ਮੀਕਾਹ
ਉਹ ਇਜ਼ਰਾਈਲ ਦੇ ਨਿਆਂਕਾਰ ਦੀ ਗੱਲ੍ਹ ʼਤੇ ਡੰਡਾ ਮਾਰਦੇ ਹਨ।+
ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚੋਂ* ਮਾਮੂਲੀ ਜਿਹਾ ਹੈਂ,
ਤੇਰੇ ਵਿੱਚੋਂ ਇਕ ਨਿਕਲੇਗਾ ਜੋ ਮੇਰੇ ਲਈ ਇਜ਼ਰਾਈਲ ਦਾ ਹਾਕਮ ਬਣੇਗਾ+
ਜੋ ਯੁਗਾਂ-ਯੁਗਾਂ ਤੋਂ, ਹਾਂ, ਬਹੁਤ ਲੰਬੇ ਸਮੇਂ ਤੋਂ ਹੈ।
3 ਇਸ ਲਈ ਉਹ ਉਨ੍ਹਾਂ ਨੂੰ ਉਸ ਸਮੇਂ ਤਕ ਤਿਆਗ ਦੇਵੇਗਾ
ਜਦ ਤਕ ਉਹ ਔਰਤ ਜਿਸ ਨੇ ਜਨਮ ਦੇਣਾ ਹੈ ਜਨਮ ਨਹੀਂ ਦੇ ਦਿੰਦੀ।
ਅਤੇ ਉਸ ਦੇ ਬਾਕੀ ਬਚੇ ਭਰਾ ਇਜ਼ਰਾਈਲ ਦੇ ਲੋਕਾਂ ਕੋਲ ਮੁੜ ਆਉਣਗੇ।
4 ਉਹ ਖੜ੍ਹਾ ਹੋਵੇਗਾ ਅਤੇ ਯਹੋਵਾਹ ਦੇ ਬਲ ਨਾਲ
ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਮਹਾਨ ਨਾਂ ʼਤੇ
ਝੁੰਡ ਦੀ ਚਰਵਾਹੀ ਕਰੇਗਾ+ ਅਤੇ ਉਹ ਸੁਰੱਖਿਅਤ ਵੱਸਣਗੇ+
ਕਿਉਂਕਿ ਹੁਣ ਤਕ ਉਸ ਦੀ ਮਹਾਨਤਾ ਧਰਤੀ ਦੇ ਕੋਨੇ-ਕੋਨੇ ਤਕ ਪਹੁੰਚ ਚੁੱਕੀ ਹੋਵੇਗੀ।+
ਜੇ ਅੱਸ਼ੂਰੀ ਸਾਡੇ ਦੇਸ਼ ʼਤੇ ਹਮਲਾ ਕਰਨਗੇ ਅਤੇ ਸਾਡੇ ਕਿਲਿਆਂ ਨੂੰ ਤਬਾਹ ਕਰਨਗੇ,+
ਤਾਂ ਅਸੀਂ ਉਨ੍ਹਾਂ ਦੇ ਖ਼ਿਲਾਫ਼ ਸੱਤ ਚਰਵਾਹੇ, ਹਾਂ, ਇਨਸਾਨਾਂ ਵਿੱਚੋਂ ਅੱਠ ਰਾਜਕੁਮਾਰ* ਖੜ੍ਹੇ ਕਰਾਂਗੇ।
6 ਉਹ ਅੱਸ਼ੂਰ ਦੇਸ਼ ਦੇ ਖ਼ਿਲਾਫ਼ ਤਲਵਾਰ ਚੁੱਕਣਗੇ+
ਅਤੇ ਨਿਮਰੋਦ ਦੇ ਦੇਸ਼+ ਵਿਚ ਦਾਖ਼ਲ ਹੋਣ ਦੇ ਰਸਤਿਆਂ ʼਤੇ ਤਲਵਾਰ ਉਠਾਉਣਗੇ।
ਅਤੇ ਜਦ ਅੱਸ਼ੂਰੀ ਸਾਡੇ ਦੇਸ਼ ʼਤੇ ਹਮਲਾ ਕਰਨਗੇ ਅਤੇ ਸਾਡੇ ਇਲਾਕੇ ਨੂੰ ਤਬਾਹ ਕਰਨਗੇ,
ਤਾਂ ਉਹ ਸਾਨੂੰ ਅੱਸ਼ੂਰੀਆਂ ਦੇ ਹੱਥੋਂ ਛੁਡਾਵੇਗਾ।+
7 ਯਾਕੂਬ ਦੇ ਬਚੇ ਹੋਏ ਲੋਕ ਬਹੁਤ ਸਾਰੇ ਲੋਕਾਂ ਵਿਚਕਾਰ
ਇਵੇਂ ਹੋਣਗੇ ਜਿਵੇਂ ਯਹੋਵਾਹ ਵੱਲੋਂ ਤ੍ਰੇਲ,
ਜਿਵੇਂ ਪੇੜ-ਪੌਦਿਆਂ ʼਤੇ ਪੈਂਦੀ ਮੀਂਹ ਦੀ ਫੁਹਾਰ,
ਜਿਹੜੀ ਇਨਸਾਨ ਉੱਤੇ ਉਮੀਦ ਨਹੀਂ ਲਾਉਂਦੀ,
ਜਾਂ ਇਨਸਾਨਾਂ ਦੀ ਉਡੀਕ ਨਹੀਂ ਕਰਦੀ।
8 ਯਾਕੂਬ ਦੇ ਬਚੇ ਹੋਏ ਲੋਕ ਕੌਮਾਂ ਵਿਚਕਾਰ
ਅਤੇ ਬਹੁਤ ਸਾਰੇ ਲੋਕਾਂ ਵਿਚਕਾਰ ਇਵੇਂ ਹੋਣਗੇ,
ਜਿਵੇਂ ਜੰਗਲ ਦੇ ਜਾਨਵਰਾਂ ਵਿਚਕਾਰ ਸ਼ੇਰ,
ਭੇਡਾਂ ਦੇ ਝੁੰਡ ਵਿਚ ਜਵਾਨ ਸ਼ੇਰ,
ਜਿਹੜਾ ਝੁੰਡ ਵਿਚ ਜਾ ਕੇ ਜਾਨਵਰਾਂ ʼਤੇ ਹਮਲਾ ਕਰਦਾ ਹੈ ਅਤੇ ਉਨ੍ਹਾਂ ਨੂੰ ਪਾੜਦਾ ਹੈ;
ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੁੰਦਾ।
9 ਤੂੰ ਆਪਣੇ ਦੁਸ਼ਮਣਾਂ ʼਤੇ ਹੱਥ ਉਠਾਵੇਂਗਾ
ਅਤੇ ਤੇਰੇ ਸਾਰੇ ਦੁਸ਼ਮਣ ਖ਼ਤਮ ਕੀਤੇ ਜਾਣਗੇ।”
10 ਯਹੋਵਾਹ ਕਹਿੰਦਾ ਹੈ,
“ਉਸ ਦਿਨ ਮੈਂ ਤੇਰੇ ਸਾਰੇ ਘੋੜੇ ਮਾਰ ਦਿਆਂਗਾ ਅਤੇ ਤੇਰੇ ਰਥ ਤੋੜ ਦਿਆਂਗਾ।
11 ਮੈਂ ਤੇਰੇ ਦੇਸ਼ ਦੇ ਸ਼ਹਿਰ ਬਰਬਾਦ ਕਰ ਦਿਆਂਗਾ
ਅਤੇ ਤੇਰੇ ਸਾਰੇ ਕਿਲੇ ਢਾਹ ਦਿਆਂਗਾ।
12 ਮੈਂ ਤੇਰੇ ਜਾਦੂ-ਟੂਣਿਆਂ ਦਾ ਅੰਤ ਕਰ ਦਿਆਂਗਾ
ਅਤੇ ਜਾਦੂਗਰੀ ਕਰਨ ਵਾਲਾ ਕੋਈ ਵੀ ਇਨਸਾਨ ਤੇਰੇ ਵਿਚ ਨਹੀਂ ਬਚੇਗਾ।+
13 ਮੈਂ ਤੇਰੀਆਂ ਮੂਰਤੀਆਂ ਅਤੇ ਤੇਰੇ ਥੰਮ੍ਹਾਂ ਨੂੰ ਤੇਰੇ ਵਿਚਕਾਰੋਂ ਨਸ਼ਟ ਕਰ ਦਿਆਂਗਾ
ਅਤੇ ਤੂੰ ਫਿਰ ਕਦੀ ਆਪਣੇ ਹੱਥਾਂ ਦੀਆਂ ਬਣਾਈਆਂ ਚੀਜ਼ਾਂ ਅੱਗੇ ਮੱਥਾ ਨਹੀਂ ਟੇਕੇਂਗਾ।+
15 ਮੈਂ ਗੁੱਸੇ ਅਤੇ ਕ੍ਰੋਧ ਨਾਲ ਉਨ੍ਹਾਂ ਕੌਮਾਂ ਨੂੰ ਸਜ਼ਾ ਦਿਆਂਗਾ
ਜਿਨ੍ਹਾਂ ਨੇ ਮੇਰਾ ਕਹਿਣਾ ਨਹੀਂ ਮੰਨਿਆ।”