ਯਸਾਯਾਹ
31 ਹਾਇ ਉਨ੍ਹਾਂ ਉੱਤੇ ਜਿਹੜੇ ਮਦਦ ਲਈ ਮਿਸਰ ਨੂੰ ਜਾਂਦੇ ਹਨ,+
ਜਿਨ੍ਹਾਂ ਨੂੰ ਘੋੜਿਆਂ ʼਤੇ ਭਰੋਸਾ ਹੈ,+
ਜਿਨ੍ਹਾਂ ਨੂੰ ਯੁੱਧ ਦੇ ਰਥਾਂ ʼਤੇ ਉਮੀਦ ਹੈ ਕਿਉਂਕਿ ਉਹ ਬਹੁਤ ਸਾਰੇ ਹਨ
ਅਤੇ ਯੁੱਧ ਦੇ ਘੋੜਿਆਂ* ʼਤੇ ਕਿਉਂਕਿ ਉਹ ਤਾਕਤਵਰ ਹਨ।
ਪਰ ਉਹ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਵੱਲ ਨਹੀਂ ਤੱਕਦੇ,
ਉਹ ਯਹੋਵਾਹ ਦੀ ਖੋਜ ਨਹੀਂ ਕਰਦੇ।
2 ਪਰ ਉਹ ਵੀ ਬੁੱਧੀਮਾਨ ਹੈ ਤੇ ਬਿਪਤਾ ਲਿਆਵੇਗਾ
ਅਤੇ ਉਹ ਆਪਣੇ ਲਫ਼ਜ਼ ਵਾਪਸ ਨਹੀਂ ਲਵੇਗਾ।
ਉਹ ਦੁਸ਼ਟਾਂ ਦੇ ਘਰਾਣੇ ਵਿਰੁੱਧ ਉੱਠ ਖੜ੍ਹਾ ਹੋਵੇਗਾ,
ਨਾਲੇ ਗੁਨਾਹਗਾਰਾਂ ਦੀ ਮਦਦ ਕਰਨ ਵਾਲਿਆਂ ਖ਼ਿਲਾਫ਼ ਉੱਠੇਗਾ।+
ਜਦੋਂ ਯਹੋਵਾਹ ਆਪਣਾ ਹੱਥ ਵਧਾਵੇਗਾ,
ਤਾਂ ਮਦਦ ਕਰਨ ਵਾਲਾ ਹਰ ਕੋਈ ਠੇਡਾ ਖਾਏਗਾ
ਅਤੇ ਮਦਦ ਲੈਣ ਵਾਲਾ ਹਰੇਕ ਜਣਾ ਡਿਗ ਪਵੇਗਾ;
ਉਹ ਸਾਰੇ ਇੱਕੋ ਸਮੇਂ ਮਿਟ ਜਾਣਗੇ।
4 ਯਹੋਵਾਹ ਨੇ ਮੈਨੂੰ ਇਹ ਕਿਹਾ ਹੈ:
“ਜਿਵੇਂ ਸ਼ੇਰ, ਇਕ ਤਾਕਤਵਰ ਜਵਾਨ ਸ਼ੇਰ ਆਪਣਾ ਸ਼ਿਕਾਰ ਫੜ ਕੇ ਦਹਾੜਦਾ ਹੈ
ਅਤੇ ਇਸ ਦਾ ਸਾਮ੍ਹਣਾ ਕਰਨ ਲਈ ਜਦੋਂ ਚਰਵਾਹਿਆਂ ਦੇ ਸਮੂਹ ਨੂੰ ਸੱਦਿਆ ਜਾਂਦਾ ਹੈ,
ਤਾਂ ਉਹ ਉਨ੍ਹਾਂ ਦੀ ਆਵਾਜ਼ ਸੁਣ ਕੇ ਡਰਦਾ ਨਹੀਂ
ਜਾਂ ਉਨ੍ਹਾਂ ਦਾ ਸ਼ੋਰ ਸੁਣ ਕੇ ਪਿੱਛੇ ਨਹੀਂ ਹਟਦਾ,
ਉਸੇ ਤਰ੍ਹਾਂ ਸੈਨਾਵਾਂ ਦਾ ਯਹੋਵਾਹ ਥੱਲੇ ਉੱਤਰ ਕੇ
ਸੀਓਨ ਪਹਾੜ ਅਤੇ ਉਸ ਦੀ ਪਹਾੜੀ ਲਈ ਯੁੱਧ ਕਰੇਗਾ।
5 ਝਪੱਟਾ ਮਾਰਨ ਵਾਲੇ ਪੰਛੀਆਂ ਵਾਂਗ ਸੈਨਾਵਾਂ ਦਾ ਯਹੋਵਾਹ ਯਰੂਸ਼ਲਮ ਨੂੰ ਬਚਾਵੇਗਾ।+
ਉਹ ਉਸ ਦੀ ਰਾਖੀ ਕਰੇਗਾ ਤੇ ਉਸ ਨੂੰ ਬਚਾਵੇਗਾ।
ਉਹ ਉਸ ਨੂੰ ਮਹਿਫੂਜ਼ ਰੱਖੇਗਾ ਤੇ ਛੁਡਾ ਲਵੇਗਾ।
6 ਹੇ ਇਜ਼ਰਾਈਲ ਦੇ ਲੋਕੋ, “ਉਸ ਪਰਮੇਸ਼ੁਰ ਕੋਲ ਮੁੜ ਆਓ ਜਿਸ ਖ਼ਿਲਾਫ਼ ਤੁਸੀਂ ਬੇਸ਼ਰਮੀ ਨਾਲ ਬਗਾਵਤ ਕੀਤੀ।+ 7 ਉਸ ਦਿਨ ਹਰ ਕੋਈ ਆਪਣੇ ਚਾਂਦੀ ਦੇ ਬੇਕਾਰ ਦੇਵਤਿਆਂ ਅਤੇ ਸੋਨੇ ਦੇ ਆਪਣੇ ਨਿਕੰਮੇ ਬੁੱਤਾਂ ਨੂੰ ਠੁਕਰਾ ਦੇਵੇਗਾ ਜਿਨ੍ਹਾਂ ਨੂੰ ਆਪਣੇ ਹੱਥੀਂ ਬਣਾ ਕੇ ਤੁਸੀਂ ਪਾਪ ਕੀਤਾ ਸੀ।
ਉਹ ਤਲਵਾਰ ਕਾਰਨ ਭੱਜ ਜਾਵੇਗਾ
ਅਤੇ ਉਸ ਦੇ ਜਵਾਨ ਆਦਮੀਆਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਵੇਗੀ।
9 ਉਸ ਦੀ ਚਟਾਨ ਖ਼ੌਫ਼ ਦੇ ਕਰਕੇ ਅਲੋਪ ਹੋ ਜਾਵੇਗੀ,
ਉਸ ਦੇ ਹਾਕਮ ਝੰਡਾ ਦੇਖ ਕੇ ਦਹਿਲ ਜਾਣਗੇ,” ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ
ਜਿਸ ਦਾ ਚਾਨਣ ਸੀਓਨ ਵਿਚ ਹੈ ਤੇ ਜਿਸ ਦੀ ਭੱਠੀ ਯਰੂਸ਼ਲਮ ਵਿਚ ਹੈ।