ਯਿਰਮਿਯਾਹ
6 ਹੇ ਬਿਨਯਾਮੀਨ ਦੇ ਪੁੱਤਰੋ, ਯਰੂਸ਼ਲਮ ਤੋਂ ਦੂਰ ਕਿਸੇ ਜਗ੍ਹਾ ਪਨਾਹ ਲਓ।
ਕਿਉਂਕਿ ਉੱਤਰ ਵੱਲੋਂ ਬਿਪਤਾ, ਹਾਂ, ਵੱਡੀ ਤਬਾਹੀ ਆ ਰਹੀ ਹੈ।+
2 ਸੀਓਨ ਦੀ ਧੀ ਇਕ ਖ਼ੂਬਸੂਰਤ ਤੇ ਨਾਜ਼ੁਕ ਔਰਤ ਵਰਗੀ ਹੈ।+
3 ਚਰਵਾਹੇ ਆਪਣੇ ਇੱਜੜ ਲੈ ਕੇ ਆਉਣਗੇ।
4 “ਉਸ ਦੇ ਖ਼ਿਲਾਫ਼ ਯੁੱਧ ਦੀ ਤਿਆਰੀ ਕਰੋ!
ਉੱਠੋ! ਆਓ ਆਪਾਂ ਉਸ ʼਤੇ ਦੁਪਹਿਰ ਵੇਲੇ ਹਮਲਾ ਕਰੀਏ।”
“ਹਾਇ! ਦਿਨ ਢਲ਼ਦਾ ਜਾ ਰਿਹਾ ਹੈ
ਸ਼ਾਮ ਦੇ ਪਰਛਾਵੇਂ ਲੰਬੇ ਹੁੰਦੇ ਜਾ ਰਹੇ ਹਨ!”
5 “ਉੱਠੋ! ਆਓ ਆਪਾਂ ਰਾਤ ਨੂੰ ਹਮਲਾ ਕਰੀਏ
ਅਤੇ ਉਸ ਦੇ ਮਜ਼ਬੂਤ ਬੁਰਜਾਂ ਨੂੰ ਤਬਾਹ ਕਰ ਦੇਈਏ।”+
6 ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:
“ਦਰਖ਼ਤਾਂ ਨੂੰ ਵੱਢੋ ਅਤੇ ਯਰੂਸ਼ਲਮ ʼਤੇ ਹਮਲਾ ਕਰਨ ਲਈ ਟਿੱਲਾ ਬਣਾਓ।+
ਇਸ ਸ਼ਹਿਰ ਤੋਂ ਲੇਖਾ ਜ਼ਰੂਰ ਲਿਆ ਜਾਣਾ ਚਾਹੀਦਾ ਹੈ;
ਇੱਥੇ ਜ਼ੁਲਮ ਤੋਂ ਸਿਵਾਇ ਹੋਰ ਕੁਝ ਨਹੀਂ ਹੁੰਦਾ।+
ਉਸ ਵਿਚ ਹਿੰਸਾ ਅਤੇ ਤਬਾਹੀ ਦਾ ਰੌਲ਼ਾ ਸੁਣਾਈ ਦਿੰਦਾ ਹੈ,+
ਮੇਰੀਆਂ ਨਜ਼ਰਾਂ ਸਾਮ੍ਹਣੇ ਬੱਸ ਬੀਮਾਰੀ ਤੇ ਕਹਿਰ ਹੀ ਹੈ।
8 ਹੇ ਯਰੂਸ਼ਲਮ, ਚੇਤਾਵਨੀ ਵੱਲ ਧਿਆਨ ਦੇ,
ਨਹੀਂ ਤਾਂ ਮੈਂ ਤੇਰੇ ਨਾਲ ਘਿਣ ਕਰਾਂਗਾ ਤੇ ਤੇਰੇ ਤੋਂ ਮੂੰਹ ਮੋੜ ਲਵਾਂਗਾ;+
ਮੈਂ ਤੈਨੂੰ ਉਜਾੜ ਦਿਆਂਗਾ ਅਤੇ ਤੇਰੇ ਵਿਚ ਕੋਈ ਨਹੀਂ ਰਹੇਗਾ।”+
9 ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:
“ਉਹ ਇਜ਼ਰਾਈਲ ਦੇ ਬਚੇ ਹੋਏ ਲੋਕਾਂ ਨੂੰ ਚੁਗ ਲੈਣਗੇ,
ਜਿਵੇਂ ਵੇਲ ਤੋਂ ਬਾਕੀ ਬਚੇ-ਖੁਚੇ ਅੰਗੂਰ ਚੁਗ ਲਏ ਜਾਂਦੇ ਹਨ।
ਅੰਗੂਰ ਚੁਗਣ ਵਾਲਿਆਂ ਵਾਂਗ ਤੂੰ ਆਪਣਾ ਹੱਥ ਦੁਬਾਰਾ ਟਾਹਣੀਆਂ ʼਤੇ ਫੇਰ।”
10 “ਮੈਂ ਕਿਸ ਨਾਲ ਗੱਲ ਕਰਾਂ ਅਤੇ ਕਿਸ ਨੂੰ ਚੇਤਾਵਨੀ ਦੇਵਾਂ?
ਕੌਣ ਮੇਰੀ ਸੁਣੇਗਾ?
ਦੇਖ, ਉਨ੍ਹਾਂ ਦੇ ਕੰਨ ਬੰਦ ਹਨ,* ਇਸ ਲਈ ਉਹ ਧਿਆਨ ਨਹੀਂ ਦੇ ਸਕਦੇ।+
ਦੇਖ, ਉਹ ਯਹੋਵਾਹ ਦੇ ਬਚਨ ਨੂੰ ਤੁੱਛ ਸਮਝਦੇ ਹਨ;+
ਉਨ੍ਹਾਂ ਨੂੰ ਉਸ ਦੇ ਬਚਨ ਤੋਂ ਖ਼ੁਸ਼ੀ ਨਹੀਂ ਮਿਲਦੀ।
11 ਇਸ ਲਈ ਮੇਰੇ ਅੰਦਰ ਯਹੋਵਾਹ ਦਾ ਗੁੱਸਾ ਭਰਿਆ ਹੋਇਆ ਹੈ,
ਮੈਂ ਇਸ ਨੂੰ ਆਪਣੇ ਅੰਦਰ ਦਬਾ ਕੇ ਥੱਕ ਗਿਆ ਹਾਂ।”+
“ਤੂੰ ਮੇਰੇ ਕ੍ਰੋਧ ਦਾ ਪਿਆਲਾ ਗਲੀ ਵਿਚ ਬੱਚਿਆਂ ਉੱਤੇ ਡੋਲ੍ਹ ਦੇ,+
ਜਵਾਨਾਂ ਦੀਆਂ ਟੋਲੀਆਂ ਉੱਤੇ ਡੋਲ੍ਹ ਦੇ।
ਉਨ੍ਹਾਂ ਸਾਰਿਆਂ ਨੂੰ ਬੰਦੀ ਬਣਾ ਲਿਆ ਜਾਵੇਗਾ, ਆਦਮੀ ਨੂੰ ਉਸ ਦੀ ਪਤਨੀ ਸਣੇ,
ਨਾਲੇ ਬੁੱਢਿਆਂ ਅਤੇ ਉਨ੍ਹਾਂ ਤੋਂ ਵੀ ਵੱਡੀ ਉਮਰ ਵਾਲਿਆਂ ਨੂੰ।+
12 ਉਨ੍ਹਾਂ ਦੇ ਘਰ ਦੂਜਿਆਂ ਦੇ ਹਵਾਲੇ ਕੀਤੇ ਜਾਣਗੇ,
ਨਾਲੇ ਉਨ੍ਹਾਂ ਦੇ ਖੇਤ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ+
ਕਿਉਂਕਿ ਮੈਂ ਆਪਣਾ ਹੱਥ ਦੇਸ਼ ਦੇ ਵਾਸੀਆਂ ਦੇ ਖ਼ਿਲਾਫ਼ ਚੁੱਕਾਂਗਾ,” ਯਹੋਵਾਹ ਕਹਿੰਦਾ ਹੈ।
13 “ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਬੇਈਮਾਨੀ ਦੀ ਕਮਾਈ ਖਾਂਦੇ ਹਨ;+
ਨਬੀਆਂ ਤੋਂ ਲੈ ਕੇ ਪੁਜਾਰੀਆਂ ਤਕ ਸਾਰੇ ਧੋਖਾਧੜੀ ਕਰਦੇ ਹਨ।+
14 ਉਹ ਇਹ ਕਹਿ ਕੇ ਮੇਰੇ ਲੋਕਾਂ ਦੇ ਜ਼ਖ਼ਮਾਂ* ਦਾ ਇਲਾਜ ਉੱਪਰੋਂ-ਉੱਪਰੋਂ ਕਰਦੇ ਹਨ:
‘ਸ਼ਾਂਤੀ ਹੈ ਬਈ ਸ਼ਾਂਤੀ!
ਜਦ ਕਿ ਸ਼ਾਂਤੀ ਹੈ ਨਹੀਂ।+
15 ਕੀ ਉਨ੍ਹਾਂ ਨੂੰ ਆਪਣੇ ਘਿਣਾਉਣੇ ਕੰਮਾਂ ʼਤੇ ਸ਼ਰਮ ਹੈ?
ਉਨ੍ਹਾਂ ਨੂੰ ਜ਼ਰਾ ਵੀ ਸ਼ਰਮ ਨਹੀਂ।
ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਸ਼ਰਮ ਹੁੰਦੀ ਕੀ ਹੈ।+
ਇਸ ਲਈ ਹੋਰ ਲੋਕਾਂ ਵਾਂਗ ਉਹ ਵੀ ਡਿਗਣਗੇ।
ਜਦ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ, ਤਾਂ ਉਹ ਠੋਕਰ ਖਾਣਗੇ,” ਯਹੋਵਾਹ ਕਹਿੰਦਾ ਹੈ।
16 ਯਹੋਵਾਹ ਕਹਿੰਦਾ ਹੈ:
“ਚੁਰਾਹਿਆਂ ਵਿਚ ਖੜ੍ਹੇ ਹੋ ਕੇ ਦੇਖੋ।
ਪਰ ਉਹ ਕਹਿੰਦੇ ਹਨ: “ਅਸੀਂ ਉਸ ਰਾਹ ʼਤੇ ਨਹੀਂ ਚੱਲਾਂਗੇ।”+
ਪਰ ਉਨ੍ਹਾਂ ਨੇ ਕਿਹਾ: “ਅਸੀਂ ਨਹੀਂ ਧਿਆਨ ਦੇਣਾ।”+
18 “ਇਸ ਲਈ ਹੇ ਕੌਮਾਂ ਦੇ ਲੋਕੋ, ਸੁਣੋ!
ਹੇ ਲੋਕੋ, ਜਾਣ ਲਓ ਕਿ ਉਨ੍ਹਾਂ ਨਾਲ ਕੀ ਹੋਵੇਗਾ।
19 ਹੇ ਧਰਤੀ ਦੇ ਵਾਸੀਓ, ਸੁਣੋ!
ਇਨ੍ਹਾਂ ਲੋਕਾਂ ਦੀਆਂ ਆਪਣੀਆਂ ਜੁਗਤਾਂ ਕਰਕੇ
ਮੈਂ ਇਨ੍ਹਾਂ ʼਤੇ ਬਿਪਤਾ ਲਿਆ ਰਿਹਾ ਹਾਂ+
ਕਿਉਂਕਿ ਇਨ੍ਹਾਂ ਨੇ ਮੇਰੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ
ਅਤੇ ਮੇਰੇ ਕਾਨੂੰਨ* ਨੂੰ ਠੁਕਰਾ ਦਿੱਤਾ।”
20 “ਤੁਸੀਂ ਸ਼ਬਾ ਤੋਂ ਜੋ ਲੋਬਾਨ ਲਿਆਉਂਦੇ ਹੋ
ਅਤੇ ਦੂਰ ਦੇਸ਼ ਤੋਂ ਜੋ ਸੁਗੰਧਿਤ ਕੁਸਾ* ਲਿਆਉਂਦੇ ਹੋ,
ਮੈਂ ਉਨ੍ਹਾਂ ਤੋਂ ਕੀ ਲੈਣਾ?
ਮੈਨੂੰ ਤੁਹਾਡੀਆਂ ਹੋਮ-ਬਲ਼ੀਆਂ ਕਬੂਲ ਨਹੀਂ ਹਨ
ਅਤੇ ਨਾ ਹੀ ਤੁਹਾਡੀਆਂ ਬਲ਼ੀਆਂ ਤੋਂ ਮੈਨੂੰ ਕੋਈ ਖ਼ੁਸ਼ੀ ਹੁੰਦੀ ਹੈ।”+
21 ਇਸ ਲਈ ਯਹੋਵਾਹ ਕਹਿੰਦਾ ਹੈ:
“ਮੈਂ ਇਨ੍ਹਾਂ ਲੋਕਾਂ ਦੇ ਰਾਹ ਵਿਚ ਠੋਕਰ ਦੇ ਪੱਥਰ ਰੱਖਾਂਗਾ,
ਉਹ ਇਨ੍ਹਾਂ ਨਾਲ ਠੇਡਾ ਖਾ ਕੇ ਡਿਗਣਗੇ,
ਪਿਤਾ ਤੇ ਪੁੱਤਰ, ਗੁਆਂਢੀ ਅਤੇ ਉਸ ਦਾ ਸਾਥੀ
ਸਾਰੇ ਜਣੇ ਠੋਕਰ ਖਾਣਗੇ ਅਤੇ ਨਾਸ਼ ਹੋ ਜਾਣਗੇ।”+
22 ਯਹੋਵਾਹ ਕਹਿੰਦਾ ਹੈ:
“ਦੇਖੋ, ਉੱਤਰ ਦੇਸ਼ ਤੋਂ ਇਕ ਕੌਮ ਆ ਰਹੀ ਹੈ,
ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕ ਵੱਡੀ ਕੌਮ ਨੂੰ ਜਗਾਇਆ ਜਾਵੇਗਾ।+
23 ਉਨ੍ਹਾਂ ਦੇ ਹੱਥਾਂ ਵਿਚ ਤੀਰ-ਕਮਾਨ ਤੇ ਨੇਜ਼ੇ ਹੋਣਗੇ।
ਉਹ ਬੇਰਹਿਮ ਹਨ ਅਤੇ ਕਿਸੇ ʼਤੇ ਤਰਸ ਨਹੀਂ ਖਾਣਗੇ।
ਉਨ੍ਹਾਂ ਦੀ ਆਵਾਜ਼ ਸਮੁੰਦਰ ਵਾਂਗ ਗੱਜੇਗੀ,
ਉਹ ਘੋੜਿਆਂ ʼਤੇ ਸਵਾਰ ਹੋ ਕੇ ਆਉਣਗੇ।+
ਹੇ ਸੀਓਨ ਦੀਏ ਧੀਏ, ਉਹ ਦਲ ਬਣਾ ਕੇ ਆਉਣਗੇ
ਅਤੇ ਇਕ ਯੋਧੇ ਵਾਂਗ ਤੇਰੇ ʼਤੇ ਹਮਲਾ ਕਰਨਗੇ।”
24 ਅਸੀਂ ਇਸ ਬਾਰੇ ਖ਼ਬਰ ਸੁਣੀ ਹੈ।
25 ਖੇਤਾਂ ਵਿਚ ਨਾ ਜਾਓ,
ਸੜਕਾਂ ʼਤੇ ਨਾ ਤੁਰੋ
ਕਿਉਂਕਿ ਦੁਸ਼ਮਣ ਦੇ ਹੱਥ ਵਿਚ ਤਲਵਾਰ ਹੈ;
ਸਾਰੇ ਪਾਸੇ ਖ਼ੌਫ਼ ਹੀ ਖ਼ੌਫ਼ ਹੈ।
26 ਮੇਰੇ ਲੋਕਾਂ ਦੀਏ ਧੀਏ,
ਤੱਪੜ ਪਾ+ ਅਤੇ ਸੁਆਹ ਵਿਚ ਬੈਠ।
ਤੂੰ ਧਾਹਾਂ ਮਾਰ-ਮਾਰ ਕੇ ਰੋ ਤੇ ਮਾਤਮ ਮਨਾ,
ਜਿਵੇਂ ਕੋਈ ਇਕਲੌਤੇ ਪੁੱਤਰ ਦੀ ਮੌਤ ʼਤੇ ਮਨਾਉਂਦਾ ਹੈ+
ਕਿਉਂਕਿ ਨਾਸ਼ ਕਰਨ ਵਾਲਾ ਅਚਾਨਕ ਸਾਡੇ ʼਤੇ ਟੁੱਟ ਪਵੇਗਾ।+
27 “ਮੈਂ ਤੈਨੂੰ* ਆਪਣੇ ਲੋਕਾਂ ਵਿਚ ਧਾਤ ਨੂੰ ਸ਼ੁੱਧ ਕਰਨ ਵਾਲਾ ਠਹਿਰਾਇਆ ਹੈ
ਜੋ ਚੰਗੀ ਤਰ੍ਹਾਂ ਜਾਂਚ-ਪਰਖ ਕਰਦਾ ਹੈ;
ਤੂੰ ਉਨ੍ਹਾਂ ਦੇ ਰਵੱਈਏ ਵੱਲ ਧਿਆਨ ਦੇ ਅਤੇ ਇਸ ਦੀ ਜਾਂਚ ਕਰ।
ਉਨ੍ਹਾਂ ਦੇ ਦਿਲ ਤਾਂਬੇ ਤੇ ਲੋਹੇ ਵਾਂਗ ਸਖ਼ਤ ਹਨ;
ਉਹ ਸਾਰੇ ਭ੍ਰਿਸ਼ਟ ਹਨ।
29 ਧੌਂਕਣੀਆਂ ਸੜ ਗਈਆਂ ਹਨ।
ਅੱਗ ਵਿੱਚੋਂ ਸਿਰਫ਼ ਸਿੱਕਾ ਨਿਕਲਦਾ ਹੈ।
ਧਾਤ ਨੂੰ ਸ਼ੁੱਧ ਕਰਨ ਵਾਲਾ ਪੂਰਾ ਜ਼ੋਰ ਲਾਉਂਦਾ ਹੈ,
ਪਰ ਉਸ ਦੀ ਮਿਹਨਤ ਬੇਕਾਰ ਜਾਂਦੀ ਹੈ+
ਅਤੇ ਜਿਹੜੇ ਬੁਰੇ ਹਨ, ਉਨ੍ਹਾਂ ਨੂੰ ਅਲੱਗ ਨਹੀਂ ਕੀਤਾ ਗਿਆ।+
30 ਲੋਕ ਉਨ੍ਹਾਂ ਨੂੰ ਜ਼ਰੂਰ ਖੋਟੀ ਚਾਂਦੀ ਕਹਿ ਕੇ ਠੁਕਰਾਉਣਗੇ
ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ ਹੈ।”+