ਹੋਸ਼ੇਆ
8 “ਆਪਣੇ ਬੁੱਲ੍ਹਾਂ ਨੂੰ ਨਰਸਿੰਗਾ ਲਾ!”+
ਦੁਸ਼ਮਣ ਯਹੋਵਾਹ ਦੇ ਘਰ ʼਤੇ ਉਕਾਬ ਵਾਂਗ ਹਮਲਾ ਕਰੇਗਾ+
ਕਿਉਂਕਿ ਉਨ੍ਹਾਂ ਨੇ ਮੇਰੇ ਇਕਰਾਰ ਨੂੰ ਤੋੜਿਆ ਹੈ+ ਅਤੇ ਮੇਰੇ ਕਾਨੂੰਨ ਦੀ ਉਲੰਘਣਾ ਕੀਤੀ ਹੈ।+
2 ਉਹ ਉੱਚੀ ਆਵਾਜ਼ ਵਿਚ ਮੈਨੂੰ ਕਹਿੰਦੇ ਹਨ: ‘ਹੇ ਸਾਡੇ ਪਰਮੇਸ਼ੁਰ, ਅਸੀਂ ਇਜ਼ਰਾਈਲੀ ਤੈਨੂੰ ਜਾਣਦੇ ਹਾਂ!’+
3 ਇਜ਼ਰਾਈਲ ਨੇ ਉਹ ਸਭ ਤਿਆਗ ਦਿੱਤਾ ਹੈ ਜੋ ਸਹੀ ਹੈ।+
ਦੁਸ਼ਮਣ ਉਸ ਦਾ ਪਿੱਛਾ ਕਰੇ।
4 ਉਨ੍ਹਾਂ ਨੇ ਰਾਜੇ ਨਿਯੁਕਤ ਕੀਤੇ, ਪਰ ਮੇਰੇ ਜ਼ਰੀਏ ਨਹੀਂ।
ਉਨ੍ਹਾਂ ਨੇ ਅਧਿਕਾਰੀ ਨਿਯੁਕਤ ਕੀਤੇ, ਪਰ ਮੈਂ ਉਨ੍ਹਾਂ ਨੂੰ ਮਨਜ਼ੂਰ ਨਹੀਂ ਕੀਤਾ।
ਉਨ੍ਹਾਂ ਨੇ ਆਪਣੇ ਸੋਨੇ-ਚਾਂਦੀ ਨਾਲ ਬੁੱਤ ਬਣਾਏ ਹਨ,+
ਪਰ ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਆਪਣੇ ਪੈਰਾਂ ʼਤੇ ਆਪ ਕੁਹਾੜਾ ਮਾਰਿਆ।+
5 ਹੇ ਸਾਮਰਿਯਾ, ਮੈਂ ਤੇਰੇ ਵੱਛੇ ਦੀ ਮੂਰਤ ਨੂੰ ਰੱਦ ਕੀਤਾ ਹੈ।+
ਉਨ੍ਹਾਂ ਦੇ ਵਿਰੁੱਧ ਮੇਰਾ ਗੁੱਸਾ ਭੜਕਿਆ ਹੈ।+
ਉਹ ਹੋਰ ਕਿੰਨਾ ਚਿਰ ਪਾਪ ਕਰਦੇ ਰਹਿਣਗੇ? ਉਹ ਕਦੋਂ ਸ਼ੁੱਧ ਹੋਣਗੇ?
6 ਇਹ ਬੁੱਤ ਇਜ਼ਰਾਈਲ ਤੋਂ ਹੈ।
ਇਸ ਨੂੰ ਕਾਰੀਗਰ ਨੇ ਘੜਿਆ ਹੈ ਅਤੇ ਇਹ ਪਰਮੇਸ਼ੁਰ ਨਹੀਂ ਹੈ;
ਸਾਮਰਿਯਾ ਦੇ ਵੱਛੇ ਦੇ ਟੋਟੇ-ਟੋਟੇ ਕੀਤੇ ਜਾਣਗੇ।
ਸਿੱਟਿਆਂ ਵਿਚ ਦਾਣੇ ਨਹੀਂ ਪੱਕਣਗੇ;+
ਜੋ ਵੀ ਪੌਦਾ ਉੱਗੇਗਾ, ਉਸ ਤੋਂ ਆਟਾ ਨਹੀਂ ਮਿਲੇਗਾ।
ਜੇ ਆਟਾ ਮਿਲੇਗਾ ਵੀ, ਤਾਂ ਪਰਦੇਸੀ ਉਸ ਨੂੰ ਚੱਟ ਕਰ ਜਾਣਗੇ।+
8 ਇਜ਼ਰਾਈਲ ਨੂੰ ਨਿਗਲ਼ ਲਿਆ ਜਾਵੇਗਾ।+
ਉਹ ਕੌਮਾਂ ਵਿਚ ਇਕ ਬੇਕਾਰ ਭਾਂਡੇ ਵਾਂਗ ਹੋਣਗੇ।+
9 ਉਹ ਇਕ ਆਵਾਰਾ ਜੰਗਲੀ ਗਧੇ ਵਾਂਗ ਅੱਸ਼ੂਰ ਕੋਲ ਗਏ ਹਨ।+
ਇਫ਼ਰਾਈਮ ਨੇ ਪ੍ਰੇਮ ਕਰਨ ਲਈ ਵੇਸਵਾਵਾਂ ਨੂੰ ਕਿਰਾਏ ʼਤੇ ਲਿਆ ਹੈ।+
10 ਭਾਵੇਂ ਉਨ੍ਹਾਂ ਨੇ ਸਾਰੀਆਂ ਕੌਮਾਂ ਵਿੱਚੋਂ ਵੇਸਵਾਵਾਂ ਨੂੰ ਕਿਰਾਏ ʼਤੇ ਲਿਆ ਹੈ,
ਪਰ ਮੈਂ ਹੁਣ ਉਨ੍ਹਾਂ ਨੂੰ ਇਕੱਠਾ ਕਰਾਂਗਾ;
ਰਾਜੇ ਅਤੇ ਅਧਿਕਾਰੀਆਂ ਦੁਆਰਾ ਪਾਏ ਬੋਝ ਕਰਕੇ ਉਹ ਕਸ਼ਟ ਸਹਿਣਗੇ।+
11 ਇਫ਼ਰਾਈਮ ਨੇ ਪਾਪ ਕਰਨ ਲਈ ਬਹੁਤ ਸਾਰੀਆਂ ਵੇਦੀਆਂ ਬਣਾਈਆਂ ਹਨ।+
ਉਹ ਆਪਣੀਆਂ ਵੇਦੀਆਂ ਪਾਪ ਲਈ ਇਸਤੇਮਾਲ ਕਰਦੇ ਹਨ।+
13 ਉਹ ਮੇਰੇ ਸਾਮ੍ਹਣੇ ਬਲ਼ੀਆਂ ਚੜ੍ਹਾਉਂਦੇ ਹਨ ਅਤੇ ਮਾਸ ਖਾਂਦੇ ਹਨ,
ਪਰ ਮੈਂ ਯਹੋਵਾਹ ਇਨ੍ਹਾਂ ਤੋਂ ਬਿਲਕੁਲ ਖ਼ੁਸ਼ ਨਹੀਂ ਹਾਂ।+
ਮੈਂ ਹੁਣ ਉਨ੍ਹਾਂ ਦੀਆਂ ਗ਼ਲਤੀਆਂ ਯਾਦ ਕਰਾਂਗਾ ਅਤੇ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿਆਂਗਾ।+
14 ਇਜ਼ਰਾਈਲ ਆਪਣੇ ਸਿਰਜਣਹਾਰ ਨੂੰ ਭੁੱਲ ਗਿਆ ਹੈ+ ਅਤੇ ਉਸ ਨੇ ਮੰਦਰ ਬਣਾਏ ਹਨ+
ਅਤੇ ਯਹੂਦਾਹ ਨੇ ਬਹੁਤ ਸਾਰੇ ਕਿਲੇਬੰਦ ਸ਼ਹਿਰ ਬਣਾਏ ਹਨ।+
ਪਰ ਮੈਂ ਉਨ੍ਹਾਂ ਸ਼ਹਿਰਾਂ ʼਤੇ ਅੱਗ ਘੱਲਾਂਗਾ
ਅਤੇ ਇਹ ਸਾਰੇ ਸ਼ਹਿਰਾਂ ਦੇ ਬੁਰਜਾਂ ਨੂੰ ਭਸਮ ਕਰ ਦੇਵੇਗੀ।”+