ਜ਼ਬੂਰ
148 ਯਾਹ ਦੀ ਮਹਿਮਾ ਕਰੋ!*
ਆਕਾਸ਼ਾਂ ਤੋਂ ਯਹੋਵਾਹ ਦੀ ਮਹਿਮਾ ਕਰੋ;+
ਉਚਾਈਆਂ ਵਿਚ ਉਸ ਦੀ ਮਹਿਮਾ ਕਰੋ।
2 ਹੇ ਉਸ ਦੇ ਸਾਰੇ ਦੂਤੋ, ਉਸ ਦੀ ਮਹਿਮਾ ਕਰੋ।+
ਹੇ ਉਸ ਦੇ ਸਾਰੇ ਫ਼ੌਜੀਓ, ਉਸ ਦੀ ਮਹਿਮਾ ਕਰੋ।+
3 ਹੇ ਸੂਰਜ ਅਤੇ ਚੰਦ, ਉਸ ਦੀ ਮਹਿਮਾ ਕਰੋ।
ਹੇ ਸਾਰੇ ਚਮਕਦੇ ਤਾਰਿਓ, ਉਸ ਦੀ ਮਹਿਮਾ ਕਰੋ।+
4 ਹੇ ਸਭ ਤੋਂ ਉੱਚੇ ਆਕਾਸ਼ੋ ਅਤੇ ਬੱਦਲੋ,
ਉਸ ਦੀ ਮਹਿਮਾ ਕਰੋ।
5 ਉਹ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ
ਕਿਉਂਕਿ ਉਸ ਨੇ ਹੁਕਮ ਦਿੱਤਾ ਅਤੇ ਉਹ ਸਿਰਜੇ ਗਏ।+
7 ਧਰਤੀ ਤੋਂ ਯਹੋਵਾਹ ਦੀ ਮਹਿਮਾ ਕਰਨ,
ਵੱਡੇ ਸਮੁੰਦਰੀ ਜੀਵ-ਜੰਤੂ ਅਤੇ ਸਾਰੇ ਡੂੰਘੇ ਪਾਣੀ,
8 ਬਿਜਲੀ ਅਤੇ ਗੜੇ, ਬਰਫ਼ ਅਤੇ ਕਾਲੀਆਂ ਘਟਾਵਾਂ,
ਤੂਫ਼ਾਨੀ ਹਵਾਵਾਂ ਜੋ ਉਸ ਦਾ ਹੁਕਮ ਪੂਰਾ ਕਰਦੀਆਂ ਹਨ,+
ਫਲਦਾਰ ਦਰਖ਼ਤ ਅਤੇ ਸਾਰੇ ਦਿਆਰ,+
10 ਜੰਗਲੀ ਜਾਨਵਰ+ ਅਤੇ ਸਾਰੇ ਪਾਲਤੂ ਪਸ਼ੂ,
ਸਾਰੇ ਘਿਸਰਨ ਵਾਲੇ ਜੀਵ-ਜੰਤੂ ਅਤੇ ਪੰਛੀ,
11 ਧਰਤੀ ਦੇ ਰਾਜੇ ਅਤੇ ਸਾਰੀਆਂ ਕੌਮਾਂ,
ਹਾਕਮ ਅਤੇ ਧਰਤੀ ਦੇ ਸਾਰੇ ਨਿਆਂਕਾਰ,+
ਬੁੱਢੇ ਤੇ ਜਵਾਨ,
ਤੁਸੀਂ ਸਾਰੇ ਰਲ਼ ਕੇ ਉਸ ਦੀ ਮਹਿਮਾ ਕਰੋ।
ਉਸ ਦੀ ਸ਼ਾਨੋ-ਸ਼ੌਕਤ ਧਰਤੀ ਅਤੇ ਆਕਾਸ਼ ਤੋਂ ਵੀ ਉੱਪਰ ਹੈ।+
14 ਉਹ ਆਪਣੇ ਲੋਕਾਂ ਦੀ ਤਾਕਤ* ਵਧਾਵੇਗਾ
ਤਾਂਕਿ ਉਸ ਦੇ ਸਾਰੇ ਵਫ਼ਾਦਾਰ ਸੇਵਕਾਂ,
ਹਾਂ, ਇਜ਼ਰਾਈਲ ਦੇ ਪੁੱਤਰਾਂ ਦੀ ਵਡਿਆਈ ਹੋਵੇ ਜੋ ਉਸ ਦੇ ਕਰੀਬ ਹਨ।
ਯਾਹ ਦੀ ਮਹਿਮਾ ਕਰੋ!*