ਜ਼ਬੂਰ
ਨਿਰਦੇਸ਼ਕ ਲਈ ਹਿਦਾਇਤ। ਯਦੂਥੂਨ* ਦੀ ਸ਼ੈਲੀ ਮੁਤਾਬਕ। ਆਸਾਫ਼+ ਦਾ ਜ਼ਬੂਰ।
77 ਮੈਂ ਉੱਚੀ ਆਵਾਜ਼ ਵਿਚ ਪਰਮੇਸ਼ੁਰ ਅੱਗੇ ਦੁਹਾਈ ਦਿਆਂਗਾ;
ਹਾਂ, ਮੈਂ ਪਰਮੇਸ਼ੁਰ ਅੱਗੇ ਦੁਹਾਈ ਦਿਆਂਗਾ ਅਤੇ ਉਹ ਮੇਰੀ ਸੁਣੇਗਾ।+
2 ਮੈਂ ਬਿਪਤਾ ਦੇ ਦਿਨ ਯਹੋਵਾਹ ਦੀ ਭਾਲ ਕਰਦਾ ਹਾਂ।+
ਮੈਂ ਰਾਤ ਨੂੰ ਵੀ ਉਸ ਅੱਗੇ ਆਪਣੇ ਹੱਥ ਫੈਲਾਈ ਰੱਖਦਾ ਹਾਂ।
ਪਰ ਮੇਰੇ ਮਨ ਨੂੰ ਦਿਲਾਸਾ ਨਹੀਂ ਮਿਲਦਾ।
3 ਪਰਮੇਸ਼ੁਰ ਨੂੰ ਯਾਦ ਕਰ-ਕਰ ਕੇ ਮੇਰਾ ਦਿਲ ਰੋਂਦਾ ਹੈ;+
ਮੇਰਾ ਮਨ ਪਰੇਸ਼ਾਨ ਹੈ ਅਤੇ ਮੇਰੀ ਤਾਕਤ ਜਵਾਬ ਦੇ ਗਈ ਹੈ।+ (ਸਲਹ)
4 ਤੂੰ ਮੇਰੀਆਂ ਅੱਖਾਂ ਖੁੱਲ੍ਹੀਆਂ ਰੱਖਦਾ ਹੈਂ;
ਮੈਂ ਬੇਚੈਨ ਹਾਂ ਅਤੇ ਬੋਲ ਨਹੀਂ ਸਕਦਾ।
5 ਮੈਂ ਪੁਰਾਣੇ ਸਮਿਆਂ ਨੂੰ ਯਾਦ ਕਰਦਾ ਹਾਂ+
ਅਤੇ ਬੀਤ ਚੁੱਕੇ ਵਰ੍ਹਿਆਂ ʼਤੇ ਗੌਰ ਕਰਦਾ ਹਾਂ।
6 ਰਾਤ ਦੇ ਵੇਲੇ ਮੈਨੂੰ ਆਪਣਾ ਗੀਤ ਯਾਦ ਆਉਂਦਾ ਹੈ;+
ਮੈਂ ਆਪਣੇ ਮਨ ਵਿਚ ਸੋਚਦਾ ਹਾਂ;+
ਮੈਂ ਧਿਆਨ ਨਾਲ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ ਹਾਂ।
7 ਕੀ ਯਹੋਵਾਹ ਹਮੇਸ਼ਾ ਸਾਡੇ ਤੋਂ ਮੂੰਹ ਮੋੜੀ ਰੱਖੇਗਾ?+
ਕੀ ਉਹ ਫਿਰ ਕਦੀ ਸਾਡੇ ʼਤੇ ਮਿਹਰ ਨਹੀਂ ਕਰੇਗਾ?+
8 ਕੀ ਸਾਨੂੰ ਉਸ ਦਾ ਅਟੱਲ ਪਿਆਰ ਕਦੀ ਨਹੀਂ ਮਿਲੇਗਾ?
ਕੀ ਉਸ ਦਾ ਵਾਅਦਾ ਕਦੀ ਪੂਰਾ ਨਹੀਂ ਹੋਵੇਗਾ?
9 ਕੀ ਪਰਮੇਸ਼ੁਰ ਸਾਡੇ ʼਤੇ ਮਿਹਰ ਕਰਨੀ ਭੁੱਲ ਗਿਆ ਹੈ?+
ਕੀ ਗੁੱਸੇ ਵਿਚ ਆ ਕੇ ਉਸ ਨੇ ਰਹਿਮ ਕਰਨਾ ਛੱਡ ਦਿੱਤਾ ਹੈ? (ਸਲਹ)
10 ਕੀ ਮੈਂ ਇਹੀ ਕਹਿੰਦਾ ਰਹਾਂ: “ਇਹ ਗੱਲ ਮੈਨੂੰ ਦੁਖੀ ਕਰਦੀ ਹੈ:+
ਅੱਤ ਮਹਾਨ ਨੇ ਸਾਡੀ ਮਦਦ ਕਰਨ ਤੋਂ ਆਪਣਾ ਸੱਜਾ ਹੱਥ ਰੋਕ ਰੱਖਿਆ ਹੈ”?
11 ਮੈਂ ਯਾਹ ਦੇ ਕੰਮਾਂ ਨੂੰ ਯਾਦ ਕਰਾਂਗਾ;
ਮੈਂ ਪੁਰਾਣੇ ਸਮਿਆਂ ਵਿਚ ਕੀਤੇ ਤੇਰੇ ਹੈਰਾਨੀਜਨਕ ਕੰਮਾਂ ਨੂੰ ਯਾਦ ਕਰਾਂਗਾ।
13 ਹੇ ਪਰਮੇਸ਼ੁਰ, ਤੇਰੇ ਰਾਹ ਪਵਿੱਤਰ ਹਨ।
ਹੇ ਪਰਮੇਸ਼ੁਰ, ਹੋਰ ਕਿਹੜਾ ਦੇਵਤਾ ਤੇਰੇ ਜਿੰਨਾ ਮਹਾਨ ਹੈ?+
14 ਤੂੰ ਸੱਚਾ ਪਰਮੇਸ਼ੁਰ ਹੈਂ ਜੋ ਹੈਰਾਨੀਜਨਕ ਕੰਮ ਕਰਦਾ ਹੈ।+
ਤੂੰ ਦੇਸ਼-ਦੇਸ਼ ਦੇ ਲੋਕਾਂ ਨੂੰ ਆਪਣੀ ਤਾਕਤ ਦਿਖਾਈ ਹੈ।+
16 ਹੇ ਪਰਮੇਸ਼ੁਰ, ਪਾਣੀਆਂ ਨੇ ਤੈਨੂੰ ਦੇਖਿਆ;
ਤੈਨੂੰ ਦੇਖ ਕੇ ਉਹ ਉਛਾਲ਼ੇ ਮਾਰਨ ਲੱਗ ਪਏ+
ਅਤੇ ਡੂੰਘੇ ਪਾਣੀਆਂ ਵਿਚ ਖਲਬਲੀ ਮੱਚ ਗਈ।
17 ਬੱਦਲਾਂ ਤੋਂ ਮੀਂਹ ਵਰ੍ਹਿਆ।
ਆਕਾਸ਼ ਵਿਚ ਬੱਦਲ ਗਰਜੇ,
ਚਾਰੇ ਦਿਸ਼ਾਵਾਂ ਵਿਚ ਤੇਰੇ ਤੀਰ ਚੱਲੇ।+
18 ਤੇਰੀ ਗਰਜ ਦੀ ਆਵਾਜ਼+ ਰਥਾਂ ਦੇ ਪਹੀਆਂ ਵਰਗੀ ਸੀ;
ਪੂਰੀ ਧਰਤੀ ਉੱਤੇ ਆਕਾਸ਼ੋਂ ਬਿਜਲੀ ਲਿਸ਼ਕੀ;+
ਧਰਤੀ ਕੰਬ ਗਈ ਅਤੇ ਹਿੱਲ ਗਈ।+
19 ਤੂੰ ਸਮੁੰਦਰ ਵਿੱਚੋਂ ਦੀ ਰਾਹ ਕੱਢਿਆ,+
ਤੂੰ ਡੂੰਘੇ ਪਾਣੀਆਂ ਵਿੱਚੋਂ ਦੀ ਰਸਤਾ ਬਣਾਇਆ;
ਪਰ ਤੇਰੇ ਕਦਮਾਂ ਦੇ ਨਿਸ਼ਾਨ ਕਿਤੇ ਦਿਖਾਈ ਨਹੀਂ ਦਿੱਤੇ।