ਦਾਊਦ ਦਾ ਜ਼ਬੂਰ।
15 ਹੇ ਯਹੋਵਾਹ, ਕੌਣ ਤੇਰੇ ਤੰਬੂ ਵਿਚ ਮਹਿਮਾਨ ਬਣ ਕੇ ਰਹਿ ਸਕਦਾ?
ਕੌਣ ਤੇਰੇ ਪਵਿੱਤਰ ਪਹਾੜ ʼਤੇ ਵੱਸ ਸਕਦਾ?+
2 ਉਹੀ ਜਿਹੜਾ ਬੇਦਾਗ਼ ਜ਼ਿੰਦਗੀ ਜੀਉਂਦਾ ਹੈ,+
ਸਹੀ ਕੰਮ ਕਰਦਾ ਹੈ+
ਅਤੇ ਦਿਲੋਂ ਸੱਚ ਬੋਲਦਾ ਹੈ।+
3 ਉਹ ਦੂਜਿਆਂ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਨਹੀਂ ਕਰਦਾ,+
ਉਹ ਆਪਣੇ ਗੁਆਂਢੀ ਦਾ ਬੁਰਾ ਨਹੀਂ ਕਰਦਾ+
ਅਤੇ ਉਹ ਆਪਣੇ ਦੋਸਤਾਂ ਦਾ ਨਾਂ ਖ਼ਰਾਬ ਨਹੀਂ ਕਰਦਾ।+
4 ਉਹ ਨੀਚ ਇਨਸਾਨ ਤੋਂ ਦੂਰ ਰਹਿੰਦਾ ਹੈ,+
ਪਰ ਉਹ ਯਹੋਵਾਹ ਤੋਂ ਡਰਨ ਵਾਲਿਆਂ ਦਾ ਆਦਰ ਕਰਦਾ ਹੈ।
ਉਹ ਆਪਣੇ ਵਾਅਦੇ ਤੋਂ ਮੁੱਕਰਦਾ ਨਹੀਂ, ਭਾਵੇਂ ਉਸ ਨੂੰ ਘਾਟਾ ਹੀ ਕਿਉਂ ਨਾ ਸਹਿਣਾ ਪਵੇ।+
5 ਉਹ ਵਿਆਜ ʼਤੇ ਪੈਸੇ ਉਧਾਰ ਨਹੀਂ ਦਿੰਦਾ+
ਅਤੇ ਉਹ ਬੇਕਸੂਰ ਨੂੰ ਫਸਾਉਣ ਲਈ ਰਿਸ਼ਵਤ ਨਹੀਂ ਲੈਂਦਾ।+
ਅਜਿਹੇ ਇਨਸਾਨ ਨੂੰ ਕਦੇ ਵੀ ਹਿਲਾਇਆ ਨਹੀਂ ਜਾ ਸਕਦਾ।+