ਯਸਾਯਾਹ
40 “ਮੇਰੇ ਲੋਕਾਂ ਨੂੰ ਦਿਲਾਸਾ ਦਿਓ, ਹਾਂ, ਦਿਲਾਸਾ ਦਿਓ,” ਤੁਹਾਡਾ ਪਰਮੇਸ਼ੁਰ ਕਹਿੰਦਾ ਹੈ।+
2 “ਯਰੂਸ਼ਲਮ ਦੇ ਦਿਲ ਨਾਲ ਗੱਲ ਕਰੋ,*
ਉਸ ਨੂੰ ਕਹੋ ਕਿ ਉਸ ਦੀ ਜਬਰੀ ਮਜ਼ਦੂਰੀ ਖ਼ਤਮ ਹੋ ਗਈ ਹੈ,
ਉਸ ਨੇ ਆਪਣੇ ਗੁਨਾਹ ਦੀ ਕੀਮਤ ਚੁਕਾ ਦਿੱਤੀ ਹੈ।+
ਉਸ ਨੂੰ ਯਹੋਵਾਹ ਦੇ ਹੱਥੋਂ ਆਪਣੇ ਸਾਰੇ ਪਾਪਾਂ ਦੀ ਪੂਰੀ* ਸਜ਼ਾ ਮਿਲ ਚੁੱਕੀ ਹੈ।”+
3 ਉਜਾੜ ਵਿਚ ਕੋਈ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ:
ਸਾਡੇ ਪਰਮੇਸ਼ੁਰ ਲਈ ਰੇਗਿਸਤਾਨ ਥਾਣੀਂ ਇਕ ਸਿੱਧਾ ਰਾਜਮਾਰਗ ਬਣਾਓ।+
4 ਹਰ ਖਾਈ ਭਰ ਦਿੱਤੀ ਜਾਵੇ
ਅਤੇ ਹਰ ਪਹਾੜ ਤੇ ਪਹਾੜੀ ਨੀਵੀਂ ਕੀਤੀ ਜਾਵੇ।
ਉੱਚੀ-ਨੀਵੀਂ ਜ਼ਮੀਨ ਪੱਧਰੀ ਕੀਤੀ ਜਾਵੇ
ਅਤੇ ਉਬੜ-ਖਾਬੜ ਜ਼ਮੀਨ ਨੂੰ ਮੈਦਾਨ ਬਣਾ ਦਿੱਤਾ ਜਾਵੇ।+
5 ਯਹੋਵਾਹ ਦਾ ਪ੍ਰਤਾਪ ਜ਼ਾਹਰ ਹੋਵੇਗਾ+
ਅਤੇ ਸਾਰੇ ਇਨਸਾਨ ਇਸ ਨੂੰ ਦੇਖਣਗੇ+
ਕਿਉਂਕਿ ਇਹ ਗੱਲ ਯਹੋਵਾਹ ਦੇ ਮੂੰਹੋਂ ਨਿਕਲੀ ਹੈ।”
6 ਸੁਣ! ਕੋਈ ਜਣਾ ਕਹਿ ਰਿਹਾ ਹੈ: “ਉੱਚੀ ਆਵਾਜ਼ ਵਿਚ ਕਹਿ!”
ਦੂਜਾ ਪੁੱਛਦਾ ਹੈ: “ਮੈਂ ਕੀ ਕਹਾਂ?”
“ਸਾਰੇ ਇਨਸਾਨ ਹਰਾ ਘਾਹ ਹਨ।
ਉਨ੍ਹਾਂ ਦਾ ਸਾਰਾ ਅਟੱਲ ਪਿਆਰ ਮੈਦਾਨ ਦੇ ਫੁੱਲਾਂ ਵਰਗਾ ਹੈ।+
ਸੱਚ-ਮੁੱਚ, ਲੋਕ ਹਰਾ ਘਾਹ ਹੀ ਹਨ।
ਯਰੂਸ਼ਲਮ ਲਈ ਖ਼ੁਸ਼ ਖ਼ਬਰੀ ਲਿਆਉਣ ਵਾਲੀਏ,
ਜ਼ੋਰਦਾਰ ਆਵਾਜ਼ ਵਿਚ ਸੁਣਾ।
ਹਾਂ, ਉੱਚੀ ਆਵਾਜ਼ ਵਿਚ ਬੋਲ, ਡਰ ਨਾ।
ਯਹੂਦਾਹ ਦੇ ਸ਼ਹਿਰਾਂ ਵਿਚ ਐਲਾਨ ਕਰ: “ਦੇਖੋ, ਤੁਹਾਡਾ ਪਰਮੇਸ਼ੁਰ।”+
ਦੇਖ! ਉਸ ਦਾ ਇਨਾਮ ਉਸ ਦੇ ਕੋਲ ਹੈ
ਅਤੇ ਜੋ ਮਜ਼ਦੂਰੀ ਉਹ ਦਿੰਦਾ ਹੈ, ਉਹ ਉਸ ਦੇ ਕੋਲ ਹੈ।+
11 ਚਰਵਾਹੇ ਵਾਂਗ ਉਹ ਆਪਣੇ ਇੱਜੜ ਦੀ ਦੇਖ-ਭਾਲ ਕਰੇਗਾ।+
ਉਹ ਆਪਣੀ ਬਾਂਹ ਨਾਲ ਲੇਲਿਆਂ ਨੂੰ ਇਕੱਠਾ ਕਰੇਗਾ
ਅਤੇ ਉਹ ਉਨ੍ਹਾਂ ਨੂੰ ਆਪਣੇ ਸੀਨੇ ਨਾਲ ਲਾਈ ਫਿਰੇਗਾ।
ਦੁੱਧ ਚੁੰਘਾਉਣ ਵਾਲੀਆਂ ਨੂੰ ਉਹ ਹੌਲੀ-ਹੌਲੀ ਤੋਰ ਕੇ ਲਿਜਾਵੇਗਾ।+
14 ਸਮਝ ਹਾਸਲ ਕਰਨ ਲਈ ਉਸ ਨੇ ਕਿਸ ਨਾਲ ਸਲਾਹ ਕੀਤੀ
ਜਾਂ ਕੌਣ ਉਸ ਨੂੰ ਨਿਆਂ ਦਾ ਰਾਹ ਸਿਖਾਉਂਦਾ ਹੈ
ਜਾਂ ਕੌਣ ਉਸ ਨੂੰ ਗਿਆਨ ਦਿੰਦਾ ਹੈ
ਜਾਂ ਕੌਣ ਉਸ ਨੂੰ ਸਹੀ ਸਮਝ ਦਾ ਰਾਹ ਦਿਖਾਉਂਦਾ ਹੈ?+
15 ਦੇਖੋ! ਕੌਮਾਂ ਡੋਲ ਵਿੱਚੋਂ ਇਕ ਬੂੰਦ ਜਿਹੀਆਂ ਹਨ
ਅਤੇ ਤੱਕੜੀ ਦੇ ਪਲੜਿਆਂ ʼਤੇ ਪਈ ਧੂੜ ਜਿਹੀਆਂ ਸਮਝੀਆਂ ਜਾਂਦੀਆਂ ਹਨ।+
ਦੇਖੋ! ਉਹ ਟਾਪੂਆਂ ਨੂੰ ਧੂੜ ਵਾਂਗ ਚੁੱਕ ਲੈਂਦਾ ਹੈ।
17 ਸਾਰੀਆਂ ਕੌਮਾਂ ਉਸ ਦੇ ਸਾਮ੍ਹਣੇ ਇਵੇਂ ਹਨ ਜਿਵੇਂ ਉਨ੍ਹਾਂ ਦਾ ਵਜੂਦ ਹੀ ਨਹੀਂ;+
ਉਹ ਉਸ ਲਈ ਕੁਝ ਵੀ ਨਹੀਂ ਹਨ, ਹਾਂ, ਫੋਕੀਆਂ ਹੀ ਹਨ।+
18 ਤੁਸੀਂ ਪਰਮੇਸ਼ੁਰ ਦੀ ਤੁਲਨਾ ਕਿਸ ਨਾਲ ਕਰੋਗੇ?+
ਤੁਸੀਂ ਉਸ ਨੂੰ ਕਿਹੜੀ ਚੀਜ਼ ਵਰਗਾ ਦੱਸੋਗੇ?+
20 ਉਹ ਆਪਣੇ ਦਾਨ ਲਈ ਇਕ ਦਰਖ਼ਤ ਚੁਣਦਾ ਹੈ,+
ਹਾਂ, ਇਕ ਦਰਖ਼ਤ ਜੋ ਗਲ਼ੇਗਾ ਨਹੀਂ।
ਉਹ ਕਿਸੇ ਹੁਨਰਮੰਦ ਕਾਰੀਗਰ ਨੂੰ ਭਾਲਦਾ ਹੈ
ਤਾਂਕਿ ਉਹ ਅਜਿਹੀ ਮੂਰਤ ਘੜੇ ਜੋ ਡਿਗੇ ਨਾ।+
21 ਕੀ ਤੁਸੀਂ ਨਹੀਂ ਜਾਣਦੇ?
ਕੀ ਤੁਸੀਂ ਨਹੀਂ ਸੁਣਿਆ?
ਕੀ ਤੁਹਾਨੂੰ ਇਸ ਬਾਰੇ ਸ਼ੁਰੂ ਤੋਂ ਨਹੀਂ ਦੱਸਿਆ ਗਿਆ?
ਕੀ ਤੁਸੀਂ ਧਰਤੀ ਦੀਆਂ ਨੀਂਹਾਂ ਰੱਖੇ ਜਾਣ ਵੇਲੇ ਤੋਂ ਨਹੀਂ ਸਮਝਿਆ?+
ਉਹ ਆਕਾਸ਼ ਨੂੰ ਮਹੀਨ ਕੱਪੜੇ ਵਾਂਗ ਤਾਣਦਾ ਹੈ
ਅਤੇ ਉਸ ਨੂੰ ਫੈਲਾਉਂਦਾ ਹੈ ਜਿਵੇਂ ਵੱਸਣ ਲਈ ਤੰਬੂ ਫੈਲਾਇਆ ਜਾਂਦਾ ਹੈ।+
23 ਉਹ ਉੱਚ ਅਧਿਕਾਰੀਆਂ ਨੂੰ ਮਿੱਟੀ ਵਿਚ ਮਿਲਾ ਦਿੰਦਾ ਹੈ
ਅਤੇ ਧਰਤੀ ਦੇ ਨਿਆਂਕਾਰਾਂ* ਨੂੰ ਨਾ ਹੋਇਆਂ ਜਿਹੇ ਕਰ ਦਿੰਦਾ ਹੈ।
24 ਉਹ ਅਜੇ ਲਾਏ ਹੀ ਹੁੰਦੇ ਹਨ,
ਉਹ ਅਜੇ ਬੀਜੇ ਹੀ ਹੁੰਦੇ ਹਨ,
ਉਨ੍ਹਾਂ ਦੇ ਤਣੇ ਨੇ ਧਰਤੀ ਵਿਚ ਅਜੇ ਜੜ੍ਹ ਵੀ ਨਹੀਂ ਫੜੀ ਹੁੰਦੀ
ਕਿ ਉਨ੍ਹਾਂ ਉੱਤੇ ਫੂਕ ਮਾਰੀ ਜਾਂਦੀ ਹੈ ਅਤੇ ਉਹ ਸੁੱਕ ਜਾਂਦੇ ਹਨ
ਅਤੇ ਹਵਾ ਉਨ੍ਹਾਂ ਨੂੰ ਘਾਹ-ਫੂਸ ਵਾਂਗ ਉਡਾ ਲੈ ਜਾਂਦੀ ਹੈ।+
25 “ਤੁਸੀਂ ਮੈਨੂੰ ਕਿਹਦੇ ਵਰਗਾ ਦੱਸ ਕੇ ਉਸ ਦੇ ਬਰਾਬਰ ਠਹਿਰਾਓਗੇ?” ਪਵਿੱਤਰ ਪਰਮੇਸ਼ੁਰ ਕਹਿੰਦਾ ਹੈ।
26 “ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕੋ ਅਤੇ ਦੇਖੋ।
ਕਿਹਨੇ ਇਨ੍ਹਾਂ ਨੂੰ ਸਾਜਿਆ?+
ਉਸੇ ਨੇ ਜਿਹੜਾ ਇਨ੍ਹਾਂ ਦੀ ਸੈਨਾ ਨੂੰ ਗਿਣ ਕੇ ਬਾਹਰ ਲੈ ਆਉਂਦਾ ਹੈ;
ਉਹ ਇਨ੍ਹਾਂ ਸਾਰਿਆਂ ਨੂੰ ਨਾਂ ਲੈ ਕੇ ਪੁਕਾਰਦਾ ਹੈ।+
ਉਹਦੀ ਜ਼ਬਰਦਸਤ ਤਾਕਤ ਅਤੇ ਉਹਦੇ ਹੈਰਾਨੀਜਨਕ ਬਲ ਦੇ ਕਾਰਨ+
ਇਨ੍ਹਾਂ ਵਿੱਚੋਂ ਇਕ ਵੀ ਗ਼ੈਰ-ਹਾਜ਼ਰ ਨਹੀਂ ਹੁੰਦਾ।
27 ਹੇ ਯਾਕੂਬ, ਤੂੰ ਕਿਉਂ ਕਹਿੰਦਾ ਹੈਂ ਅਤੇ ਹੇ ਇਜ਼ਰਾਈਲ, ਤੂੰ ਕਿਉਂ ਇਸ ਤਰ੍ਹਾਂ ਬੋਲਦਾ ਹੈਂ,
‘ਮੇਰਾ ਰਾਹ ਯਹੋਵਾਹ ਤੋਂ ਲੁਕਿਆ ਹੋਇਆ ਹੈ
ਅਤੇ ਪਰਮੇਸ਼ੁਰ ਤੋਂ ਮੈਨੂੰ ਕੋਈ ਨਿਆਂ ਨਹੀਂ ਮਿਲਦਾ’?+
28 ਕੀ ਤੂੰ ਨਹੀਂ ਜਾਣਦਾ? ਕੀ ਤੂੰ ਨਹੀਂ ਸੁਣਿਆ?
ਯਹੋਵਾਹ, ਧਰਤੀ ਦੇ ਬੰਨਿਆਂ ਦਾ ਬਣਾਉਣ ਵਾਲਾ, ਯੁਗਾਂ-ਯੁਗਾਂ ਦਾ ਪਰਮੇਸ਼ੁਰ ਹੈ।+
ਉਹ ਨਾ ਕਦੇ ਥੱਕਦਾ ਤੇ ਨਾ ਕਦੇ ਹੰਭਦਾ ਹੈ।+
ਉਸ ਦੀ ਸਮਝ ਨੂੰ ਕੋਈ ਨਹੀਂ ਜਾਣ ਸਕਦਾ।*+
30 ਮੁੰਡੇ ਥੱਕ ਜਾਣਗੇ ਅਤੇ ਹੰਭ ਜਾਣਗੇ
ਅਤੇ ਨੌਜਵਾਨ ਠੋਕਰ ਖਾ ਕੇ ਡਿਗ ਪੈਣਗੇ,
31 ਪਰ ਯਹੋਵਾਹ ʼਤੇ ਉਮੀਦ ਲਾਉਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ।
ਉਹ ਉਕਾਬਾਂ ਵਾਂਗ ਖੰਭ ਫੈਲਾ ਕੇ ਉੱਡਣਗੇ।+
ਉਹ ਭੱਜਣਗੇ, ਪਰ ਹੰਭਣਗੇ ਨਹੀਂ;
ਉਹ ਚੱਲਣਗੇ, ਪਰ ਥੱਕਣਗੇ ਨਹੀਂ।”+