੋਗ ਵਾਅਦੇ ਅਨੁਸਾਰ
ਮੈਂ ਖ਼ੁਸ਼ੀ-ਖ਼ੁਸ਼ੀ ਤੁਹਾਡੇ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰਾਂਗਾ।+
5 ਦੇਖ! ਤੂੰ ਇਕ ਕੌਮ ਨੂੰ ਸੱਦੇਂਗਾ ਜਿਸ ਨੂੰ ਤੂੰ ਨਹੀਂ ਜਾਣਦਾ
ਅਤੇ ਜਿਹੜੀ ਕੌਮ ਦੇ ਲੋਕ ਤੈਨੂੰ ਨਹੀਂ ਜਾਣਦੇ, ਉਹ ਤੇਰੇ ਕੋਲ ਭੱਜੇ ਆਉਣਗੇ,
ਉਹ ਤੇਰੇ ਪਰਮੇਸ਼ੁਰ ਯਹੋਵਾਹ, ਇਜ਼ਰਾਈਲ ਦੇ ਪਰਮੇਸ਼ੁਰ ਕਰਕੇ ਆਉਣਗੇ+
ਕਿਉਂਕਿ ਉਹ ਤੈਨੂੰ ਵਡਿਆਵੇਗਾ।+
6 ਯਹੋਵਾਹ ਦੀ ਖੋਜ ਕਰੋ ਜਦ ਤਕ ਉਹ ਮਿਲ ਸਕਦਾ ਹੈ।+
ਉਸ ਨੂੰ ਪੁਕਾਰੋ ਜਦ ਤਕ ਉਹ ਨੇੜੇ ਹੈ।+
ਅਤੇ ਬੁਰਾ ਆਦਮੀ ਆਪਣੇ ਖ਼ਿਆਲਾਂ ਨੂੰ;
ਉਹ ਯਹੋਵਾਹ ਵੱਲ ਮੁੜੇ ਜੋ ਉਸ ʼਤੇ ਰਹਿਮ ਕਰੇਗਾ,+
ਹਾਂ, ਸਾਡੇ ਪਰਮੇਸ਼ੁਰ ਵੱਲ ਕਿਉਂਕਿ ਉਹ ਖੁੱਲ੍ਹੇ ਦਿਲ ਨਾਲ ਮਾਫ਼ ਕਰੇਗਾ।+
9 “ਜਿਵੇਂ ਆਕਾਸ਼ ਧਰਤੀ ਤੋਂ ਉੱਚੇ ਹਨ,
ਉਸੇ ਤਰ੍ਹਾਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ
ਅਤੇ ਮੇਰੇ ਵਿਚਾਰ ਤੁਹਾਡੇ ਵਿਚਾਰਾਂ ਤੋਂ ਉੱਚੇ ਹਨ।+
10 ਜਿਵੇਂ ਮੀਂਹ ਅਤੇ ਬਰਫ਼ ਆਕਾਸ਼ ਤੋਂ ਪੈਂਦੇ ਹਨ
ਅਤੇ ਉੱਥੇ ਵਾਪਸ ਨਹੀਂ ਮੁੜ ਜਾਂਦੇ, ਸਗੋਂ ਧਰਤੀ ਨੂੰ ਸਿੰਜਦੇ ਤੇ ਫ਼ਸਲ ਉਪਜਾਉਂਦੇ ਹਨ
ਜਿਸ ਨਾਲ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਮਿਲਦੀ ਹੈ,
ਉਹ ਪੂਰਾ ਹੋਏ ਬਿਨਾਂ ਮੇਰੇ ਕੋਲ ਨਹੀਂ ਮੁੜੇਗਾ,+
ਸਗੋਂ ਮੇਰੀ ਮਰਜ਼ੀ ਪੂਰੀ ਕਰ ਕੇ ਹੀ ਰਹੇਗਾ+
ਅਤੇ ਮੈਂ ਉਸ ਨੂੰ ਜੋ ਕਰਨ ਲਈ ਭੇਜਿਆ ਹੈ, ਉਸ ਵਿਚ ਉਹ ਜ਼ਰੂਰ ਸਫ਼ਲ ਹੋਵੇਗਾ।
ਇਸ ਨਾਲ ਯਹੋਵਾਹ ਦਾ ਨਾਂ ਰੌਸ਼ਨ ਹੋਵੇਗਾ,+
ਹਾਂ, ਇਹ ਸਦਾ ਲਈ ਇਕ ਨਿਸ਼ਾਨੀ ਹੋਵੇਗੀ ਜੋ ਕਦੇ ਨਹੀਂ ਮਿਟੇਗੀ।”