ਯਸਾਯਾਹ
27 ਉਸ ਦਿਨ ਯਹੋਵਾਹ ਆਪਣੀ ਤੇਜ਼, ਵੱਡੀ ਅਤੇ ਮਜ਼ਬੂਤ ਤਲਵਾਰ ਲੈ ਕੇ+
ਲਿਵਯਾਥਾਨ* ਯਾਨੀ ਮੇਲ਼ਦੇ ਸੱਪ ਵੱਲ,
ਉਸ ਲਿਵਯਾਥਾਨ, ਹਾਂ, ਵਲ਼ ਖਾਂਦੇ ਸੱਪ ਵੱਲ ਧਿਆਨ ਕਰੇਗਾ
ਅਤੇ ਉਹ ਸਮੁੰਦਰ ਵਿਚਲੇ ਉਸ ਵੱਡੇ ਜੀਵ ਨੂੰ ਮਾਰ ਸੁੱਟੇਗਾ।
“ਝੱਗ ਛੱਡਦੇ ਦਾਖਰਸ ਦਾ ਇਕ ਅੰਗੂਰੀ ਬਾਗ਼!+
3 ਮੈਂ ਯਹੋਵਾਹ ਉਸ ਦੀ ਰਾਖੀ ਕਰ ਰਿਹਾ ਹਾਂ।+
ਹਰ ਪਲ ਮੈਂ ਉਸ ਨੂੰ ਪਾਣੀ ਦਿੰਦਾ ਹਾਂ।+
ਮੈਂ ਦਿਨ-ਰਾਤ ਉਸ ਦੀ ਹਿਫਾਜ਼ਤ ਕਰਦਾ ਹਾਂ
ਤਾਂਕਿ ਕੋਈ ਉਸ ਨੂੰ ਨੁਕਸਾਨ ਨਾ ਪਹੁੰਚਾਏ।+
ਕੌਣ ਹੈ ਜੋ ਯੁੱਧ ਵਿਚ ਕੰਡਿਆਲ਼ੀਆਂ ਝਾੜੀਆਂ ਅਤੇ ਜੰਗਲੀ ਬੂਟੀਆਂ ਨਾਲ ਮੇਰਾ ਮੁਕਾਬਲਾ ਕਰ ਸਕੇ?
ਮੈਂ ਉਨ੍ਹਾਂ ਨੂੰ ਮਿੱਧ ਸੁੱਟਾਂਗਾ ਅਤੇ ਉਸੇ ਵੇਲੇ ਉਨ੍ਹਾਂ ਨੂੰ ਭਸਮ ਕਰ ਦਿਆਂਗਾ।
5 ਜਾਂ ਫਿਰ ਉਹ ਮੇਰੇ ਮਜ਼ਬੂਤ ਕਿਲੇ ਨੂੰ ਘੁੱਟ ਕੇ ਫੜੇ।
ਉਹ ਮੇਰੇ ਨਾਲ ਸ਼ਾਂਤੀ ਕਾਇਮ ਕਰੇ;
ਹਾਂ, ਸ਼ਾਂਤੀ ਕਾਇਮ ਕਰੇ ਮੇਰੇ ਨਾਲ।”
6 ਆਉਣ ਵਾਲੇ ਦਿਨਾਂ ਵਿਚ ਯਾਕੂਬ ਜੜ੍ਹ ਫੜੇਗਾ,
ਇਜ਼ਰਾਈਲ ਫੁੱਟੇਗਾ ਅਤੇ ਫਲ਼ੇਗਾ+
ਅਤੇ ਉਹ ਧਰਤੀ ਨੂੰ ਪੈਦਾਵਾਰ ਨਾਲ ਭਰ ਦੇਣਗੇ।+
7 ਕੀ ਉਸ ਨੂੰ ਇੰਨੀ ਸਖ਼ਤੀ ਨਾਲ ਮਾਰਿਆ ਜਾਣਾ ਚਾਹੀਦਾ?
ਕੀ ਉਸ ਨੂੰ ਅਜਿਹੀ ਮੌਤ ਮਿਲਣੀ ਚਾਹੀਦੀ ਜਿਹੋ ਜਿਹੀ ਉਸ ਦੇ ਲੋਕਾਂ ਨੂੰ ਮਿਲੀ?
8 ਉਸ ਨੂੰ ਦੂਰ ਭੇਜਣ ਵੇਲੇ ਤੂੰ ਗੜਕਵੀਂ ਆਵਾਜ਼ ਵਿਚ ਉਸ ਨਾਲ ਲੜੇਂਗਾ।
ਪੂਰਬ ਵੱਲੋਂ ਵਗਦੀ ਹਵਾ ਦੇ ਦਿਨ, ਉਹ ਆਪਣੇ ਗੁੱਸੇ ਦੇ ਕਹਿਰ ਨਾਲ ਉਸ ਨੂੰ ਉਡਾ ਦੇਵੇਗਾ।+
ਉਹ ਵੇਦੀ ਦੇ ਸਾਰੇ ਪੱਥਰਾਂ ਨੂੰ
ਚੂਨੇ ਦੇ ਚੂਰ-ਚੂਰ ਕੀਤੇ ਪੱਥਰਾਂ ਵਾਂਗ ਬਣਾ ਦੇਵੇਗਾ,
10 ਕਿਲੇਬੰਦ ਸ਼ਹਿਰ ਛੱਡ ਦਿੱਤਾ ਜਾਵੇਗਾ,
ਉਸ ਦੀਆਂ ਚਰਾਂਦਾਂ ਤਿਆਗੀਆਂ ਜਾਣਗੀਆਂ ਤੇ ਉਜਾੜ ਵਾਂਗ ਸੁੰਨਸਾਨ ਹੋ ਜਾਣਗੀਆਂ।+
ਉੱਥੇ ਵੱਛਾ ਚਰੇਗਾ ਤੇ ਲੇਟੇਗਾ
ਅਤੇ ਉਸ ਦੀਆਂ ਟਾਹਣੀਆਂ ਖਾ ਜਾਵੇਗਾ।+
11 ਜਦ ਉਸ ਦੀਆਂ ਟਾਹਣੀਆਂ ਸੁੱਕ ਜਾਣਗੀਆਂ,
ਤਾਂ ਔਰਤਾਂ ਆ ਕੇ ਉਨ੍ਹਾਂ ਨੂੰ ਤੋੜ ਲੈਣਗੀਆਂ
ਅਤੇ ਉਨ੍ਹਾਂ ਨਾਲ ਅੱਗ ਬਾਲ਼ਣਗੀਆਂ।
ਇਨ੍ਹਾਂ ਲੋਕਾਂ ਨੂੰ ਸਮਝ ਨਹੀਂ ਹੈ।+
ਇਸੇ ਕਰਕੇ ਉਨ੍ਹਾਂ ਦਾ ਬਣਾਉਣ ਵਾਲਾ ਉਨ੍ਹਾਂ ʼਤੇ ਰਹਿਮ ਨਹੀਂ ਕਰੇਗਾ,
ਉਨ੍ਹਾਂ ਨੂੰ ਰਚਣ ਵਾਲਾ ਉਨ੍ਹਾਂ ʼਤੇ ਮਿਹਰ ਨਹੀਂ ਕਰੇਗਾ।+
12 ਉਸ ਦਿਨ ਯਹੋਵਾਹ ਵਹਿੰਦੇ ਦਰਿਆ* ਤੋਂ ਲੈ ਕੇ ਮਿਸਰ ਵਾਦੀ*+ ਤਕ ਫਲ ਝਾੜ ਲਵੇਗਾ। ਹੇ ਇਜ਼ਰਾਈਲ ਦੇ ਲੋਕੋ, ਤੁਸੀਂ ਇਕ-ਇਕ ਕਰ ਕੇ ਚੁਗ ਲਏ ਜਾਓਗੇ।+ 13 ਉਸ ਦਿਨ ਵੱਡਾ ਨਰਸਿੰਗਾ ਵਜਾਇਆ ਜਾਵੇਗਾ+ ਅਤੇ ਜੋ ਅੱਸ਼ੂਰ ਦੇਸ਼ ਵਿਚ ਨਾਸ਼ ਹੋਣ ਹੀ ਵਾਲੇ ਹਨ+ ਅਤੇ ਜੋ ਮਿਸਰ ਦੇਸ਼ ਵਿਚ ਖਿਲਰੇ ਹੋਏ ਹਨ,+ ਆਉਣਗੇ ਅਤੇ ਯਰੂਸ਼ਲਮ ਦੇ ਪਵਿੱਤਰ ਪਹਾੜ ʼਤੇ ਯਹੋਵਾਹ ਨੂੰ ਮੱਥਾ ਟੇਕਣਗੇ।+