ਯਸਾਯਾਹ
28 ਇਫ਼ਰਾਈਮ ਦੇ ਸ਼ਰਾਬੀਆਂ ਦੇ ਦਿਖਾਵੇ ਵਾਲੇ* ਤਾਜ* ਉੱਤੇ ਹਾਇ+
ਅਤੇ ਉਸ ਦੇ ਸ਼ਾਨਦਾਰ ਸੁਹੱਪਣ ਦੇ ਮੁਰਝਾ ਰਹੇ ਫੁੱਲ ਉੱਤੇ
ਜਿਹੜਾ ਦਾਖਰਸ ਨਾਲ ਮਦਹੋਸ਼ ਹੋਣ ਵਾਲਿਆਂ ਦੀ ਉਪਜਾਊ ਘਾਟੀ ਦੇ ਸਿਰ ʼਤੇ ਹੈ!
2 ਦੇਖੋ! ਯਹੋਵਾਹ ਇਕ ਤਕੜਾ ਤੇ ਤਾਕਤਵਰ ਸ਼ਖ਼ਸ ਭੇਜੇਗਾ।
ਉਹ ਗੜਿਆਂ ਦੀ ਤੇਜ਼ ਬੁਛਾੜ ਵਰਗਾ, ਤਬਾਹੀ ਮਚਾਉਣ ਵਾਲੀ ਤੂਫ਼ਾਨੀ ਹਨੇਰੀ ਵਰਗਾ,
ਤੂਫ਼ਾਨ ਤੇ ਹੜ੍ਹ ਦੇ ਜ਼ੋਰਦਾਰ ਪਾਣੀਆਂ ਵਰਗਾ ਹੈ,
ਉਹ ਤਾਜ ਨੂੰ ਧਰਤੀ ਉੱਤੇ ਜ਼ੋਰ ਨਾਲ ਪਟਕ ਦੇਵੇਗਾ।
4 ਇਸ ਦੇ ਸ਼ਾਨਦਾਰ ਸੁਹੱਪਣ ਦਾ ਮੁਰਝਾ ਰਿਹਾ ਫੁੱਲ,
ਜਿਹੜਾ ਉਪਜਾਊ ਘਾਟੀ ਦੇ ਸਿਰੇ ਉੱਤੇ ਹੈ,
ਗਰਮੀਆਂ ਤੋਂ ਪਹਿਲਾਂ ਲੱਗਣ ਵਾਲੇ ਅੰਜੀਰ ਦੇ ਪਹਿਲੇ ਫਲ ਵਰਗਾ ਬਣ ਜਾਵੇਗਾ।
ਜਦੋਂ ਕੋਈ ਉਸ ਨੂੰ ਦੇਖਦਾ ਹੈ, ਤਾਂ ਹੱਥ ਵਿਚ ਆਉਂਦਿਆਂ ਹੀ ਉਹ ਉਸ ਨੂੰ ਨਿਗਲ਼ ਜਾਂਦਾ ਹੈ।
5 ਉਸ ਦਿਨ ਸੈਨਾਵਾਂ ਦਾ ਯਹੋਵਾਹ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਲਈ ਇਕ ਸ਼ਾਨਦਾਰ ਤਾਜ ਅਤੇ ਫੁੱਲਾਂ ਦਾ ਇਕ ਸੋਹਣਾ ਮੁਕਟ ਬਣੇਗਾ।+ 6 ਜਿਹੜਾ ਨਿਆਂ ਕਰਨ ਲਈ ਬੈਠਦਾ ਹੈ, ਉਸ ਲਈ ਉਹ ਇਨਸਾਫ਼ ਕਰਨ ਦੀ ਹੱਲਾਸ਼ੇਰੀ ਦੇਣ ਵਾਲਾ ਬਣੇਗਾ ਅਤੇ ਦਰਵਾਜ਼ੇ ʼਤੇ ਹਮਲੇ ਦਾ ਸਾਮ੍ਹਣਾ ਕਰਨ ਵਾਲੇ ਲਈ ਉਹ ਤਾਕਤ ਦਾ ਸੋਮਾ ਬਣੇਗਾ।+
7 ਇਹ ਵੀ ਦਾਖਰਸ ਕਰਕੇ ਡਗਮਗਾਉਂਦੇ ਹਨ;
ਸ਼ਰਾਬ ਪੀ ਕੇ ਲੜਖੜਾਉਂਦੇ ਹਨ।
ਪੁਜਾਰੀ ਅਤੇ ਨਬੀ ਸ਼ਰਾਬ ਪੀ ਕੇ ਡਗਮਗਾਉਂਦੇ ਹਨ;
ਦਾਖਰਸ ਨਾਲ ਉਨ੍ਹਾਂ ਦੀ ਮੱਤ ਮਾਰੀ ਜਾਂਦੀ ਹੈ,
ਉਹ ਸ਼ਰਾਬ ਕਰਕੇ ਲੜਖੜਾਉਂਦੇ ਫਿਰਦੇ ਹਨ;
ਉਨ੍ਹਾਂ ਦੇ ਦਰਸ਼ਣ ਉਨ੍ਹਾਂ ਨੂੰ ਭਟਕਾ ਦਿੰਦੇ ਹਨ
ਅਤੇ ਉਹ ਸਹੀ ਫ਼ੈਸਲੇ ਨਹੀਂ ਕਰ ਪਾਉਂਦੇ।+
8 ਉਨ੍ਹਾਂ ਦੇ ਮੇਜ਼ ਉਲਟੀਆਂ ਨਾਲ ਭਰੇ ਪਏ ਹਨ,
ਕੋਈ ਥਾਂ ਸਾਫ਼ ਨਹੀਂ।
9 ਉਹ ਕਿਸ ਨੂੰ ਗਿਆਨ ਦੇਵੇਗਾ
ਅਤੇ ਕਿਸ ਨੂੰ ਸੰਦੇਸ਼ ਦੀ ਸਮਝ ਦੇਵੇਗਾ?
ਕੀ ਉਨ੍ਹਾਂ ਨੂੰ ਜਿਨ੍ਹਾਂ ਨੂੰ ਹੁਣੇ-ਹੁਣੇ ਦੁੱਧੋਂ ਛੁਡਾਇਆ ਗਿਆ ਹੈ,
ਕੀ ਉਨ੍ਹਾਂ ਨੂੰ ਜਿਨ੍ਹਾਂ ਨੂੰ ਹੁਣੇ-ਹੁਣੇ ਮਾਂ ਦੀ ਛਾਤੀ ਤੋਂ ਅਲੱਗ ਕੀਤਾ ਗਿਆ ਹੈ?
10 ਹਰ ਵੇਲੇ ਉਹ ਇਹੀ ਕਹਿੰਦਾ ਰਹਿੰਦਾ: “ਹੁਕਮ ʼਤੇ ਹੁਕਮ, ਹੁਕਮ ʼਤੇ ਹੁਕਮ,
ਨਿਯਮ ʼਤੇ ਨਿਯਮ, ਨਿਯਮ ʼਤੇ ਨਿਯਮ,*+
ਥੋੜ੍ਹਾ ਇੱਧਰ, ਥੋੜ੍ਹਾ ਉੱਧਰ।”
11 ਇਸ ਲਈ ਉਹ ਥਥਲੀ ਜ਼ਬਾਨ* ਅਤੇ ਵਿਦੇਸ਼ੀ ਭਾਸ਼ਾ ਬੋਲਣ ਵਾਲਿਆਂ ਰਾਹੀਂ ਇਸ ਪਰਜਾ ਨਾਲ ਗੱਲ ਕਰੇਗਾ।+ 12 ਇਕ ਵਾਰ ਉਸ ਨੇ ਉਨ੍ਹਾਂ ਨੂੰ ਕਿਹਾ ਸੀ: “ਇਹ ਆਰਾਮ ਕਰਨ ਦੀ ਜਗ੍ਹਾ ਹੈ। ਥੱਕੇ ਹੋਏ ਨੂੰ ਆਰਾਮ ਕਰਨ ਦਿਓ; ਇਹ ਤਰੋ-ਤਾਜ਼ਾ ਹੋਣ ਵਾਲੀ ਥਾਂ ਹੈ,” ਪਰ ਉਨ੍ਹਾਂ ਨੇ ਇਕ ਨਾ ਸੁਣੀ।+ 13 ਇਸ ਲਈ ਯਹੋਵਾਹ ਉਨ੍ਹਾਂ ਨੂੰ ਕਹੇਗਾ:
“ਹੁਕਮ ʼਤੇ ਹੁਕਮ, ਹੁਕਮ ʼਤੇ ਹੁਕਮ,
ਨਿਯਮ ʼਤੇ ਨਿਯਮ, ਨਿਯਮ ʼਤੇ ਨਿਯਮ,*+
ਥੋੜ੍ਹਾ ਇੱਧਰ, ਥੋੜ੍ਹਾ ਉੱਧਰ”
ਤਾਂਕਿ ਜਦੋਂ ਉਹ ਚੱਲਣ,
ਉਹ ਠੇਡਾ ਖਾਣ ਤੇ ਪਿੱਛੇ ਨੂੰ ਡਿਗ ਜਾਣ,
ਜ਼ਖ਼ਮੀ ਹੋ ਜਾਣ ਅਤੇ ਫਸ ਜਾਣ ਤੇ ਫੜੇ ਜਾਣ।+
14 ਹੇ ਸ਼ੇਖ਼ੀਆਂ ਮਾਰਨ ਵਾਲਿਓ, ਹੇ ਯਰੂਸ਼ਲਮ ਵਿਚ ਇਸ ਪਰਜਾ ਦੇ ਹਾਕਮੋ,
ਯਹੋਵਾਹ ਦੀ ਗੱਲ ਸੁਣੋ
15 ਕਿਉਂਕਿ ਤੁਸੀਂ ਕਹਿੰਦੇ ਹੋ:
ਜਦੋਂ ਅਚਾਨਕ ਜ਼ੋਰਦਾਰ ਹੜ੍ਹ ਆਵੇਗਾ,
ਤਾਂ ਇਹ ਸਾਡੇ ਤਕ ਨਹੀਂ ਪਹੁੰਚੇਗਾ
ਕਿਉਂਕਿ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ ਹੈ
ਅਤੇ ਆਪਣੇ ਆਪ ਨੂੰ ਛਲ-ਕਪਟ ਵਿਚ ਲੁਕਾਇਆ ਹੈ।”+
16 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:
ਨਿਹਚਾ ਕਰਨ ਵਾਲਾ ਕੋਈ ਵੀ ਨਹੀਂ ਘਬਰਾਏਗਾ।+
ਗੜੇ ਝੂਠਾਂ ਦੀ ਪਨਾਹ ਨੂੰ ਵਹਾ ਲੈ ਜਾਣਗੇ
ਅਤੇ ਪਾਣੀ ਲੁਕਣ ਦੀ ਥਾਂ ਨੂੰ ਰੋੜ੍ਹ ਕੇ ਲੈ ਜਾਣਗੇ।
ਜਦ ਅਚਾਨਕ ਹੜ੍ਹ ਆਵੇਗਾ,
ਤਾਂ ਤੁਸੀਂ ਤਬਾਹ ਹੋ ਜਾਓਗੇ।
ਜੋ ਕੁਝ ਉਨ੍ਹਾਂ ਨੇ ਸੁਣਿਆ ਸੀ, ਉਸ ਨੂੰ ਉਹ ਖ਼ੌਫ਼ ਖਾ ਕੇ ਹੀ ਸਮਝਣਗੇ।”*
20 ਲੱਤਾਂ ਪਸਾਰਨ ਲਈ ਪਲੰਘ ਛੋਟਾ ਪੈ ਗਿਆ ਹੈ
ਅਤੇ ਉੱਤੇ ਲੈਣ ਲਈ ਚਾਦਰ ਛੋਟੀ ਪੈ ਗਈ ਹੈ।
21 ਯਹੋਵਾਹ ਉੱਠ ਖੜ੍ਹਾ ਹੋਵੇਗਾ ਜਿਵੇਂ ਉਹ ਪਰਾਸੀਮ ਪਹਾੜ ʼਤੇ ਉੱਠ ਖੜ੍ਹਾ ਹੋਇਆ ਸੀ;
ਉਹ ਭੜਕ ਉੱਠੇਗਾ ਜਿਵੇਂ ਉਹ ਗਿਬਓਨ ਨੇੜੇ ਘਾਟੀ ਵਿਚ ਭੜਕਿਆ ਸੀ+
ਤਾਂਕਿ ਉਹ ਆਪਣਾ ਕੰਮ ਕਰੇ, ਹਾਂ, ਆਪਣਾ ਨਿਰਾਲਾ ਕੰਮ,
ਤਾਂਕਿ ਉਹ ਆਪਣਾ ਕੰਮ ਪੂਰਾ ਕਰੇ, ਹਾਂ, ਆਪਣਾ ਅਨੋਖਾ ਕੰਮ।+
ਤਾਂਕਿ ਤੁਹਾਡੇ ਬੰਧਨ ਹੋਰ ਨਾ ਕੱਸੇ ਜਾਣ
ਕਿਉਂਕਿ ਮੈਂ ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਤੋਂ ਸੁਣਿਆ ਹੈ
23 ਕੰਨ ਲਾਓ ਅਤੇ ਮੇਰੀ ਆਵਾਜ਼ ਸੁਣੋ;
ਧਿਆਨ ਦਿਓ ਅਤੇ ਸੁਣੋ ਕਿ ਮੈਂ ਕੀ ਕਹਿੰਦਾ ਹਾਂ।
24 ਬੀ ਬੀਜਣ ਤੋਂ ਪਹਿਲਾਂ ਕੀ ਵਾਹੀ ਕਰਨ ਵਾਲਾ ਸਾਰਾ ਦਿਨ ਵਾਹੀ ਹੀ ਕਰਦਾ ਰਹਿੰਦਾ ਹੈ?
ਕੀ ਉਹ ਆਪਣੀ ਜ਼ਮੀਨ ਵਿਚ ਮਿੱਟੀ ਦੇ ਢੇਲੇ ਤੋੜਨ ਅਤੇ ਸੁਹਾਗਾ ਫੇਰਨ ਵਿਚ ਹੀ ਲੱਗਾ ਰਹਿੰਦਾ ਹੈ?+
25 ਜਦ ਉਹ ਉਸ ਨੂੰ ਪੱਧਰੀ ਕਰ ਲੈਂਦਾ ਹੈ,
ਤਾਂ ਕੀ ਉਹ ਕਲੌਂਜੀ ਨਹੀਂ ਖਿਲਾਰਦਾ ਅਤੇ ਜੀਰਾ ਨਹੀਂ ਬੀਜਦਾ?
ਕੀ ਉਹ ਕਣਕ, ਬਾਜਰਾ ਅਤੇ ਜੌਆਂ ਨੂੰ ਇਨ੍ਹਾਂ ਦੀ ਥਾਂ ʼਤੇ ਨਹੀਂ ਬੀਜਦਾ
ਅਤੇ ਬੰਨਿਆਂ ʼਤੇ ਘਟੀਆ ਕਿਸਮ ਦੀ ਕਣਕ+ ਨਹੀਂ ਬੀਜਦਾ?
ਇਸ ਦੀ ਬਜਾਇ, ਕਲੌਂਜੀ ਨੂੰ ਡੰਡੇ ਨਾਲ
ਅਤੇ ਜੀਰੇ ਨੂੰ ਲਾਠੀ ਨਾਲ ਕੁੱਟਿਆ ਜਾਂਦਾ ਹੈ।
28 ਕੀ ਗਾਹੁਣ ਵੇਲੇ ਕੋਈ ਰੋਟੀ ਲਈ ਅਨਾਜ ਨੂੰ ਪੀਂਹਦਾ ਹੈ?