ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
4-10 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਸਮੂਏਲ 18-19
“ਬਰਜ਼ਿੱਲਈ—ਆਪਣੀਆਂ ਹੱਦਾਂ ਪਛਾਣਦਾ ਸੀ”
ਬਰਜ਼ਿੱਲਈ ਆਪਣੀਆਂ ਹੱਦਾਂ ਜਾਣਦਾ ਸੀ
ਦਾਊਦ ਬਰਜ਼ਿੱਲਈ ਦੀ ਮਦਦ ਲਈ ਬਹੁਤ ਸ਼ੁਕਰਗੁਜ਼ਾਰ ਸੀ। ਪਰ ਦਾਊਦ ਸਿਰਫ਼ ਉਸ ਦੀਆਂ ਭੌਤਿਕ ਲੋੜਾਂ ਪੂਰੀਆਂ ਕਰ ਕੇ ਉਸ ਦਾ ਅਹਿਸਾਨ ਚੁਕਾਉਣਾ ਨਹੀਂ ਚਾਹੁੰਦਾ ਸੀ। ਧਨੀ ਬਰਜ਼ਿੱਲਈ ਨੂੰ ਇਨ੍ਹਾਂ ਚੀਜ਼ਾਂ ਦੀ ਕੋਈ ਲੋੜ ਨਹੀਂ ਸੀ। ਦਾਊਦ ਸ਼ਾਇਦ ਉਸ ਨੂੰ ਆਪਣੇ ਦਰਬਾਰ ਵਿਚ ਬਿਠਾਉਣਾ ਚਾਹੁੰਦਾ ਸੀ ਕਿਉਂਕਿ ਉਹ ਗੁਣਾਂ ਦਾ ਧਨੀ ਸੀ। ਰਾਜੇ ਦੇ ਦਰਬਾਰ ਵਿਚ ਬੈਠਣਾ ਬਰਜ਼ਿੱਲਈ ਲਈ ਬੜੇ ਮਾਣ ਦੀ ਗੱਲ ਹੁੰਦੀ ਤੇ ਰਾਜੇ ਦਾ ਮਿੱਤਰ ਹੋਣ ਕਰਕੇ ਸਾਰੇ ਪਾਸੇ ਉਸ ਦੀ ਬੱਲੇ-ਬੱਲੇ ਹੁੰਦੀ।
ਬਰਜ਼ਿੱਲਈ ਆਪਣੀਆਂ ਹੱਦਾਂ ਜਾਣਦਾ ਸੀ
ਇਕ ਕਾਰਨ ਇਹ ਹੋ ਸਕਦਾ ਹੈ ਕਿ ਬਰਜ਼ਿੱਲਈ ਨੇ ਆਪਣੇ ਬੁਢਾਪੇ ਨੂੰ ਤੇ ਇਸ ਕਰਕੇ ਆਈਆਂ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖ ਕੇ ਯਰੂਸ਼ਲਮ ਨਾ ਜਾਣ ਦਾ ਫ਼ੈਸਲਾ ਕੀਤਾ ਹੋਣਾ। ਬਰਜ਼ਿੱਲਈ ਨੂੰ ਇਹ ਅਹਿਸਾਸ ਹੋਣਾ ਕਿ ਉਹ ਬਹੁਤੇ ਦਿਨ ਨਹੀਂ ਜੀਵੇਗਾ। (ਜ਼ਬੂਰਾਂ ਦੀ ਪੋਥੀ 90:10) ਉਹ ਦਾਊਦ ਲਈ ਜਿੰਨਾ ਕਰ ਸਕਦਾ ਸੀ, ਉੱਨਾ ਕੀਤਾ, ਪਰ ਉਹ ਜਾਣਦਾ ਸੀ ਕਿ ਬੁੱਢਾ ਹੋਣ ਕਰਕੇ ਉਸ ਦੀਆਂ ਮਜਬੂਰੀਆਂ ਸਨ। ਸੋ ਭਾਵੇਂ ਕਿ ਦਾਊਦ ਦੇ ਦਰਬਾਰ ਵਿਚ ਉਸ ਨੂੰ ਰੁਤਬਾ ਤੇ ਸ਼ੁਹਰਤ ਦੋਨੋਂ ਮਿਲਦੇ, ਪਰ ਬਰਜ਼ਿੱਲਈ ਨੇ ਆਪਣੇ ਹਾਲਾਤਾਂ ਨੂੰ ਸਹੀ ਢੰਗ ਨਾਲ ਜਾਂਚਦੇ ਹੋਏ ਰਾਜਾ ਦਾਊਦ ਦੇ ਸੱਦੇ ਨੂੰ ਸਵੀਕਾਰ ਨਹੀਂ ਕੀਤਾ। ਅਭਿਲਾਸ਼ੀ ਅਬਸ਼ਾਲੋਮ ਤੋਂ ਉਲਟ ਬਰਜ਼ਿੱਲਈ ਨੇ ਹਲੀਮੀ ਦਿਖਾਈ।—ਕਹਾਉਤਾਂ 11:2.
ਬਰਜ਼ਿੱਲਈ ਆਪਣੀਆਂ ਹੱਦਾਂ ਜਾਣਦਾ ਸੀ
ਬਰਜ਼ਿੱਲਈ ਦੀ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਹਰ ਗੱਲ ਵਿਚ ਸੰਤੁਲਨ ਰੱਖਣ ਦੀ ਲੋੜ ਹੈ। ਇਕ ਪਾਸੇ, ਸਾਨੂੰ ਕੋਈ ਵੀ ਜ਼ਿੰਮੇਵਾਰੀ ਚੁੱਕਣ ਤੋਂ ਇਸ ਕਰਕੇ ਇਨਕਾਰ ਨਹੀਂ ਕਰਨਾ ਚਾਹੀਦਾ ਕਿ ਅਸੀਂ ਆਰਾਮ ਦੀ ਜ਼ਿੰਦਗੀ ਜੀਣੀ ਚਾਹੁੰਦੇ ਹਾਂ ਜਾਂ ਅਸੀਂ ਆਪਣੇ ਆਪ ਨੂੰ ਅਯੋਗ ਸਮਝਦੇ ਹਾਂ। ਸਾਡੇ ਵਿਚ ਕਮੀਆਂ ਹੋਣ ਦੇ ਬਾਵਜੂਦ ਯਹੋਵਾਹ ਸਾਨੂੰ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੀ ਤਾਕਤ ਤੇ ਬੁੱਧੀ ਦੇ ਸਕਦਾ ਹੈ ਜੇ ਅਸੀਂ ਉਸ ਉੱਤੇ ਭਰੋਸਾ ਰੱਖੀਏ।—ਫ਼ਿਲਿੱਪੀਆਂ 4:13; ਯਾਕੂਬ 4:17; 1 ਪਤਰਸ 4:11.
ਦੂਜੇ ਪਾਸੇ, ਸਾਨੂੰ ਆਪਣੀਆਂ ਹੱਦਾਂ ਨੂੰ ਵੀ ਪਛਾਣਨਾ ਚਾਹੀਦਾ ਹੈ। ਉਦਾਹਰਣ ਲਈ, ਸ਼ਾਇਦ ਅਸੀਂ ਪਹਿਲਾਂ ਹੀ ਕਲੀਸਿਯਾ ਵਿਚ ਰੁੱਝੇ ਹੋਈਏ ਤੇ ਸਾਨੂੰ ਲੱਗੇ ਕਿ ਹੋਰ ਜ਼ਿੰਮੇਵਾਰੀਆਂ ਚੁੱਕਣ ਨਾਲ ਅਸੀਂ ਆਪਣੇ ਪਰਿਵਾਰ ਦੀਆਂ ਅਧਿਆਤਮਿਕ ਤੇ ਭੌਤਿਕ ਲੋੜਾਂ ਪੂਰੀਆਂ ਨਾ ਕਰ ਪਾਈਏ। ਇਸ ਹਾਲਤ ਵਿਚ ਕੀ ਇਹ ਅਕਲਮੰਦੀ ਨਹੀਂ ਹੋਵੇਗੀ ਕਿ ਅਸੀਂ ਹਲੀਮ ਬਣਦੇ ਹੋਏ ਹੋਰ ਜ਼ਿੰਮੇਵਾਰੀਆਂ ਨਾ ਚੁੱਕੀਏ?—1 ਤਿਮੋਥਿਉਸ 5:8.
ਹੀਰੇ-ਮੋਤੀ
ਆਪਣੀ ਦੌੜ ਪੂਰੀ ਕਰੋ
19 ਜੇ ਤੁਸੀਂ ਉਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹੋ ਜਿਨ੍ਹਾਂ ਕਰਕੇ ਤੁਸੀਂ ਯਹੋਵਾਹ ਦੀ ਉੱਨੀ ਸੇਵਾ ਨਹੀਂ ਕਰ ਸਕਦੇ ਜਿੰਨੀ ਤੁਸੀਂ ਕਰਨੀ ਚਾਹੁੰਦੇ ਹੋ ਅਤੇ ਦੂਜੇ ਜਣੇ ਤੁਹਾਡੇ ਹਾਲਾਤਾਂ ਨੂੰ ਨਹੀਂ ਸਮਝਦੇ, ਤਾਂ ਤੁਸੀਂ ਮਫ਼ੀਬੋਸ਼ਥ ਦੀ ਮਿਸਾਲ ਤੋਂ ਹੌਸਲਾ ਪਾ ਸਕਦੇ ਹੋ। (2 ਸਮੂ. 4:4) ਉਹ ਬਚਪਨ ਤੋਂ ਹੀ ਅਪਾਹਜ ਸੀ ਤੇ ਰਾਜਾ ਦਾਊਦ ਨੇ ਉਸ ਬਾਰੇ ਗ਼ਲਤ ਨਜ਼ਰੀਆ ਰੱਖਿਆ ਅਤੇ ਉਸ ਨਾਲ ਬੇਇਨਸਾਫ਼ੀ ਕੀਤੀ। ਮਫ਼ੀਬੋਸ਼ਥ ʼਤੇ ਇਹ ਮੁਸ਼ਕਲਾਂ ਉਸ ਦੀ ਆਪਣੀ ਗ਼ਲਤੀ ਕਰਕੇ ਨਹੀਂ ਆਈਆਂ ਸਨ। ਪਰ ਮਫ਼ੀਬੋਸ਼ਥ ਨੇ ਗ਼ਲਤ ਰਵੱਈਆ ਨਹੀਂ ਅਪਣਾਇਆ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਚੰਗੀਆਂ ਚੀਜ਼ਾਂ ਦੀ ਕਦਰ ਕੀਤੀ ਜੋ ਉਸ ਨੂੰ ਮਿਲੀਆਂ ਸਨ। ਉਹ ਸ਼ੁਕਰਗੁਜ਼ਾਰ ਸੀ ਕਿ ਦਾਊਦ ਨੇ ਉਸ ਨਾਲ ਭਲਾਈ ਕੀਤੀ। (2 ਸਮੂ. 9:6-10) ਜਦੋਂ ਦਾਊਦ ਨੇ ਉਸ ਬਾਰੇ ਗ਼ਲਤ ਨਜ਼ਰੀਆ ਰੱਖਿਆ, ਤਾਂ ਮਫ਼ੀਬੋਸ਼ਥ ਨੇ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕੀਤੀ। ਦਾਊਦ ਦੀ ਗ਼ਲਤੀ ਕਰਕੇ ਉਹ ਕੁੜੱਤਣ ਨਾਲ ਨਹੀਂ ਭਰਿਆ। ਨਾਲੇ ਉਸ ਨੇ ਦਾਊਦ ਦੀ ਗ਼ਲਤੀ ਦਾ ਦੋਸ਼ ਯਹੋਵਾਹ ʼਤੇ ਨਹੀਂ ਲਾਇਆ। ਮਫ਼ੀਬੋਸ਼ਥ ਨੇ ਇਸ ਗੱਲ ʼਤੇ ਧਿਆਨ ਲਾਇਆ ਕਿ ਉਹ ਯਹੋਵਾਹ ਦੇ ਚੁਣੇ ਹੋਏ ਰਾਜੇ ਦਾ ਕਿਵੇਂ ਸਾਥ ਦੇ ਸਕਦਾ ਸੀ। (2 ਸਮੂ. 16:1-4; 19:24-30) ਯਹੋਵਾਹ ਨੇ ਸਾਡੇ ਫ਼ਾਇਦੇ ਲਈ ਮਫ਼ੀਬੋਸ਼ਥ ਦੀ ਵਧੀਆ ਮਿਸਾਲ ਆਪਣੇ ਬਚਨ ਵਿਚ ਦਰਜ ਕਰਵਾਈ ਹੈ।—ਰੋਮੀ. 15:4.
11-17 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਸਮੂਏਲ 20-21
“ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ”
it-1 932 ਪੈਰਾ 1
ਗਿਬਓਨ
ਗਿਬਓਨੀ ਜਾਣਦੇ ਸਨ ਕਿ ਕਾਨੂੰਨੀ ਕਾਰਵਾਈ ਤੋਂ ਬਿਨਾਂ ਇਜ਼ਰਾਈਲੀ ਕਿਸੇ ਨੂੰ ਸਜ਼ਾ ਨਹੀਂ ਦੇ ਸਕਦੇ। ਇਸ ਲਈ ਉਨ੍ਹਾਂ ਨੇ ਉਡੀਕ ਕੀਤੀ। ਬਾਅਦ ਵਿਚ ਦਾਊਦ ਨੇ ਮਾਮਲੇ ਦੀ ਜਾਂਚ-ਪੜਤਾਲ ਕੀਤੀ ਤੇ ਗਿਬਓਨੀਆਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਉਹ ਕੀ ਕਰ ਸਕਦਾ ਹੈ। ਗਿਬਓਨੀਆਂ ਨੇ ਕਿਹਾ ਕਿ ਦਾਊਦ ‘ਸ਼ਾਊਲ ਦੇ ਸੱਤ ਪੁੱਤਰਾਂ ਨੂੰ’ ਉਨ੍ਹਾਂ ਦੇ ਹਵਾਲੇ ਕਰ ਦੇਣ ਤਾਂਕਿ ਉਹ ਉਨ੍ਹਾਂ ਨੂੰ ਮਾਰ ਸੁੱਟਣ। ਉਨ੍ਹਾਂ ਨੇ ਇੱਦਾਂ ਕਿਉਂ ਕਿਹਾ? ਇੱਦਾਂ ਨਹੀਂ ਸੀ ਕਿ “ਪਿਤਾ ਦੇ ਪਾਪਾਂ ਕਰਕੇ ਬੱਚਿਆਂ ਨੂੰ ਮੌਤ ਦੀ ਸਜ਼ਾ” ਦਿੱਤੀ ਜਾਂਦੀ ਸੀ। (ਬਿਵ 24:16) ਇਸ ਦੀ ਬਜਾਇ, 2 ਸਮੂਏਲ 2:1 ਵਿਚ ਲਿਖਿਆ ਹੈ: “ਸ਼ਾਊਲ ਅਤੇ ਉਸ ਦਾ ਘਰਾਣਾ ਖ਼ੂਨ ਦਾ ਦੋਸ਼ੀ ਹੈ।” ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਸ਼ਾਊਲ ਨੇ ਗਿਬਓਨੀਆਂ ਨੂੰ ਮਰਵਾਇਆ ਸੀ, ਤਾਂ ਉਸ ਦੇ ਘਰਾਣੇ ਨੇ ਵੀ ਉਸ ਦਾ ਸਾਥ ਦਿੱਤਾ ਸੀ। (2 ਸਮੂ 21:1-9) ਇਸ ਲਈ ਉਨ੍ਹਾਂ ਸੱਤਾਂ ਘਰਾਣਿਆਂ ਨੂੰ ਮਾਰ ਦਿੱਤਾ ਜਾਣਾ ਸੀ ਜਿੱਦਾਂ ਕਾਨੂੰਨ ਵਿਚ ਲਿਖਿਆ ਹੈ, “ਜਾਨ ਦੇ ਬਦਲੇ ਜਾਨ।”—ਬਿਵ 19:21.
ਹੀਰੇ-ਮੋਤੀ
ਮਸੀਹੀ ਬਜ਼ੁਰਗ—‘ਸਾਡੀ ਖ਼ੁਸ਼ੀ ਲਈ ਕੰਮ ਕਰਦੇ ਹਨ’
14 ਦੁਨੀਆਂ ਭਰ ਵਿਚ ਸ਼ੈਤਾਨ ਅਤੇ ਉਸ ਦੇ ਲੋਕ ਯਹੋਵਾਹ ਦੇ ਗਵਾਹਾਂ ਲਈ ਰੁਕਾਵਟਾਂ ਖੜ੍ਹੀਆਂ ਕਰਦੇ ਹਨ। ਪਰ ਇਸ ਦੇ ਬਾਵਜੂਦ ਗਵਾਹ ਪ੍ਰਚਾਰ ਦਾ ਕੰਮ ਕਰਦੇ ਰਹਿੰਦੇ ਹਨ। ਕਈਆਂ ਨੂੰ ਪਹਾੜ ਜਿੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਯਹੋਵਾਹ ਉੱਤੇ ਭਰੋਸਾ ਰੱਖ ਕੇ ਉਹ ਉਨ੍ਹਾਂ ਨੂੰ ਪਾਰ ਕਰਦੇ ਹਨ। ਪਰ ਕਈ ਵਾਰ ਦੁਨੀਆਂ ਦੇ ਦਬਾਅ ਦੇ ਵਿਰੁੱਧ ਲਗਾਤਾਰ ਲੜਦੇ ਰਹਿਣ ਕਰਕੇ ਕਈ ਭੈਣ-ਭਰਾ ਥੱਕ ਕੇ ਹੌਸਲਾ ਹਾਰ ਜਾਂਦੇ ਹਨ। ਕਮਜ਼ੋਰ ਹਾਲਤ ਵਿਚ ਉਹ ਸ਼ਾਇਦ ਪਰਮੇਸ਼ੁਰ ਦੀ ਸੇਵਾ ਕਰਨੀ ਛੱਡ ਦੇਣ। ਅਜਿਹੀ ਹਾਲਤ ਵਿਚ ਜਦੋਂ ਕੋਈ ਬਜ਼ੁਰਗ ਠੀਕ ਸਮੇਂ ʼਤੇ ਕਿਸੇ ਭੈਣ ਜਾਂ ਭਰਾ ਦੀ ਮਦਦ ਕਰਦਾ ਹੈ, ਤਾਂ ਉਸ ਨੂੰ ਹੌਸਲਾ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਦੁਬਾਰਾ ਖ਼ੁਸ਼ੀ ਮਿਲ ਸਕਦੀ ਹੈ। 65 ਕੁ ਸਾਲਾਂ ਦੀ ਇਕ ਪਾਇਨੀਅਰ ਭੈਣ ਨੇ ਦੱਸਿਆ: “ਕੁਝ ਸਮਾਂ ਪਹਿਲਾਂ ਮੈਂ ਠੀਕ ਨਹੀਂ ਸੀ ਅਤੇ ਪ੍ਰਚਾਰ ਕਰਦੇ-ਕਰਦੇ ਥੱਕ ਜਾਂਦੀ ਸੀ। ਇਕ ਬਜ਼ੁਰਗ ਨੇ ਮੇਰੀ ਹਾਲਤ ਦੇਖੀ ਅਤੇ ਮੇਰੇ ਨਾਲ ਗੱਲ ਕੀਤੀ। ਉਸ ਨੇ ਬਾਈਬਲ ਦੇ ਹਵਾਲੇ ਵਰਤ ਕੇ ਮੈਨੂੰ ਹੌਸਲਾ ਦਿੱਤਾ। ਮੈਂ ਉਸ ਦੇ ਸੁਝਾਅ ਮੰਨੇ ਜਿਨ੍ਹਾਂ ਤੋਂ ਮੈਨੂੰ ਫ਼ਾਇਦਾ ਹੋਇਆ।” ਉਹ ਅੱਗੇ ਕਹਿੰਦੀ ਹੈ: “ਉਹ ਬਜ਼ੁਰਗ ਕਿੰਨਾ ਚੰਗਾ ਹੈ ਜਿਸ ਨੇ ਮੇਰੀ ਕਮਜ਼ੋਰ ਹਾਲਤ ਦੇਖੀ ਤੇ ਮੇਰੀ ਮਦਦ ਕੀਤੀ।” ਜੀ ਹਾਂ, ਇਹ ਜਾਣ ਕੇ ਚੰਗਾ ਲੱਗਦਾ ਹੈ ਕਿ ਬਜ਼ੁਰਗ ਸਾਨੂੰ ਪਿਆਰ ਕਰਦੇ ਹਨ ਅਤੇ ਪੁਰਾਣੇ ਸਮੇਂ ਦੇ ਅਬੀਸ਼ਈ ਵਾਂਗ “ਠੀਕ ਸਮੇਂ ਤੇ” ਸਾਡੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ।
18-24 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਸਮੂਏਲ 22
“ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖੋ”
ਕੀ ਤੁਸੀਂ ਸੱਚ-ਮੁੱਚ ਪਰਮੇਸ਼ੁਰ ਦੇ ਨੇੜੇ ਹੋ ਸਕਦੇ ਹੋ?
11 ਅਸੀਂ ਸਾਰੇ ਜਾਣਦੇ ਹਾਂ ਕਿ ਯਹੋਵਾਹ ਕੋਲ “ਵੱਡੀ ਸ਼ਕਤੀ” ਹੈ। (ਯਸਾਯਾਹ 40:26) ਪਰ ਉਸ ਘਟਨਾ ਬਾਰੇ ਜ਼ਰਾ ਸੋਚੋ ਜਦੋਂ ਉਸ ਨੇ ਇਜ਼ਰਾਈਲੀਆਂ ਨੂੰ ਲਾਲ ਸਮੁੰਦਰ ਪਾਰ ਕਰਵਾਇਆ ਸੀ ਅਤੇ ਫਿਰ ਉਜਾੜ ਵਿਚ 40 ਸਾਲ ਉਨ੍ਹਾਂ ਦੀ ਦੇਖ-ਭਾਲ ਕੀਤੀ ਸੀ। ਤੁਸੀਂ ਆਪਣੇ ਮਨ ਵਿਚ ਡੂੰਘੇ ਪਾਣੀ ਨੂੰ ਦੋ ਹਿੱਸਿਆਂ ਵਿਚ ਹੁੰਦੇ ਦੇਖ ਸਕਦੇ ਹੋ। ਤੁਸੀਂ ਸਾਰੀ ਕੌਮ ਯਾਨੀ 30 ਲੱਖ ਲੋਕਾਂ ਨੂੰ ਸਮੁੰਦਰ ਦੀ ਸੁੱਕੀ ਜ਼ਮੀਨ ਉੱਤੋਂ ਲੰਘਦੇ ਅਤੇ ਉਨ੍ਹਾਂ ਦੇ ਦੋਵੇਂ ਪਾਸੇ ਪਾਣੀ ਦੀਆਂ ਵੱਡੀਆਂ-ਵੱਡੀਆਂ ਕੰਧਾਂ ਖੜ੍ਹੀਆਂ ਦੇਖ ਸਕਦੇ ਹੋ। (ਕੂਚ 14:21; 15:8) ਤੁਸੀਂ ਦੇਖ ਸਕਦੇ ਹੋ ਕਿ ਪਰਮੇਸ਼ੁਰ ਨੇ ਉਜਾੜ ਵਿਚ ਉਨ੍ਹਾਂ ਦੀ ਕਿਸ ਤਰ੍ਹਾਂ ਰੱਖਿਆ ਕੀਤੀ ਸੀ। ਪੱਥਰ ਵਿੱਚੋਂ ਪਾਣੀ ਫੁੱਟ ਨਿਕਲਿਆ ਸੀ। ਜ਼ਮੀਨ ਉੱਤੇ ਖਾਣ ਲਈ ਮੰਨ ਉੱਤਰਿਆ ਸੀ। (ਕੂਚ 16:31; ਗਿਣਤੀ 20:11) ਯਹੋਵਾਹ ਨੇ ਸਿਰਫ਼ ਇਹ ਨਹੀਂ ਜ਼ਾਹਰ ਕੀਤਾ ਕਿ ਉਸ ਕੋਲ ਸ਼ਕਤੀ ਹੈ, ਪਰ ਉਹ ਆਪਣੇ ਲੋਕਾਂ ਵਾਸਤੇ ਆਪਣੀ ਸ਼ਕਤੀ ਇਸਤੇਮਾਲ ਵੀ ਕਰਦਾ ਹੈ। ਕੀ ਇਹ ਜਾਣ ਕੇ ਸਾਨੂੰ ਭਰੋਸਾ ਨਹੀਂ ਮਿਲਦਾ ਕਿ ਸਾਡੀਆਂ ਪ੍ਰਾਰਥਨਾਵਾਂ ਅਜਿਹੇ ਸ਼ਕਤੀਸ਼ਾਲੀ ਪਰਮੇਸ਼ੁਰ ਕੋਲ ਜਾ ਰਹੀਆਂ ਹਨ ਜੋ ‘ਸਾਡੀ ਪਨਾਹ ਅਤੇ ਸਾਡਾ ਬਲ ਹੈ, ਅਤੇ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ’?—ਜ਼ਬੂਰਾਂ ਦੀ ਪੋਥੀ 46:1.
ਯਹੋਵਾਹ ਵਫ਼ਾਦਾਰ ਤੇ ਮਾਫ਼ ਕਰਨ ਵਾਲਾ ਹੈ
4 ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਉਹ ਵਫ਼ਾਦਾਰ ਹੈ? ਉਹ ਆਪਣੇ ਵਫ਼ਾਦਾਰ ਭਗਤਾਂ ਦਾ ਸਾਥ ਕਦੇ ਨਹੀਂ ਛੱਡਦਾ। ਰਾਜਾ ਦਾਊਦ ਪਰਮੇਸ਼ੁਰ ਦਾ ਇਕ ਅਜਿਹਾ ਸੇਵਕ ਸੀ ਜਿਸ ਦਾ ਸਾਥ ਯਹੋਵਾਹ ਨੇ ਕਦੇ ਨਹੀਂ ਛੱਡਿਆ। (ਜ਼ਬੂਰਾਂ ਦੀ ਪੋਥੀ 37:28 ਪੜ੍ਹੋ।) ਦਾਊਦ ਨੇ ਦੇਖਿਆ ਸੀ ਕਿ ਯਹੋਵਾਹ ਨੇ ਦੁੱਖ ਦੀਆਂ ਘੜੀਆਂ ਵਿਚ ਉਸ ਦੀ ਅਗਵਾਈ ਕੀਤੀ ਸੀ, ਉਸ ਨੂੰ ਸੰਭਾਲਿਆ ਸੀ ਅਤੇ ਉਸ ਨੂੰ ਬਚਾਇਆ ਸੀ। (2 ਸਮੂ. 22:1) ਜੀ ਹਾਂ, ਯਹੋਵਾਹ ਨੇ ਸਿਰਫ਼ ਆਪਣੇ ਸ਼ਬਦਾਂ ਰਾਹੀਂ ਨਹੀਂ, ਸਗੋਂ ਆਪਣੇ ਕੰਮਾਂ ਰਾਹੀਂ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ ਸੀ। ਯਹੋਵਾਹ ਦਾਊਦ ਪ੍ਰਤੀ ਵਫ਼ਾਦਾਰ ਕਿਉਂ ਸੀ? ਕਿਉਂਕਿ ਦਾਊਦ ਆਪ ਯਹੋਵਾਹ ਦਾ ਇਕ ਵਫ਼ਾਦਾਰ ਸੇਵਕ ਸੀ। ਯਹੋਵਾਹ ਆਪਣੇ ਸੇਵਕਾਂ ਦੀ ਵਫ਼ਾਦਾਰੀ ਦੇਖ ਕੇ ਬਹੁਤ ਖ਼ੁਸ਼ ਹੁੰਦਾ ਹੈ ਅਤੇ ਬਦਲੇ ਵਿਚ ਉਹ ਵੀ ਉਨ੍ਹਾਂ ਨਾਲ ਵਫ਼ਾਦਾਰ ਰਹਿੰਦਾ ਹੈ।—ਕਹਾ. 2:6-8.
5 ਇਸ ਬਾਰੇ ਸੋਚ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ। ਰੀਡ ਨਾਂ ਦਾ ਇਕ ਵਫ਼ਾਦਾਰ ਭਰਾ ਕਹਿੰਦਾ ਹੈ: “ਜਦੋਂ ਮੈਂ ਪੜ੍ਹਦਾ ਹਾਂ ਕਿ ਯਹੋਵਾਹ ਦਾਊਦ ਨਾਲ ਮੁਸੀਬਤਾਂ ਵੇਲੇ ਕਿਵੇਂ ਪੇਸ਼ ਆਇਆ, ਤਾਂ ਮੇਰੀ ਨਿਹਚਾ ਤਕੜੀ ਹੁੰਦੀ ਹੈ। ਜਦੋਂ ਦਾਊਦ ਦੁਸ਼ਮਣਾਂ ਤੋਂ ਭੱਜ ਰਿਹਾ ਸੀ ਤੇ ਗੁਫ਼ਾਵਾਂ ਵਿਚ ਲੁਕ-ਛਿਪ ਕੇ ਰਹਿੰਦਾ ਸੀ, ਤਾਂ ਯਹੋਵਾਹ ਨੇ ਹਮੇਸ਼ਾ ਉਸ ਨੂੰ ਸੰਭਾਲਿਆ। ਇਸ ਤੋਂ ਯਹੋਵਾਹ ʼਤੇ ਮੇਰਾ ਭਰੋਸਾ ਵਧਦਾ ਹੈ। ਇਨ੍ਹਾਂ ਗੱਲਾਂ ਤੋਂ ਮੈਨੂੰ ਤਸੱਲੀ ਮਿਲਦੀ ਹੈ ਕਿ ਭਾਵੇਂ ਮੇਰੀ ਜ਼ਿੰਦਗੀ ਵਿਚ ਦੁੱਖ ਦੇ ਬੱਦਲ ਕਿਉਂ ਨਾ ਛਾ ਜਾਣ, ਫਿਰ ਵੀ ਯਹੋਵਾਹ ਹਰ ਪਲ ਮੇਰਾ ਸਾਥ ਨਿਭਾਏਗਾ ਜੇ ਮੈਂ ਉਸ ਦਾ ਵਫ਼ਾਦਾਰ ਰਹਾਂਗਾ।” ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋਵੋਗੇ।—ਰੋਮੀ. 8:38, 39.
ਹੀਰੇ-ਮੋਤੀ
ਛੋਟੇ ਬਣਨ ਦੀ ਕੋਸ਼ਿਸ਼ ਕਰੋ
7 ਯਹੋਵਾਹ ਦੀ ਨਿਮਰਤਾ ਦੀ ਮਿਸਾਲ ਦਾ ਦਾਊਦ ਉੱਤੇ ਡੂੰਘਾ ਪ੍ਰਭਾਵ ਪਿਆ। ਉਸ ਨੇ ਇਕ ਗੀਤ ਵਿਚ ਯਹੋਵਾਹ ਬਾਰੇ ਕਿਹਾ: “ਤੈਂ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ।” (2 ਸਮੂ. 22:36) ਦਾਊਦ ਨੇ ਮੰਨਿਆ ਕਿ ਯਹੋਵਾਹ ਦੀ ਨਿਮਰਤਾ ਕਰਕੇ ਹੀ ਉਸ ਨੂੰ ਇਜ਼ਰਾਈਲ ਵਿਚ ਇੰਨੀ ਵਡਿਆਈ ਮਿਲੀ ਸੀ ਕਿਉਂਕਿ ਯਹੋਵਾਹ ਨੇ ਨੀਵਾਂ ਹੋ ਕੇ ਉਸ ਵੱਲ ਧਿਆਨ ਦਿੱਤਾ ਅਤੇ ਉਸ ਦੀ ਮਦਦ ਕੀਤੀ। (ਜ਼ਬੂ. 113:5-7) ਇਹ ਗੱਲ ਸਾਡੇ ʼਤੇ ਵੀ ਲਾਗੂ ਹੁੰਦੀ ਹੈ। ਜੇ ਅਸੀਂ ਆਪਣੇ ਗੁਣਾਂ, ਕਾਬਲੀਅਤਾਂ ਤੇ ਸਨਮਾਨਾਂ ਦੀ ਗੱਲ ਕਰੀਏ, ਤਾਂ ਸਾਡੇ ਕੋਲ ਕਿਹੜੀ ਚੀਜ਼ ਹੈ ਜੋ ਸਾਨੂੰ ਯਹੋਵਾਹ ਤੋਂ ਨਹੀਂ ਮਿਲੀ ਹੈ? (1 ਕੁਰਿੰ. 4:7) ਆਪਣੇ ਆਪ ਨੂੰ ਛੋਟਾ ਸਮਝਣ ਵਾਲਾ ਇਨਸਾਨ ਇਸ ਅਰਥ ਵਿਚ “ਵੱਡਾ” ਹੁੰਦਾ ਹੈ ਕਿ ਯਹੋਵਾਹ ਉਸ ਨੂੰ ਆਪਣੀ ਸੇਵਾ ਵਿਚ ਇਸਤੇਮਾਲ ਕਰਦਾ ਹੈ। (ਲੂਕਾ 9:48) ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ? ਆਓ ਦੇਖੀਏ।
25-31 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਸਮੂਏਲ 23-24
“ਤੁਸੀਂ ਯਹੋਵਾਹ ਨੂੰ ਜੋ ਦਿੰਦੇ ਹੋ, ਕੀ ਉਹ ਅਸਲ ਵਿਚ ਬਲੀਦਾਨ ਹੈ?”
it-1 146
ਅਰਵਨਾਹ
ਅਰਵਨਾਹ ਦਾਊਦ ਨੂੰ ਜ਼ਮੀਨ, ਪਸ਼ੂ ਅਤੇ ਲੱਕੜਾਂ ਮੁਫ਼ਤ ਵਿਚ ਦੇਣਾ ਚਾਹੁੰਦਾ ਸੀ। ਪਰ ਦਾਊਦ ਕੁਝ ਵੀ ਮੁਫ਼ਤ ਵਿਚ ਨਹੀਂ ਲੈਣਾ ਚਾਹੁੰਦਾ ਸੀ। 2 ਸਮੂਏਲ 24:24 ਵਿਚ ਦੱਸਿਆ ਗਿਆ ਹੈ ਕਿ ਦਾਊਦ ਨੇ 50 ਸ਼ੇਕੇਲ ਚਾਂਦੀ ਵਿਚ ਇਹ ਸਾਰਾ ਕੁਝ ਖ਼ਰੀਦਿਆ। ਪਰ 1 ਇਤਿਹਾਸ 21:25 ਵਿਚ ਲਿਖਿਆ ਹੈ ਕਿ ਦਾਊਦ ਨੇ 600 ਸ਼ੇਕੇਲ ਸੋਨਾ ਦੇ ਕੇ ਉਹ ਜ਼ਮੀਨ ਖ਼ਰੀਦੀ। ਇਨ੍ਹਾਂ ਦੋਵਾਂ ਆਇਤਾਂ ਵਿਚ ਅਲੱਗ-ਅਲੱਗ ਕੀਮਤ ਕਿਉਂ ਦੱਸੀ ਗਈ ਹੈ? 2 ਸਮੂਏਲ ਵਿਚ ਪਹਿਲਾਂ ਦੀ ਗੱਲ ਕੀਤੀ ਗਈ ਹੈ ਜਦੋਂ ਦਾਊਦ ਨੇ ਇਕ ਛੋਟੀ ਜਿਹੀ ਥਾਂ ʼਤੇ ਇਕ ਵੇਦੀ ਬਣਾਈ ਸੀ। ਇਸ ਲਈ ਉਦੋਂ ਜੋ ਕੀਮਤ ਦਿੱਤੀ ਗਈ ਸੀ, ਉਹ ਸਿਰਫ਼ ਇਕ ਛੋਟੀ ਜਿਹੀ ਥਾਂ, ਪਸ਼ੂਆਂ ਤੇ ਲੱਕੜਾਂ ਲਈ ਸੀ। ਪਰ 1 ਇਤਿਹਾਸ ਵਿਚ ਬਾਅਦ ਦੇ ਸਮੇਂ ਬਾਰੇ ਗੱਲ ਕੀਤੀ ਗਈ ਹੈ ਜਦੋਂ ਉਸੇ ਇਲਾਕੇ ਵਿਚ ਮੰਦਰ ਬਣਾਉਣ ਲਈ ਵੱਡੀ ਥਾਂ ਚਾਹੀਦੀ ਸੀ। (1 ਇਤਿਹਾਸ 22:1-6; 2 ਇਤਿਹਾਸ 3:1) ਇਸ ਲਈ ਉਦੋਂ ਜੋ ਰਕਮ ਦਿੱਤੀ ਗਈ, ਉਹ ਜ਼ਿਆਦਾ ਸੀ।
“ਸੱਚਾਈ ਦੀਆਂ ਬੁਨਿਆਦੀ ਗੱਲਾਂ” ਤੋਂ ਸਿੱਖੋ
8 ਉਸ ਇਜ਼ਰਾਈਲੀ ਨੂੰ ਆਪਣੇ ਸਭ ਤੋਂ ਵਧੀਆ ਜਾਨਵਰ ਦੀ ਬਲ਼ੀ ਦੇਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ ਸੀ ਜਿਹੜਾ ਯਹੋਵਾਹ ਦਾ ਧੰਨਵਾਦ ਕਰਨ ਲਈ ਆਪਣੀ ਇੱਛਾ ਨਾਲ ਬਲੀਦਾਨ ਦਿੰਦਾ ਸੀ ਜਾਂ ਉਸ ਦੀ ਮਨਜ਼ੂਰੀ ਪਾਉਣ ਲਈ ਹੋਮ ਬਲ਼ੀ ਚੜ੍ਹਾਉਂਦਾ ਸੀ। ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਜਾਨਵਰ ਚੜ੍ਹਾਉਣ ਵਿਚ ਉਸ ਨੂੰ ਖ਼ੁਸ਼ੀ ਹੁੰਦੀ ਸੀ। ਭਾਵੇਂ ਕਿ ਅੱਜ ਮਸੀਹੀ ਮੂਸਾ ਦੇ ਕਾਨੂੰਨ ਅਨੁਸਾਰ ਬਲ਼ੀਆਂ ਨਹੀਂ ਚੜ੍ਹਾਉਂਦੇ, ਫਿਰ ਵੀ ਉਹ ਬਲ਼ੀਆਂ ਦਿੰਦੇ ਹਨ ਕਿਉਂਕਿ ਉਹ ਯਹੋਵਾਹ ਦੀ ਸੇਵਾ ਵਿਚ ਆਪਣਾ ਸਮਾਂ, ਤਾਕਤ, ਪੈਸਾ ਤੇ ਹੋਰ ਚੀਜ਼ਾਂ ਵਰਤਦੇ ਹਨ। ਪੌਲੁਸ ਰਸੂਲ ਨੇ ਕਿਹਾ ਕਿ ਜਦ ਮਸੀਹੀ ਆਪਣੀ ਉਮੀਦ ਦਾ “ਐਲਾਨ” ਕਰਦੇ ਹਨ ਅਤੇ ‘ਭਲਾ ਕਰਦੇ ਅਤੇ ਦੂਸਰਿਆਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਦੇ’ ਹਨ, ਤਾਂ ਇਹ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਬਲੀਦਾਨ ਹਨ। (ਇਬ. 13:15, 16) ਯਹੋਵਾਹ ਦੇ ਲੋਕ ਜਿਸ ਰਵੱਈਏ ਨਾਲ ਇਹ ਸਾਰਾ ਕੁਝ ਕਰਦੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਬਰਕਤਾਂ ਲਈ ਪਰਮੇਸ਼ੁਰ ਦੇ ਕਿੰਨੇ ਕੁ ਧੰਨਵਾਦੀ ਹਨ ਜਾਂ ਇਨ੍ਹਾਂ ਬਰਕਤਾਂ ਦੀ ਕਿੰਨੀ ਕੁ ਕਦਰ ਕਰਦੇ ਹਨ। ਸੋ ਇਜ਼ਰਾਈਲੀਆਂ ਵਾਂਗ ਸਾਨੂੰ ਵੀ ਆਪਣੀ ਜਾਂਚ ਕਰਨ ਦੀ ਲੋੜ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਦਿਲੋਂ ਕਰ ਰਹੇ ਹਾਂ ਜਾਂ ਨਹੀਂ।
ਹੀਰੇ-ਮੋਤੀ
ਸਮੂਏਲ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ
23:15-17. ਦਾਊਦ ਨੂੰ ਜੀਵਨ ਅਤੇ ਖ਼ੂਨ ਬਾਰੇ ਯਹੋਵਾਹ ਦੇ ਹੁਕਮ ਦੀ ਇੰਨੀ ਕਦਰ ਸੀ ਕਿ ਉਸ ਨੇ ਇਸ ਮੌਕੇ ਤੇ ਆਪਣੇ ਆਪ ਨੂੰ ਇਸ ਹੁਕਮ ਦੀ ਮਾੜੀ-ਮੋਟੀ ਉਲੰਘਣਾ ਕਰਨ ਤੋਂ ਵੀ ਰੋਕਿਆ। ਸਾਨੂੰ ਵੀ ਯਹੋਵਾਹ ਦੇ ਸਾਰੇ ਹੁਕਮਾਂ ਲਈ ਅਜਿਹੀ ਕਦਰ ਪੈਦਾ ਕਰਨ ਦੀ ਲੋੜ ਹੈ।
1-7 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਰਾਜਿਆਂ 1-2
“ਕੀ ਤੁਸੀਂ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖਦੇ ਹੋ?”
it-2 987 ਪੈਰਾ 4
ਸੁਲੇਮਾਨ
ਜਦੋਂ ਅਦੋਨੀਯਾਹ ਅਤੇ ਉਸ ਦੇ ਸਾਥੀਆਂ ਨੇ ਲੋਕਾਂ ਨੂੰ ਇਹ ਐਲਾਨ ਕਰਦਿਆਂ ਸੁਣਿਆ, “ਰਾਜਾ ਸੁਲੇਮਾਨ ਯੁਗੋ-ਯੁਗ ਜੀਵੇ!,” ਤਾਂ ਉਹ ਡਰ ਦੇ ਮਾਰੇ ਭੱਜ ਗਏ। ਅਦੋਨੀਯਾਹ ਮੰਦਰ ਵਿਚ ਜਾ ਕੇ ਲੁਕ ਗਿਆ। ਜਦੋਂ ਇਸ ਬਾਰੇ ਸੁਲੇਮਾਨ ਨੂੰ ਪਤਾ ਲੱਗਾ, ਤਾਂ ਜੇ ਉਹ ਚਾਹੁੰਦਾ, ਤਾਂ ਉਹ ਅਦੋਨੀਯਾਹ ਨੂੰ ਮਾਰ ਸਕਦਾ ਸੀ। ਪਰ ਉਸ ਨੇ ਇੱਦਾਂ ਨਹੀਂ ਕੀਤਾ, ਸਗੋਂ ਉਸ ਨੇ ਅਦੋਨੀਯਾਹ ਨੂੰ ਇਸ ਸ਼ਰਤ ʼਤੇ ਛੱਡ ਦਿੱਤਾ ਕਿ “ਉਹ ਚੰਗਾ ਇਨਸਾਨ ਬਣ ਕੇ ਦਿਖਾਵੇ।” ਸੁਲੇਮਾਨ ਨੇ ਇੱਦਾਂ ਇਸ ਲਈ ਕੀਤਾ ਕਿਉਂਕਿ ਯਹੋਵਾਹ ਨੇ ਕਿਹਾ ਸੀ ਕਿ ਉਸ ਦੇ ਰਾਜ ਦੌਰਾਨ ਹਰ ਪਾਸੇ ਸ਼ਾਂਤੀ ਹੋਵੇਗੀ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸੁਲੇਮਾਨ ਨੇ ਇਕ ਵਧੀਆ ਸ਼ੁਰੂਆਤ ਕੀਤੀ। ਉਸ ਨੇ ਅਦੋਨੀਯਾਹ ਤੋਂ ਬਦਲਾ ਨਹੀਂ ਲਿਆ।—1 ਰਾਜ 1:41-53.
it-1 49
ਅਦੋਨੀਯਾਹ
ਦਾਊਦ ਦੀ ਮੌਤ ਤੋਂ ਬਾਅਦ ਅਦੋਨੀਯਾਹ ਬਥ-ਸ਼ਬਾ ਕੋਲ ਗਿਆ। ਉਸ ਨੇ ਬਥ-ਸ਼ਬਾ ਨੂੰ ਮਨਾਇਆ ਕਿ ਉਹ ਸੁਲੇਮਾਨ ਨਾਲ ਗੱਲ ਕਰੇ ਕਿ ਉਹ ਦਾਊਦ ਦੀ ਦੇਖ-ਭਾਲ ਕਰਨ ਵਾਲੀ ਕੁੜੀ ਅਬੀਸ਼ਗ ਉਸ ਨੂੰ ਪਤਨੀ ਵਜੋਂ ਦੇ ਦੇਵੇ। ਅਦੋਨੀਯਾਹ ਨੇ ਬਥ-ਸ਼ਬਾ ਨੂੰ ਇਹ ਵੀ ਕਿਹਾ: “ਰਾਜ ਮੈਨੂੰ ਮਿਲਣਾ ਚਾਹੀਦਾ ਸੀ ਅਤੇ ਸਾਰੇ ਇਜ਼ਰਾਈਲ ਨੂੰ ਉਮੀਦ ਸੀ ਕਿ ਮੈਂ ਰਾਜਾ ਬਣਾਂਗਾ।” ਅਦੋਨੀਯਾਹ ਦੀ ਗੱਲ ਤੋਂ ਉਸ ਦੇ ਇਰਾਦੇ ਦਾ ਪਤਾ ਲੱਗ ਗਿਆ। ਭਾਵੇਂ ਕਿ ਉਸ ਨੇ ਮੰਨਿਆ ਕਿ ਯਹੋਵਾਹ ਨੇ ਸੁਲੇਮਾਨ ਨੂੰ ਰਾਜਾ ਬਣਾਇਆ ਸੀ, ਪਰ ਫਿਰ ਵੀ ਉਸ ਨੂੰ ਲੱਗਾ ਕਿ ਰਾਜਾ ਬਣਨ ਦਾ ਅਧਿਕਾਰ ਉਸ ਦਾ ਸੀ ਜੋ ਉਸ ਤੋਂ ਖੋਹਿਆ ਗਿਆ ਹੈ। (1 ਰਾਜ 2:13-21) ਇਸ ਲਈ ਉਸ ਨੇ ਸੋਚਿਆ ਹੋਣਾ ਕਿ ਭਾਵੇਂ ਉਸ ਨੂੰ ਰਾਜ-ਗੱਦੀ ਨਹੀਂ ਮਿਲੀ, ਪਰ ਉਸ ਨੂੰ ਕੁਝ ਤਾਂ ਮਿਲਣਾ ਚਾਹੀਦਾ। ਅਦੋਨੀਯਾਹ ਦੀ ਫ਼ਰਮਾਇਸ਼ ਤੋਂ ਪਤਾ ਲੱਗਦਾ ਹੈ ਕਿ ਉਸ ʼਤੇ ਹੁਣ ਵੀ ਰਾਜਾ ਬਣਨ ਦਾ ਭੂਤ ਸਵਾਰ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਉਨ੍ਹਾਂ ਦਿਨਾਂ ਵਿਚ ਕਾਨੂੰਨ ਸੀ ਕਿ ਰਾਜੇ ਦੀ ਮੌਤ ਹੋਣ ਤੇ ਉਸ ਦੀ ਪਤਨੀਆਂ ਤੇ ਰਖੇਲਾਂ ਅਗਲੇ ਰਾਜੇ ਨੂੰ ਮਿਲਦੀਆਂ ਸਨ। (2 ਸਮੂ 3:7; 16:21 ਵਿਚ ਨੁਕਤਾ ਦੇਖੋ।) ਸੁਲੇਮਾਨ ਅਦੋਨੀਯਾਹ ਦੀ ਫ਼ਰਮਾਇਸ਼ ਤੋਂ ਸਮਝ ਗਿਆ ਸੀ ਕਿ ਉਸ ਦੇ ਮਨ ਵਿਚ ਕੀ ਚੱਲ ਰਿਹਾ ਹੈ। ਇਸ ਲਈ ਉਸ ਨੇ ਅਦੋਨੀਯਾਹ ਨੂੰ ਫ਼ੌਰਨ ਮਰਵਾ ਦਿੱਤਾ।—1 ਰਾਜ 2:22-25.
ਹੀਰੇ-ਮੋਤੀ
ਰਾਜਿਆਂ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ
2:37, 41-46. ਇਹ ਸੋਚਣਾ ਕਿੰਨਾ ਖ਼ਤਰਨਾਕ ਹੈ ਕਿ ਸਾਨੂੰ ਅਣਆਗਿਆਕਾਰ ਹੋਣ ਤੇ ਸਜ਼ਾ ਨਹੀਂ ਮਿਲੇਗੀ! ਉਨ੍ਹਾਂ ਲੋਕਾਂ ਨੂੰ ਆਪਣੀ ਕੀਤੀ ਦਾ ਫਲ ਮਿਲੇਗਾ ਜੋ ਜਾਣ-ਬੁੱਝ ਕੇ ਉਸ ‘ਸੌੜੇ ਰਾਹ’ ਤੋਂ ਭਟਕਦੇ ਹਨ “ਜਿਹੜਾ ਜੀਉਣ ਨੂੰ ਜਾਂਦਾ ਹੈ।”—ਮੱਤੀ 7:14.
8-14 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਰਾਜਿਆਂ 3-4
“ਬੁੱਧ ਅਨਮੋਲ ਹੈ”
ਕੀ ਉਹ ਚੰਗੀ ਮਿਸਾਲ ਹੈ ਜਾਂ ਚੇਤਾਵਨੀ?
4 ਸੁਲੇਮਾਨ ਜਦ ਨਵਾਂ-ਨਵਾਂ ਰਾਜਾ ਬਣਿਆ ਸੀ, ਤਾਂ ਪਰਮੇਸ਼ੁਰ ਨੇ ਸੁਪਨੇ ਵਿਚ ਉਸ ਨੂੰ ਦਰਸ਼ਨ ਦੇ ਕੇ ਕਿਹਾ ਕਿ ਉਹ ਉਸ ਤੋਂ ਜੋ ਚਾਹੇ ਮੰਗ ਲਵੇ। ਸੁਲੇਮਾਨ ਨੂੰ ਪਤਾ ਸੀ ਕਿ ਉਸ ਨੂੰ ਜ਼ਿੰਦਗੀ ਦਾ ਬਹੁਤਾ ਤਜਰਬਾ ਨਹੀਂ ਸੀ, ਇਸ ਲਈ ਉਸ ਨੇ ਯਹੋਵਾਹ ਤੋਂ ਬੁੱਧ ਮੰਗੀ। (1 ਰਾਜਿਆਂ 3:5-9 ਪੜ੍ਹੋ।) ਪਰਮੇਸ਼ੁਰ ਇਸ ਗੱਲ ਤੋਂ ਬਹੁਤ ਖ਼ੁਸ਼ ਹੋਇਆ ਕਿ ਸੁਲੇਮਾਨ ਨੇ ਧਨ-ਦੌਲਤ ਤੇ ਸ਼ੌਹਰਤ ਮੰਗਣ ਦੀ ਬਜਾਇ ਬੁੱਧ ਮੰਗੀ। ਇਸ ਲਈ ਉਸ ਨੇ ਸੁਲੇਮਾਨ ਨੂੰ “ਇੱਕ ਬੁੱਧਵਾਨ ਅਤੇ ਸਮਝ ਵਾਲਾ ਮਨ” ਦਿੱਤਾ ਤੇ ਇਸ ਦੇ ਨਾਲ-ਨਾਲ ਧਨ-ਦੌਲਤ ਵੀ ਦਿੱਤੀ। (1 ਰਾਜ. 3:10-14) ਜਿਵੇਂ ਯਿਸੂ ਨੇ ਕਿਹਾ ਸੀ, ਸੁਲੇਮਾਨ ਦੀ ਬੁੱਧ ਇੰਨੀ ਮਸ਼ਹੂਰ ਸੀ ਕਿ ਸ਼ਬਾ ਦੀ ਰਾਣੀ ਬਹੁਤ ਦੂਰੋਂ ਆਪ ਉਸ ਦੀ ਬੁੱਧ ਦੇਖਣ ਆਈ।—1 ਰਾਜ. 10:1, 4-9.
5 ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਪਰਮੇਸ਼ੁਰ ਚਮਤਕਾਰ ਕਰ ਕੇ ਸਾਨੂੰ ਬੁੱਧ ਦੇਵੇਗਾ। ਸੁਲੇਮਾਨ ਨੇ ਕਿਹਾ ਕਿ “ਬੁੱਧ ਯਹੋਵਾਹ ਹੀ ਦਿੰਦਾ ਹੈ।” ਪਰ ਉਸ ਨੇ ਇਹ ਵੀ ਲਿਖਿਆ ਕਿ ਸਾਨੂੰ ਪਰਮੇਸ਼ੁਰ ਤੋਂ ਬੁੱਧ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਨੇ ਕਿਹਾ: ‘ਬੁੱਧ ਵੱਲ ਕੰਨ ਲਾ, ਅਤੇ ਸਮਝ ਉੱਤੇ ਚਿੱਤ ਲਾ।’ ਇਸ ਤੋਂ ਇਲਾਵਾ ਉਸ ਨੇ ਸਾਨੂੰ ਬੁੱਧ ਲਈ ‘ਪੁਕਾਰਨ,’ ‘ਉਹ ਦੀ ਭਾਲ ਕਰਨ’ ਅਤੇ ‘ਉਹ ਦੀ ਖੋਜ ਕਰਨ’ ਲਈ ਕਿਹਾ। (ਕਹਾ. 2:1-6) ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਵੀ ਬੁੱਧ ਹਾਸਲ ਕਰ ਸਕਦੇ ਹਾਂ।
6 ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਵੀ ਸੁਲੇਮਾਨ ਵਾਂਗ ਪਰਮੇਸ਼ੁਰ ਦੀ ਬੁੱਧ ਨੂੰ ਅਨਮੋਲ ਸਮਝਦਾ ਹਾਂ?’ ਦੁਨੀਆਂ ਦੀ ਮਾਲੀ ਹਾਲਤ ਡਾਂਵਾਡੋਲ ਹੋਣ ਕਰਕੇ ਕਈਆਂ ਦਾ ਪੂਰਾ ਧਿਆਨ ਆਪਣੀ ਨੌਕਰੀ ਅਤੇ ਪੈਸਾ ਕਮਾਉਣ ʼਤੇ ਲੱਗਾ ਹੋਇਆ ਹੈ ਜਾਂ ਉਹ ਕਈ-ਕਈ ਸਾਲ ਪੜ੍ਹ ਕੇ ਡਿਗਰੀਆਂ ਵਗੈਰਾ ਲੈਣ ਦਾ ਫ਼ੈਸਲਾ ਕਰਦੇ ਹਨ। ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਧਿਆਨ ਕਿੱਧਰ ਹੈ? ਕੀ ਤੁਹਾਡੇ ਫ਼ੈਸਲਿਆਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਪਰਮੇਸ਼ੁਰ ਦੀ ਬੁੱਧ ਨੂੰ ਅਨਮੋਲ ਸਮਝਦੇ ਹੋ ਅਤੇ ਇਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹੋ? ਹੋਰ ਬੁੱਧ ਹਾਸਲ ਕਰਨ ਲਈ ਕੀ ਤੁਹਾਨੂੰ ਆਪਣੇ ਟੀਚਿਆਂ ਵਿਚ ਕੋਈ ਤਬਦੀਲੀ ਕਰਨ ਦੀ ਲੋੜ ਹੈ? ਯਾਦ ਰੱਖੋ ਕਿ ਪਰਮੇਸ਼ੁਰ ਤੋਂ ਬੁੱਧ ਲੈਣ ਅਤੇ ਇਸ ਮੁਤਾਬਕ ਚੱਲਣ ਦਾ ਤੁਹਾਨੂੰ ਹਮੇਸ਼ਾ ਫ਼ਾਇਦਾ ਹੋਵੇਗਾ। ਸੁਲੇਮਾਨ ਨੇ ਲਿਖਿਆ: “ਤਦ ਤੂੰ ਧਰਮ ਅਤੇ ਨਿਆਉਂ ਅਤੇ ਇਨਸਾਫ਼ ਨੂੰ, ਸਗੋਂ ਹਰੇਕ ਭਲੇ ਰਾਹ ਨੂੰ ਸਮਝੇਂਗਾ।”—ਕਹਾ. 2:9.
ਹੀਰੇ-ਮੋਤੀ
ਯਹੋਵਾਹ ਨੇਮਾਂ ਦਾ ਪਰਮੇਸ਼ੁਰ ਹੈ
15 ਅਬਰਾਹਾਮ ਦੀ ਸੰਤਾਨ ਨੂੰ ਬਿਵਸਥਾ ਅਧੀਨ ਇਕ ਕੌਮ ਵਜੋਂ ਗਠਿਤ ਕਰਨ ਮਗਰੋਂ, ਯਹੋਵਾਹ ਨੇ ਉਸ ਕੁਲ-ਪਿਤਾ ਨਾਲ ਕੀਤੇ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਬਰਕਤ ਦਿੱਤੀ। 1473 ਸਾ.ਯੁ.ਪੂ. ਵਿਚ, ਮੂਸਾ ਦੇ ਉਤਰਾਧਿਕਾਰੀ, ਯਹੋਸ਼ੁਆ ਦੀ ਅਗਵਾਈ ਹੇਠ ਇਸਰਾਏਲ ਕਨਾਨ ਵਿਚ ਗਿਆ। ਇਸ ਮਗਰੋਂ ਹੋਈ ਭੂਮੀ ਦੀ ਵੰਡ ਨੇ ਯਹੋਵਾਹ ਦਾ ਇਹ ਵਾਅਦਾ ਪੂਰਾ ਕੀਤਾ ਕਿ ਉਹ ਇਹ ਦੇਸ਼ ਅਬਰਾਹਾਮ ਦੀ ਅੰਸ ਨੂੰ ਦੇਵੇਗਾ। ਜਦੋਂ ਇਸਰਾਏਲ ਵਫ਼ਾਦਾਰ ਸੀ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਵੈਰੀਆਂ ਉੱਤੇ ਜਿੱਤ ਦੇ ਕੇ ਆਪਣਾ ਵਾਅਦਾ ਪੂਰਾ ਕੀਤਾ। ਇਹ ਖ਼ਾਸ ਕਰਕੇ ਰਾਜਾ ਦਾਊਦ ਦੇ ਸ਼ਾਸਨ ਦੌਰਾਨ ਸੱਚ ਸੀ। ਦਾਊਦ ਦੇ ਪੁੱਤਰ, ਸੁਲੇਮਾਨ ਦੇ ਸਮੇਂ ਤਕ, ਅਬਰਾਹਾਮ ਦੇ ਨੇਮ ਦੇ ਤੀਜੇ ਪਹਿਲੂ ਦੀ ਪੂਰਤੀ ਹੋਈ। “ਯਹੂਦਾਹ ਅਤੇ ਇਸਰਾਏਲ ਉਸ ਰੇਤ ਦੇ ਢੇਰ ਵਾਂਙੁ ਬਹੁਤ ਸਾਰੇ ਸਨ ਜਿਹੜੀ ਸਮੁੰਦਰ ਦੇ ਕੰਢੇ ਉੱਤੇ ਹੈ ਅਤੇ ਓਹ ਖਾਂਦੇ ਪੀਂਦੇ ਅਤੇ ਅਨੰਦ ਕਰਦੇ ਸਨ।”—1 ਰਾਜਿਆਂ 4:20.
15-21 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਰਾਜਿਆਂ 5-6
“ਉਨ੍ਹਾਂ ਨੇ ਜੀ-ਜਾਨ ਲਾ ਕੇ ਉਸਾਰੀ ਦਾ ਕੰਮ ਕੀਤਾ”
ਕੀ ਤੁਸੀਂ ਜਾਣਦੇ ਹੋ?
ਲਬਾਨੋਨ ਦੇ ਦਿਆਰ ਦੀ ਲੱਕੜ ਮੰਨੀ-ਪ੍ਰਮੰਨੀ ਲੱਕੜ ਸੀ ਜੋ ਛੇਤੀ ਖ਼ਰਾਬ ਨਹੀਂ ਹੁੰਦੀ ਸੀ। ਇਸ ਦੀ ਲੱਕੜ ਵਿੱਚੋਂ ਖ਼ੁਸ਼ਬੂ ਆਉਂਦੀ ਸੀ। ਨਾਲੇ ਇਸ ਨੂੰ ਛੇਤੀ ਸਿਉਂਕ ਜਾਂ ਕੀੜਾ ਵੀ ਨਹੀਂ ਲੱਗਦਾ ਸੀ। ਇਸ ਲਈ ਸੁਲੇਮਾਨ ਨੇ ਮੰਦਰ ਲਈ ਸਭ ਤੋਂ ਵਧੀਆ ਸਾਮਾਨ ਦੀ ਵਰਤੋਂ ਕੀਤੀ। ਲਬਾਨੋਨ ਵਿਚ ਪਹਿਲਾਂ ਦਿਆਰ ਦੇ ਦਰਖ਼ਤ ਹੀ ਦਰਖ਼ਤ ਸਨ, ਪਰ ਅੱਜ ਇਨ੍ਹਾਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ।
it-1 424
ਦਿਆਰ
ਮੰਦਰ ਬਣਾਉਣ ਲਈ ਦਿਆਰ ਦੀ ਕਾਫ਼ੀ ਲੱਕੜ ਲੱਗੀ ਹੋਣੀ। ਲੱਕੜਾਂ ਨੂੰ ਯਰੂਸ਼ਲਮ ਤਕ ਲਿਆਉਣ ਵਿਚ ਬਹੁਤ ਸਾਰੇ ਕੰਮ ਕਰਨੇ ਸ਼ਾਮਲ ਸਨ। ਸਭ ਤੋਂ ਪਹਿਲਾਂ ਦਰਖ਼ਤਾਂ ਨੂੰ ਕੱਟਿਆ ਜਾਂਦਾ ਸੀ। ਫਿਰ ਉਨ੍ਹਾਂ ਨੂੰ ਢੋਅ ਕੇ ਭੂਮੱਧ ਸਾਗਰ ਦੇ ਕਿਨਾਰੇ ʼਤੇ ਵੱਸੇ ਸੋਰ ਜਾਂ ਸੀਦੋਨ ਸ਼ਹਿਰ ਤਕ ਲਿਆਇਆ ਜਾਂਦਾ ਸੀ। ਉੱਥੋਂ ਉਨ੍ਹਾਂ ਲੱਕੜਾਂ ਦੇ ਬੇੜੇ ਬੰਨ੍ਹਵਾ ਕੇ ਸਮੁੰਦਰ ਰਾਹੀਂ ਸ਼ਾਇਦ ਯਾਪਾ ਲਿਜਾਇਆ ਜਾਂਦਾ ਸੀ। ਫਿਰ ਯਾਪਾ ਤੋਂ ਉਨ੍ਹਾਂ ਨੂੰ ਢੋਅ ਕੇ ਯਰੂਸ਼ਲਮ ਲਿਆਇਆ ਜਾਂਦਾ ਸੀ। ਇਹ ਸਾਰਾ ਕੰਮ ਕਰਨ ਲਈ ਹਜ਼ਾਰਾਂ ਮਜ਼ਦੂਰਾਂ ਦੀ ਲੋੜ ਸੀ।—1 ਰਾਜ 5:6-18; 2 ਇਤਿ 2:3-10.
it-2 1077 ਪੈਰਾ 1
ਮੰਦਰ
ਸੁਲੇਮਾਨ ਨੇ ਪੂਰੇ ਇਜ਼ਰਾਈਲ ਵਿੱਚੋਂ 30,000 ਆਦਮੀਆਂ ਨੂੰ ਕੰਮ ʼਤੇ ਲਾਇਆ ਸੀ। ਉਹ ਹਰ ਮਹੀਨੇ ਉਨ੍ਹਾਂ ਵਿੱਚੋਂ 10-10 ਹਜ਼ਾਰ ਆਦਮੀਆਂ ਨੂੰ ਵਾਰੀ-ਵਾਰੀ ਲਬਾਨੋਨ ਭੇਜਦਾ ਸੀ। ਉਹ ਇਕ ਮਹੀਨਾ ਕੰਮ ਕਰਦੇ ਸੀ ਅਤੇ ਦੋ ਮਹੀਨੇ ਘਰ ਰਹਿੰਦੇ ਸੀ। (1 ਰਾਜ 5:13, 14) ਸੁਲੇਮਾਨ ਨੇ ਦੇਸ਼ ਵਿਚ ਰਹਿੰਦੇ ਪਰਦੇਸੀਆਂ ਵਿੱਚੋਂ 70,000 ਆਦਮੀਆਂ ਨੂੰ ਆਮ ਮਜ਼ਦੂਰੀ ਲਈ ਅਤੇ 80,000 ਆਦਮੀਆਂ ਨੂੰ ਪੱਥਰ ਕੱਟਣ ʼਤੇ ਲਾਇਆ ਹੋਇਆ ਸੀ। (1 ਰਾਜ 5:15; 9:20, 21; 2 ਇਤਿ 2:2) ਇਸ ਤੋਂ ਇਲਾਵਾ, ਉਸ ਨੇ ਕੰਮ ਦੀ ਨਿਗਰਾਨੀ ਲਈ 550 ਆਦਮੀਆਂ ਨੂੰ ਠਹਿਰਾਇਆ ਸੀ ਅਤੇ ਸ਼ਾਇਦ ਉਨ੍ਹਾਂ ਦੀ ਮਦਦ ਕਰਨ ਲਈ 3,300 ਆਦਮੀਆਂ ਨੂੰ ਰੱਖਿਆ ਸੀ। (1 ਰਾਜ 5:16; 9:22, 23) ਇੱਦਾਂ ਲੱਗਦਾ ਹੈ ਕਿ ਨਿਗਰਾਨੀ ਕਰਨ ਵਾਲਿਆਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਵਿੱਚੋਂ 250 ਇਜ਼ਰਾਈਲੀ ਸਨ ਅਤੇ 3,600 ਪਰਦੇਸੀ ਸਨ।—2 ਇਤਿ 2:17, 18.
ਹੀਰੇ-ਮੋਤੀ
g 5/12 17, ਡੱਬੀ
ਬਾਈਬਲ—ਭਵਿੱਖਬਾਣੀਆਂ ਦੀ ਕਿਤਾਬ, ਭਾਗ 1
ਸਹੀ ਜਾਣਕਾਰੀ
ਬਾਈਬਲ ਵਿਚ ਸਹੀ-ਸਹੀ ਦੱਸਿਆ ਗਿਆ ਹੈ ਕਿ ਖ਼ਾਸ ਘਟਨਾਵਾਂ ਕਦੋਂ ਹੋਈਆਂ ਸਨ। ਇਹ ਜਾਣਕਾਰੀ ਕਿੰਨੇ ਕੰਮ ਦੀ ਹੈ, ਇਸ ਦੀ ਇਕ ਮਿਸਾਲ 1 ਰਾਜਿਆਂ 6:1 ਵਿੱਚੋਂ ਮਿਲਦੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਰਾਜਾ ਸੁਲੇਮਾਨ ਨੇ ਮੰਦਰ ਕਦੋਂ ਬਣਾਉਣਾ ਸ਼ੁਰੂ ਕੀਤਾ ਸੀ। ਉਸ ਆਇਤ ਵਿਚ ਲਿਖਿਆ ਹੈ: “ਇਜ਼ਰਾਈਲੀਆਂ ਦੇ ਮਿਸਰ ਦੇਸ਼ ਤੋਂ ਆਉਣ ਤੋਂ ਬਾਅਦ ਦੇ 480ਵੇਂ ਸਾਲ ਯਾਨੀ ਸੁਲੇਮਾਨ ਦੇ ਇਜ਼ਰਾਈਲ ਉੱਤੇ ਰਾਜਾ ਬਣਨ ਤੋਂ ਬਾਅਦ ਦੇ ਚੌਥੇ ਸਾਲ, ਜ਼ਿਵ ਮਹੀਨੇ ਵਿਚ (ਯਾਨੀ ਦੂਸਰੇ ਮਹੀਨੇ) ਉਸ ਨੇ ਯਹੋਵਾਹ ਦਾ ਘਰ ਬਣਾਉਣਾ ਸ਼ੁਰੂ ਕੀਤਾ।”
ਬਾਈਬਲ ਅਨੁਸਾਰ ਸੁਲੇਮਾਨ ਦੇ ਰਾਜ ਦਾ ਚੌਥਾ ਸਾਲ 1034 ਈ. ਪੂ. ਸੀ। ਜੇ ਅਸੀਂ ਇਸ ਸਾਲ ਤੋਂ 479 ਸਾਲ ਪਿੱਛੇ ਜਾਈਏ, ਤਾਂ ਅਸੀਂ 1513 ਈ. ਪੂ. ʼਤੇ ਪਹੁੰਚਾਂਗੇ। ਇਹ ਉਹੀ ਸਾਲ ਸੀ ਜਦੋਂ ਇਜ਼ਰਾਈਲੀ ਮਿਸਰ ਤੋਂ ਨਿਕਲੇ ਸਨ।
22-28 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਰਾਜਿਆਂ 7
“ਦੋ ਥੰਮ੍ਹਾਂ ਤੋਂ ਅਸੀਂ ਕੀ ਸਿੱਖਦੇ ਹਾਂ?”
“ਤੁਸੀਂ ਪਹਾੜਾਂ ਵਿੱਚੋਂ ਤਾਂਬਾ ਕੱਢੋਗੇ”
ਰਾਜਾ ਸੁਲੇਮਾਨ ਨੇ ਯਰੂਸ਼ਲਮ ਵਿਚ ਮੰਦਰ ਬਣਾਉਣ ਲਈ ਬਹੁਤ ਸਾਰਾ ਤਾਂਬਾ ਵਰਤਿਆ ਸੀ। ਇਸ ਵਿੱਚੋਂ ਜ਼ਿਆਦਾਤਰ ਤਾਂਬਾ ਉਸ ਦੇ ਪਿਤਾ ਦਾਊਦ ਨੇ ਇਕੱਠਾ ਕੀਤਾ ਸੀ। ਜਦੋਂ ਦਾਊਦ ਨੇ ਸੀਰੀਆ ਦੇ ਲੋਕਾਂ ਨੂੰ ਹਰਾਇਆ ਸੀ, ਤਾਂ ਉਹ ਉਨ੍ਹਾਂ ਦੇ ਇਲਾਕੇ ਤੋਂ ਇਹ ਸਾਰਾ ਤਾਂਬਾ ਲੈ ਕੇ ਆਇਆ ਸੀ। (1 ਇਤਿ 18:6-8) ਇਸੇ ਤਾਂਬੇ ਤੋਂ ਪਾਣੀ ਦਾ ਵੱਡਾ ਹੌਦ ਬਣਾਇਆ ਗਿਆ ਜਿਸ ਨੂੰ ਮੰਦਰ ਵਿਚ ਰੱਖਿਆ ਗਿਆ। ਇਸ ਹੌਦ ਨੂੰ “ਸਾਗਰ” ਵੀ ਕਿਹਾ ਜਾਂਦਾ ਸੀ। ਇਹ ਹੌਦ ਤਕਰੀਬਨ 30 ਟਨ ਦਾ ਸੀ ਅਤੇ ਇਸ ਵਿਚ 66,000 ਲੀਟਰ ਪਾਣੀ ਭਰਿਆ ਜਾ ਸਕਦਾ ਸੀ। ਇਸ ਹੌਦ ਦੇ ਪਾਣੀ ਨਾਲ ਪੁਜਾਰੀ ਆਪਣੇ ਹੱਥ-ਪੈਰ ਧੋਂਦੇ ਸਨ। (1 ਰਾਜ 7:23-26, 44-46) ਇਸ ਤਾਂਬੇ ਨਾਲ ਮੰਦਰ ਦੇ ਬਰਾਂਡੇ ਦੇ ਬਾਹਰ ਦੋ ਉੱਚੇ-ਉੱਚੇ ਥੰਮ੍ਹ ਬਣਾਏ ਸਨ। ਹਰ ਥੰਮ੍ਹ ਦੀ ਉਚਾਈ 26 ਫੁੱਟ (8 ਮੀਟਰ) ਸੀ ਅਤੇ ਉਸ ਦਾ ਵਿਆਸ (ਡਾਇਆਮੀਟਰ) 5.6 ਫੁੱਟ (1.7 ਮੀਟਰ) ਸੀ ਅਤੇ ਕੰਧ ਦੀ ਮੋਟਾਈ 3 ਇੰਚ (7.5 ਸੈਂਟੀਮੀਟਰ) ਸੀ ਅਤੇ ਅੰਦਰੋਂ ਇਹ ਖੋਖਲਾ ਸੀ। ਦੋਵਾਂ ਥੰਮ੍ਹਾਂ ਦੇ ਉੱਪਰ ਤਾਂਬੇ ਦਾ ਇਕ-ਇਕ ਕੰਗੂਰਾ ਲੱਗਾ ਹੋਇਆ ਸੀ ਜਿਸ ਦੀ ਉਚਾਈ ਲਗਭਗ 7.3 ਫੁੱਟ (ਲਗਭਗ 2.2 ਮੀਟਰ) ਸੀ। (1 ਰਾਜ 7:15, 16; 2 ਇਤਿ 4:17) ਇਹ ਸਾਰੀਆਂ ਚੀਜ਼ਾਂ ਬਣਾਉਣ ਲਈ ਵਾਕਈ ਬਹੁਤ ਸਾਰਾ ਤਾਂਬਾ ਲੱਗਾ ਹੋਣਾ।
it-1 348
ਬੋਅਜ਼, II
ਉੱਤਰ ਵੱਲ ਜੋ ਤਾਂਬੇ ਦਾ ਉੱਚਾ ਥੰਮ੍ਹ ਸੀ, ਉਸ ਦਾ ਨਾਂ ਬੋਅਜ਼ ਸੀ ਜਿਸ ਦਾ ਮਤਲਬ ਸ਼ਾਇਦ ਹੈ, “ਤਾਕਤ ਨਾਲ।” ਜੋ ਥੰਮ੍ਹ ਦੱਖਣ ਵੱਲ ਸੀ, ਉਸ ਦਾ ਨਾਂ ਯਾਕੀਨ ਸੀ ਜਿਸ ਦਾ ਮਤਲਬ ਹੈ, “ਉਹ [ਯਾਨੀ ਯਹੋਵਾਹ] ਮਜ਼ਬੂਤੀ ਨਾਲ ਕਾਇਮ ਕਰੇ।” ਇਸ ਲਈ ਜੇ ਇਕ ਵਿਅਕਤੀ ਮੰਦਰ ਦੇ ਸਾਮ੍ਹਣੇ ਖੜ੍ਹਾ ਹੋ ਕੇ ਦੋਵੇਂ ਥੰਮ੍ਹਾਂ ਦੇ ਨਾਂ ਸੱਜੇ ਤੋਂ ਖੱਬੇ ਪੜ੍ਹਦਾ ਸੀ, ਤਾਂ ਉਹ ਸਮਝ ਜਾਂਦਾ ਸੀ ਕਿ ਉਨ੍ਹਾਂ ਦਾ ਮਤਲਬ ਹੈ, ‘ਯਹੋਵਾਹ ਮੰਦਰ ਨੂੰ ਮਜ਼ਬੂਤੀ ਨਾਲ ਅਤੇ ਤਾਕਤ ਨਾਲ ਕਾਇਮ ਕਰੇ।’—1 ਰਾਜ 7:15-21.
ਹੀਰੇ-ਮੋਤੀ
it-1 263
ਨਹਾਉਣਾ-ਧੋਣਾ
ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਲੋਕ ਸਾਫ਼-ਸੁਥਰੇ ਅਤੇ ਸ਼ੁੱਧ ਰਹਿਣ। ਮੰਦਰ ਵਿਚ ਸਾਫ਼-ਸਫ਼ਾਈ ਲਈ ਜੋ ਪ੍ਰਬੰਧ ਕੀਤੇ ਸਨ ਅਤੇ ਸੇਵਾ ਕਰਨ ਵਾਲਿਆਂ ਨੂੰ ਜੋ ਹਿਦਾਇਤਾਂ ਦਿੱਤੀਆਂ ਗਈਆਂ ਸਨ, ਉਨ੍ਹਾਂ ਤੋਂ ਇਹ ਗੱਲ ਪਤਾ ਲੱਗਦੀ ਹੈ। ਮੰਦਰ ਵਿਚ ਤਾਂਬੇ ਦਾ ਇਕ ਵੱਡਾ ਹੌਦ ਸੀ ਜਿਸ ਦੇ ਪਾਣੀ ਨਾਲ ਪੁਜਾਰੀਆਂ ਨੇ ਹੱਥ-ਪੈਰ ਧੋਣੇ ਹੁੰਦੇ ਸਨ। (2 ਇਤਿ 4:2-6) ਮਹਾਂ ਪੁਜਾਰੀ ਨੂੰ ਕਿਹਾ ਗਿਆ ਕਿ ਉਹ ਪ੍ਰਾਸਚਿਤ ਦੇ ਦਿਨ ਦੋ ਵਾਰ ਨਹਾਵੇ। (ਲੇਵੀ 16:4, 23, 24) ਜਿਹੜਾ ਪੁਜਾਰੀ ਅਜ਼ਾਜ਼ੇਲ ਲਈ ਬੱਕਰੇ ਛੱਡਦਾ ਸੀ, ਉਸ ਨੂੰ ਡੇਰੇ ਵਿਚ ਵਾਪਸ ਆਉਣ ਤੋਂ ਪਹਿਲਾਂ ਨਹਾਉਣਾ ਪੈਂਦਾ ਸੀ ਅਤੇ ਆਪਣੇ ਕੱਪੜੇ ਧੋਣੇ ਪੈਂਦੇ ਸਨ। ਇਹੀ ਹਿਦਾਇਤ ਉਨ੍ਹਾਂ ਨੂੰ ਵੀ ਮੰਨਣੀ ਪੈਂਦੀ ਸੀ ਜੋ ਬਲ਼ੀ ਕੀਤੇ ਜਾਨਵਰ ਦੀ ਚਮੜੀ ਵਗੈਰਾ ਅਤੇ ਲਾਲ ਰੰਗ ਦੀ ਗਾਂ ਨੂੰ ਡੇਰੇ ਤੋਂ ਬਾਹਰ ਲੈ ਕੇ ਜਾਂਦੇ ਸਨ।—ਲੇਵੀ 16:26-28; ਗਿਣ 19:2-10.
29 ਅਗਸਤ–4 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਰਾਜਿਆਂ 8
“ਸੁਲੇਮਾਨ ਨੇ ਨਿਮਰਤਾ ਨਾਲ ਦਿਲੋਂ ਪ੍ਰਾਰਥਨਾ ਕੀਤੀ”
ਬਾਈਬਲ ਦਾ ਅਧਿਐਨ ਕਰ ਕੇ ਹੋਰ ਵੀ ਵਧੀਆ ਪ੍ਰਾਰਥਨਾਵਾਂ ਕਰੋ
9 ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਇਹ ਦਿਲੋਂ ਹੋਣੀਆਂ ਚਾਹੀਦੀਆਂ ਹਨ। ਸੁਲੇਮਾਨ ਨੇ 1026 ਈਸਵੀ ਪੂਰਵ ਵਿਚ ਯਹੋਵਾਹ ਦੇ ਮੰਦਰ ਦੇ ਉਦਘਾਟਨ ਸਮੇਂ ਯਰੂਸ਼ਲਮ ਵਿਚ ਇਕੱਠੇ ਹੋਏ ਬਹੁਤ ਸਾਰੇ ਲੋਕਾਂ ਅੱਗੇ ਦਿਲੋਂ ਪ੍ਰਾਰਥਨਾ ਕੀਤੀ ਸੀ। ਇਹ ਪ੍ਰਾਰਥਨਾ 1 ਰਾਜਿਆਂ ਦੇ 8ਵੇਂ ਅਧਿਆਇ ਵਿਚ ਦਰਜ ਹੈ। ਸੁਲੇਮਾਨ ਨੇ ਯਹੋਵਾਹ ਦੀ ਮਹਿਮਾ ਕੀਤੀ ਜਦੋਂ ਅੱਤ ਪਵਿੱਤਰ ਸਥਾਨ ਵਿਚ ਨੇਮ ਦਾ ਸੰਦੂਕ ਰੱਖਿਆ ਗਿਆ ਅਤੇ ਯਹੋਵਾਹ ਨੇ ਮੰਦਰ ਨੂੰ ਬੱਦਲ ਨਾਲ ਭਰ ਦਿੱਤਾ।
10 ਸੁਲੇਮਾਨ ਦੀ ਪ੍ਰਾਰਥਨਾ ਨੂੰ ਚੰਗੀ ਤਰ੍ਹਾਂ ਪੜ੍ਹੋ ਤੇ ਧਿਆਨ ਦਿਓ ਕਿ ਉਸ ਨੇ ਮਨ ਬਾਰੇ ਕੀ-ਕੀ ਕਿਹਾ। ਸੁਲੇਮਾਨ ਨੂੰ ਪਤਾ ਸੀ ਕਿ ਯਹੋਵਾਹ ਇਕੱਲਾ ਹੀ ਜਾਣਦਾ ਹੈ ਕਿ ਇਨਸਾਨ ਦੇ ਦਿਲ ਵਿਚ ਕੀ ਹੈ। (1 ਰਾਜ. 8:38, 39) ਇਸੇ ਪ੍ਰਾਰਥਨਾ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਪਾਪੀ ਪਰਮੇਸ਼ੁਰ ਵੱਲ ‘ਆਪਣੇ ਸਾਰੇ ਮਨ ਨਾਲ ਮੁੜੇਗਾ,’ ਉਹ ਯਹੋਵਾਹ ਦੀ ਮਿਹਰ ਦੁਬਾਰਾ ਪਾ ਸਕਦਾ ਹੈ। ਪੁਰਾਣੇ ਜ਼ਮਾਨੇ ਵਿਚ ਦੁਸ਼ਮਣਾਂ ਦੀ ਕੈਦ ਵਿਚ ਰਹਿੰਦੇ ਪਰਮੇਸ਼ੁਰ ਦੇ ਲੋਕਾਂ ਦੀ ਦੁਹਾਈ ਤਾਂ ਹੀ ਸੁਣੀ ਜਾਂਦੀ ਸੀ ਜੇ ਉਹ ਪੂਰੇ ਦਿਲ ਨਾਲ ਯਹੋਵਾਹ ਨੂੰ ਬੇਨਤੀ ਕਰਦੇ ਸਨ। (1 ਰਾਜ. 8:48, 58, 61) ਇਸ ਲਈ ਤੁਹਾਡੀਆਂ ਪ੍ਰਾਰਥਨਾਵਾਂ ਵੀ ਦਿਲੋਂ ਹੋਣੀਆਂ ਚਾਹੀਦੀਆਂ ਹਨ।
w99 1⁄1 28 ਪੈਰੇ 7-8
ਪ੍ਰਾਰਥਨਾ ਵਿਚ ਪਵਿੱਤਰ ਹੱਥ ਅੱਡੋ
7 ਭਾਵੇਂ ਅਸੀਂ ਇਕੱਠੇ ਪ੍ਰਾਰਥਨਾ ਕਰ ਰਹੇ ਹੋ ਜਾਂ ਇਕੱਲੇ, ਧਿਆਨ ਵਿਚ ਰੱਖਣ ਵਾਲਾ ਇਕ ਮਹੱਤਵਪੂਰਣ ਸ਼ਾਸਤਰ-ਸੰਬੰਧੀ ਸਿਧਾਂਤ ਇਹ ਹੈ ਕਿ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਇਕ ਨਿਮਰ ਰਵੱਈਆ ਦਿਖਾਉਣਾ ਚਾਹੀਦਾ ਹੈ। (2 ਇਤਹਾਸ 7:13, 14) ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਦੇ ਉਦਘਾਟਨ ਤੇ ਰਾਜਾ ਸੁਲੇਮਾਨ ਨੇ ਇਕੱਠ ਵਿਚ ਕੀਤੀ ਆਪਣੀ ਪ੍ਰਾਰਥਨਾ ਵਿਚ ਨਿਮਰਤਾ ਦਿਖਾਈ। ਧਰਤੀ ਉੱਤੇ ਉਸਾਰੀਆਂ ਗਈਆਂ ਇਮਾਰਤਾਂ ਵਿੱਚੋਂ ਸੁਲੇਮਾਨ ਨੇ ਹੁਣੇ ਹੀ ਸਭ ਤੋਂ ਸ਼ਾਨਦਾਰ ਇਮਾਰਤ ਨੂੰ ਪੂਰਾ ਕੀਤਾ ਸੀ। ਫਿਰ ਵੀ, ਉਸ ਨੇ ਨਿਮਰਤਾ ਨਾਲ ਪ੍ਰਾਰਥਨਾ ਕੀਤੀ: “ਭਲਾ, ਪਰਮੇਸ਼ੁਰ ਸੱਚ ਮੁੱਚ ਧਰਤੀ ਉੱਤੇ ਵਾਸ ਕਰੇਗਾ? ਵੇਖ, ਸੁਰਗ ਸਗੋਂ ਸੁਰਗਾਂ ਦੇ ਸੁਰਗ ਤੈਨੂੰ ਨਹੀਂ ਸੰਭਾਲ ਸੱਕੇ, ਫਿਰ ਕਿਵੇਂ ਏਹ ਭਵਨ ਜੋ ਮੈਂ ਬਣਾਇਆ?”—1 ਰਾਜਿਆਂ 8:27.
8 ਸੁਲੇਮਾਨ ਵਾਂਗ, ਸਾਨੂੰ ਵੀ ਦੂਸਰਿਆਂ ਲਈ ਇਕੱਠ ਵਿਚ ਪ੍ਰਾਰਥਨਾ ਕਰਦੇ ਸਮੇਂ ਨਿਮਰ ਹੋਣ ਦੀ ਲੋੜ ਹੈ। ਸਾਨੂੰ ਧਰਮੀ ਹੋਣ ਦਾ ਦਿਖਾਵਾ ਨਹੀਂ ਕਰਨਾ ਚਾਹੀਦਾ, ਪਰ ਨਿਮਰਤਾ ਸਾਡੀ ਆਵਾਜ਼ ਦੇ ਲਹਿਜੇ ਵਿਚ ਦਿਖਾਈ ਜਾ ਸਕਦੀ ਹੈ। ਨਿਮਰ ਪ੍ਰਾਰਥਨਾਵਾਂ ਦਿਖਾਵੇ ਵਾਲੀਆਂ ਜਾਂ ਜ਼ਿਆਦਾ ਜਜ਼ਬਾਤੀ ਨਹੀਂ ਹੁੰਦੀਆਂ। ਉਹ ਪ੍ਰਾਰਥਨਾ ਕਰਨ ਵਾਲੇ ਵੱਲ ਨਹੀਂ, ਬਲਕਿ ਉਸ ਵੱਲ ਧਿਆਨ ਖਿੱਚਦੀਆਂ ਹਨ ਜਿਸ ਨੂੰ ਉਹ ਕੀਤੀਆਂ ਜਾਂਦੀਆਂ ਹਨ। (ਮੱਤੀ 6:5) ਜੋ ਅਸੀਂ ਪ੍ਰਾਰਥਨਾ ਵਿਚ ਕਹਿੰਦੇ ਹਾਂ ਉਸ ਦੁਆਰਾ ਵੀ ਨਿਮਰਤਾ ਦਿਖਾਈ ਜਾਂਦੀ ਹੈ। ਜੇਕਰ ਅਸੀਂ ਨਿਮਰਤਾ ਨਾਲ ਪ੍ਰਾਰਥਨਾ ਕਰਦੇ ਹਾਂ, ਤਾਂ ਇਸ ਤਰ੍ਹਾਂ ਨਹੀਂ ਲੱਗੇਗਾ ਕਿ ਅਸੀਂ ਕੁਝ ਗੱਲਾਂ ਵਿਚ ਪਰਮੇਸ਼ੁਰ ਕੋਲੋਂ ਆਪਣੀ ਮਰਜ਼ੀ ਮਨਵਾਉਣੀ ਚਾਹੁੰਦੇ ਹਾਂ। ਇਸ ਦੀ ਬਜਾਇ, ਅਸੀਂ ਯਹੋਵਾਹ ਨੂੰ ਬੇਨਤੀ ਕਰਾਂਗੇ ਕਿ ਉਹ ਉਸ ਹੀ ਤਰੀਕੇ ਵਿਚ ਕੰਮ ਕਰੇ ਜੋ ਉਸ ਦੀ ਪਵਿੱਤਰ ਇੱਛਾ ਦੀ ਇਕਸੁਰਤਾ ਵਿਚ ਹੈ। ਜ਼ਬੂਰਾਂ ਦੇ ਲਿਖਾਰੀ ਨੇ ਸਹੀ ਰਵੱਈਏ ਦੀ ਮਿਸਾਲ ਦਿੱਤੀ ਜਦੋਂ ਉਸ ਨੇ ਬੇਨਤੀ ਕੀਤੀ: “ਹੇ ਯਹੋਵਾਹ, ਬਿਨਤੀ ਹੈ, ਬਚਾ ਲੈ, ਹੇ ਯਹੋਵਾਹ, ਬਿਨਤੀ ਹੈ, ਨਿਹਾਲ ਕਰ!”—ਜ਼ਬੂਰ 118:25; ਲੂਕਾ 18:9-14.
ਹੀਰੇ-ਮੋਤੀ
it-1 1060 ਪੈਰਾ 4
ਸਵਰਗ
ਸੁਲੇਮਾਨ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਪਰਮੇਸ਼ੁਰ ਹਰ ਥਾਂ ਹੈ ਅਤੇ ਉਹ ਕਣ-ਕਣ ਵਿਚ ਵੱਸਦਾ ਹੈ। ਉਸ ਦੇ ਕਹਿਣ ਦਾ ਇਹ ਮਤਲਬ ਵੀ ਨਹੀਂ ਸੀ ਕਿ ਪਰਮੇਸ਼ੁਰ ਦਾ ਕੋਈ ਨਿਵਾਸ ਸਥਾਨ ਨਹੀਂ ਹੈ। ਸੁਲੇਮਾਨ ਨੇ ਅੱਗੇ ਜੋ ਕਿਹਾ ਉਸ ਤੋਂ ਇਹ ਗੱਲ ਪਤਾ ਲੱਗਦੀ ਹੈ। ਉਸ ਨੇ ਪ੍ਰਾਰਥਨਾ ਵਿਚ ਯਹੋਵਾਹ ਨੂੰ ਕਿਹਾ: “ਤੂੰ ਸਵਰਗ ਵਿਚ ਆਪਣੇ ਨਿਵਾਸ-ਸਥਾਨ ਤੋਂ ਸੁਣੀਂ।” ਇਸ ਤੋਂ ਪਤਾ ਲੱਗਦਾ ਹੈ ਕਿ ਆਕਾਸ਼ ਤੋਂ ਵੀ ਉੱਚਾ ਸਵਰਗ ਹੈ ਜਿੱਥੇ ਯਹੋਵਾਹ ਅਤੇ ਸਵਰਗ ਦੂਤ ਰਹਿੰਦੇ ਹਨ।—1 ਰਾਜ 8:30, 39.