ਸ੍ਰੇਸ਼ਟ ਗੀਤ
1 ਸੁਲੇਮਾਨ ਦਾ ਸਭ ਤੋਂ ਵਧੀਆ ਗੀਤ:+
3 ਤੇਰੇ ਖ਼ੁਸ਼ਬੂਦਾਰ ਤੇਲਾਂ ਦੀ ਮਹਿਕ ਕਿੰਨੀ ਮਿੱਠੀ ਹੈ!+
ਤੇਰਾ ਨਾਂ ਸੁਗੰਧਿਤ ਤੇਲ ਵਰਗਾ ਹੈ ਜੋ ਸਿਰ ʼਤੇ ਡੋਲ੍ਹਿਆ ਗਿਆ ਹੋਵੇ।+
ਇਸੇ ਲਈ ਕੁੜੀਆਂ ਤੇਰੇ ʼਤੇ ਫਿਦਾ ਹਨ।
4 ਮੈਨੂੰ ਆਪਣੇ ਨਾਲ ਲੈ ਜਾ;* ਚੱਲ ਆਪਾਂ ਭੱਜ ਚੱਲੀਏ।
ਰਾਜਾ ਮੈਨੂੰ ਆਪਣੀਆਂ ਕੋਠੜੀਆਂ ਵਿਚ ਲੈ ਆਇਆ ਹੈ!
ਆ ਆਪਾਂ ਖ਼ੁਸ਼ੀਆਂ ਮਨਾਈਏ ਤੇ ਆਨੰਦ ਕਰੀਏ,
ਤੇਰੇ ਪਿਆਰ ਦੇ ਇਜ਼ਹਾਰ ਦੀਆਂ ਗੱਲਾਂ ਕਰੀਏ,* ਉਹ ਪਿਆਰ ਜੋ ਦਾਖਰਸ ਨਾਲੋਂ ਵੀ ਚੰਗਾ ਹੈ।
ਇਸੇ ਲਈ ਉਹ* ਤੇਰੇ ʼਤੇ ਫਿਦਾ ਹਨ।
6 ਸਾਂਵਲੀ ਹੋਣ ਕਰਕੇ ਮੈਨੂੰ ਘੂਰੋ ਨਾ
ਕਿਉਂਕਿ ਸੂਰਜ ਨੇ ਮੇਰੇ ਉੱਤੇ ਟਿਕਟਿਕੀ ਲਾ ਰੱਖੀ ਹੈ।
ਮੇਰੀ ਮਾਤਾ ਦੇ ਪੁੱਤਰ ਮੇਰੇ ਨਾਲ ਗੁੱਸੇ ਸਨ;
ਉਨ੍ਹਾਂ ਨੇ ਮੈਨੂੰ ਅੰਗੂਰੀ ਬਾਗ਼ਾਂ ਦੀ ਰਾਖੀ ਕਰਨ ਲਾ ਦਿੱਤਾ,
ਪਰ ਮੈਂ ਆਪਣੇ ਅੰਗੂਰੀ ਬਾਗ਼ ਦੀ ਰਾਖੀ ਨਾ ਕੀਤੀ।
7 ਹੇ ਮੇਰੇ ਪ੍ਰੀਤਮ, ਮੈਨੂੰ ਦੱਸ
ਤੂੰ ਆਪਣਾ ਇੱਜੜ ਕਿੱਥੇ ਚਾਰਦਾ ਹੈਂ,+
ਤੂੰ ਸਿਖਰ ਦੁਪਹਿਰੇ ਉਨ੍ਹਾਂ ਨੂੰ ਕਿੱਥੇ ਬਿਠਾਉਂਦਾ ਹੈਂ?
ਮੈਂ ਕਿਉਂ ਤੇਰੇ ਸਾਥੀਆਂ ਦੇ ਇੱਜੜਾਂ ਵਿਚ
ਘੁੰਡ* ਕੱਢੀ ਔਰਤ ਵਾਂਗ ਘੁੰਮਦੀ ਫਿਰਾਂ?”
8 “ਹੇ ਸਾਰੀਆਂ ਔਰਤਾਂ ਵਿੱਚੋਂ ਸੋਹਣੀਏ, ਜੇ ਤੂੰ ਨਹੀਂ ਜਾਣਦੀ,
ਤਾਂ ਇੱਜੜ ਦੇ ਖੁਰਾਂ ਦੇ ਨਿਸ਼ਾਨਾਂ ਦੇ ਪਿੱਛੇ-ਪਿੱਛੇ ਜਾਹ
ਅਤੇ ਚਰਵਾਹਿਆਂ ਦੇ ਤੰਬੂਆਂ ਦੇ ਲਾਗੇ ਆਪਣੀਆਂ ਮੇਮਣੀਆਂ ਚਾਰ।”
9 “ਹੇ ਮੇਰੀ ਜਾਨ, ਤੂੰ ਫ਼ਿਰਊਨ ਦੇ ਰਥਾਂ ਅੱਗੇ ਜੋੜੀ ਗਈ ਘੋੜੀ* ਵਰਗੀ ਹੈਂ।+
10 ਤੇਰੀਆਂ ਗੱਲ੍ਹਾਂ ਗਹਿਣਿਆਂ ਨਾਲ* ਕਿੰਨੀਆਂ ਸੋਹਣੀਆਂ ਲੱਗਦੀਆਂ ਹਨ,
ਤੇਰੀ ਗਰਦਨ ਮੋਤੀਆਂ ਦੀ ਮਾਲਾ ਨਾਲ ਕਿੰਨੀ ਖ਼ੂਬਸੂਰਤ ਲੱਗਦੀ ਹੈ।
11 ਅਸੀਂ ਤੇਰੇ ਲਈ ਸੋਨੇ ਦੇ ਗਹਿਣੇ*
ਚਾਂਦੀ ਨਾਲ ਮੜ੍ਹ ਕੇ ਬਣਾਵਾਂਗੇ।”
13 ਮੇਰਾ ਮਹਿਬੂਬ ਮੇਰੇ ਲਈ ਗੰਧਰਸ ਦੀ ਪੁੜੀ ਜਿਹਾ ਹੈ+
ਜੋ ਮੇਰੀਆਂ ਛਾਤੀਆਂ ਵਿਚਕਾਰ ਰਾਤ ਕੱਟਦਾ ਹੈ।
15 “ਹੇ ਮੇਰੀ ਜਾਨ, ਤੂੰ ਕਿੰਨੀ ਹਸੀਨ ਹੈਂ!
ਤੂੰ ਬਹੁਤ ਖ਼ੂਬਸੂਰਤ ਹੈਂ। ਤੇਰੀਆਂ ਅੱਖਾਂ ਘੁੱਗੀ ਦੀਆਂ ਅੱਖਾਂ ਵਰਗੀਆਂ ਹਨ।”+
16 “ਹੇ ਮੇਰੇ ਮਹਿਬੂਬ, ਤੂੰ ਵੀ ਬਹੁਤ ਸੋਹਣਾ ਤੇ ਮਨਮੋਹਣਾ ਹੈਂ।+
ਹਰਾ-ਹਰਾ ਘਾਹ ਸਾਡੀ ਸੇਜ ਹੈ।
17 ਦਿਆਰ ਸਾਡੇ ਘਰ* ਦੇ ਸ਼ਤੀਰ ਹਨ
ਅਤੇ ਸਨੋਬਰ ਦੇ ਦਰਖ਼ਤ ਉਸ ਦੇ ਬਾਲੇ।