ਅੱਯੂਬ
16 ਅੱਯੂਬ ਨੇ ਜਵਾਬ ਦਿੱਤਾ:
2 “ਮੈਂ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਪਹਿਲਾਂ ਵੀ ਸੁਣੀਆਂ ਹਨ।
ਦਿਲਾਸਾ ਤਾਂ ਕੀ ਦੇਣਾ, ਤੁਸੀਂ ਸਾਰੇ ਤਾਂ ਮੇਰੀ ਤਕਲੀਫ਼ ਹੋਰ ਵਧਾ ਰਹੇ ਹੋ!+
3 ਕੀ ਖੋਖਲੀਆਂ* ਗੱਲਾਂ ਕਦੇ ਮੁੱਕਦੀਆਂ?
ਤੂੰ ਕਿਹੜੀ ਗੱਲੋਂ ਖਿਝ ਕੇ ਇੱਦਾਂ ਜਵਾਬ ਦਿੰਦਾ ਹੈਂ?
4 ਮੈਂ ਵੀ ਤੁਹਾਡੇ ਵਾਂਗ ਬੋਲ ਸਕਦਾ ਹਾਂ।
ਜੇ ਤੁਸੀਂ ਮੇਰੀ ਜਗ੍ਹਾ ਹੁੰਦੇ,
ਤਾਂ ਮੈਂ ਤੁਹਾਡੇ ਵਿਰੁੱਧ ਦਮਦਾਰ ਭਾਸ਼ਣ ਝਾੜ ਸਕਦਾ ਸੀ
ਅਤੇ ਤੁਹਾਡੇ ʼਤੇ ਆਪਣਾ ਸਿਰ ਹਿਲਾ ਸਕਦਾ ਸੀ।+
5 ਇਸ ਦੀ ਬਜਾਇ, ਮੈਂ ਆਪਣੇ ਮੂੰਹ ਦੀਆਂ ਗੱਲਾਂ ਨਾਲ ਤੁਹਾਨੂੰ ਤਕੜਾ ਕਰਦਾ,
ਮੇਰੇ ਬੁੱਲ੍ਹਾਂ ਦਾ ਦਿਲਾਸਾ ਤੁਹਾਨੂੰ ਰਾਹਤ ਪਹੁੰਚਾਉਂਦਾ।+
6 ਜੇ ਮੈਂ ਬੋਲਾਂ, ਤਾਂ ਮੇਰਾ ਦਰਦ ਦੂਰ ਨਹੀਂ ਹੁੰਦਾ,+
ਜੇ ਮੈਂ ਚੁੱਪ ਕਰ ਜਾਵਾਂ, ਤਾਂ ਮੇਰੀ ਤਕਲੀਫ਼ ਕਿੰਨੀ ਕੁ ਘਟੇਗੀ?
8 ਨਾਲੇ ਤੂੰ ਮੈਨੂੰ ਫੜ ਲਿਆ ਹੈ ਤੇ ਇਹ ਇਕ ਗਵਾਹੀ ਬਣ ਗਈ ਹੈ,
ਸੁੱਕ ਕੇ ਤੀਲਾ ਹੋਇਆ ਮੇਰਾ ਸਰੀਰ ਮੇਰੇ ਮੂੰਹ ʼਤੇ ਗਵਾਹੀ ਦਿੰਦਾ ਹੈ।
9 ਉਸ ਦੇ ਗੁੱਸੇ ਨੇ ਮੈਨੂੰ ਪਾੜ ਸੁੱਟਿਆ ਹੈ ਅਤੇ ਉਹ ਮੇਰੇ ਖ਼ਿਲਾਫ਼ ਦੁਸ਼ਮਣੀ ਪਾਲ਼ ਰਿਹਾ ਹੈ।+
ਉਹ ਮੇਰੇ ਉੱਤੇ ਦੰਦ ਪੀਂਹਦਾ ਹੈ।
ਮੇਰਾ ਵਿਰੋਧੀ ਆਪਣੀਆਂ ਨਜ਼ਰਾਂ ਨਾਲ ਮੈਨੂੰ ਵਿੰਨ੍ਹਦਾ ਹੈ।+
10 ਉਨ੍ਹਾਂ ਨੇ ਮੇਰੇ ਖ਼ਿਲਾਫ਼ ਆਪਣਾ ਮੂੰਹ ਅੱਡਿਆ ਹੈ,+
ਉਨ੍ਹਾਂ ਨੇ ਘਿਰਣਾ ਨਾਲ ਮੇਰੇ ਚਪੇੜਾਂ ਮਾਰੀਆਂ;
ਉਹ ਵੱਡੀ ਗਿਣਤੀ ਵਿਚ ਮੇਰੇ ਵਿਰੁੱਧ ਇਕੱਠੇ ਹੁੰਦੇ ਹਨ।+
11 ਪਰਮੇਸ਼ੁਰ ਮੈਨੂੰ ਜਵਾਨ ਮੁੰਡਿਆਂ ਦੇ ਹਵਾਲੇ ਕਰਦਾ ਹੈ,
ਉਹ ਧੂਹ ਕੇ ਮੈਨੂੰ ਦੁਸ਼ਟਾਂ ਦੇ ਹੱਥਾਂ ਵਿਚ ਫੜਾਉਂਦਾ ਹੈ।+
12 ਮੈਂ ਚੈਨ ਨਾਲ ਰਹਿੰਦਾ ਸੀ, ਪਰ ਉਸ ਨੇ ਮੈਨੂੰ ਚੂਰ-ਚੂਰ ਕਰ ਸੁੱਟਿਆ;+
ਉਸ ਨੇ ਮੈਨੂੰ ਧੌਣੋਂ ਫੜਿਆ ਤੇ ਕੁਚਲ ਦਿੱਤਾ;
ਫਿਰ ਉਸ ਨੇ ਮੈਨੂੰ ਖੜ੍ਹਾ ਕਰ ਕੇ ਨਿਸ਼ਾਨਾ ਬਣਾਇਆ।
13 ਉਸ ਦੇ ਤੀਰਅੰਦਾਜ਼ ਮੈਨੂੰ ਘੇਰਦੇ ਹਨ;+
ਉਹ ਮੇਰੇ ਗੁਰਦਿਆਂ ਨੂੰ ਵਿੰਨ੍ਹਦਾ ਹੈ+ ਅਤੇ ਕੋਈ ਰਹਿਮ ਨਹੀਂ ਕਰਦਾ;
ਉਹ ਮੇਰੇ ਪਿੱਤ ਨੂੰ ਜ਼ਮੀਨ ʼਤੇ ਡੋਲ੍ਹ ਦਿੰਦਾ ਹੈ।
14 ਇਕ ਤੋਂ ਬਾਅਦ ਇਕ ਦਰਾੜ ਪਾ ਕੇ ਉਹ ਮੈਨੂੰ ਤੋੜ ਸੁੱਟਦਾ ਹੈ;
ਉਹ ਇਕ ਯੋਧੇ ਵਾਂਗ ਮੇਰੇ ਵੱਲ ਭੱਜਦਾ ਹੈ।
16 ਰੋ-ਰੋ ਕੇ ਮੇਰਾ ਮੂੰਹ ਲਾਲ ਹੋ ਗਿਆ ਹੈ+
ਅਤੇ ਅੱਖਾਂ ਕਾਲੀਆਂ ਹੋ ਗਈਆਂ ਹਨ,*
17 ਭਾਵੇਂ ਕਿ ਮੇਰੇ ਹੱਥੋਂ ਕੋਈ ਜ਼ੁਲਮ ਨਹੀਂ ਹੋਇਆ
ਅਤੇ ਮੇਰੀ ਦੁਆ ਪਾਕ ਹੈ।
18 ਹੇ ਧਰਤੀ, ਮੇਰੇ ਖ਼ੂਨ ਨੂੰ ਨਾ ਢਕ!+
ਮੇਰੀ ਦੁਹਾਈ ਦੱਬ ਨਾ ਜਾਵੇ!
19 ਹੁਣ ਵੀ ਮੇਰਾ ਗਵਾਹ ਸਵਰਗ ਵਿਚ ਹੈ;
ਮੇਰੇ ਲਈ ਗਵਾਹੀ ਦੇਣ ਵਾਲਾ ਉਚਾਈਆਂ ʼਤੇ ਹੈ।
21 ਕੋਈ ਜਣਾ ਪਰਮੇਸ਼ੁਰ ਤੇ ਇਨਸਾਨ ਦਾ ਫ਼ੈਸਲਾ ਕਰੇ
ਜਿਵੇਂ ਕੋਈ ਦੋ ਆਦਮੀਆਂ ਦਾ ਫ਼ੈਸਲਾ ਕਰਦਾ ਹੈ।+