ਸਫ਼ਨਯਾਹ
3 ਹਾਇ ਉਸ ਬਾਗ਼ੀ, ਭ੍ਰਿਸ਼ਟ ਅਤੇ ਜ਼ਾਲਮ ਸ਼ਹਿਰ ਉੱਤੇ!+
2 ਉਸ ਨੇ ਕੋਈ ਗੱਲ ਨਹੀਂ ਸੁਣੀ;+ ਉਸ ਨੇ ਅਨੁਸ਼ਾਸਨ ਕਬੂਲ ਨਹੀਂ ਕੀਤਾ।+
ਉਸ ਨੇ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਿਆ;+ ਉਹ ਆਪਣੇ ਪਰਮੇਸ਼ੁਰ ਦੇ ਨੇੜੇ ਨਹੀਂ ਗਿਆ।+
ਉਸ ਦੇ ਨਿਆਂਕਾਰ ਰਾਤ ਨੂੰ ਸ਼ਿਕਾਰ ਕਰਨ ਵਾਲੇ ਬਘਿਆੜ ਹਨ;
ਉਹ ਸਵੇਰ ਤਕ ਚਬਾਉਣ ਲਈ ਹੱਡੀ ਵੀ ਨਹੀਂ ਛੱਡਦੇ।
4 ਉਸ ਦੇ ਨਬੀ ਘਮੰਡੀ ਅਤੇ ਧੋਖੇਬਾਜ਼ ਹਨ।+
5 ਯਹੋਵਾਹ, ਜੋ ਉਨ੍ਹਾਂ ਵਿਚਕਾਰ ਵੱਸਦਾ ਹੈ, ਹਮੇਸ਼ਾ ਸਹੀ ਕੰਮ ਕਰਦਾ ਹੈ;+ ਉਹ ਕੁਝ ਵੀ ਗ਼ਲਤ ਨਹੀਂ ਕਰਦਾ।
ਜਿਸ ਤਰ੍ਹਾਂ ਸਵੇਰ ਨੂੰ ਚਾਨਣ ਜ਼ਰੂਰ ਹੁੰਦਾ ਹੈ,
ਉਸੇ ਤਰ੍ਹਾਂ ਹਰ ਸਵੇਰ ਉਹ ਆਪਣੇ ਕਾਨੂੰਨ ਜ਼ਾਹਰ ਕਰਦਾ ਹੈ।+
ਪਰ ਦੁਸ਼ਟ ਨੂੰ ਕੋਈ ਸ਼ਰਮ ਨਹੀਂ।+
6 “ਮੈਂ ਕੌਮਾਂ ਨੂੰ ਨਾਸ਼ ਕੀਤਾ; ਉਨ੍ਹਾਂ ਦੇ ਕੋਨੇ ਦੇ ਬੁਰਜ ਤਬਾਹ ਕਰ ਦਿੱਤੇ ਗਏ।
ਮੈਂ ਉਨ੍ਹਾਂ ਦੀਆਂ ਗਲੀਆਂ ਨੂੰ ਬਰਬਾਦ ਕਰ ਦਿੱਤਾ, ਇਸ ਲਈ ਉਨ੍ਹਾਂ ਵਿੱਚੋਂ ਕੋਈ ਨਹੀਂ ਲੰਘਦਾ।
ਉਨ੍ਹਾਂ ਦੇ ਸ਼ਹਿਰ ਖੰਡਰ ਬਣਾ ਦਿੱਤੇ ਗਏ, ਉੱਥੇ ਕੋਈ ਇਨਸਾਨ, ਕੋਈ ਵਾਸੀ ਨਾ ਰਿਹਾ।+
7 ਮੈਂ ਕਿਹਾ, ‘ਤੂੰ ਮੇਰਾ ਡਰ ਰੱਖ ਅਤੇ ਅਨੁਸ਼ਾਸਨ* ਕਬੂਲ ਕਰ’+
ਤਾਂਕਿ ਉਸ ਦੇ ਰਹਿਣ ਦੀ ਜਗ੍ਹਾ ਬਰਬਾਦ ਨਾ ਕੀਤੀ ਜਾਵੇ+
—ਮੈਂ ਇਨ੍ਹਾਂ ਸਾਰੀਆਂ ਗੱਲਾਂ ਦਾ ਉਸ ਤੋਂ ਲੇਖਾ ਲਵਾਂਗਾ।*
ਪਰ ਉਹ ਬੁਰਾਈ ਕਰਨ ਲਈ ਹੋਰ ਉਤਾਵਲੇ ਹੋ ਗਏ।+
8 ‘ਇਸ ਲਈ ਮੇਰੀ ਉਡੀਕ* ਕਰਦੇ ਰਹੋ,’+ ਯਹੋਵਾਹ ਕਹਿੰਦਾ ਹੈ,
‘ਉਸ ਦਿਨ ਤਕ ਜਦ ਮੈਂ ਮਾਲ ਲੁੱਟਣ ਲਈ ਆਵਾਂਗਾ*
ਕਿਉਂਕਿ ਮੇਰਾ ਫ਼ੈਸਲਾ ਹੈ ਕਿ ਮੈਂ ਕੌਮਾਂ ਅਤੇ ਰਾਜਾਂ ਨੂੰ ਇਕੱਠਾ ਕਰਾਂ
ਤਾਂਕਿ ਮੈਂ ਉਨ੍ਹਾਂ ਉੱਤੇ ਆਪਣਾ ਸਾਰਾ ਕ੍ਰੋਧ, ਹਾਂ, ਆਪਣੇ ਗੁੱਸੇ ਦੀ ਅੱਗ ਵਰ੍ਹਾਵਾਂ;+
ਮੇਰੇ ਗੁੱਸੇ ਦੀ ਅੱਗ ਸਾਰੀ ਧਰਤੀ ਨੂੰ ਭਸਮ ਕਰ ਦੇਵੇਗੀ।+
9 ਉਸ ਵੇਲੇ ਮੈਂ ਲੋਕਾਂ ਨੂੰ ਇਕ ਸ਼ੁੱਧ ਭਾਸ਼ਾ ਬੋਲਣੀ ਸਿਖਾਵਾਂਗਾ
ਤਾਂਕਿ ਉਹ ਸਾਰੇ ਯਹੋਵਾਹ ਦਾ ਨਾਂ ਲੈਣ
10 ਇਥੋਪੀਆ ਦੀਆਂ ਨਦੀਆਂ ਦੇ ਇਲਾਕੇ ਤੋਂ,
ਮੈਨੂੰ ਬੇਨਤੀ ਕਰਨ ਵਾਲੇ, ਮੇਰੇ ਖਿੰਡੇ ਹੋਏ ਲੋਕ ਮੇਰੇ ਲਈ ਤੋਹਫ਼ਾ ਲਿਆਉਣਗੇ।+
11 ਤੂੰ ਜਿਹੜੇ ਕੰਮ ਕਰ ਕੇ ਮੇਰੇ ਖ਼ਿਲਾਫ਼ ਬਗਾਵਤ ਕੀਤੀ,
ਤੈਨੂੰ ਉਨ੍ਹਾਂ ਵਿੱਚੋਂ ਕਿਸੇ ਵੀ ਕੰਮ ਕਰਕੇ ਉਸ ਦਿਨ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ+
ਕਿਉਂਕਿ ਉਦੋਂ ਮੈਂ ਸ਼ੇਖ਼ੀਆਂ ਮਾਰਨ ਵਾਲੇ ਘਮੰਡੀਆਂ ਨੂੰ ਤੇਰੇ ਵਿੱਚੋਂ ਕੱਢ ਦੇਵਾਂਗਾ;
ਅਤੇ ਤੂੰ ਮੇਰੇ ਪਵਿੱਤਰ ਪਹਾੜ ਵਿਚ ਫੇਰ ਕਦੇ ਵੀ ਘਮੰਡ ਨਹੀਂ ਕਰੇਂਗਾ।+
13 ਇਜ਼ਰਾਈਲ ਦੇ ਬਾਕੀ ਬਚੇ ਲੋਕ+ ਦੁਸ਼ਟਤਾ ਨਹੀਂ ਕਰਨਗੇ;+
ਉਹ ਝੂਠ ਨਹੀਂ ਬੋਲਣਗੇ, ਨਾ ਹੀ ਉਨ੍ਹਾਂ ਦੀ ਜੀਭ ਧੋਖੇ ਭਰੀਆਂ ਗੱਲਾਂ ਕਰੇਗੀ;
ਉਹ ਖਾਣ-ਪੀਣਗੇ,* ਆਰਾਮ ਕਰਨਗੇ ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।”+
14 ਹੇ ਸੀਓਨ ਦੀਏ ਧੀਏ, ਖ਼ੁਸ਼ੀ ਨਾਲ ਜੈ-ਜੈ ਕਾਰ ਕਰ!
ਹੇ ਇਜ਼ਰਾਈਲ, ਜਿੱਤ ਦੇ ਨਾਅਰੇ ਲਾ!+
ਹੇ ਯਰੂਸ਼ਲਮ ਦੀਏ ਧੀਏ, ਆਪਣੇ ਪੂਰੇ ਦਿਲ ਨਾਲ ਖ਼ੁਸ਼ੀਆਂ ਮਨਾ ਅਤੇ ਆਨੰਦ ਮਾਣ!+
15 ਯਹੋਵਾਹ ਨੇ ਤੇਰੀ ਸਜ਼ਾ ਖ਼ਤਮ ਕਰ ਦਿੱਤੀ ਹੈ।+
ਉਸ ਨੇ ਤੇਰੇ ਦੁਸ਼ਮਣ ਨੂੰ ਭਜਾ ਦਿੱਤਾ ਹੈ।+
ਇਜ਼ਰਾਈਲ ਦਾ ਰਾਜਾ ਯਹੋਵਾਹ ਤੇਰੇ ਨਾਲ ਹੈ।+
ਤੂੰ ਫੇਰ ਕਦੇ ਬਿਪਤਾ ਤੋਂ ਨਹੀਂ ਡਰੇਂਗਾ।+
16 ਉਸ ਦਿਨ ਯਰੂਸ਼ਲਮ ਨੂੰ ਕਿਹਾ ਜਾਵੇਗਾ:
“ਹੇ ਸੀਓਨ, ਨਾ ਡਰ।+
ਆਪਣੇ ਹੱਥ ਢਿੱਲੇ ਨਾ ਪੈਣ ਦੇ।
17 ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਨਾਲ ਹੈ।+
ਉਹ ਇਕ ਯੋਧੇ ਵਾਂਗ ਬਚਾਏਗਾ।
ਉਹ ਤੈਨੂੰ ਦੇਖ ਕੇ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾਏਗਾ।+
ਤੈਨੂੰ ਪਿਆਰ ਕਰਨ ਕਰਕੇ ਉਹ ਸ਼ਾਂਤ* ਰਹੇਗਾ।
ਉਹ ਤੈਨੂੰ ਦੇਖ ਕੇ ਖ਼ੁਸ਼ੀ ਨਾਲ ਜੈਕਾਰੇ ਗਜਾਏਗਾ।
18 ਮੈਂ ਉਨ੍ਹਾਂ ਨੂੰ ਇਕੱਠਾ ਕਰਾਂਗਾ ਜੋ ਤੇਰੇ ਤਿਉਹਾਰਾਂ ਵਿਚ ਨਾ ਜਾਣ ਕਰਕੇ ਦੁਖੀ ਹਨ;+
ਉਹ ਇਸ ਲਈ ਨਹੀਂ ਜਾ ਸਕੇ ਕਿਉਂਕਿ ਉਹ ਪਰਦੇਸ ਵਿਚ ਅਪਮਾਨ ਸਹਿ ਰਹੇ ਸਨ।+
19 ਦੇਖ! ਉਸ ਸਮੇਂ ਮੈਂ ਤੇਰੇ ʼਤੇ ਅਤਿਆਚਾਰ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਾਂਗਾ;+
ਅਤੇ ਮੈਂ ਲੰਗੜਾਉਣ ਵਾਲਿਆਂ ਨੂੰ ਬਚਾਵਾਂਗਾ+
ਅਤੇ ਖਿੰਡੇ ਹੋਇਆਂ ਨੂੰ ਇਕੱਠਾ ਕਰਾਂਗਾ।+
ਜਿਸ ਦੇਸ਼ ਵਿਚ ਉਨ੍ਹਾਂ ਨੂੰ ਸ਼ਰਮਿੰਦਗੀ ਸਹਿਣੀ ਪਈ ਸੀ,
ਉੱਥੇ ਮੈਂ ਉਨ੍ਹਾਂ ਦੀ ਵਡਿਆਈ ਕਰਾਵਾਂਗਾ ਅਤੇ ਉਨ੍ਹਾਂ ਨੂੰ ਨੇਕਨਾਮੀ* ਬਖ਼ਸ਼ਾਂਗਾ।
20 ਉਸ ਸਮੇਂ ਮੈਂ ਤੈਨੂੰ ਵਾਪਸ ਲਿਆਵਾਂਗਾ,
ਹਾਂ, ਉਸ ਸਮੇਂ ਮੈਂ ਤੈਨੂੰ ਇਕੱਠਾ ਕਰਾਂਗਾ।