ਯਸਾਯਾਹ
3 ਦੇਖੋ! ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹ
ਯਰੂਸ਼ਲਮ ਅਤੇ ਯਹੂਦਾਹ ਤੋਂ ਹਰ ਸਹਾਰਾ ਅਤੇ ਸਾਧਨ ਹਟਾ ਰਿਹਾ ਹੈ,
ਹਾਂ, ਰੋਟੀ-ਪਾਣੀ,+
2 ਤਾਕਤਵਰ ਤੇ ਯੋਧਾ,
ਨਿਆਂਕਾਰ ਤੇ ਨਬੀ,+ ਫਾਲ* ਪਾਉਣ ਵਾਲਾ ਤੇ ਬਜ਼ੁਰਗ,
3 ਪੰਜਾਹਾਂ ਦਾ ਮੁਖੀ,+ ਉੱਚ ਅਧਿਕਾਰੀ ਅਤੇ ਸਲਾਹਕਾਰ,
ਮਾਹਰ ਜਾਦੂਗਰ ਅਤੇ ਨਿਪੁੰਨ ਸਪੇਰਾ।+
4 ਮੈਂ ਮੁੰਡਿਆਂ ਨੂੰ ਉਨ੍ਹਾਂ ਦੇ ਹਾਕਮ ਬਣਾਵਾਂਗਾ
ਅਤੇ ਡਾਵਾਂ-ਡੋਲ ਲੋਕ ਉਨ੍ਹਾਂ ਉੱਤੇ ਰਾਜ ਕਰਨਗੇ।
ਮੁੰਡਾ ਬਜ਼ੁਰਗ ਉੱਤੇ ਹੱਥ ਚੁੱਕੇਗਾ
ਅਤੇ ਨੀਵਾਂ ਇੱਜ਼ਤਦਾਰ ਦੀ ਬੇਇੱਜ਼ਤੀ ਕਰੇਗਾ।+
6 ਹਰ ਕੋਈ ਆਪਣੇ ਪਿਤਾ ਦੇ ਘਰ ਵਿਚ ਆਪਣੇ ਭਰਾ ਨੂੰ ਫੜ ਕੇ ਕਹੇਗਾ:
“ਤੇਰੇ ਕੋਲ ਚੋਗਾ ਹੈ, ਤੂੰ ਸਾਡਾ ਹਾਕਮ ਬਣ ਜਾ।
ਖੰਡਰਾਂ ਦੇ ਇਸ ਢੇਰ ਉੱਤੇ ਰਾਜ ਕਰ।”
7 ਪਰ ਉਹ ਉਸ ਦਿਨ ਨਹੀਂ ਮੰਨੇਗਾ ਤੇ ਕਹੇਗਾ:
“ਮੈਂ ਤੁਹਾਡੇ ਜ਼ਖ਼ਮਾਂ ਉੱਤੇ ਪੱਟੀ ਬੰਨ੍ਹਣ ਵਾਲਾ* ਨਹੀਂ ਬਣਾਂਗਾ;
ਮੇਰੇ ਤਾਂ ਆਪਣੇ ਘਰ ਵਿਚ ਰੋਟੀ ਤੇ ਕੱਪੜੇ ਹੈ ਨਹੀਂ।
ਮੈਨੂੰ ਲੋਕਾਂ ਉੱਤੇ ਹਾਕਮ ਨਾ ਬਣਾਓ।”
9 ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਉਨ੍ਹਾਂ ਵਿਰੁੱਧ ਗਵਾਹੀ ਦਿੰਦੇ ਹਨ
ਅਤੇ ਉਹ ਸਦੂਮ ਵਾਂਗ ਆਪਣੇ ਪਾਪ ਦਾ ਐਲਾਨ ਕਰਦੇ ਹਨ;+
ਉਹ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦੇ।
ਲਾਹਨਤ ਹੈ ਉਨ੍ਹਾਂ ਉੱਤੇ ਕਿਉਂਕਿ ਉਹ ਆਪਣੇ ਉੱਤੇ ਤਬਾਹੀ ਲਿਆ ਰਹੇ ਹਨ!
11 ਲਾਹਨਤ ਹੈ ਦੁਸ਼ਟ ਉੱਤੇ!
ਬਿਪਤਾ ਉਸ ਉੱਤੇ ਆ ਪਵੇਗੀ
ਕਿਉਂਕਿ ਉਸ ਨੇ ਆਪਣੇ ਹੱਥੀਂ ਜੋ ਕੀਤਾ, ਉਹੀ ਉਸ ਨਾਲ ਕੀਤਾ ਜਾਵੇਗਾ!
12 ਪਰ ਜਿੱਥੋਂ ਤਕ ਮੇਰੀ ਪਰਜਾ ਦਾ ਸਵਾਲ ਹੈ, ਉਨ੍ਹਾਂ ਤੋਂ ਮਜ਼ਦੂਰੀ ਕਰਾਉਣ ਵਾਲੇ ਜ਼ਾਲਮ ਹਨ
ਅਤੇ ਔਰਤਾਂ ਉਨ੍ਹਾਂ ਉੱਤੇ ਰਾਜ ਕਰਦੀਆਂ ਹਨ।
ਹੇ ਮੇਰੀ ਪਰਜਾ, ਤੁਹਾਡੇ ਆਗੂ ਤੁਹਾਨੂੰ ਭਟਕਾ ਰਹੇ ਹਨ
ਅਤੇ ਉਹ ਤੁਹਾਡੇ ਲਈ ਰਾਹ ਪਛਾਣਨਾ ਮੁਸ਼ਕਲ ਕਰ ਰਹੇ ਹਨ।+
13 ਯਹੋਵਾਹ ਮੁਕੱਦਮਾ ਲੜਨ ਲਈ ਤਿਆਰ ਹੋ ਰਿਹਾ ਹੈ;
ਉਹ ਲੋਕਾਂ ਨੂੰ ਫ਼ੈਸਲਾ ਸੁਣਾਉਣ ਲਈ ਖੜ੍ਹਾ ਹੈ।
14 ਯਹੋਵਾਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਹਾਕਮਾਂ ਨੂੰ ਸਜ਼ਾ ਸੁਣਾਵੇਗਾ।
“ਤੁਸੀਂ ਅੰਗੂਰਾਂ ਦਾ ਬਾਗ਼ ਸਾੜ ਦਿੱਤਾ ਹੈ
ਅਤੇ ਤੁਸੀਂ ਗ਼ਰੀਬਾਂ ਤੋਂ ਜੋ ਲੁੱਟਿਆ, ਉਹ ਤੁਹਾਡੇ ਘਰਾਂ ਵਿਚ ਹੈ।+
15 ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,
“ਤੁਹਾਡੀ ਜੁਰਅਤ ਕਿੱਦਾਂ ਹੋਈ ਕਿ ਤੁਸੀਂ ਮੇਰੇ ਲੋਕਾਂ ਨੂੰ ਕੁਚਲੋ ਅਤੇ ਗ਼ਰੀਬਾਂ ਦੇ ਚਿਹਰਿਆਂ ਨੂੰ ਮਿੱਟੀ ਵਿਚ ਰਗੜੋ?”+
16 ਯਹੋਵਾਹ ਕਹਿੰਦਾ ਹੈ: “ਕਿਉਂਕਿ ਸੀਓਨ ਦੀਆਂ ਧੀਆਂ ਹੰਕਾਰੀ ਹਨ,
ਸਿਰ ਉਠਾ ਕੇ* ਤੁਰਦੀਆਂ ਹਨ,
ਅੱਖਾਂ ਮਟਕਾਉਂਦੀਆਂ ਹਨ, ਠੁਮਕ-ਠੁਮਕ ਕੇ ਚੱਲਦੀਆਂ ਹਨ
ਅਤੇ ਪੈਰਾਂ ਵਿਚ ਘੁੰਗਰੂ ਛਣਕਾਉਂਦੀਆਂ ਹਨ,
17 ਇਸ ਲਈ ਯਹੋਵਾਹ ਸੀਓਨ ਦੀਆਂ ਧੀਆਂ ਦਾ ਸਿਰ ਖਰੀਂਢਾਂ ਨਾਲ ਭਰ ਦੇਵੇਗਾ
ਅਤੇ ਯਹੋਵਾਹ ਉਨ੍ਹਾਂ ਦੇ ਮੱਥੇ ਸੱਖਣੇ ਕਰ ਦੇਵੇਗਾ।+
18 ਉਸ ਦਿਨ ਯਹੋਵਾਹ ਉਨ੍ਹਾਂ ਦੀਆਂ ਇਹ ਸੋਹਣੀਆਂ-ਸੋਹਣੀਆਂ ਚੀਜ਼ਾਂ ਖੋਹ ਲਵੇਗਾ:
ਪਜੇਬਾਂ, ਮੱਥੇ ਦੀਆਂ ਲੜੀਆਂ ਅਤੇ ਚੰਦ ਦੀ ਫਾੜੀ ਵਰਗੇ ਗਹਿਣੇ,+
19 ਝੁਮਕੇ, ਕੰਗਣ ਅਤੇ ਘੁੰਡ,
20 ਚੁੰਨੀਆਂ, ਝਾਂਜਰਾਂ, ਸਜਾਵਟੀ ਕਮਰਬੰਦ,*
ਅਤਰਦਾਨੀਆਂ ਤੇ ਤਵੀਤ,*
21 ਮੁੰਦਰੀਆਂ ਤੇ ਨੱਥਾਂ,
22 ਖ਼ਾਸ ਮੌਕੇ ʼਤੇ ਪਾਉਣ ਵਾਲੇ ਕੱਪੜੇ, ਕੁੜਤੇ, ਚੋਗੇ ਅਤੇ ਬਟੂਏ,
23 ਹੱਥਾਂ ਵਾਲੇ ਸ਼ੀਸ਼ੇ+ ਅਤੇ ਮਲਮਲ ਦੇ ਕੱਪੜੇ,*
ਪਗੜੀਆਂ ਅਤੇ ਘੁੰਡ।