ਯਸਾਯਾਹ
50 ਯਹੋਵਾਹ ਇਹ ਕਹਿੰਦਾ ਹੈ:
“ਤੁਹਾਡੀ ਮਾਂ ਦਾ ਤਲਾਕਨਾਮਾ ਕਿੱਥੇ ਹੈ+ ਜਿਸ ਨੂੰ ਮੈਂ ਦੂਰ ਭੇਜਿਆ ਸੀ?
ਮੈਂ ਤੁਹਾਨੂੰ ਆਪਣੇ ਕਿਹੜੇ ਲੈਣਦਾਰ ਕੋਲ ਵੇਚਿਆ?
2 ਜਦੋਂ ਮੈਂ ਇੱਥੇ ਆਇਆ, ਤਾਂ ਕਿਉਂ ਇੱਥੇ ਕੋਈ ਨਹੀਂ ਸੀ?
ਜਦੋਂ ਮੈਂ ਪੁਕਾਰਿਆ, ਤਾਂ ਕਿਸੇ ਨੇ ਜਵਾਬ ਕਿਉਂ ਨਹੀਂ ਦਿੱਤਾ?+
ਕੀ ਮੇਰਾ ਹੱਥ ਇੰਨਾ ਛੋਟਾ ਹੈ ਕਿ ਉਹ ਛੁਡਾ ਨਾ ਸਕੇ,
ਜਾਂ ਕੀ ਮੇਰੇ ਵਿਚ ਤੁਹਾਨੂੰ ਬਚਾਉਣ ਦੀ ਤਾਕਤ ਨਹੀਂ?+
ਉਨ੍ਹਾਂ ਵਿਚਲੀਆਂ ਮੱਛੀਆਂ ਪਿਆਸ ਨਾਲ ਮਰ ਜਾਂਦੀਆਂ ਹਨ,
ਉਹ ਪਾਣੀ ਬਗੈਰ ਗਲ਼ ਜਾਂਦੀਆਂ ਹਨ।
4 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਸਿੱਖਣ ਵਾਲਿਆਂ ਦੀ ਜ਼ਬਾਨ* ਦਿੱਤੀ ਹੈ+
ਤਾਂਕਿ ਮੈਂ ਜਾਣਾਂ ਕਿ ਸਹੀ ਗੱਲ ਕਹਿ ਕੇ* ਥੱਕੇ ਹੋਏ ਨੂੰ ਕਿਵੇਂ ਜਵਾਬ ਦਿਆਂ।*+
ਉਹ ਮੈਨੂੰ ਹਰ ਸਵੇਰੇ ਜਗਾਉਂਦਾ ਹੈ;
ਉਹ ਮੇਰੇ ਕੰਨਾਂ ਨੂੰ ਖੋਲ੍ਹਦਾ ਹੈ ਤਾਂਕਿ ਮੈਂ ਸਿੱਖਣ ਵਾਲਿਆਂ ਵਾਂਗ ਸੁਣਾਂ।+
5 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੇਰੇ ਕੰਨ ਖੋਲ੍ਹੇ।
6 ਮੈਂ ਮਾਰਨ ਵਾਲਿਆਂ ਵੱਲ ਆਪਣੀ ਪਿੱਠ ਕੀਤੀ
ਅਤੇ ਆਪਣੀਆਂ ਗੱਲ੍ਹਾਂ ਦਾੜ੍ਹੀ ਪੁੱਟਣ ਵਾਲਿਆਂ ਵੱਲ ਕੀਤੀਆਂ।
ਬੇਇੱਜ਼ਤੀ ਹੋਣ ਤੇ ਅਤੇ ਥੁੱਕੇ ਜਾਣ ਤੇ ਮੈਂ ਆਪਣਾ ਮੂੰਹ ਨਾ ਲੁਕਾਇਆ।+
7 ਪਰ ਸਾਰੇ ਜਹਾਨ ਦਾ ਮਾਲਕ ਯਹੋਵਾਹ ਮੇਰੀ ਮਦਦ ਕਰੇਗਾ।+
ਇਸ ਲਈ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।
ਇਸੇ ਕਰਕੇ ਮੈਂ ਆਪਣਾ ਚਿਹਰਾ ਚਕਮਾਕ ਪੱਥਰ ਵਰਗਾ ਬਣਾਇਆ ਹੈ+
ਅਤੇ ਮੈਨੂੰ ਪਤਾ ਹੈ ਕਿ ਮੈਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ।
8 ਮੈਨੂੰ ਧਰਮੀ ਕਰਾਰ ਦੇਣ ਵਾਲਾ ਮੇਰੇ ਨੇੜੇ ਹੈ।
ਕੌਣ ਮੇਰੇ ਉੱਤੇ ਦੋਸ਼ ਲਾ ਸਕਦਾ ਹੈ?*+
ਆ ਆਪਾਂ ਇਕੱਠੇ ਖੜ੍ਹੇ ਹੋਈਏ।*
ਮੇਰੇ ਖ਼ਿਲਾਫ਼ ਮੁਕੱਦਮਾ ਲੜਨ ਵਾਲਾ ਕੌਣ ਹੈ?
ਉਹ ਮੇਰੇ ਕੋਲ ਆਵੇ।
9 ਦੇਖੋ! ਸਾਰੇ ਜਹਾਨ ਦਾ ਮਾਲਕ ਯਹੋਵਾਹ ਮੇਰੀ ਮਦਦ ਕਰੇਗਾ।
ਕੌਣ ਮੈਨੂੰ ਦੋਸ਼ੀ ਠਹਿਰਾਵੇਗਾ?
ਦੇਖੋ! ਉਹ ਸਾਰੇ ਉਸ ਕੱਪੜੇ ਵਾਂਗ ਹੋ ਜਾਣਗੇ ਜੋ ਘਸ ਜਾਂਦਾ ਹੈ।
ਕੀੜਾ ਉਨ੍ਹਾਂ ਨੂੰ ਖਾ ਜਾਵੇਗਾ।
ਕੌਣ ਰੌਸ਼ਨੀ ਬਗੈਰ ਘੁੱਪ ਹਨੇਰੇ ਵਿਚ ਚੱਲਿਆ ਹੈ?
ਉਹ ਯਹੋਵਾਹ ਦੇ ਨਾਂ ʼਤੇ ਭਰੋਸਾ ਕਰੇ ਅਤੇ ਆਪਣੇ ਪਰਮੇਸ਼ੁਰ ਨੂੰ ਆਪਣਾ ਸਹਾਰਾ ਬਣਾਏ।
11 “ਦੇਖੋ! ਤੁਸੀਂ ਸਾਰੇ ਜੋ ਅੱਗ ਬਾਲ਼ਦੇ ਹੋ,
ਜਿਹੜੇ ਚੰਗਿਆੜਿਆਂ ਨੂੰ ਉਡਾਉਂਦੇ ਹੋ,
ਆਪਣੀ ਉਸ ਬਾਲ਼ੀ ਹੋਈ ਅੱਗ ਦੀ ਰੌਸ਼ਨੀ ਵਿਚ ਚੱਲੋ,
ਉਨ੍ਹਾਂ ਚੰਗਿਆੜਿਆਂ ਵਿਚਕਾਰ ਤੁਰੋ ਜੋ ਤੁਸੀਂ ਉਡਾਏ ਹਨ।
ਤੁਹਾਨੂੰ ਮੇਰੇ ਹੱਥੋਂ ਇਹ ਮਿਲੇਗਾ:
ਤੁਸੀਂ ਦਰਦ ਨਾਲ ਤੜਫਦੇ ਹੋਏ ਪਏ ਰਹੋਗੇ।