ਪਤਰਸ ਦੀ ਦੂਜੀ ਚਿੱਠੀ
1 ਮੈਂ ਸ਼ਮਊਨ ਪਤਰਸ, ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ ਅਤੇ ਉਨ੍ਹਾਂ ਨੂੰ ਇਹ ਚਿੱਠੀ ਲਿਖ ਰਿਹਾ ਹਾਂ ਜਿਨ੍ਹਾਂ ਨੇ ਸਾਡੇ ਪਰਮੇਸ਼ੁਰ ਦੇ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਨਿਆਂ ਸਦਕਾ ਨਿਹਚਾ ਕੀਤੀ ਹੈ ਅਤੇ ਜੋ ਸਾਡੇ ਵਾਂਗ ਇਸ ਨਿਹਚਾ ਨੂੰ ਅਨਮੋਲ ਸਮਝਦੇ ਹਨ:
2 ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਦੇ ਸਹੀ ਗਿਆਨ+ ਰਾਹੀਂ ਤੁਹਾਨੂੰ ਹੋਰ ਜ਼ਿਆਦਾ ਅਪਾਰ ਕਿਰਪਾ ਅਤੇ ਸ਼ਾਂਤੀ ਮਿਲੇ 3 ਕਿਉਂਕਿ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਸਾਨੂੰ ਉਹ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ ਹਨ ਜੋ ਭਗਤੀ ਕਰਦੇ ਹੋਏ ਜ਼ਿੰਦਗੀ ਜੀਉਣ ਲਈ ਜ਼ਰੂਰੀ ਹਨ। ਉਸ ਦੇ ਸਹੀ ਗਿਆਨ ਸਦਕਾ ਸਾਨੂੰ ਇਹ ਸਾਰੀਆਂ ਚੀਜ਼ਾਂ ਮਿਲੀਆਂ ਹਨ ਜਿਸ ਨੇ ਸਾਨੂੰ ਆਪਣੀ ਮਹਿਮਾ ਅਤੇ ਨੇਕੀ ਰਾਹੀਂ ਸੱਦਿਆ ਹੈ।+ 4 ਇਸ ਮਹਿਮਾ ਅਤੇ ਨੇਕੀ ਰਾਹੀਂ ਉਸ ਨੇ ਸਾਡੇ ਨਾਲ ਅਨਮੋਲ ਅਤੇ ਬਹੁਤ ਹੀ ਸ਼ਾਨਦਾਰ ਵਾਅਦੇ ਕੀਤੇ ਹਨ+ ਤਾਂਕਿ ਇਨ੍ਹਾਂ ਰਾਹੀਂ ਤੁਸੀਂ ਪਰਮੇਸ਼ੁਰ ਦੀ ਮਹਿਮਾ ਦੇ ਹਿੱਸੇਦਾਰ ਬਣੋ।+ ਉਸ ਨੇ ਸਾਡੇ ਨਾਲ ਇਹ ਵਾਅਦੇ ਕੀਤੇ ਹਨ ਕਿਉਂਕਿ ਅਸੀਂ ਦੁਨੀਆਂ ਦੀ ਗੰਦਗੀ ਤੋਂ ਛੁਟਕਾਰਾ ਪਾ ਚੁੱਕੇ ਹਾਂ ਜੋ ਬੁਰੀ ਇੱਛਾ* ਕਰਕੇ ਪੈਦਾ ਹੋਈ ਸੀ।
5 ਇਸੇ ਕਰਕੇ ਤੁਸੀਂ ਜੀ-ਜਾਨ ਨਾਲ ਕੋਸ਼ਿਸ਼ ਕਰ ਕੇ+ ਆਪਣੀ ਨਿਹਚਾ ਦੇ ਨਾਲ-ਨਾਲ ਨੇਕੀ ਨੂੰ,+ ਨੇਕੀ ਦੇ ਨਾਲ-ਨਾਲ ਗਿਆਨ ਨੂੰ,+ 6 ਗਿਆਨ ਦੇ ਨਾਲ-ਨਾਲ ਸੰਜਮ ਨੂੰ, ਸੰਜਮ+ ਦੇ ਨਾਲ-ਨਾਲ ਧੀਰਜ ਨੂੰ, ਧੀਰਜ ਦੇ ਨਾਲ-ਨਾਲ ਭਗਤੀ ਨੂੰ,+ 7 ਭਗਤੀ ਦੇ ਨਾਲ-ਨਾਲ ਭਰਾਵਾਂ ਲਈ ਮੋਹ ਨੂੰ ਅਤੇ ਭਰਾਵਾਂ ਲਈ ਮੋਹ ਦੇ ਨਾਲ-ਨਾਲ ਪਿਆਰ ਨੂੰ ਵਧਾਓ।+ 8 ਜੇ ਤੁਹਾਡੇ ਵਿਚ ਇਹ ਗੁਣ ਹਨ ਅਤੇ ਤੁਸੀਂ ਇਨ੍ਹਾਂ ਨੂੰ ਵਧਾਉਂਦੇ ਰਹਿੰਦੇ ਹੋ, ਤਾਂ ਤੁਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਸਹੀ ਗਿਆਨ ਅਨੁਸਾਰ ਚੱਲਣ ਵਿਚ ਕਦੇ ਵੀ ਢਿੱਲੇ ਨਹੀਂ ਪਓਗੇ ਜਾਂ ਅਸਫ਼ਲ+ ਨਹੀਂ ਹੋਵੋਗੇ।
9 ਜਿਸ ਇਨਸਾਨ ਵਿਚ ਇਹ ਗੁਣ ਨਹੀਂ ਹਨ, ਉਹ ਅੰਨ੍ਹਾ ਹੈ ਅਤੇ ਚਾਨਣ ਤੋਂ ਜਾਣ-ਬੁੱਝ ਕੇ ਆਪਣੀਆਂ ਅੱਖਾਂ ਬੰਦ ਕਰਦਾ ਹੈ*+ ਅਤੇ ਉਹ ਭੁੱਲ ਗਿਆ ਹੈ ਕਿ ਪਰਮੇਸ਼ੁਰ ਨੇ ਉਸ ਦੇ ਪਹਿਲੇ ਪਾਪਾਂ ਨੂੰ ਧੋ ਦਿੱਤਾ ਸੀ।+ 10 ਇਸ ਲਈ ਭਰਾਵੋ, ਤੁਸੀਂ ਜੀ-ਜਾਨ ਨਾਲ ਕੋਸ਼ਿਸ਼ ਕਰੋ ਕਿ ਪਰਮੇਸ਼ੁਰ ਨੇ ਤੁਹਾਨੂੰ ਜੋ ਸੱਦਾ ਦਿੱਤਾ ਹੈ+ ਅਤੇ ਤੁਹਾਨੂੰ ਚੁਣਿਆ ਹੈ, ਤੁਸੀਂ ਉਸ ਦੇ ਕਾਬਲ ਬਣੇ ਰਹੋ। ਜੇ ਤੁਸੀਂ ਆਪਣੇ ਅੰਦਰ ਇਨ੍ਹਾਂ ਗੁਣਾਂ ਨੂੰ ਵਧਾਉਂਦੇ ਰਹਿੰਦੇ ਹੋ, ਤਾਂ ਤੁਸੀਂ ਕਦੀ ਵੀ ਅਸਫ਼ਲ ਨਹੀਂ ਹੋਵੋਗੇ।+ 11 ਅਸਲ ਵਿਚ, ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ+ ਦੇ ਹਮੇਸ਼ਾ ਕਾਇਮ ਰਹਿਣ ਵਾਲੇ ਰਾਜ+ ਵਿਚ ਸ਼ਾਨਦਾਰ ਤਰੀਕੇ ਨਾਲ ਜਾਣ ਦਾ ਮਾਣ ਬਖ਼ਸ਼ਿਆ ਜਾਵੇਗਾ।
12 ਇਸੇ ਕਰਕੇ ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਚੇਤੇ ਕਰਾਉਣ ਲਈ ਹਮੇਸ਼ਾ ਤਿਆਰ ਰਹਾਂਗਾ, ਭਾਵੇਂ ਕਿ ਤੁਸੀਂ ਇਨ੍ਹਾਂ ਨੂੰ ਜਾਣਦੇ ਹੋ ਅਤੇ ਸੱਚਾਈ ਸਿੱਖ ਕੇ ਇਸ ਵਿਚ ਪੱਕੇ ਹੋ ਗਏ ਹੋ। 13 ਪਰ ਮੈਂ ਜਿੰਨਾ ਚਿਰ ਇਸ ਸਰੀਰ* ਵਿਚ ਹਾਂ,+ ਤੁਹਾਨੂੰ ਇਹ ਗੱਲਾਂ ਚੇਤੇ ਕਰਾ ਕੇ ਹੱਲਾਸ਼ੇਰੀ ਦੇਣੀ ਠੀਕ ਸਮਝਦਾ ਹਾਂ+ 14 ਕਿਉਂਕਿ ਮੈਂ ਜਾਣਦਾ ਹਾਂ ਕਿ ਜਲਦੀ ਹੀ ਮੇਰੇ ਇਸ ਸਰੀਰ* ਦਾ ਅੰਤ ਹੋਣ ਵਾਲਾ ਹੈ, ਠੀਕ ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਦੱਸਿਆ ਵੀ ਸੀ।+ 15 ਇਸ ਲਈ ਮੈਂ ਤੁਹਾਨੂੰ ਇਹ ਗੱਲਾਂ ਚੇਤੇ ਕਰਾਉਣ ਵਿਚ ਹਮੇਸ਼ਾ ਪੂਰੀ ਵਾਹ ਲਾਉਂਦਾ ਰਹਾਂਗਾ ਤਾਂਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਆਪ ਇਹ ਗੱਲਾਂ ਯਾਦ ਕਰ ਸਕੋ।
16 ਜਦੋਂ ਅਸੀਂ ਤੁਹਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੀ ਤਾਕਤ ਅਤੇ ਮੌਜੂਦਗੀ ਬਾਰੇ ਦੱਸਿਆ ਸੀ, ਤਾਂ ਅਸੀਂ ਤੁਹਾਨੂੰ ਇਨਸਾਨਾਂ ਦੁਆਰਾ ਚਤਰਾਈ ਨਾਲ ਘੜੀਆਂ ਝੂਠੀਆਂ ਕਹਾਣੀਆਂ ਦਾ ਸਹਾਰਾ ਲੈ ਕੇ ਨਹੀਂ ਸਿਖਾਇਆ ਸੀ, ਸਗੋਂ ਅਸੀਂ ਉਸ ਦੀ ਮਹਾਨਤਾ ਨੂੰ ਆਪਣੀ ਅੱਖੀਂ ਦੇਖਿਆ ਸੀ।+ 17 ਉਸ ਨੂੰ ਆਪਣੇ ਪਿਤਾ ਪਰਮੇਸ਼ੁਰ ਤੋਂ ਆਦਰ ਅਤੇ ਮਹਿਮਾ ਮਿਲੀ ਸੀ ਜਦੋਂ ਉਸ ਨੂੰ ਮਹਿਮਾਵਾਨ ਪਰਮੇਸ਼ੁਰ ਨੇ ਇਹ ਸ਼ਬਦ ਕਹੇ ਸਨ:* “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।”+ 18 ਜੀ ਹਾਂ, ਅਸੀਂ ਆਕਾਸ਼ੋਂ ਇਹ ਸ਼ਬਦ ਉਦੋਂ ਸੁਣੇ ਸਨ ਜਦੋਂ ਅਸੀਂ ਉਸ ਨਾਲ ਪਵਿੱਤਰ ਪਹਾੜ ਉੱਤੇ ਸੀ।
19 ਇਸ ਕਰਕੇ ਭਵਿੱਖਬਾਣੀਆਂ ਉੱਤੇ ਸਾਡਾ ਭਰੋਸਾ ਹੋਰ ਵੀ ਪੱਕਾ ਹੋਇਆ ਹੈ। ਭਵਿੱਖਬਾਣੀਆਂ ਹਨੇਰੀ ਜਗ੍ਹਾ ਯਾਨੀ ਤੁਹਾਡੇ ਦਿਲਾਂ ਵਿਚ ਬਲ਼ਦੇ ਹੋਏ ਦੀਵੇ ਦੇ ਚਾਨਣ ਵਾਂਗ ਹੋਣ।+ ਤੁਸੀਂ (ਦਿਨ ਚੜ੍ਹਨ ਅਤੇ ਦਿਨ ਦਾ ਤਾਰਾ+ ਨਿਕਲਣ ਤਕ) ਇਨ੍ਹਾਂ ਵੱਲ ਧਿਆਨ ਦੇ ਕੇ ਚੰਗਾ ਕਰਦੇ ਹੋ। 20 ਤੁਸੀਂ ਇਹ ਜ਼ਰੂਰੀ ਗੱਲ ਜਾਣਦੇ ਹੀ ਹੋ ਕਿ ਧਰਮ-ਗ੍ਰੰਥ ਦੀ ਕੋਈ ਵੀ ਭਵਿੱਖਬਾਣੀ ਇਨਸਾਨ ਦੇ ਆਪਣੇ ਵਿਚਾਰਾਂ ਅਨੁਸਾਰ ਨਹੀਂ ਕੀਤੀ ਜਾਂਦੀ। 21 ਕਿਉਂਕਿ ਕੋਈ ਵੀ ਭਵਿੱਖਬਾਣੀ ਕਦੀ ਵੀ ਇਨਸਾਨ ਦੀ ਮਰਜ਼ੀ ਨਾਲ ਨਹੀਂ ਕੀਤੀ ਗਈ,+ ਸਗੋਂ ਇਨਸਾਨ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਪਰਮੇਸ਼ੁਰ ਵੱਲੋਂ ਬੋਲੇ ਸਨ।+