ਯਸਾਯਾਹ
26 ਉਸ ਦਿਨ ਯਹੂਦਾਹ ਦੇਸ਼ ਵਿਚ ਇਹ ਗੀਤ ਗਾਇਆ ਜਾਵੇਗਾ:+
“ਸਾਡਾ ਸ਼ਹਿਰ ਮਜ਼ਬੂਤ ਹੈ।+
ਉਹ ਮੁਕਤੀ ਨੂੰ ਇਸ ਦੀਆਂ ਕੰਧਾਂ ਅਤੇ ਸੁਰੱਖਿਆ ਦੀ ਢਲਾਣ ਬਣਾਉਂਦਾ ਹੈ।+
3 ਤੂੰ ਉਨ੍ਹਾਂ ਦੀ ਰਾਖੀ ਕਰੇਂਗਾ ਜੋ ਪੂਰੀ ਤਰ੍ਹਾਂ ਤੇਰੇ ʼਤੇ ਨਿਰਭਰ ਰਹਿੰਦੇ ਹਨ;*
ਤੂੰ ਉਨ੍ਹਾਂ ਨੂੰ ਹਮੇਸ਼ਾ ਸ਼ਾਂਤੀ ਬਖ਼ਸ਼ੇਂਗਾ+
ਕਿਉਂਕਿ ਉਹ ਤੇਰੇ ʼਤੇ ਭਰੋਸਾ ਰੱਖਦੇ ਹਨ।+
5 ਉਹ ਉਚਾਈ ʼਤੇ ਰਹਿਣ ਵਾਲਿਆਂ ਨੂੰ, ਉੱਚੇ ਸ਼ਹਿਰ ਨੂੰ ਹੇਠਾਂ ਲੈ ਆਇਆ।
ਉਹ ਉਸ ਨੂੰ ਥੱਲੇ ਲੈ ਆਉਂਦਾ ਹੈ,
ਉਹ ਉਸ ਨੂੰ ਧਰਤੀ ʼਤੇ ਲੈ ਆਉਂਦਾ ਹੈ;
ਉਹ ਉਸ ਨੂੰ ਖ਼ਾਕ ਵਿਚ ਡੇਗ ਦਿੰਦਾ ਹੈ।
6 ਪੈਰ ਉਸ ਨੂੰ ਮਿੱਧਣਗੇ,
ਹਾਂ, ਸਤਾਏ ਹੋਇਆਂ ਦੇ ਪੈਰ, ਦੁਖੀਆਂ ਦੇ ਪੈਰ।”
ਕਿਉਂਕਿ ਤੂੰ ਨੇਕਦਿਲ ਹੈਂ,
ਇਸ ਲਈ ਤੂੰ ਧਰਮੀ ਦਾ ਰਾਹ ਪੱਧਰਾ ਕਰੇਂਗਾ।
8 ਹੇ ਯਹੋਵਾਹ, ਤੇਰੇ ਨਿਆਵਾਂ ਦੇ ਰਾਹ ʼਤੇ ਚੱਲਦੇ ਹੋਏ
ਅਸੀਂ ਤੇਰੇ ʼਤੇ ਆਸ ਰੱਖਦੇ ਹਾਂ।
ਅਸੀਂ ਤੇਰੇ ਨਾਂ ਅਤੇ ਤੇਰੀ ਯਾਦਗਾਰ ਲਈ ਤਰਸਦੇ ਹਾਂ।*
9 ਰਾਤ ਨੂੰ ਮੇਰਾ ਰੋਮ-ਰੋਮ ਤੇਰੇ ਲਈ ਤਰਸਦਾ ਹੈ,
ਹਾਂ, ਮੇਰਾ ਮਨ ਤੈਨੂੰ ਭਾਲਦਾ ਫਿਰਦਾ ਹੈ;+
ਜਦੋਂ ਤੂੰ ਧਰਤੀ ਲਈ ਆਪਣੇ ਫ਼ੈਸਲੇ ਸੁਣਾਉਂਦਾ ਹੈਂ,
ਉਦੋਂ ਧਰਤੀ ਦੇ ਵਾਸੀ ਸਿੱਖਦੇ ਹਨ ਕਿ ਸਹੀ ਕੀ ਹੈ।+
11 ਹੇ ਯਹੋਵਾਹ, ਤੇਰਾ ਹੱਥ ਉੱਠਿਆ ਹੋਇਆ ਹੈ, ਪਰ ਉਹ ਇਸ ਨੂੰ ਦੇਖਦੇ ਨਹੀਂ।+
ਉਹ ਤੇਰੇ ਲੋਕਾਂ ਲਈ ਤੇਰਾ ਜੋਸ਼ ਦੇਖਣਗੇ ਤੇ ਸ਼ਰਮਿੰਦਾ ਹੋਣਗੇ।
ਹਾਂ, ਤੇਰੀ ਇਹੀ ਅੱਗ ਤੇਰੇ ਦੁਸ਼ਮਣਾਂ ਨੂੰ ਭਸਮ ਕਰ ਦੇਵੇਗੀ।
13 ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੇਰੇ ਤੋਂ ਇਲਾਵਾ ਹੋਰ ਮਾਲਕਾਂ ਨੇ ਵੀ ਸਾਡੇ ʼਤੇ ਰਾਜ ਕੀਤਾ,+
ਪਰ ਅਸੀਂ ਸਿਰਫ਼ ਤੇਰਾ ਹੀ ਨਾਂ ਲੈਂਦੇ ਹਾਂ।+
14 ਉਹ ਮਰ ਚੁੱਕੇ ਹਨ; ਉਹ ਜੀਉਂਦੇ ਨਹੀਂ ਹੋਣਗੇ।
ਮੌਤ ਦੇ ਹੱਥਾਂ ਵਿਚ ਬੇਬੱਸ ਉਹ ਲੋਕ ਨਹੀਂ ਉੱਠਣਗੇ।+
ਕਿਉਂਕਿ ਉਨ੍ਹਾਂ ਨੂੰ ਨਾਸ਼ ਕਰਨ ਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ
ਤੂੰ ਉਨ੍ਹਾਂ ਵੱਲ ਧਿਆਨ ਦਿੱਤਾ ਹੈ।
ਤੂੰ ਦੇਸ਼ ਦੀਆਂ ਸਾਰੀਆਂ ਹੱਦਾਂ ਨੂੰ ਦੂਰ-ਦੂਰ ਤਕ ਫੈਲਾਇਆ ਹੈ।+
16 ਹੇ ਯਹੋਵਾਹ, ਦੁੱਖ ਦੀ ਘੜੀ ਵਿਚ ਉਹ ਤੇਰੇ ਵੱਲ ਮੁੜੇ;
ਜਦ ਤੂੰ ਉਨ੍ਹਾਂ ਨੂੰ ਅਨੁਸ਼ਾਸਨ ਦਿੱਤਾ, ਉਨ੍ਹਾਂ ਨੇ ਧੀਮੀ ਆਵਾਜ਼ ਵਿਚ ਪ੍ਰਾਰਥਨਾ ਕਰ ਕੇ ਆਪਣਾ ਦਿਲ ਖੋਲ੍ਹਿਆ।+
17 ਜਿਵੇਂ ਜਨਮ ਦੇਣ ਲੱਗਿਆਂ ਗਰਭਵਤੀ ਔਰਤ ਨੂੰ
ਜਣਨ-ਪੀੜਾਂ ਲੱਗਦੀਆਂ ਹਨ ਤੇ ਉਹ ਦਰਦ ਨਾਲ ਚੀਕਦੀ ਹੈ,
ਤੇਰੇ ਕਰਕੇ ਸਾਡੀ ਵੀ ਉਹੀ ਹਾਲਤ ਹੈ, ਹੇ ਯਹੋਵਾਹ।
18 ਅਸੀਂ ਗਰਭਵਤੀ ਹੋਏ, ਸਾਨੂੰ ਜਣਨ-ਪੀੜਾਂ ਲੱਗੀਆਂ,
ਪਰ ਮਾਨੋ ਅਸੀਂ ਹਵਾ ਨੂੰ ਜਨਮ ਦਿੱਤਾ।
ਅਸੀਂ ਦੇਸ਼ ਨੂੰ ਮੁਕਤੀ ਨਹੀਂ ਦਿਵਾਈ
ਅਤੇ ਕੋਈ ਵੀ ਇਸ ਦੇਸ਼ ਵਿਚ ਰਹਿਣ ਲਈ ਨਹੀਂ ਜੰਮਿਆ।
19 “ਤੇਰੇ ਮੁਰਦੇ ਜੀਉਂਦੇ ਹੋਣਗੇ।
ਮੇਰੀਆਂ ਲੋਥਾਂ* ਉੱਠ ਖੜ੍ਹੀਆਂ ਹੋਣਗੀਆਂ।+
ਹੇ ਖ਼ਾਕ ਦੇ ਵਾਸੀਓ!+
ਜਾਗੋ ਅਤੇ ਖ਼ੁਸ਼ੀ ਨਾਲ ਜੈਕਾਰੇ ਲਾਓ
ਕਿਉਂਕਿ ਤੇਰੀ ਤ੍ਰੇਲ ਸਵੇਰ ਦੀ ਤ੍ਰੇਲ* ਵਰਗੀ ਹੈ
ਅਤੇ ਧਰਤੀ ਮੌਤ ਦੇ ਹੱਥਾਂ ਵਿਚ ਬੇਬੱਸ ਪਏ ਲੋਕਾਂ ਨੂੰ ਮੋੜ ਦੇਵੇਗੀ ਕਿ ਉਨ੍ਹਾਂ ਨੂੰ ਜ਼ਿੰਦਗੀ ਮਿਲੇ।*
21 ਦੇਖੋ! ਯਹੋਵਾਹ ਆਪਣੀ ਜਗ੍ਹਾ ਤੋਂ ਆ ਰਿਹਾ ਹੈ
ਤਾਂਕਿ ਦੇਸ਼ ਦੇ ਵਾਸੀਆਂ ਤੋਂ ਉਨ੍ਹਾਂ ਦੇ ਗੁਨਾਹ ਦਾ ਲੇਖਾ ਲਵੇ,
ਦੇਸ਼ ਆਪਣੇ ਵਿਚ ਵਹਾਏ ਗਏ ਖ਼ੂਨ ਨੂੰ ਪ੍ਰਗਟ ਕਰੇਗਾ
ਅਤੇ ਇਹ ਕਤਲ ਕੀਤੇ ਹੋਇਆਂ ਨੂੰ ਹੋਰ ਨਹੀਂ ਲੁਕਾਵੇਗਾ।”