ਯਿਰਮਿਯਾਹ
21 ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਉਦੋਂ ਮਿਲਿਆ ਜਦੋਂ ਰਾਜਾ ਸਿਦਕੀਯਾਹ+ ਨੇ ਮਲਕੀਯਾਹ ਦੇ ਪੁੱਤਰ ਪਸ਼ਹੂਰ+ ਅਤੇ ਮਾਸੇਯਾਹ ਦੇ ਪੁੱਤਰ ਸਫ਼ਨਯਾਹ+ ਪੁਜਾਰੀ ਨੂੰ ਉਸ ਕੋਲ ਇਹ ਬੇਨਤੀ ਕਰਨ ਲਈ ਭੇਜਿਆ: 2 “ਕਿਰਪਾ ਕਰ ਕੇ ਸਾਡੇ ਵੱਲੋਂ ਯਹੋਵਾਹ ਨੂੰ ਪੁੱਛ ਕਿ ਸਾਡੇ ਨਾਲ ਕੀ ਹੋਵੇਗਾ ਕਿਉਂਕਿ ਬਾਬਲ ਦਾ ਰਾਜਾ ਨਬੂਕਦਨੱਸਰ* ਸਾਡੇ ਖ਼ਿਲਾਫ਼ ਯੁੱਧ ਲੜ ਰਿਹਾ ਹੈ।+ ਸ਼ਾਇਦ ਯਹੋਵਾਹ ਸਾਡੀ ਖ਼ਾਤਰ ਪੁਰਾਣੇ ਜ਼ਮਾਨੇ ਵਾਂਗ ਕੋਈ ਸ਼ਕਤੀਸ਼ਾਲੀ ਕੰਮ ਕਰੇ ਜਿਸ ਕਰਕੇ ਰਾਜਾ ਸਾਡੇ ਨਾਲ ਯੁੱਧ ਕਰਨਾ ਛੱਡ ਕੇ ਵਾਪਸ ਚਲਾ ਜਾਵੇ।”+
3 ਯਿਰਮਿਯਾਹ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਸਿਦਕੀਯਾਹ ਨੂੰ ਇਹ ਦੱਸਿਓ, 4 ‘ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: “ਤੁਸੀਂ ਜਿਹੜੇ ਹਥਿਆਰ ਲੈ ਕੇ ਬਾਬਲ ਦੇ ਰਾਜੇ ਅਤੇ ਕਸਦੀਆਂ ਖ਼ਿਲਾਫ਼ ਯੁੱਧ ਕਰ ਰਹੇ ਹੋ ਜਿਨ੍ਹਾਂ ਨੇ ਸ਼ਹਿਰ ਦੇ ਬਾਹਰ ਤੇਰੀ ਘੇਰਾਬੰਦੀ ਕੀਤੀ ਹੋਈ ਹੈ, ਮੈਂ ਉਨ੍ਹਾਂ ਹਥਿਆਰਾਂ ਨਾਲ ਹੀ ਤੁਹਾਡੇ ਉੱਤੇ ਹਮਲਾ ਕਰਾਵਾਂਗਾ।*+ ਮੈਂ ਉਨ੍ਹਾਂ ਨੂੰ ਸ਼ਹਿਰ ਦੇ ਵਿਚਕਾਰ ਇਕੱਠਾ ਕਰਾਂਗਾ। 5 ਮੈਂ ਆਪ ਤੁਹਾਡੇ ਖ਼ਿਲਾਫ਼ ਤਾਕਤਵਰ ਹੱਥ ਅਤੇ ਬਲਵੰਤ ਬਾਂਹ ਨਾਲ ਲੜਾਂਗਾ+ ਅਤੇ ਤੁਹਾਡੇ ʼਤੇ ਆਪਣਾ ਡਾਢਾ ਗੁੱਸਾ ਤੇ ਕ੍ਰੋਧ ਵਰ੍ਹਾਵਾਂਗਾ।+ 6 ਮੈਂ ਇਸ ਸ਼ਹਿਰ ਦੇ ਵਾਸੀਆਂ, ਹਾਂ, ਇਨਸਾਨਾਂ ਅਤੇ ਜਾਨਵਰਾਂ ਨੂੰ ਮਾਰ ਸੁੱਟਾਂਗਾ। ਉਹ ਸਾਰੇ ਮਹਾਂਮਾਰੀ* ਨਾਲ ਮਰਨਗੇ।”’+
7 “‘ਯਹੋਵਾਹ ਕਹਿੰਦਾ ਹੈ: “ਇਸ ਤੋਂ ਬਾਅਦ ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ, ਉਸ ਦੇ ਨੌਕਰਾਂ ਅਤੇ ਇਸ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਮਹਾਂਮਾਰੀ, ਤਲਵਾਰ ਅਤੇ ਕਾਲ਼ ਤੋਂ ਬਚ ਜਾਣਗੇ, ਬਾਬਲ ਦੇ ਰਾਜੇ ਨਬੂਕਦਨੱਸਰ* ਅਤੇ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ।+ ਰਾਜਾ ਉਨ੍ਹਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ। ਉਹ ਉਨ੍ਹਾਂ ʼਤੇ ਤਰਸ ਨਹੀਂ ਖਾਵੇਗਾ, ਨਾ ਹੀ ਉਨ੍ਹਾਂ ʼਤੇ ਦਇਆ ਕਰੇਗਾ ਅਤੇ ਨਾ ਹੀ ਉਨ੍ਹਾਂ ʼਤੇ ਰਹਿਮ ਕਰੇਗਾ।”’+
8 “ਤੂੰ ਇਨ੍ਹਾਂ ਲੋਕਾਂ ਨੂੰ ਕਹੀਂ, ‘ਯਹੋਵਾਹ ਇਹ ਕਹਿੰਦਾ ਹੈ: “ਮੈਂ ਤੁਹਾਨੂੰ ਜ਼ਿੰਦਗੀ ਦਾ ਰਾਹ ਜਾਂ ਮੌਤ ਦਾ ਰਾਹ ਚੁਣਨ ਦਾ ਮੌਕਾ ਦੇ ਰਿਹਾ ਹਾਂ। 9 ਜਿਹੜੇ ਇਸ ਸ਼ਹਿਰ ਵਿਚ ਰਹਿਣਗੇ, ਉਹ ਤਲਵਾਰ, ਕਾਲ਼ ਅਤੇ ਮਹਾਂਮਾਰੀ ਨਾਲ ਮਰਨਗੇ, ਪਰ ਜਿਹੜਾ ਵੀ ਬਾਹਰ ਜਾ ਕੇ ਖ਼ੁਦ ਨੂੰ ਕਸਦੀਆਂ ਦੇ ਹਵਾਲੇ ਕਰੇਗਾ ਜਿਨ੍ਹਾਂ ਨੇ ਤੁਹਾਡੀ ਘੇਰਾਬੰਦੀ ਕੀਤੀ ਹੋਈ ਹੈ, ਉਹ ਜੀਉਂਦਾ ਰਹੇਗਾ ਅਤੇ ਉਸ ਦੀ ਜਾਨ ਸਲਾਮਤ ਰਹੇਗੀ।”’*+
10 “‘“ਮੈਂ ਠਾਣ ਲਿਆ ਹੈ ਕਿ ਮੈਂ ਇਸ ਸ਼ਹਿਰ ਦਾ ਭਲਾ ਕਰਨ ਦੀ ਬਜਾਇ ਇਸ ʼਤੇ ਬਿਪਤਾ ਲਿਆਵਾਂਗਾ,”+ ਯਹੋਵਾਹ ਕਹਿੰਦਾ ਹੈ। “ਇਹ ਸ਼ਹਿਰ ਬਾਬਲ ਦੇ ਰਾਜੇ ਦੇ ਹੱਥ ਵਿਚ ਕਰ ਦਿੱਤਾ ਜਾਵੇਗਾ+ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟੇਗਾ।”+
11 “‘ਹੇ ਯਹੂਦਾਹ ਦੇ ਰਾਜੇ ਦੇ ਘਰਾਣੇ: ਯਹੋਵਾਹ ਦਾ ਸੰਦੇਸ਼ ਸੁਣ। 12 ਹੇ ਦਾਊਦ ਦੇ ਘਰਾਣੇ, ਯਹੋਵਾਹ ਇਹ ਕਹਿੰਦਾ ਹੈ:
“ਰੋਜ਼ ਸਵੇਰੇ ਨਿਆਂ ਕਰੋ
ਅਤੇ ਜਿਸ ਨੂੰ ਲੁੱਟਿਆ ਜਾ ਰਿਹਾ ਹੈ, ਉਸ ਨੂੰ ਠੱਗੀ ਮਾਰਨ ਵਾਲੇ ਦੇ ਹੱਥੋਂ ਬਚਾਓ+
ਤਾਂਕਿ ਤੁਹਾਡੇ ਬੁਰੇ ਕੰਮਾਂ ਕਰਕੇ+ ਮੇਰੇ ਗੁੱਸੇ ਦੀ ਅੱਗ ਨਾ ਭੜਕੇ+
ਜਿਸ ਨੂੰ ਕੋਈ ਬੁਝਾ ਨਹੀਂ ਸਕੇਗਾ।”’
13 ਯਹੋਵਾਹ ਕਹਿੰਦਾ ਹੈ, ‘ਹੇ ਘਾਟੀ ਵਿਚ ਰਹਿੰਦੇ ਲੋਕੋ,
ਹੇ ਚਟਾਨ ʼਤੇ ਵੱਸੇ ਸ਼ਹਿਰ ਦੇ ਲੋਕੋ, ਮੈਂ ਤੁਹਾਡੇ ਖ਼ਿਲਾਫ਼ ਹਾਂ।
ਤੁਸੀਂ ਕਹਿੰਦੇ ਹੋ: “ਕੌਣ ਸਾਡੇ ਉੱਤੇ ਚੜ੍ਹਾਈ ਕਰੇਗਾ?
ਕੌਣ ਸਾਡੇ ਘਰਾਂ ʼਤੇ ਹਮਲਾ ਕਰੇਗਾ?”
14 ਮੈਂ ਤੁਹਾਡੇ ਤੋਂ ਤੁਹਾਡੇ ਕੰਮਾਂ ਦਾ ਲੇਖਾ ਲਵਾਂਗਾ
ਕਿਉਂਕਿ ਤੁਸੀਂ ਇਸੇ ਦੇ ਲਾਇਕ ਹੋ,’+ ਯਹੋਵਾਹ ਕਹਿੰਦਾ ਹੈ।
‘ਮੈਂ ਤੁਹਾਡੇ ਜੰਗਲ ਨੂੰ ਅੱਗ ਲਾ ਦਿਆਂਗਾ
ਜੋ ਤੁਹਾਡੇ ਆਲੇ-ਦੁਆਲੇ ਦੀਆਂ ਸਾਰੀਆਂ ਚੀਜ਼ਾਂ ਭਸਮ ਕਰ ਦੇਵੇਗੀ।’”+