ਯਸਾਯਾਹ
46 ਬੇਲ ਝੁਕ ਗਿਆ,+ ਨਬੋ ਨੀਵਾਂ ਹੋ ਗਿਆ।
ਉਨ੍ਹਾਂ ਦੀਆਂ ਮੂਰਤਾਂ ਜਾਨਵਰਾਂ ਉੱਤੇ, ਭਾਰ ਢੋਣ ਵਾਲੇ ਪਸ਼ੂਆਂ ਉੱਤੇ ਲੱਦੀਆਂ ਹਨ,+
ਹਾਂ, ਉਸ ਸਾਮਾਨ ਵਾਂਗ ਜੋ ਥੱਕੇ ਹੋਏ ਜਾਨਵਰਾਂ ਲਈ ਬੋਝ ਹੈ।
2 ਉਹ ਇਕੱਠੇ ਨੀਵੇਂ ਹੋ ਗਏ, ਉਹ ਝੁਕ ਗਏ;
ਉਹ ਲੱਦੇ ਹੋਏ ਬੋਝ* ਨੂੰ ਬਚਾ ਨਹੀਂ ਸਕਦੇ,
ਉਹ ਤਾਂ ਆਪ ਹੀ ਗ਼ੁਲਾਮੀ ਵਿਚ ਚਲੇ ਜਾਂਦੇ ਹਨ।
3 “ਹੇ ਯਾਕੂਬ ਦੇ ਘਰਾਣੇ ਅਤੇ ਇਜ਼ਰਾਈਲ ਦੇ ਘਰਾਣੇ ਦੇ ਬਾਕੀ ਬਚੇ ਹੋਇਓ, ਮੇਰੀ ਸੁਣੋ,+
ਹਾਂ, ਤੁਸੀਂ ਜਿਨ੍ਹਾਂ ਨੂੰ ਮੈਂ ਜਨਮ ਤੋਂ ਹੀ ਸੰਭਾਲਿਆ ਅਤੇ ਕੁੱਖੋਂ ਹੀ ਚੁੱਕੀ ਫਿਰਿਆ।+
4 ਤੁਹਾਡੇ ਬੁਢਾਪੇ ਵਿਚ ਵੀ ਮੈਂ ਉਸੇ ਤਰ੍ਹਾਂ ਦਾ ਰਹਾਂਗਾ;+
ਤੁਹਾਡੇ ਵਾਲ਼ ਚਿੱਟੇ ਹੋ ਜਾਣ ਤੇ ਵੀ ਮੈਂ ਤੁਹਾਨੂੰ ਉਠਾਉਂਦਾ ਰਹਾਂਗਾ।
ਜਿਵੇਂ ਮੈਂ ਹੁਣ ਤਕ ਕੀਤਾ, ਮੈਂ ਤੁਹਾਨੂੰ ਚੁੱਕੀ ਫਿਰਾਂਗਾ, ਤੁਹਾਨੂੰ ਉਠਾਵਾਂਗਾ ਤੇ ਤੁਹਾਨੂੰ ਬਚਾਵਾਂਗਾ।+
5 ਤੁਸੀਂ ਮੈਨੂੰ ਕਿਹਦੇ ਵਰਗਾ ਦੱਸੋਗੇ ਜਾਂ ਮੈਨੂੰ ਕਿਹਦੇ ਬਰਾਬਰ ਠਹਿਰਾਓਗੇ ਜਾਂ ਕਿਸ ਨਾਲ ਮੇਰੀ ਤੁਲਨਾ ਕਰੋਗੇ+
ਤਾਂਕਿ ਅਸੀਂ ਇੱਕੋ ਜਿਹੇ ਲੱਗੀਏ?+
6 ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਥੈਲੀ ਵਿੱਚੋਂ ਸੋਨਾ ਕੱਢ-ਕੱਢ ਦਿੰਦੇ ਹਨ;
ਉਹ ਤੱਕੜੀ ਵਿਚ ਚਾਂਦੀ ਤੋਲਦੇ ਹਨ।
ਉਹ ਸੁਨਿਆਰੇ ਨੂੰ ਮਜ਼ਦੂਰੀ ਉੱਤੇ ਰੱਖਦੇ ਹਨ ਤੇ ਉਹ ਉਸ ਦਾ ਇਕ ਦੇਵਤਾ ਬਣਾਉਂਦਾ ਹੈ।+
ਫਿਰ ਉਹ ਇਸ ਅੱਗੇ ਮੱਥਾ ਟੇਕਦੇ ਹਨ, ਹਾਂ, ਇਸ ਨੂੰ ਪੂਜਦੇ ਹਨ।*+
7 ਉਹ ਇਸ ਨੂੰ ਮੋਢਿਆਂ ʼਤੇ ਚੁੱਕਦੇ ਹਨ;+
ਉਹ ਇਸ ਨੂੰ ਚੁੱਕ ਕੇ ਲਿਜਾਂਦੇ ਹਨ ਅਤੇ ਇਸ ਦੀ ਜਗ੍ਹਾ ʼਤੇ ਰੱਖਦੇ ਹਨ ਅਤੇ ਇਹ ਉੱਥੇ ਹੀ ਖੜ੍ਹਾ ਰਹਿੰਦਾ ਹੈ।
ਇਹ ਆਪਣੀ ਜਗ੍ਹਾ ਤੋਂ ਹਿਲਦਾ ਨਹੀਂ।+
ਉਹ ਇਸ ਅੱਗੇ ਦੁਹਾਈ ਦਿੰਦੇ ਹਨ, ਪਰ ਇਹ ਕੋਈ ਜਵਾਬ ਨਹੀਂ ਦਿੰਦਾ;
ਇਹ ਕਿਸੇ ਨੂੰ ਉਸ ਦੇ ਦੁੱਖ ਤੋਂ ਨਹੀਂ ਬਚਾ ਸਕਦਾ।+
8 ਇਹ ਗੱਲ ਯਾਦ ਰੱਖੋ ਅਤੇ ਹਿੰਮਤ ਤੋਂ ਕੰਮ ਲਓ।
ਹੇ ਅਪਰਾਧੀਓ, ਇਹ ਗੱਲ ਆਪਣੇ ਦਿਲ ਵਿਚ ਬਿਠਾ ਲਓ।
ਮੈਂ ਪਰਮੇਸ਼ੁਰ ਹਾਂ ਤੇ ਮੇਰੇ ਵਰਗਾ ਹੋਰ ਕੋਈ ਨਹੀਂ।+
10 ਮੈਂ ਅੰਤ ਬਾਰੇ ਸ਼ੁਰੂ ਵਿਚ ਹੀ ਦੱਸ ਦਿੰਦਾ ਹਾਂ
ਅਤੇ ਜੋ ਗੱਲਾਂ ਹਾਲੇ ਨਹੀਂ ਹੋਈਆਂ, ਉਹ ਮੈਂ ਬਹੁਤ ਪਹਿਲਾਂ ਤੋਂ ਹੀ ਦੱਸ ਦਿੰਦਾ ਹਾਂ।+
11 ਮੈਂ ਸੂਰਜ ਦੇ ਚੜ੍ਹਦੇ ਪਾਸਿਓਂ* ਸ਼ਿਕਾਰੀ ਪੰਛੀ ਨੂੰ ਬੁਲਾਉਂਦਾ ਹਾਂ,+
ਹਾਂ, ਦੂਰ ਦੇਸ਼ ਤੋਂ ਇਕ ਆਦਮੀ ਨੂੰ ਜੋ ਮੇਰੇ ਫ਼ੈਸਲੇ* ਅਨੁਸਾਰ ਕਰੇਗਾ।+
ਮੈਂ ਜੋ ਬੋਲਿਆ, ਉਹ ਪੂਰਾ ਕਰਾਂਗਾ।
ਮੈਂ ਜੋ ਠਾਣਿਆ ਹੈ, ਉਹ ਕਰ ਕੇ ਰਹਾਂਗਾ।+
ਮੈਂ ਸੀਓਨ ਨੂੰ ਮੁਕਤੀ ਬਖ਼ਸ਼ਾਂਗਾ ਅਤੇ ਇਜ਼ਰਾਈਲ ਨੂੰ ਆਪਣੀ ਮਹਿਮਾ।”+