ਅੱਯੂਬ
29 ਅੱਯੂਬ ਨੇ ਆਪਣੀ ਗੱਲ* ਜਾਰੀ ਰੱਖਦੇ ਹੋਏ ਕਿਹਾ:
2 “ਕਾਸ਼ ਮੇਰਾ ਜੀਵਨ ਉਵੇਂ ਹੁੰਦਾ ਜਿਵੇਂ ਗੁਜ਼ਰੇ ਮਹੀਨਿਆਂ ਵਿਚ ਸੀ,
ਹਾਂ, ਜਿਵੇਂ ਉਨ੍ਹਾਂ ਦਿਨਾਂ ਵਿਚ ਹੁੰਦਾ ਸੀ ਜਦੋਂ ਪਰਮੇਸ਼ੁਰ ਮੇਰੀ ਦੇਖ-ਭਾਲ ਕਰਦਾ ਸੀ,
3 ਜਦ ਉਹ ਆਪਣੇ ਦੀਵੇ ਨਾਲ ਮੇਰੇ ਸਿਰ ʼਤੇ ਲੋਅ ਕਰਦਾ ਸੀ,
ਜਦ ਮੈਂ ਉਸ ਦੇ ਚਾਨਣ ਨਾਲ ਹਨੇਰੇ ਵਿੱਚੋਂ ਦੀ ਲੰਘਦਾ ਸੀ,+
4 ਜਦ ਮੈਂ ਭਰ-ਜੋਬਨ ਵਿਚ ਸੀ,
ਜਦ ਮੇਰੇ ਤੰਬੂ ਵਿਚ ਪਰਮੇਸ਼ੁਰ ਦੀ ਦੋਸਤੀ ਦਾ ਅਹਿਸਾਸ ਹੁੰਦਾ ਸੀ,+
5 ਜਦ ਸਰਬਸ਼ਕਤੀਮਾਨ ਹਾਲੇ ਮੇਰੇ ਨਾਲ ਹੀ ਸੀ,
ਜਦ ਮੇਰੇ ਬੱਚੇ* ਮੇਰੇ ਆਲੇ-ਦੁਆਲੇ ਹੁੰਦੇ ਸਨ,
6 ਜਦੋਂ ਮੇਰੇ ਪੈਰ ਮੱਖਣ ਵਿਚ ਡੁੱਬੇ ਰਹਿੰਦੇ ਸਨ
ਅਤੇ ਚਟਾਨਾਂ ਮੇਰੇ ਲਈ ਤੇਲ ਦੀਆਂ ਨਦੀਆਂ ਵਹਾਉਂਦੀਆਂ ਸਨ।+
7 ਜਦੋਂ ਮੈਂ ਸ਼ਹਿਰ ਦੇ ਦਰਵਾਜ਼ੇ ਕੋਲ ਜਾਂਦਾ ਸੀ+
ਅਤੇ ਚੌਂਕ ਵਿਚ ਆਪਣੀ ਜਗ੍ਹਾ ਬਹਿ ਜਾਂਦਾ ਸੀ,+
8 ਮੁੰਡੇ ਮੈਨੂੰ ਦੇਖ ਕੇ ਪਿੱਛੇ ਹਟ ਜਾਂਦੇ ਸਨ*
ਅਤੇ ਸਿਆਣੀ ਉਮਰ ਦੇ ਆਦਮੀ ਵੀ ਉੱਠ ਜਾਂਦੇ ਸਨ ਤੇ ਖੜ੍ਹੇ ਰਹਿੰਦੇ ਸਨ।+
9 ਹਾਕਮ ਬੋਲਦੇ-ਬੋਲਦੇ ਰੁਕ ਜਾਂਦੇ ਸਨ;
ਉਹ ਆਪਣੇ ਮੂੰਹ ʼਤੇ ਆਪਣਾ ਹੱਥ ਰੱਖ ਲੈਂਦੇ ਸਨ।
10 ਮੰਨੇ-ਪ੍ਰਮੰਨੇ ਆਦਮੀਆਂ ਦੀਆਂ ਆਵਾਜ਼ਾਂ ਖ਼ਾਮੋਸ਼ ਹੋ ਜਾਂਦੀਆਂ ਸਨ;
ਉਨ੍ਹਾਂ ਦੀ ਜੀਭ ਉਨ੍ਹਾਂ ਦੇ ਤਾਲੂ ਨਾਲ ਲੱਗ ਜਾਂਦੀ ਸੀ।
11 ਮੇਰੀਆਂ ਗੱਲਾਂ ਸੁਣਨ ਵਾਲੇ ਮੇਰੇ ਬਾਰੇ ਚੰਗੀਆਂ ਗੱਲਾਂ ਕਰਦੇ ਸਨ
ਅਤੇ ਮੈਨੂੰ ਦੇਖਣ ਵਾਲੇ ਮੇਰੇ ਪੱਖ ਵਿਚ ਗਵਾਹੀ ਦਿੰਦੇ ਸਨ।
14 ਮੈਂ ਨੇਕੀ ਨੂੰ ਕੱਪੜਿਆਂ ਵਾਂਗ ਪਹਿਨਿਆ;
ਮੇਰਾ ਇਨਸਾਫ਼ ਚੋਗੇ* ਤੇ ਪਗੜੀ ਵਾਂਗ ਸੀ।
15 ਮੈਂ ਅੰਨ੍ਹਿਆਂ ਲਈ ਅੱਖਾਂ ਬਣਿਆ
ਅਤੇ ਲੰਗੜਿਆਂ ਲਈ ਪੈਰ।
17 ਮੈਂ ਗੁਨਾਹਗਾਰ ਦੇ ਜਬਾੜ੍ਹੇ ਭੰਨ ਦਿੰਦਾ ਸੀ+
ਅਤੇ ਉਸ ਦੇ ਦੰਦਾਂ ਵਿੱਚੋਂ ਸ਼ਿਕਾਰ ਨੂੰ ਖਿੱਚ ਲੈਂਦਾ ਸੀ।
19 ਮੇਰੀਆਂ ਜੜ੍ਹਾਂ ਪਾਣੀਆਂ ਤਕ ਫੈਲਣਗੀਆਂ
ਅਤੇ ਮੇਰੀਆਂ ਟਾਹਣੀਆਂ ਉੱਤੇ ਸਾਰੀ ਰਾਤ ਤ੍ਰੇਲ ਰਹੇਗੀ।
20 ਮੇਰੀ ਸ਼ਾਨ ਹਮੇਸ਼ਾ ਵਧਦੀ ਜਾਵੇਗੀ
ਅਤੇ ਮੇਰੇ ਹੱਥ ਵਿਚਲੀ ਕਮਾਨ ਵਿੱਚੋਂ ਤੀਰ ਨਿਕਲਦੇ ਰਹਿਣਗੇ।’
21 ਲੋਕ ਚਾਅ ਨਾਲ ਮੇਰੀ ਗੱਲ ਸੁਣਦੇ ਸਨ,
ਉਹ ਚੁੱਪ-ਚਾਪ ਮੇਰੀ ਸਲਾਹ ਦੀ ਉਡੀਕ ਕਰਦੇ ਸਨ।+
22 ਮੇਰੇ ਬੋਲਣ ਤੋਂ ਬਾਅਦ, ਉਨ੍ਹਾਂ ਕੋਲ ਕਹਿਣ ਲਈ ਕੁਝ ਨਹੀਂ ਹੁੰਦਾ ਸੀ;
ਮੇਰੀਆਂ ਗੱਲਾਂ ਉਨ੍ਹਾਂ ਦੇ ਕੰਨਾਂ ਵਿਚ ਰਸ ਘੋਲਦੀਆਂ ਸਨ।*
23 ਉਹ ਮੀਂਹ ਵਾਂਗ ਮੇਰਾ ਇੰਤਜ਼ਾਰ ਕਰਦੇ ਸਨ;
ਉਹ ਆਪਣੇ ਮੂੰਹ ਖੋਲ੍ਹ ਕੇ ਮੇਰੀਆਂ ਗੱਲਾਂ ਇਵੇਂ ਪੀ ਜਾਂਦੇ ਸਨ ਜਿਵੇਂ ਬਸੰਤ ਦੀ ਵਰਖਾ ਹੋਵੇ।+