ਹੱਜਈ
1 ਰਾਜਾ ਦਾਰਾ ਦੇ ਰਾਜ ਦੇ ਦੂਸਰੇ ਸਾਲ ਦੇ ਛੇਵੇਂ ਮਹੀਨੇ ਦੇ ਪਹਿਲੇ ਦਿਨ ਹੱਜਈ*+ ਨਬੀ ਦੇ ਜ਼ਰੀਏ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ+ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਜ਼ਰੁਬਾਬਲ ਯਹੂਦਾਹ ਦਾ ਰਾਜਪਾਲ ਸੀ ਅਤੇ ਯਹੋਸ਼ੁਆ ਮਹਾਂ ਪੁਜਾਰੀ ਸੀ। ਉਨ੍ਹਾਂ ਨੂੰ ਇਹ ਸੰਦੇਸ਼ ਮਿਲਿਆ:
2 “ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਇਹ ਲੋਕ ਕਹਿੰਦੇ ਹਨ, “ਯਹੋਵਾਹ ਦੇ ਘਰ* ਨੂੰ ਬਣਾਉਣ* ਦਾ ਅਜੇ ਸਮਾਂ ਨਹੀਂ ਆਇਆ।”’”+
3 ਹੱਜਈ+ ਨਬੀ ਦੇ ਜ਼ਰੀਏ ਦੁਬਾਰਾ ਯਹੋਵਾਹ ਦਾ ਇਹ ਸੰਦੇਸ਼ ਆਇਆ: 4 “ਕੀ ਇਹ ਸਮਾਂ ਹੈ ਕਿ ਤੁਸੀਂ ਆਪ ਤਾਂ ਸੋਹਣੀ ਲੱਕੜ ਨਾਲ ਸਜਾਏ ਘਰਾਂ ਵਿਚ ਰਹੋ, ਜਦ ਕਿ ਮੇਰਾ ਘਰ ਵੀਰਾਨ ਪਿਆ ਹੈ?+ 5 ਹੁਣ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਜ਼ਰਾ ਧਿਆਨ ਦਿਓ ਕਿ ਤੁਸੀਂ ਕਰ ਕੀ ਰਹੇ ਹੋ। 6 ਤੁਸੀਂ ਬਹੁਤ ਸਾਰਾ ਬੀ ਬੀਜਦੇ ਹੋ, ਪਰ ਥੋੜ੍ਹਾ ਵੱਢਦੇ ਹੋ।+ ਤੁਸੀਂ ਖਾਂਦੇ ਤਾਂ ਹੋ, ਪਰ ਤੁਹਾਡਾ ਢਿੱਡ ਨਹੀਂ ਭਰਦਾ। ਤੁਸੀਂ ਦਾਖਰਸ ਪੀਂਦੇ ਤਾਂ ਹੋ, ਪਰ ਤੁਹਾਡੇ ਕੋਲ ਜ਼ਿਆਦਾ ਦਾਖਰਸ ਨਹੀਂ। ਤੁਸੀਂ ਕੱਪੜੇ ਤਾਂ ਪਾਉਂਦੇ ਹੋ, ਪਰ ਤੁਹਾਨੂੰ ਨਿੱਘ ਨਹੀਂ ਮਿਲਦਾ। ਮਜ਼ਦੂਰ ਆਪਣੀ ਕਮਾਈ ਅਜਿਹੀ ਥੈਲੀ ਵਿਚ ਪਾਉਂਦਾ ਹੈ ਜਿਸ ਵਿਚ ਬਹੁਤ ਸਾਰੇ ਛੇਕ ਹਨ।’”
7 “ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਜ਼ਰਾ ਧਿਆਨ ਦਿਓ ਕਿ ਤੁਸੀਂ ਕਰ ਕੀ ਰਹੇ ਹੋ।’
8 “‘ਪਹਾੜ ʼਤੇ ਜਾਓ ਅਤੇ ਉੱਥੋਂ ਲੱਕੜ ਲੈ ਕੇ ਆਓ+ ਅਤੇ ਮੇਰਾ ਘਰ ਬਣਾਓ+ ਤਾਂਕਿ ਮੈਨੂੰ ਇਸ ਘਰ ਤੋਂ ਖ਼ੁਸ਼ੀ ਹੋਵੇ ਅਤੇ ਮੇਰੀ ਮਹਿਮਾ ਹੋਵੇ,’+ ਯਹੋਵਾਹ ਕਹਿੰਦਾ ਹੈ।”
9 “‘ਤੁਸੀਂ ਜ਼ਿਆਦਾ ਫ਼ਸਲ ਦੀ ਉਮੀਦ ਰੱਖੀ, ਪਰ ਫ਼ਸਲ ਥੋੜ੍ਹੀ ਹੋਈ; ਜਦ ਤੁਸੀਂ ਫ਼ਸਲ ਘਰ ਲੈ ਕੇ ਆਏ, ਤਾਂ ਮੈਂ ਫੂਕ ਮਾਰ ਕੇ ਉਡਾ ਦਿੱਤੀ।+ ਮੈਂ ਇਸ ਤਰ੍ਹਾਂ ਕਿਉਂ ਕੀਤਾ?’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। ‘ਕਿਉਂਕਿ ਮੇਰਾ ਘਰ ਵੀਰਾਨ ਪਿਆ ਹੈ, ਪਰ ਤੁਸੀਂ ਸਾਰੇ ਆਪੋ-ਆਪਣੇ ਘਰਾਂ ਦੀ ਦੇਖ-ਭਾਲ ਕਰਨ ਵਿਚ ਰੁੱਝੇ ਹੋਏ ਹੋ।+ 10 ਇਸੇ ਲਈ ਆਕਾਸ਼ ਨੇ ਆਪਣੀ ਤ੍ਰੇਲ ਰੋਕ ਰੱਖੀ ਅਤੇ ਧਰਤੀ ਨੇ ਆਪਣੀ ਪੈਦਾਵਾਰ ਨਹੀਂ ਦਿੱਤੀ। 11 ਮੈਂ ਧਰਤੀ ਅਤੇ ਪਹਾੜਾਂ ʼਤੇ ਸੋਕਾ ਪਾਇਆ ਜਿਸ ਕਰਕੇ ਅਨਾਜ, ਨਵੇਂ ਦਾਖਰਸ, ਤੇਲ ਅਤੇ ਜ਼ਮੀਨ ਦੀ ਹੋਰ ਪੈਦਾਵਾਰ ਵਿਚ ਕਮੀ ਆਈ। ਤੁਸੀਂ ਅਤੇ ਤੁਹਾਡੇ ਜਾਨਵਰ ਕਸ਼ਟ ਸਹਿੰਦੇ ਹਨ ਅਤੇ ਤੁਹਾਡੀ ਮਿਹਨਤ ਵਿਅਰਥ ਜਾਂਦੀ ਹੈ।’”
12 ਸ਼ਾਲਤੀਏਲ+ ਦੇ ਪੁੱਤਰ ਜ਼ਰੁਬਾਬਲ+ ਅਤੇ ਯਹੋਸਾਦਾਕ+ ਦੇ ਪੁੱਤਰ ਯਹੋਸ਼ੁਆ, ਜੋ ਮਹਾਂ ਪੁਜਾਰੀ ਹੈ ਅਤੇ ਬਾਕੀ ਸਾਰੇ ਲੋਕਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣੀ ਅਤੇ ਹੱਜਈ ਨਬੀ ਦਾ ਸੰਦੇਸ਼ ਸੁਣਿਆ ਕਿਉਂਕਿ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਨੇ ਉਸ ਨੂੰ ਘੱਲਿਆ ਸੀ। ਇਸ ਕਰਕੇ ਲੋਕ ਯਹੋਵਾਹ ਦਾ ਡਰ ਮੰਨਣ ਲੱਗੇ।
13 ਫਿਰ ਯਹੋਵਾਹ ਦੇ ਦੂਤ* ਹੱਜਈ ਨੇ ਯਹੋਵਾਹ ਦੇ ਹੁਕਮ ਅਨੁਸਾਰ ਲੋਕਾਂ ਨੂੰ ਇਹ ਸੰਦੇਸ਼ ਦਿੱਤਾ: “‘ਮੈਂ ਤੁਹਾਡੇ ਨਾਲ ਹਾਂ,’+ ਯਹੋਵਾਹ ਕਹਿੰਦਾ ਹੈ।”
14 ਯਹੋਵਾਹ ਨੇ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ, ਜੋ ਯਹੂਦਾਹ ਦਾ ਰਾਜਪਾਲ ਹੈ+ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ,+ ਜੋ ਮਹਾਂ ਪੁਜਾਰੀ ਹੈ ਅਤੇ ਬਾਕੀ ਸਾਰੇ ਲੋਕਾਂ ਨੂੰ ਪ੍ਰੇਰਿਆ।+ ਇਸ ਲਈ ਉਨ੍ਹਾਂ ਨੇ ਆ ਕੇ ਸੈਨਾਵਾਂ ਦੇ ਯਹੋਵਾਹ, ਹਾਂ, ਆਪਣੇ ਪਰਮੇਸ਼ੁਰ ਦਾ ਘਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।+ 15 ਉਨ੍ਹਾਂ ਨੇ ਇਹ ਕੰਮ ਰਾਜਾ ਦਾਰਾ ਦੇ ਰਾਜ ਦੇ ਦੂਸਰੇ ਸਾਲ ਦੇ ਛੇਵੇਂ ਮਹੀਨੇ ਦੀ 24 ਤਾਰੀਖ਼ ਨੂੰ ਸ਼ੁਰੂ ਕੀਤਾ।+