ਜ਼ਬੂਰ
ਨਿਰਦੇਸ਼ਕ ਲਈ ਹਿਦਾਇਤ। ਯਹੋਵਾਹ ਦੇ ਸੇਵਕ ਦਾਊਦ ਦਾ ਗੀਤ।
36 ਅਪਰਾਧ ਦੁਸ਼ਟ ਇਨਸਾਨ ਨੂੰ ਦਿਲ ਦੇ ਅੰਦਰੋਂ ਭਰਮਾਉਂਦਾ ਹੈ;
ਉਸ ਦੀਆਂ ਨਜ਼ਰਾਂ ਵਿਚ ਪਰਮੇਸ਼ੁਰ ਦਾ ਡਰ ਨਹੀਂ ਹੁੰਦਾ+
2 ਕਿਉਂਕਿ ਉਹ ਆਪਣੀਆਂ ਹੀ ਨਜ਼ਰਾਂ ਵਿਚ ਖ਼ੁਦ ਨੂੰ ਇੰਨਾ ਉੱਚਾ ਚੁੱਕਦਾ ਹੈ
ਕਿ ਉਸ ਨੂੰ ਆਪਣੀ ਗ਼ਲਤੀ ਦਿਖਾਈ ਹੀ ਨਹੀਂ ਦਿੰਦੀ ਅਤੇ ਉਹ ਇਸ ਨਾਲ ਨਫ਼ਰਤ ਨਹੀਂ ਕਰਦਾ।+
3 ਉਸ ਦੀਆਂ ਗੱਲਾਂ ਠੇਸ ਪਹੁੰਚਾਉਣ ਵਾਲੀਆਂ ਅਤੇ ਧੋਖੇ ਭਰੀਆਂ ਹਨ;
ਉਸ ਨੂੰ ਸਹੀ ਕੰਮ ਕਰਨ ਦੀ ਸਮਝ ਨਹੀਂ ਹੈ।
4 ਉਹ ਆਪਣੇ ਬਿਸਤਰੇ ʼਤੇ ਪਿਆਂ ਵੀ ਬੁਰਾ ਕਰਨ ਦੀਆਂ ਸਾਜ਼ਸ਼ਾਂ ਘੜਦਾ ਹੈ।
ਉਹ ਅਜਿਹੇ ਰਾਹ ʼਤੇ ਚੱਲ ਰਿਹਾ ਹੈ ਜੋ ਸਹੀ ਨਹੀਂ ਹੈ;
ਉਹ ਬੁਰਾਈ ਤੋਂ ਦੂਰ ਨਹੀਂ ਰਹਿੰਦਾ।
5 ਹੇ ਯਹੋਵਾਹ, ਤੇਰਾ ਅਟੱਲ ਪਿਆਰ ਆਕਾਸ਼ ਤਕ ਪਹੁੰਚਦਾ ਹੈ+
ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤਕ।
ਹੇ ਯਹੋਵਾਹ, ਤੂੰ ਇਨਸਾਨਾਂ ਅਤੇ ਜਾਨਵਰਾਂ ਨੂੰ ਸੰਭਾਲਦਾ* ਹੈਂ।+
7 ਹੇ ਪਰਮੇਸ਼ੁਰ, ਤੇਰਾ ਅਟੱਲ ਪਿਆਰ ਕਿੰਨਾ ਬੇਸ਼ਕੀਮਤੀ ਹੈ!+
ਤੇਰੇ ਖੰਭਾਂ ਦੇ ਸਾਏ ਹੇਠ ਮਨੁੱਖ ਦੇ ਪੁੱਤਰ ਪਨਾਹ ਲੈਂਦੇ ਹਨ।+
8 ਉਹ ਤੇਰੇ ਘਰ ਦੀਆਂ ਉੱਤਮ ਚੀਜ਼ਾਂ* ਢਿੱਡ ਭਰ ਕੇ ਪੀਂਦੇ ਹਨ+
ਅਤੇ ਤੂੰ ਉਨ੍ਹਾਂ ਨੂੰ ਖ਼ੁਸ਼ੀਆਂ ਦੀ ਨਦੀ ਤੋਂ ਪਿਲਾਉਂਦਾ ਹੈਂ।+
10 ਜਿਹੜੇ ਤੈਨੂੰ ਜਾਣਦੇ ਹਨ, ਉਨ੍ਹਾਂ ਨੂੰ ਹਮੇਸ਼ਾ ਆਪਣਾ ਅਟੱਲ ਪਿਆਰ ਦਿਖਾ+
ਅਤੇ ਨੇਕਦਿਲ ਲੋਕਾਂ ਨੂੰ ਦਿਖਾ ਕਿ ਤੂੰ ਨਿਆਂ-ਪਸੰਦ ਪਰਮੇਸ਼ੁਰ ਹੈਂ।+
11 ਘਮੰਡੀਆਂ ਨੂੰ ਰੋਕ ਕਿ ਉਹ ਮੈਨੂੰ ਆਪਣੇ ਪੈਰਾਂ ਹੇਠ ਨਾ ਮਿੱਧਣ
ਦੁਸ਼ਟਾਂ ਨੂੰ ਮੌਕਾ ਨਾ ਦੇ ਕਿ ਉਹ ਮੈਨੂੰ ਭਜਾ ਦੇਣ।
12 ਦੇਖੋ! ਬੁਰੇ ਲੋਕ ਡਿਗ ਪਏ ਹਨ;
ਉਨ੍ਹਾਂ ਨੂੰ ਜ਼ਮੀਨ ʼਤੇ ਪਟਕਾ ਕੇ ਸੁੱਟ ਦਿੱਤਾ ਗਿਆ ਹੈ ਅਤੇ ਉਹ ਉੱਠ ਨਹੀਂ ਸਕਦੇ।+