ਕਹਾਉਤਾਂ
29 ਕਾਫ਼ੀ ਤਾੜਨਾ ਮਿਲਣ ਤੇ ਵੀ ਆਪਣੀ ਗਰਦਨ ਅਕੜਾਈ ਰੱਖਣ ਵਾਲਾ*+
ਅਚਾਨਕ ਨਸ਼ਟ ਹੋ ਜਾਵੇਗਾ ਤੇ ਉਸ ਦੇ ਬਚਣ ਦਾ ਕੋਈ ਉਪਾਅ ਨਹੀਂ ਹੋਵੇਗਾ।+
2 ਧਰਮੀ ਬਹੁਤੇ ਹੋਣ, ਤਾਂ ਲੋਕ ਖ਼ੁਸ਼ੀਆਂ ਮਨਾਉਂਦੇ ਹਨ,
ਪਰ ਜਦੋਂ ਦੁਸ਼ਟ ਰਾਜ ਕਰਦਾ ਹੈ, ਤਾਂ ਲੋਕ ਹੂੰਗਦੇ ਹਨ।+
3 ਬੁੱਧ ਨੂੰ ਪਿਆਰ ਕਰਨ ਵਾਲਾ ਆਪਣੇ ਪਿਤਾ ਨੂੰ ਖ਼ੁਸ਼ ਕਰਦਾ ਹੈ,+
ਪਰ ਵੇਸਵਾਵਾਂ ਨਾਲ ਮੇਲ-ਜੋਲ ਰੱਖਣ ਵਾਲਾ ਆਪਣੀ ਧਨ-ਦੌਲਤ ਉਡਾ ਦਿੰਦਾ ਹੈ।+
4 ਰਾਜਾ ਨਿਆਂ ਕਰ ਕੇ ਦੇਸ਼ ਨੂੰ ਮਜ਼ਬੂਤ ਕਰਦਾ ਹੈ,+
ਪਰ ਰਿਸ਼ਵਤ ਲੈਣ ਵਾਲਾ ਇਸ ʼਤੇ ਤਬਾਹੀ ਲਿਆਉਂਦਾ ਹੈ।
5 ਆਪਣੇ ਗੁਆਂਢੀ ਦੀ ਚਾਪਲੂਸੀ ਕਰਨ ਵਾਲਾ,
ਉਸ ਦੇ ਪੈਰਾਂ ਲਈ ਜਾਲ਼ ਵਿਛਾਉਂਦਾ ਹੈ।+
9 ਜੇ ਬੁੱਧੀਮਾਨ ਆਦਮੀ ਮੂਰਖ ਨਾਲ ਝਗੜੇ ਵਿਚ ਪਵੇ,
ਤਾਂ ਗਲ਼ਾ ਪਾੜ-ਪਾੜ ਕੇ ਬਹਿਸ ਹੋਵੇਗੀ ਤੇ ਮਜ਼ਾਕ ਉਡਾਇਆ ਜਾਵੇਗਾ,
ਪਰ ਕੋਈ ਚੈਨ ਨਹੀਂ ਮਿਲੇਗਾ।+
11 ਮੂਰਖ ਆਪਣੇ ਮਨ ਦੀ ਸਾਰੀ ਭੜਾਸ ਕੱਢ ਦਿੰਦਾ ਹੈ,+
ਪਰ ਬੁੱਧੀਮਾਨ ਸ਼ਾਂਤ ਰਹਿ ਕੇ ਆਪਣੀਆਂ ਭਾਵਨਾਵਾਂ ʼਤੇ ਕਾਬੂ ਰੱਖਦਾ ਹੈ।+
12 ਜੇ ਹਾਕਮ ਝੂਠੀਆਂ ਗੱਲਾਂ ਵੱਲ ਧਿਆਨ ਦੇਵੇ,
ਤਾਂ ਉਸ ਦੇ ਸਾਰੇ ਸੇਵਕ ਦੁਸ਼ਟ ਹੋਣਗੇ।+
13 ਗ਼ਰੀਬ ਅਤੇ ਅਤਿਆਚਾਰੀ ਦੀ ਇਹ ਗੱਲ ਮਿਲਦੀ-ਜੁਲਦੀ ਹੈ:*
ਦੋਹਾਂ ਦੀਆਂ ਅੱਖਾਂ ਨੂੰ ਯਹੋਵਾਹ ਰੌਸ਼ਨੀ ਦਿੰਦਾ ਹੈ।*
15 ਸੋਟੀ* ਤੇ ਤਾੜਨਾ ਬੁੱਧ ਦਿੰਦੀਆਂ ਹਨ,+
ਪਰ ਜਿਸ ਬੱਚੇ ਨੂੰ ਰੋਕਿਆ-ਟੋਕਿਆ ਨਹੀਂ ਜਾਂਦਾ, ਉਹ ਆਪਣੀ ਮਾਂ ਨੂੰ ਸ਼ਰਮਿੰਦਾ ਕਰਦਾ ਹੈ।
16 ਦੁਸ਼ਟਾਂ ਦੇ ਵਧਣ ਨਾਲ ਅਪਰਾਧ ਵਧਦਾ ਹੈ,
ਪਰ ਧਰਮੀ ਉਨ੍ਹਾਂ ਦੀ ਤਬਾਹੀ ਨੂੰ ਦੇਖਣਗੇ।+
17 ਆਪਣੇ ਪੁੱਤਰ ਨੂੰ ਅਨੁਸ਼ਾਸਨ ਦੇ, ਤਾਂ ਉਹ ਤੈਨੂੰ ਸੁੱਖ ਦੇਵੇਗਾ;
ਅਤੇ ਉਹ ਤੇਰੇ ਜੀਅ ਨੂੰ ਬੇਹੱਦ ਖ਼ੁਸ਼ ਕਰੇਗਾ।+
19 ਨੌਕਰ ਗੱਲਾਂ ਨਾਲ ਨਹੀਂ ਸੁਧਰੇਗਾ
ਕਿਉਂਕਿ ਉਹ ਸਮਝਦਾ ਤਾਂ ਹੈ, ਪਰ ਮੰਨਦਾ ਨਹੀਂ।+
20 ਕੀ ਤੂੰ ਅਜਿਹਾ ਆਦਮੀ ਦੇਖਿਆ ਹੈ ਜੋ ਬੋਲਣ ਵਿਚ ਕਾਹਲੀ ਕਰਦਾ ਹੈ?+
ਉਸ ਦੇ ਨਾਲੋਂ ਮੂਰਖ ਲਈ ਜ਼ਿਆਦਾ ਉਮੀਦ ਹੈ।+
21 ਜੇ ਨੌਕਰ ਨੂੰ ਬਚਪਨ ਤੋਂ ਹੀ ਲਾਡ-ਪਿਆਰ ਕੀਤਾ ਜਾਵੇ,
ਤਾਂ ਉਹ ਬਾਅਦ ਵਿਚ ਨਾਸ਼ੁਕਰਾ ਬਣ ਜਾਵੇਗਾ।
24 ਚੋਰ ਦਾ ਸਾਥੀ ਖ਼ੁਦ ਨੂੰ ਨਫ਼ਰਤ ਕਰਦਾ ਹੈ।