ਅੱਯੂਬ
31 “ਮੈਂ ਆਪਣੀਆਂ ਅੱਖਾਂ ਨਾਲ ਇਕਰਾਰ ਕੀਤਾ ਹੈ।+
ਤਾਂ ਫਿਰ, ਮੈਂ ਕਿਸੇ ਕੁਆਰੀ ਨੂੰ ਗ਼ਲਤ ਨਜ਼ਰ ਨਾਲ ਕਿਵੇਂ ਦੇਖ ਸਕਦਾਂ?+
2 ਫਿਰ ਉੱਪਰੋਂ ਪਰਮੇਸ਼ੁਰ ਤੋਂ ਮੈਨੂੰ ਕਿਹੜਾ ਹਿੱਸਾ ਮਿਲੇਗਾ?
ਉਚਾਈਆਂ ʼਤੇ ਬਿਰਾਜਮਾਨ ਸਰਬਸ਼ਕਤੀਮਾਨ ਤੋਂ ਮੈਨੂੰ ਕੀ ਵਿਰਾਸਤ ਮਿਲੇਗੀ?
3 ਕੀ ਤਬਾਹੀ ਗੁਨਾਹਗਾਰ ਦੀ
ਅਤੇ ਬਿਪਤਾ ਬੁਰੇ ਕੰਮ ਕਰਨ ਵਾਲਿਆਂ ਦੀ ਉਡੀਕ ਨਹੀਂ ਕਰਦੀ?+
4 ਕੀ ਉਹ ਮੇਰੇ ਰਾਹਾਂ ਨੂੰ ਨਹੀਂ ਦੇਖਦਾ+
ਅਤੇ ਮੇਰੇ ਸਾਰੇ ਕਦਮਾਂ ਨੂੰ ਨਹੀਂ ਗਿਣਦਾ?
5 ਕੀ ਮੈਂ ਕਦੇ ਝੂਠ ਦੇ ਰਾਹ ʼਤੇ* ਤੁਰਿਆ?
ਕੀ ਮੇਰੇ ਪੈਰ ਧੋਖਾ ਦੇਣ ਲਈ ਦੌੜੇ?+
7 ਜੇ ਮੇਰੇ ਕਦਮ ਕੁਰਾਹੇ ਪਏ ਹੋਣ+
ਜਾਂ ਮੇਰਾ ਦਿਲ ਮੇਰੀਆਂ ਅੱਖਾਂ ਦੇ ਮਗਰ ਲੱਗਾ ਹੋਵੇ+
ਜਾਂ ਮੇਰੇ ਹੱਥ ਅਸ਼ੁੱਧ ਹੋਏ ਹੋਣ,
8 ਤਾਂ ਇਵੇਂ ਹੋਵੇ ਕਿ ਬੀ ਮੈਂ ਬੀਜਾਂ ਤੇ ਖਾਵੇ ਕੋਈ ਹੋਰ+
ਅਤੇ ਜੋ ਮੈਂ ਲਗਾਵਾਂ, ਉਸ ਨੂੰ ਜੜ੍ਹੋਂ ਉਖਾੜਿਆ ਜਾਵੇ।*
9 ਜੇ ਕਿਸੇ ਔਰਤ ਲਈ ਮੇਰਾ ਦਿਲ ਲਲਚਾਇਆ ਹੋਵੇ+
ਅਤੇ ਮੈਂ ਆਪਣੇ ਗੁਆਂਢੀ ਦੇ ਬੂਹੇ ʼਤੇ ਉਡੀਕ ਵਿਚ ਬੈਠਾ ਹੋਵਾਂ,+
10 ਤਾਂ ਮੇਰੀ ਪਤਨੀ ਕਿਸੇ ਪਰਾਏ ਆਦਮੀ ਲਈ ਅਨਾਜ ਪੀਹੇ
11 ਕਿਉਂਕਿ ਇਹ ਕੰਮ ਸ਼ਰਮਨਾਕ ਹੋਵੇਗਾ
ਅਤੇ ਇਹ ਗੁਨਾਹ ਨਿਆਂਕਾਰਾਂ ਵੱਲੋਂ ਸਜ਼ਾ ਦੇ ਲਾਇਕ ਠਹਿਰੇਗਾ।+
12 ਇਹ ਉਹ ਅੱਗ ਹੈ ਜੋ ਭੱਖ ਲਵੇਗੀ, ਤਬਾਹ ਕਰ ਸੁੱਟੇਗੀ,*+
ਇੱਥੋਂ ਤਕ ਕਿ ਮੇਰੀ ਸਾਰੀ ਪੈਦਾਵਾਰ ਦੀਆਂ ਜੜ੍ਹਾਂ ਭਸਮ ਕਰ ਦੇਵੇਗੀ।*
ਮੈਂ ਉਸ ਨੂੰ ਕੀ ਜਵਾਬ ਦਿਆਂਗਾ ਜਦ ਉਹ ਮੇਰੇ ਤੋਂ ਹਿਸਾਬ ਮੰਗੇਗਾ?+
15 ਜਿਸ ਨੇ ਮੈਨੂੰ ਕੁੱਖ ਵਿਚ ਬਣਾਇਆ, ਕੀ ਉਨ੍ਹਾਂ ਨੂੰ ਬਣਾਉਣ ਵਾਲਾ ਵੀ ਉਹੀ ਨਹੀਂ?+
ਕੀ ਸਾਡੇ ਜਨਮ ਤੋਂ ਪਹਿਲਾਂ* ਸਾਨੂੰ ਰਚਣ ਵਾਲਾ ਇੱਕੋ ਹੀ ਨਹੀਂ?+
16 ਜੇ ਮੈਂ ਗ਼ਰੀਬਾਂ ਦੀ ਇੱਛਾ ਪੂਰੀ ਨਾ ਕੀਤੀ ਹੋਵੇ+
ਜਾਂ ਵਿਧਵਾ ਦੀਆਂ ਅੱਖਾਂ ਵਿਚ ਉਦਾਸੀ ਲਿਆਂਦੀ ਹੋਵੇ;*+
17 ਜੇ ਮੈਂ ਇਕੱਲੇ ਨੇ ਰੋਟੀ ਖਾ ਲਈ ਹੋਵੇ
ਤੇ ਯਤੀਮਾਂ ਨੂੰ ਨਾ ਦਿੱਤੀ ਹੋਵੇ;+
18 (ਕਿਉਂਕਿ ਮੇਰੀ ਜਵਾਨੀ ਤੋਂ ਯਤੀਮ* ਮੇਰੇ ਨਾਲ ਪਲ਼ਿਆ ਜਿਵੇਂ ਮੈਂ ਉਸ ਦਾ ਪਿਤਾ ਹੋਵਾਂ
19 ਜੇ ਮੈਂ ਦੇਖਿਆ ਹੋਵੇ ਕਿ ਕੋਈ ਕੱਪੜਿਆਂ ਥੁੜ੍ਹੋਂ ਮਰ ਰਿਹਾ ਹੈ
ਜਾਂ ਕਿਸੇ ਗ਼ਰੀਬ ਕੋਲ ਉੱਪਰ ਲੈਣ ਲਈ ਕੁਝ ਨਹੀਂ;+
20 ਜੇ ਉਸ* ਨੇ ਮੈਨੂੰ ਅਸੀਸ ਨਾ ਦਿੱਤੀ ਹੋਵੇ+
ਜਦੋਂ ਉਸ ਨੇ ਮੇਰੀਆਂ ਭੇਡਾਂ ਦੀ ਉੱਨ ਨਾਲ ਖ਼ੁਦ ਨੂੰ ਗਰਮਾਇਆ;
21 ਜੇ ਮੈਂ ਘਸੁੰਨ ਵੱਟ ਕੇ ਕਿਸੇ ਯਤੀਮ ਨੂੰ ਡਰਾਇਆ ਹੋਵੇ+
ਜਦੋਂ ਉਸ ਨੂੰ ਸ਼ਹਿਰ ਦੇ ਦਰਵਾਜ਼ੇ+ ʼਤੇ ਮੇਰੀ ਮਦਦ ਦੀ ਲੋੜ ਸੀ,*
22 ਤਾਂ ਮੇਰੇ ਮੋਢੇ* ਤੋਂ ਮੇਰੀ ਬਾਂਹ ਡਿਗ ਜਾਵੇ
ਅਤੇ ਕੂਹਣੀ ਤੋਂ* ਮੇਰੀ ਬਾਂਹ ਟੁੱਟ ਜਾਵੇ।
23 ਕਿਉਂਕਿ ਮੈਂ ਪਰਮੇਸ਼ੁਰ ਵੱਲੋਂ ਆਉਣ ਵਾਲੀ ਬਿਪਤਾ ਤੋਂ ਡਰਦਾ ਸੀ
ਅਤੇ ਮੈਂ ਉਸ ਦੇ ਤੇਜ ਦੇ ਅੱਗੇ ਟਿਕ ਨਹੀਂ ਸੀ ਸਕਣਾ।
24 ਜੇ ਮੈਂ ਸੋਨੇ ʼਤੇ ਭਰੋਸਾ ਰੱਖਿਆ ਹੋਵੇ
ਜਾਂ ਖਾਲਸ ਸੋਨੇ ਨੂੰ ਕਿਹਾ ਹੋਵੇ, ‘ਤੂੰ ਮੇਰੀ ਸੁਰੱਖਿਆ ਹੈਂ!’+
25 ਜੇ ਮੈਂ ਖ਼ੁਸ਼ੀਆਂ ਮਨਾਈਆਂ ਹੋਣ ਕਿ ਮੇਰੇ ਕੋਲ ਬੇਸ਼ੁਮਾਰ ਦੌਲਤ ਹੈ+
ਅਤੇ ਮੈਂ ਢੇਰ ਸਾਰੀਆਂ ਚੀਜ਼ਾਂ ਹਾਸਲ ਕੀਤੀਆਂ ਹਨ;+
ਜਾਂ ਚੰਦ ਨੂੰ ਸ਼ਾਨ ਨਾਲ ਚੱਲਦਿਆਂ ਦੇਖ ਕੇ+
27 ਮੇਰਾ ਦਿਲ ਅੰਦਰੋਂ-ਅੰਦਰੀਂ ਭਰਮਾਇਆ ਗਿਆ ਹੋਵੇ
ਅਤੇ ਉਨ੍ਹਾਂ ਦੀ ਭਗਤੀ ਲਈ ਮੇਰੇ ਮੂੰਹ ਨੇ ਮੇਰੇ ਹੱਥ ਨੂੰ ਚੁੰਮਿਆ ਹੋਵੇ,+
28 ਤਾਂ ਇਹ ਅਜਿਹਾ ਗੁਨਾਹ ਹੋਵੇਗਾ ਜੋ ਨਿਆਂਕਾਰਾਂ ਵੱਲੋਂ ਸਜ਼ਾ ਦੇ ਲਾਇਕ ਠਹਿਰੇਗਾ
ਕਿਉਂਕਿ ਮੈਂ ਸਵਰਗ ਵਿਚ ਬਿਰਾਜਮਾਨ ਸੱਚੇ ਪਰਮੇਸ਼ੁਰ ਦਾ ਇਨਕਾਰ ਕਰ ਰਿਹਾ ਹੋਵਾਂਗਾ।
33 ਕੀ ਮੈਂ ਕਦੇ ਹੋਰਨਾਂ ਆਦਮੀਆਂ ਦੀ ਤਰ੍ਹਾਂ ਆਪਣੇ ਅਪਰਾਧਾਂ ʼਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ?+
ਕੀ ਮੈਂ ਆਪਣਾ ਗੁਨਾਹ ਆਪਣੇ ਕੱਪੜੇ ਦੀ ਝੋਲ਼ੀ ਵਿਚ ਛੁਪਾਇਆ?
34 ਕੀ ਮੈਂ ਇਸ ਗੱਲੋਂ ਡਰਿਆ ਕਿ ਲੋਕੀ ਕੀ ਕਹਿਣਗੇ
ਜਾਂ ਕੀ ਮੈਂ ਖ਼ੌਫ਼ ਖਾਧਾ ਕਿ ਦੂਜੇ ਪਰਿਵਾਰ ਘਿਰਣਾ ਕਰਨਗੇ
ਜਿਸ ਕਰਕੇ ਮੈਂ ਬੋਲਣ ਜੋਗਾ ਨਹੀਂ ਰਹਾਂਗਾ ਤੇ ਬਾਹਰ ਜਾਣ ਤੋਂ ਡਰਾਂਗਾ?
ਮੈਂ ਆਪਣੀਆਂ ਕਹੀਆਂ ਗੱਲਾਂ ʼਤੇ ਆਪਣੇ ਦਸਤਖਤ ਕਰਦਾ।*
ਸਰਬਸ਼ਕਤੀਮਾਨ ਮੈਨੂੰ ਜਵਾਬ ਦੇਵੇ!+
ਕਾਸ਼ ਮੇਰੇ ʼਤੇ ਇਲਜ਼ਾਮ ਲਾਉਣ ਵਾਲੇ ਨੇ ਇਲਜ਼ਾਮ ਇਕ ਦਸਤਾਵੇਜ਼ ਵਿਚ ਲਿਖੇ ਹੁੰਦੇ!
36 ਮੈਂ ਇਸ ਨੂੰ ਆਪਣੇ ਮੋਢੇ ʼਤੇ ਲਈ ਫਿਰਦਾ
ਅਤੇ ਇਸ ਨੂੰ ਆਪਣੇ ਸਿਰ ʼਤੇ ਤਾਜ ਦੀ ਤਰ੍ਹਾਂ ਰੱਖਦਾ।
37 ਮੈਂ ਪਰਮੇਸ਼ੁਰ ਨੂੰ ਆਪਣੇ ਹਰ ਕਦਮ ਦਾ ਹਿਸਾਬ ਦਿੰਦਾ;
ਮੈਂ ਉਸ ਅੱਗੇ ਇਕ ਹਾਕਮ ਵਾਂਗ ਪੂਰੇ ਭਰੋਸੇ ਨਾਲ ਜਾਂਦਾ।
38 ਜੇ ਮੇਰੀ ਆਪਣੀ ਜ਼ਮੀਨ ਮੇਰੇ ਖ਼ਿਲਾਫ਼ ਦੁਹਾਈ ਦਿੰਦੀ
ਅਤੇ ਇਸ ਦੇ ਸਿਆੜ ਇਕੱਠੇ ਮਿਲ ਕੇ ਰੋਂਦੇ;
39 ਜੇ ਮੈਂ ਬਿਨਾਂ ਮੁੱਲ ਚੁਕਾਏ ਇਸ ਦਾ ਫਲ ਖਾਧਾ ਹੋਵੇ+
ਜਾਂ ਮੈਂ ਇਸ ਦੇ ਮਾਲਕਾਂ ਨੂੰ ਮਾਯੂਸ ਕੀਤਾ ਹੋਵੇ,+
40 ਤਾਂ ਮੇਰੇ ਲਈ ਕਣਕ ਦੀ ਥਾਂ ਕੰਡੇ ਉੱਗਣ
ਅਤੇ ਜੌਆਂ ਦੀ ਜਗ੍ਹਾ ਬਦਬੂਦਾਰ ਜੰਗਲੀ ਬੂਟੀ ਉੱਗੇ।”
ਅੱਯੂਬ ਦੀ ਗੱਲ ਇੱਥੇ ਖ਼ਤਮ ਹੁੰਦੀ ਹੈ।