ਅੱਯੂਬ
33 “ਪਰ ਹੇ ਅੱਯੂਬ, ਹੁਣ ਕਿਰਪਾ ਕਰ ਕੇ ਮੇਰੀਆਂ ਗੱਲਾਂ ਸੁਣ;
ਮੇਰੀ ਇਕ-ਇਕ ਗੱਲ ʼਤੇ ਕੰਨ ਲਾ।
2 ਦੇਖ! ਮੈਨੂੰ ਬੋਲਣਾ ਹੀ ਪੈਣਾ;
ਮੇਰੀ ਜੀਭ* ਬੋਲਣ ਲਈ ਬੇਚੈਨ ਹੈ।
3 ਮੇਰੀਆਂ ਗੱਲਾਂ ਮੇਰੀ ਸਾਫ਼ਦਿਲੀ ਦਾ ਐਲਾਨ ਕਰਦੀਆਂ ਹਨ+
ਅਤੇ ਜੋ ਮੈਨੂੰ ਪਤਾ ਹੈ, ਮੇਰੇ ਬੁੱਲ੍ਹ ਉਹ ਸੱਚ-ਸੱਚ ਦੱਸਦੇ ਹਨ।
5 ਜੇ ਤੂੰ ਮੈਨੂੰ ਜਵਾਬ ਦੇ ਸਕਦਾ ਹੈਂ, ਤਾਂ ਦੇ;
ਮੇਰੇ ਅੱਗੇ ਆਪਣੀਆਂ ਦਲੀਲਾਂ ਪੇਸ਼ ਕਰ; ਤਿਆਰ ਹੋ ਜਾ।
6 ਦੇਖ! ਸੱਚੇ ਪਰਮੇਸ਼ੁਰ ਅੱਗੇ ਮੈਂ ਬਿਲਕੁਲ ਤੇਰੇ ਵਰਗਾ ਹੀ ਹਾਂ;
ਮੈਂ ਵੀ ਮਿੱਟੀ ਤੋਂ ਹੀ ਬਣਾਇਆ ਗਿਆ ਹਾਂ।+
7 ਇਸ ਲਈ ਤੂੰ ਮੇਰੇ ਤੋਂ ਕਿਸੇ ਤਰ੍ਹਾਂ ਦਾ ਖ਼ੌਫ਼ ਨਾ ਖਾਈਂ,
ਮੈਂ ਇੱਦਾਂ ਦਾ ਕੋਈ ਦਬਾਅ ਨਹੀਂ ਪਾਵਾਂਗਾ ਜੋ ਤੈਨੂੰ ਕੁਚਲ ਸੁੱਟੇ।
8 ਪਰ ਤੂੰ ਮੇਰੇ ਸਾਮ੍ਹਣੇ ਗੱਲਾਂ ਕਹੀਆਂ ਸਨ,
ਹਾਂ, ਤੇਰੀਆਂ ਇਹ ਗੱਲਾਂ ਮੈਂ ਸੁਣਦਾ ਰਿਹਾ,
9 ‘ਮੈਂ ਸ਼ੁੱਧ ਹਾਂ, ਮੈਂ ਕੋਈ ਅਪਰਾਧ ਨਹੀਂ ਕੀਤਾ;+
ਮੈਂ ਪਵਿੱਤਰ ਹਾਂ, ਮੈਂ ਕੋਈ ਗੁਨਾਹ ਨਹੀਂ ਕੀਤਾ।+
10 ਪਰ ਪਰਮੇਸ਼ੁਰ ਮੇਰਾ ਵਿਰੋਧ ਕਰਨ ਲਈ ਵਜ੍ਹਾ ਲੱਭਦਾ ਹੈ;
ਉਹ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ।+
11 ਉਹ ਮੇਰੇ ਪੈਰ ਸ਼ਿਕੰਜੇ ਵਿਚ ਜਕੜਦਾ ਹੈ,
ਉਹ ਮੇਰੇ ਸਾਰੇ ਰਾਹਾਂ ʼਤੇ ਨਿਗਾਹ ਰੱਖਦਾ ਹੈ।’+
12 ਪਰ ਤੇਰਾ ਇਹ ਕਹਿਣਾ ਸਹੀ ਨਹੀਂ, ਇਸ ਲਈ ਮੈਂ ਤੈਨੂੰ ਜਵਾਬ ਦਿਆਂਗਾ:
ਪਰਮੇਸ਼ੁਰ ਮਰਨਹਾਰ ਇਨਸਾਨ ਨਾਲੋਂ ਕਿਤੇ ਮਹਾਨ ਹੈ।+
13 ਤੂੰ ਉਸ ਦੇ ਖ਼ਿਲਾਫ਼ ਗਿਲਾ ਕਿਉਂ ਕਰਦਾ ਹੈਂ?+
ਕੀ ਇਸ ਲਈ ਕਿਉਂਕਿ ਉਸ ਨੇ ਤੇਰੀਆਂ ਸਾਰੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ?+
14 ਪਰਮੇਸ਼ੁਰ ਇਕ ਵਾਰ ਤਾਂ ਕੀ, ਦੋ-ਦੋ ਵਾਰ ਕਹਿੰਦਾ ਹੈ,
ਪਰ ਕੋਈ ਵੀ ਧਿਆਨ ਨਹੀਂ ਦਿੰਦਾ,
15 ਹਾਂ, ਸੁਪਨੇ ਵਿਚ, ਰਾਤ ਦੇ ਦਰਸ਼ਣ ਵਿਚ+
ਜਦੋਂ ਲੋਕਾਂ ʼਤੇ ਗੂੜ੍ਹੀ ਨੀਂਦ ਛਾਈ ਹੁੰਦੀ ਹੈ,
ਜਦੋਂ ਉਹ ਆਪਣੇ ਬਿਸਤਰਿਆਂ ʼਤੇ ਸੁੱਤੇ ਹੁੰਦੇ ਹਨ।
16 ਫਿਰ ਉਹ ਉਨ੍ਹਾਂ ਦੇ ਕੰਨ ਖੋਲ੍ਹਦਾ ਹੈ+
ਅਤੇ ਆਪਣੀ ਸਿੱਖਿਆ ਉਨ੍ਹਾਂ ਦੇ ਦਿਲਾਂ ਵਿਚ ਬਿਠਾਉਂਦਾ ਹੈ*
17 ਤਾਂਕਿ ਇਨਸਾਨ ਨੂੰ ਗ਼ਲਤ ਕੰਮਾਂ ਤੋਂ ਰੋਕੇ+
ਅਤੇ ਘਮੰਡ ਤੋਂ ਆਦਮੀ ਦੀ ਰਾਖੀ ਕਰੇ।+
19 ਉਸ ਨੂੰ ਤਾੜਨਾ ਵੀ ਮਿਲਦੀ ਹੈ ਜਦ ਇਕ ਇਨਸਾਨ ਬਿਸਤਰੇ ʼਤੇ ਪਿਆ-ਪਿਆ ਤਕਲੀਫ਼ਾਂ ਝੱਲਦਾ ਹੈ,
ਜਦ ਉਸ ਦੀਆਂ ਹੱਡੀਆਂ ਦੁਖਦੀਆਂ ਰਹਿੰਦੀਆਂ ਹਨ
20 ਜਿਸ ਕਰਕੇ ਉਸ* ਨੂੰ ਰੋਟੀ ਤੋਂ ਘਿਣ ਆਉਂਦੀ ਹੈ
ਅਤੇ ਉਹ ਸੁਆਦਲੇ ਭੋਜਨ ਨੂੰ ਵੀ ਠੁਕਰਾ ਦਿੰਦਾ ਹੈ।+
21 ਉਸ ਦਾ ਸਰੀਰ ਸੁੱਕਦਾ ਜਾਂਦਾ ਹੈ
ਅਤੇ ਉਸ ਦੀਆਂ ਹੱਡੀਆਂ ਜੋ ਨਜ਼ਰ ਨਹੀਂ ਸਨ ਆਉਂਦੀਆਂ, ਹੁਣ ਉਹ ਨਿਕਲ ਆਈਆਂ ਹਨ।*
22 ਉਸ ਦੀ ਜਾਨ ਟੋਏ* ਵੱਲ ਵਧਦੀ ਜਾ ਰਹੀ ਹੈ;
ਉਸ ਦੀ ਜ਼ਿੰਦਗੀ ਮੌਤ ਲਿਆਉਣ ਵਾਲਿਆਂ ਦੇ ਨੇੜੇ ਹੁੰਦੀ ਜਾ ਰਹੀ ਹੈ।
23 ਜੇ ਉਸ ਨੂੰ ਕੋਈ ਸੰਦੇਸ਼ ਦੇਣ ਵਾਲਾ* ਮਿਲ ਜਾਵੇ,
ਹਾਂ, ਹਜ਼ਾਰਾਂ ਵਿੱਚੋਂ ਕੋਈ ਇਕ ਜੋ ਉਸ ਦੀ ਵਕਾਲਤ ਕਰੇ,
ਜੋ ਆਦਮੀ ਨੂੰ ਦੱਸੇ ਕਿ ਸਹੀ ਕੀ ਹੈ,
24 ਫਿਰ ਪਰਮੇਸ਼ੁਰ ਉਸ ʼਤੇ ਮਿਹਰ ਕਰਦਾ ਅਤੇ ਕਹਿੰਦਾ ਹੈ,
ਮੈਨੂੰ ਰਿਹਾਈ ਦੀ ਕੀਮਤ ਮਿਲ ਗਈ ਹੈ!+
26 ਉਹ ਪਰਮੇਸ਼ੁਰ ਨੂੰ ਬੇਨਤੀ ਕਰੇਗਾ+ ਤੇ ਉਹ ਉਸ ਨੂੰ ਕਬੂਲ ਕਰੇਗਾ,
ਉਹ ਖ਼ੁਸ਼ੀ ਦੇ ਜੈਕਾਰਿਆਂ ਨਾਲ ਉਸ ਦਾ ਚਿਹਰਾ ਦੇਖੇਗਾ
ਅਤੇ ਉਹ ਮਰਨਹਾਰ ਇਨਸਾਨ ਨੂੰ ਦੁਬਾਰਾ ਆਪਣੀਆਂ ਨਜ਼ਰਾਂ ਵਿਚ ਧਰਮੀ ਸਮਝੇਗਾ।
27 ਉਹ ਇਨਸਾਨ ਆਦਮੀਆਂ ਅੱਗੇ ਐਲਾਨ ਕਰੇਗਾ,*
‘ਮੈਂ ਪਾਪ ਕੀਤਾ ਹੈ+ ਅਤੇ ਜੋ ਸਹੀ ਹੈ, ਉਸ ਨੂੰ ਵਿਗਾੜਿਆ ਹੈ,
ਪਰ ਮੇਰੇ ਨਾਲ ਉਹ ਨਹੀਂ ਹੋਇਆ ਜਿਸ ਦੇ ਮੈਂ ਲਾਇਕ ਸੀ।*
29 ਦੇਖ, ਇਹ ਸਭ ਪਰਮੇਸ਼ੁਰ ਕਰਦਾ ਹੈ,
ਦੋ ਵਾਰ ਤਾਂ ਕੀ, ਇਨਸਾਨ ਲਈ ਉਹ ਤਿੰਨ-ਤਿੰਨ ਵਾਰ ਇੱਦਾਂ ਕਰਦਾ ਹੈ
30 ਤਾਂਕਿ ਉਸ ਨੂੰ ਟੋਏ* ਵਿੱਚੋਂ ਮੋੜ ਲਿਆਵੇ
ਅਤੇ ਉਹ ਜ਼ਿੰਦਗੀ ਦੇ ਚਾਨਣ ਨਾਲ ਰੌਸ਼ਨ ਹੋਵੇ।+
31 ਹੇ ਅੱਯੂਬ, ਧਿਆਨ ਦੇ! ਮੇਰੀ ਸੁਣ!
ਚੁੱਪ ਰਹਿ ਤੇ ਮੈਂ ਗੱਲ ਕਰਦਾ ਰਹਾਂਗਾ।
32 ਜੇ ਤੂੰ ਕੁਝ ਕਹਿਣਾ ਹੈ, ਤਾਂ ਮੈਨੂੰ ਦੱਸ।
ਬੋਲ, ਕਿਉਂਕਿ ਮੈਂ ਤੈਨੂੰ ਸਹੀ ਠਹਿਰਾਉਣਾ ਚਾਹੁੰਦਾ ਹਾਂ।
33 ਪਰ ਜੇ ਤੇਰੇ ਕੋਲ ਕਹਿਣ ਲਈ ਕੁਝ ਨਹੀਂ, ਤਾਂ ਤੂੰ ਮੇਰੀ ਸੁਣ;
ਚੁੱਪ ਰਹਿ ਤੇ ਮੈਂ ਤੈਨੂੰ ਬੁੱਧ ਦੀਆਂ ਗੱਲਾਂ ਸਿਖਾਵਾਂਗਾ।”