ਸ੍ਰੇਸ਼ਟ ਗੀਤ
8 “ਕਾਸ਼! ਤੂੰ ਮੇਰੇ ਭਰਾ ਵਰਗਾ ਹੁੰਦਾ
ਜਿਸ ਨੇ ਮੇਰੀ ਮਾਤਾ ਦਾ ਦੁੱਧ ਪੀਤਾ!
ਫਿਰ ਜੇ ਤੂੰ ਮੈਨੂੰ ਬਾਹਰ ਮਿਲਦਾ, ਤਾਂ ਮੈਂ ਤੈਨੂੰ ਚੁੰਮ ਲੈਂਦੀ+
ਤੇ ਕਿਸੇ ਨੇ ਵੀ ਮੇਰੇ ਨਾਲ ਘਿਰਣਾ ਨਹੀਂ ਸੀ ਕਰਨੀ।
ਮੈਂ ਤੈਨੂੰ ਰਲ਼ਿਆ ਹੋਇਆ ਦਾਖਰਸ ਪੀਣ ਨੂੰ ਦਿੰਦੀ,
ਅਨਾਰਾਂ ਦਾ ਤਾਜ਼ਾ ਰਸ ਦਿੰਦੀ।
3 ਉਸ ਦਾ ਖੱਬਾ ਹੱਥ ਮੇਰੇ ਸਿਰ ਹੇਠ ਹੁੰਦਾ
ਅਤੇ ਉਸ ਦੇ ਸੱਜੇ ਹੱਥ ਨੇ ਮੈਨੂੰ ਗਲਵੱਕੜੀ ਪਾਈ ਹੁੰਦੀ।+
4 ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸਹੁੰ ਖੁਆਉਂਦੀ ਹਾਂ:
ਮੇਰੇ ਅੰਦਰ ਪਿਆਰ ਜਗਾਉਣ ਦੀ ਕੋਸ਼ਿਸ਼ ਨਾ ਕਰੋ ਜਦ ਤਕ ਇਹ ਆਪ ਨਹੀਂ ਜਾਗਦਾ।”+
5 “ਇਹ ਕੌਣ ਹੈ ਜੋ ਆਪਣੇ ਮਹਿਬੂਬ ਦੇ ਮੋਢੇ ʼਤੇ ਸਿਰ ਰੱਖੀ
ਉਜਾੜ ਵੱਲੋਂ ਆ ਰਹੀ ਹੈ?”
“ਸੇਬ ਦੇ ਦਰਖ਼ਤ ਹੇਠ ਮੈਂ ਤੈਨੂੰ ਜਗਾਇਆ।
ਉੱਥੇ ਤੈਨੂੰ ਜਣਨ ਲਈ ਤੇਰੀ ਮਾਤਾ ਨੂੰ ਜਣਨ-ਪੀੜਾਂ ਲੱਗੀਆਂ।
ਉੱਥੇ ਉਸ ਨੇ ਜਣਨ-ਪੀੜਾਂ ਵਿਚ ਤੈਨੂੰ ਜਨਮ ਦਿੱਤਾ।
6 ਮੈਨੂੰ ਆਪਣੇ ਦਿਲ ʼਤੇ ਮੁਹਰ ਵਾਂਗ ਲਗਾ ਲੈ,
ਆਪਣੀ ਬਾਂਹ ʼਤੇ ਮੁਹਰ ਵਾਂਗ ਛਾਪ ਲੈ
ਕਿਉਂਕਿ ਪਿਆਰ ਵਿਚ ਮੌਤ ਜਿੰਨੀ ਤਾਕਤ ਹੈ+
ਇਸ ਦੀਆਂ ਲਾਟਾਂ ਅੱਗ ਦੀਆਂ ਲਾਟਾਂ ਹਨ, ਹਾਂ, ਯਾਹ* ਦੀ ਲਾਟ।+
ਜੇ ਕੋਈ ਆਦਮੀ ਪਿਆਰ ਦੇ ਬਦਲੇ ਆਪਣੇ ਘਰ ਦੀ ਸਾਰੀ ਦੌਲਤ ਵੀ ਦੇ ਦੇਵੇ,
ਇਸ* ਨੂੰ ਵੀ ਫ਼ੌਰਨ ਠੁਕਰਾ ਦਿੱਤਾ ਜਾਵੇਗਾ।”
8 “ਸਾਡੀ ਇਕ ਛੋਟੀ ਭੈਣ ਹੈ,+
ਉਸ ਦੀਆਂ ਛਾਤੀਆਂ ਨਹੀਂ ਉੱਭਰੀਆਂ।
ਅਸੀਂ ਆਪਣੀ ਭੈਣ ਲਈ ਕੀ ਕਰਾਂਗੇ
ਜਿਸ ਦਿਨ ਉਸ ਦੇ ਵਿਆਹ ਦੀ ਗੱਲ ਚੱਲੇਗੀ?”
9 “ਜੇ ਉਹ ਕੰਧ ਹੈ,
ਤਾਂ ਅਸੀਂ ਉਸ ਉੱਤੇ ਚਾਂਦੀ ਦੀ ਇਕ ਵਾੜ ਲਗਾਵਾਂਗੇ,
ਪਰ ਜੇ ਉਹ ਦਰਵਾਜ਼ਾ ਹੈ,
ਤਾਂ ਅਸੀਂ ਦਿਆਰ ਦੇ ਫੱਟੇ ਨਾਲ ਉਸ ਨੂੰ ਬੰਦ ਕਰ ਦਿਆਂਗੇ।”
10 “ਮੈਂ ਕੰਧ ਹਾਂ
ਅਤੇ ਮੇਰੀਆਂ ਛਾਤੀਆਂ ਬੁਰਜਾਂ ਵਰਗੀਆਂ ਹਨ।
ਇਸ ਲਈ ਮੈਂ ਉਸ ਦੀਆਂ ਨਜ਼ਰਾਂ ਵਿਚ ਅਜਿਹੀ ਹਾਂ
ਜਿਸ ਨੂੰ ਸ਼ਾਂਤੀ ਮਿਲਦੀ ਹੈ।
11 ਬਆਲ-ਹਮੋਨ ਵਿਚ ਸੁਲੇਮਾਨ ਦਾ ਅੰਗੂਰਾਂ ਦਾ ਬਾਗ਼ ਸੀ।+
ਉਸ ਨੇ ਇਹ ਬਾਗ਼ ਰਾਖਿਆਂ ਨੂੰ ਸੌਂਪ ਦਿੱਤਾ।
ਹਰ ਰਾਖਾ ਇਸ ਦੇ ਫਲ ਲਈ ਚਾਂਦੀ ਦੇ ਹਜ਼ਾਰ ਟੁਕੜੇ ਲਿਆਉਂਦਾ ਸੀ।
12 ਮੇਰਾ ਆਪਣਾ ਅੰਗੂਰਾਂ ਦਾ ਬਾਗ਼ ਹੈ ਜੋ ਸਿਰਫ਼ ਮੇਰੇ ਲਈ ਹੈ।
ਹੇ ਸੁਲੇਮਾਨ, ਤੇਰੇ ਚਾਂਦੀ ਦੇ ਹਜ਼ਾਰ ਟੁਕੜੇ* ਤੈਨੂੰ ਮੁਬਾਰਕ,
ਇਸ ਦੇ ਫਲਾਂ ਦੇ ਰਾਖਿਆਂ ਨੂੰ ਆਪਣੇ ਦੋ ਸੌ ਟੁਕੜੇ ਮੁਬਾਰਕ।
13 “ਹੇ ਬਾਗ਼ਾਂ ਵਿਚ ਰਹਿਣ ਵਾਲੀਏ,+
ਮੇਰੇ ਸਾਥੀ ਤੇਰੀ ਆਵਾਜ਼ ਸੁਣਨੀ ਚਾਹੁੰਦੇ ਹਨ।
ਮੈਨੂੰ ਵੀ ਆਪਣੀ ਆਵਾਜ਼ ਸੁਣਾ।”+
14 “ਮੇਰੇ ਮਹਿਬੂਬ,
ਖ਼ੁਸ਼ਬੂਦਾਰ ਪੌਦਿਆਂ ਵਾਲੇ ਪਹਾੜਾਂ ਨੂੰ ਪਾਰ ਕਰ ਕੇ ਆਜਾ,
ਚਿਕਾਰੇ ਤੇ ਜਵਾਨ ਬਾਰਾਸਿੰਗੇ ਵਾਂਗ ਜਲਦੀ ਆ।”+